ਛੋਟੀ ਕਹਾਣੀ : ਵਿਆਹ, ਵਿਚੋਲੇ ਅਤੇ ਵਿਸ਼ਵਾਸ

07/10/2020 4:11:34 PM

ਘਰ ਵਿੱਚ ਆਈ ਇੱਕ ਗੁਆਂਢਣ (ਵਿਚੋਲਣ) ਦੇ ਜਾਣ ਤੋਂ ਬਾਅਦ ਤਾਨੀਆ ਗੁੱਸੇ ਵਿੱਚ ਅੱਗ ਬਬੂਲਾ ਹੋ ਰਹੀ ਸੀ। ਗੁੱਸੇ ਵਿਚ ਉਹ ਮਾਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਅਸੀਂ ਸਿਰਫ ਉਸ ਦੀ ਗੱਲ ਸੁਣ ਰਹੇ ਸੀ, ਬਿਨਾ ਕੁਝ ਸੋਚੇ ਸਮਝੇ ਅਸੀਂ ਕੁਝ ਨਹੀਂ ਕਰਾਂਗੇ। ਪਰ ਤਾਨੀਆ ਕੁਝ ਵੀ ਸੁਣਨ ਨੂੰ ਤਿਆਰ ਹੀ ਨਹੀਂ ਸੀ... ਤਾਨੀਆ ਕਹਿ ਰਹੀ ਸੀ ਕਿ ਤੁਸੀਂ ਇਸ ਤਰ੍ਹਾਂ ਦੀ ਔਰਤ ਦੀ ਗੱਲ ਸੁਣ ਹੀ ਕਿਉਂ ਰਹੇ.....? ਸੁਣਦੇ ਸਾਰ ਹੀ ਨਾ ਕਿਉਂ ਨਹੀਂ ਕਰ ਦਿੱਤੀ ਤੁਸੀਂ ....

ਇਹ ਔਰਤ, ਜੋ ਆਪਣੇ ਸੱਖੇ-ਰਿਸ਼ਤੇਦਾਰਾਂ ਦੀ ਸੱਖੀ ਨਾ ਹੋ ਸਕੀ.. ਉਹ ਅੱਜ ਸਾਡੀ ਸੱਖੀ ਕਿਸ ਤਰ੍ਹਾਂ ਹੋ ਜਾਵੇਗੀ.......?

ਜੋ ਆਪਣੇ ਸੱਖੇ ਰਿਸ਼ਤੇਦਾਰਾਂ ਵਿਚੋਂ ਲੱਗਦੀ ਭੈਣ ਦੀ ਜ਼ਿੰਦਗੀ ਖਰਾਬ ਕਰ ਸਕਦੀ ਹੈ....ਉਹ ਔਰਤ ਸਾਡਾ ਚੰਗਾ ਕਿਵੇਂ ਸੋਚ ਸਕਦੀ ਹੈ....... ?

ਕਿੱਲ ਅਤੇ ਛਾਈਆਂ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

ਦਰਅਸਲ ,ਮਹੀਨਾ ਕੁ ਪਹਿਲਾਂ ਹੀ ਇਸ ਗੁਆਂਢਣ (ਵਿਚੋਲਣ) ਨੇ ਤਾਨੀਆ ਦੇ ਚਾਚੇ ਦੇ ਲੜਕੇ ਦਾ ਵਿਆਹ ਆਪਣੀ ਰਿਸ਼ਤੇਦਾਰਾਂ ਵਿਚੋਂ ਲੱਗਦੀ ਭੈਣ ਨਾਲ ਇਹ ਕਹਿ ਕੇ ਕਰਵਾ ਦਿੱਤਾ ਸੀ ਕਿ ਮੁੰਡਾ ਬਾਹਰ ਦੇ ਮੁਲਕ ਤੋਂ ਆਇਆ ਹੈ ਅਤੇ ਮੁੰਡਾ ਬਹੁਤ ਜ਼ਿਆਦਾ ਸਾਉ ਹੈ। ਮੁੰਡੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਐਬ ਨਹੀਂ ਹੈ.....

ਜਦੋ ਕਿ ਵਿਚੋਲਣ ਲੜਕੇ ਬਾਰੇ ਸਭ ਕੁਝ ਜਾਣਦੀ ਸੀ ਕਿ ਉਹ ਸ਼ਰਾਬ ਦਾ ਆਦੀ ਹੈ। ਇਸ ਤੋਂ ਇਲਾਵਾ ਉਹ ਸਿਗਰਟ ਵੀ ਪੀਂਦਾ ਹੈ  ...ਫਿਰ ਵੀ ਉਸ ਨੇ ਝੂਠ ਕਿਹਾ...

ਦੂਜੇ ਪਾਸੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਵੀ ਆਪਣੇ ਰਿਸ਼ਤੇਦਾਰੀ ਵਿਚੋਂ ਵਿਚੋਲਣ ਹੋਣ ਕਰਕੇ ਅੱਖਾਂ ਬੰਦ ਕਰਕੇ ਉਸ ’ਤੇ ਵਿਸ਼ਵਾਸ ਕਰਕੇ ਕੁੜੀ ਦਾ ਵਿਆਹ ਕਰ ਦਿੱਤਾ...

ਵਿਆਹ ਤੋਂ ਬਾਅਦ ਪਹਿਲੀ ਸਵੇਰ ਲਾੜੀ ਦੇ ਮਨ ਵਿਚ ਆਉਂਦੇ ਹਨ ਇਹ ਖ਼ਿਆਲ…

ਸੋਨੀਆ ਖਾਨ

Feedback :-   Email id :- khansonia78661@yahoo.com


rajwinder kaur

Content Editor

Related News