ਸਮਾਜ ਦੇ ਫ਼ੁਕਰੇ

Friday, Oct 27, 2017 - 03:59 PM (IST)

ਸਮਾਜ ਦੇ ਫ਼ੁਕਰੇ

ਸਮਾਜ ਦੇ ਫ਼ੁਕਰਿਆਂ ਨੂੰ ਸਨਮਾਨ ਦੇ,
ਅਸੀਂ ਭਰ-ਭਰ ਦਿੰਦੇ ਆਂ ਗੱਫ਼ੇ,
ਸੱਚ ਨੂੰ ਦੁਨੀਆਂ ਚੋਟ ਪਹੁੰਚਾਉਂਦੀ,
ਸੱਚੀ ਗੱਲ 'ਤੇ ਬੁਰਾ ਮਨਾਉਂਦੀ,
ਪੁੱਠੇ ਪੈਰੀ ਹੋ ਕੇ ਦੁਨੀਆ
ਸੱਚ ਨੂੰ ਮਾਰਦੀ ਧੱਫ਼ੇ।
ਸਮਾਜ ਦੇ ਫ਼ੁਕਰਿਆਂ ਨੂੰ ...........।
ਫ਼ੌਕੀ ਚੌਧਰ ਹੋਈ ਫਿਰਦੀ ਝੱਲੀ,
ਸੱਚ ਦੇ ਸੀਨੇ ਸਦਾਂ ਆਰੀ ਚੱਲੀ,
ਫ਼ੁਕਰੇ ਨਿੱਘ ਖ਼ੁਸ਼ੀ ਦਾ ਮਾਨਣ,
ਸੱਚ ਨੂੰ ਨਾ ਇਹ ਟਿੱਚ ਕਰ ਜਾਣਨ
ਦੁਨੀਆ ਕੂੜ ਪੈਰਾਂ ਵਿੱਚ ਨਿਭਦੀ
ਸੱਚ ਤਾਂ ਧੂੜ ਹੀ ਫੱਕੇ।
ਸਮਾਜ ਦੇ ਫ਼ੁਕਰਿਆਂ ਨੂੰ ...........।
ਉੱਲਿਆਂ ਵਿੱਚੋਂ ਸਭ ਤੋਂ ਵੱਧ ਉੱਲੂ,
ਬਣੇ ਚੌਧਰੀ ਤੇ ਪ੍ਰਧਾਨ,
ਇੱਕੋ ਥਾਣੀ ਦੇ ਰਿੱਝਣ ਕਰੇਲੇ,
ਸੱਚ ਦੀ ਰਲਕੇ ਦੇਣ ਮਕਾਣ,
ਕਾਂਵਾਂ ਰੌਲੀ ਪਾਉਂਣੋ ਜਿਹੜੇ,
ਕਦੇ ਵੀ ਨਾਹੀਂ ਹੱਫ਼ੇ।
ਸਮਾਜ ਦੇ ਫ਼ੁਕਰਿਆਂ ਨੂੰ ...........।
ਸੱਚ ਤੋਂ ਦੁਨੀਆ ਹੋਈ ਅਣਜਾਣ,
ਲੋਕ ਦਿਲਾਂ ਵਿੱਚੋਂ ਮਿਟੇ ਨਾ ਕਾਣ,
ਪਰਸ਼ੋਤਮ ਸੱਚ ਦੀ ਰਮਝ ਨੂੰ ਜਾਣੇ,
ਬੰਦਾ ਘੜੀ ਪਲ ਦਾ ਮਹਿਮਾਨ,
ਦੁਨੀਆ ਫਿਰ ਵੀ ਕੂੜ ਮਾਇਆ ਨਾਲ,
ਪਾਉਂਣੋ ਨਾ ਹਟਦੀ ਜੱਫ਼ੇ।
ਸਮਾਜ ਦੇ ਫ਼ੁਕਰਿਆਂ ਨੂੰ ...........।
ਸੱਚੀ ਗੱਲ ਨਾ ਕਿਸੇ ਨੂੰ ਭਾਵੇ,
ਕੂੜੇ ਦੇ ਲੋਕੀ ਭਰਨ ਕਲਾਵੇ,
ਸਰੋਏ ਨਾ ਕੋਈ ਗੱਲ ਲੁਕਾਉਂਦਾ,
ਮੂੰਹ ਉੱਤੇ ਸੱਚ ਆਖ ਸੁਣਾਉਂਦਾ,
ਧਾਲੀਵਾਲੀਆਂ ਕੂੜ ਲੋਕਾਂ ਦੇ
ਮੂੰਹ 'ਤੇ ਮਾਰਦਾ ਥੱਪੇ।
ਸਮਾਜ ਦੇ ਫ਼ੁਕਰਿਆਂ ਨੂੰ ...........।
ਪਰਸ਼ੋਤਮ ਲਾਲ ਸਰੋਏ,
ਮੋਬਾ: 92175-44348


Related News