ਰਿਸ਼ਤਿਆਂ ਦੇ ਮੇਲੇ ਵਿੱਚ ਸਵਾਰਥੀ ਧੀਆਂ ਪੁੱਤਰਾਂ ਹੱਥੋਂ ਮੁਖਤਿਆਰੋ ਹੋਈ ਲਾਚਾਰ

09/10/2020 2:19:16 PM

ਅੱਜ ਸਾਡਾ ਸਮਾਜ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਵੀ ਆਪਣੇ ਵੱਡਿਆ ਪ੍ਰਤੀ ਕੋਈ ਖਾਸ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ। ਹੁਣ ਤਾਂ ਬਜ਼ੁਰਗਾ ਦੀ ਹਾਲਤ ਪਹਿਲਾ ਨਾਲੋਂ ਵੀ ਬਦਤਰ ਹੋ ਚੁੱਕੀ ਹੈ। ਮੈਂ ਇਹ ਵੀ ਨਹੀਂ ਕਹਿੰਦੀ ਕਿ ਹਰ ਮਾਂ-ਪਿਓ ਨਾਲ ਹੀ ਬੱਚਿਆਂ ਦਾ ਰਿਸ਼ਤਾ ਖੁਰਦਰਾ ਹੋ ਚੁੱਕਿਆ ਹੈ। ਇਸ ਤਰ੍ਹਾਂ ਦੀ ਗੱਲ ਵੀ ਨਹੀਂ ਹੈ ਬਹੁਤ ਇਨਸਾਨ ਆਪਣੇ ਮਾਪਿਆਂ ਦੀ ਚੰਗੀ ਤਰ੍ਹਾਂ ਸੇਵਾ ਭਾਵਨਾ ਨਾਲ ਸਾਂਭ-ਸੰਭਾਲ ਕਰਨਾ ਚਾਹੁੰਦੇ ਹਨ ਤੇ ਬਹੁਤੇ ਕਰ ਵੀ ਰਹੇ ਹਨ । ਪਰ ਕੁਝ ਤਾਂ ਮਾਂ-ਬਾਪ ਵੀ ਆਪਣੇ ਬੱਚਿਆਂ ਨੂੰ ਨਹੀਂ ਸਮਝਦੇ ਅਤੇ ਕੁਝ ਬੱਚੇ ਵੀ ਮਾਪਿਆ ਦੇ ਪਿਆਰ ਨੂੰ ਨਹੀਂ ਸਮਝਦੇ ਤਾਂ ਹੀ ਤਾਂ ਫਿਰ ਉਨ੍ਹਾਂ ਦੇ ਰਿਸ਼ਤਿਆਂ ਵਿੱਚ ਕੁੜੱਤਣ ਆ ਜਾਂਦੀ ਹੈ। ਕੁਝ ਸਵਾਰਥੀ ਬੱਚੇ ਤਾਂ ਮਾਪਿਆਂ ਦੀ ਜਾਇਦਾਦ ਕਰਕੇ ਹੀ ਉਨ੍ਹਾਂ ਦੀ ਪਰਵਾਹ ਕਰਦੇ ਹਨ, ਇਹ ਗੱਲ ਕਾਫ਼ੀ ਹੱਦ ਤੱਕ ਸਹੀ ਵੀ ਹੈ। ਅੱਜ ਮੈਂ ਵੀ ਤੁਹਾਨੂੰ ਇੱਕ ਸੱਚੀ ਕਹਾਣੀ ਦੱਸਦੀ ਹਾਂ ਕਿ ਕਿਵੇਂ ਸਵਾਰਥੀ ਕੁੜੀਆਂ, ਮੁੰਡਿਆਂ ਨੇ ਆਪਣੀ ਹੀ ਮਾਂ ਨੂੰ ਤੜਫਾਇਆਂ।

ਪੜ੍ਹੋ ਇਹ ਵੀ ਖਬਰ - ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ

ਇਹ ਗੱਲ ਪੱਚੀ ਕੁ ਸਾਲ ਪਹਿਲਾਂ ਦੀ ਹੈ, ਮੁਖਤਿਆਰੋ ਨੇ ਪਤੀ ਦੀ ਮੌਤ ਤੋਂ ਬਾਅਦ ਬਹੁਤ ਮੁਸ਼ਕਲ ਨਾਲ ਛੇ ਧੀਆਂ ਤੇ ਦੋ ਪੁੱਤਾਂ ਨੂੰ ਪਾਲਿਆ। ਧੀਆਂ ਵਿਆਹ ਦਿੱਤੀਆਂ ਅਤੇ ਇੱਕ ਪੁੱਤ ਵੀ ਵਿਆਹਿਆ ਤੇ ਛੋਟਾ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਲੱਗਾ ਤੇ ਆਪਣੇ ਆਪ ਨੂੰ ਵੈਲੀ ਵੀ ਕਹਾਉਣ ਲੱਗਾ। ਕਈ ਵਾਰ ਤਾਂ ਉਹ ਆਪਣੀਆਂ ਭੈਣਾਂ ਕੋਲ ਜਦੋਂ ਜਾਂਦਾ ਤਾਂ ਜੇ ਕਿਸੇ ਭੈਣ ਦੀ ਸੱਸ ਥੋੜ੍ਹੀ ਸਖ਼ਤ ਸੁਭਾਅ ਦੀ ਹੁੰਦੀ ਜਾਂ ਕੁੜੀ ਦਾ ਘਰਵਾਲਾ ਕੋੜ੍ਹਾ ਸਖ਼ਤ ਹੁੰਦਾ ਤਾਂ ਉਹ ਉਨ੍ਹਾਂ ਨੂੰ ਸਮਝਾਉਣ ਦੀ ਬਜਾਏ ਕੁਟਾਪਾ ਚਾੜ ਦਿੰਦਾ। ਇੱਕ ਵਾਰ ਤਾਂ ਇੱਕ ਕੁੜੀ ਦੀ ਸੱਸ ਨੂੰ ਉਸ ਨੇ ਬਹੁਤ ਕੁੱਟਿਆ। ਵਿਚਾਰੀ ਬੁੱਢੀ ’ਤੇ ਭੋਰਾ ਵੀ ਤਰਸ ਨਾ ਕਰਿਆ, ਉਸ ਦੀਆਂ ਅਜਿਹੀਆਂ ਹਰਕਤਾਂ ਤਾਂ ਗਲਤ ਹੀ ਸੀ ਪਰ ਭੈਣਾਂ ਨੂੰ ਉਸ ਦੇ ਸਿਰ ’ਤੇ ਕੋਈ ਵੀ ਫ਼ਿਕਰ ਨਹੀਂ ਸੀ। ਪੂਰੇ ਰੋਹਬ ਤੇ ਹੰਕਾਰ ਨਾਲ ਸਹੁਰਿਆਂ ’ਤੇ ਧੌਂਸ ਜਮਾ ਕੇ ਉਹ ਸਹੁਰੇ ਘਰ ਰਹਿ ਰਹੀਆਂ ਸਨ।

ਪੜ੍ਹੋ ਇਹ ਵੀ ਖਬਰ - ਪੁਲਸ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਮੁੰਡੇ-ਕੁੜੀਆਂ ਲਈ ਖ਼ਾਸ ਖ਼ਬਰ

ਅਜਿਹੀਆਂ ਹਰਕਤਾਂ ਕਰਨ ਕਾਰਣ ਕਿਸੇ ਨੇ ਵੀ ਆਪਣੀ ਕੁੜੀ ਦਾ ਰਿਸ਼ਤਾ ਉਸ ਨਾਲ ਕਰਨਾ ਮੁਨਾਸਬ ਨਾ ਸਮਝਿਆਂ ਤੇ ਉਸ ਵੈਲੀ ਨੇ ਪਿੰਡ ਵਿੱਚ ਕਿਸੇ ਬੇਗਾਨੇ ਮਾਂ ਦੇ ਪੁੱਤ ਦਾ ਕਤਲ ਕਰ ਦਿੱਤਾ ਤੇ ਫਿਰ ਉਹ ਜੇਲ੍ਹ ਚਲਾ ਗਿਆ। ਫਿਰ ਇੱਕ ਦਿਨ ਜੇਲ੍ਹ ਦੀ ਜ਼ਿੰਦਗੀ ਤੋਂ ਤੰਗ ਆ ਕੇ ਉੱਥੇ ਹੀ ਆਪਣੇ ਆਪ ਨੂੰ ਫਾਹਾ ਲਗਾ ਕੇ ਆਪਣੀ ਜਾਨ ਦੇ ਦਿੱਤੀ। ਮਗਰੋਂ ਭੈਣਾਂ ਤੇ ਮਾਂ ਦੇ ਨਾਮ ਉਸ ਦੀ ਸਾਰੀ ਜ਼ਮੀਨ ਚੜ੍ਹ ਗਈ। ਸਾਰੀਆਂ ਭੈਣਾਂ ਨੇ ਜ਼ਮੀਨ ਅਤੇ ਉਸ ਦੇ ਹਿੱਸੇ ਦਾ ਘਰ ਵੇਚ ਕੇ ਪੈਸੇ ਆਪਸ ਵਿੱਚ ਵੰਡ ਲਏ। ਵੱਡੇ ਭਰਾ ਨੇ ਬਥੇਰੇ ਭੈਣਾਂ ਦੇ ਤਰਲੇ ਕੀਤੇ ਕਿ ਤੁਸੀਂ ਸਭ ਆਪੋ-ਆਪਣੇ ਘਰ ਰਾਜ਼ੀ-ਖੁਸ਼ੀ ਵਸਦੀਆਂ ਹੋ ਜ਼ਮੀਨ ਨਾ ਵੇਚੋ ਪਰ ਲਾਲਚ ਵਿੱਚ ਆਈਆਂ ਭੈਣਾਂ ਤੇ ਆਪਣੇ ਭਰਾ ਦੇ ਹਾੜੇ ਤੇ ਤਰਲਿਆਂ ਦਾ ਕੋਈ ਅਸਰ ਨਾ ਹੋਇਆ।

ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਇਸ ਦਾ ਸਿੱਟਾ ਇਹ ਨਿਕਲਿਆ ਕਿ ਮੁਖਤਿਆਰੋ ਦਾ ਵੱਡਾ ਮੁੰਡਾ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗਾ।ਕੁੜੀਆਂ ਨੇ ਆਪਣੀ ਮਾਂ ਨੂੰ ਆਪਣੇ ਪਿੱਛੇ ਲਗਾ ਕੇ ਉਸ ਦੀ ਜ਼ਮੀਨ ਇਹ ਕਹਿ ਕੇ ਵਿਕਵਾ ਦਿੱਤੀ ਕਿ ਅਸੀਂ ਬਥੇਰਾ ਸਾਂਭ  ਲਵਾਂਗੀਆਂ! ਤੂੰ ਫ਼ਿਕਰ ਨਾ ਕਰ ਸਾਡੇ ਨਾਲ ਤੂੰ ਸਾਡੇ ਸਹੁਰੇ ਘਰ ਆਰਾਮ ਨਾਲ ਰਹਿ। ਮੁਖਤਿਆਰੋ ਨੂੰ ਕੁੜੀਆਂ ਨੇ ਛੇ ਛੇ ਮਹੀਨੇ ਆਪਣੇ ਕੋਲ ਰੱਖਣ ਦਾ ਫੈਸਲਾ ਕਰਕੇ ਮੁਖਤਿਆਰੋ ਦਾ ਆਪਣਾ ਸਹੁਰਾ ਪਿੰਡ ਛੁਡਾ ਦਿੱਤਾ। ਹੁਣ ਉਹ ਤਾਂ ਵਿਚਾਰੀ ਬੁੱਢੀ ਸੀ। ਅੱਖਾਂ ਤੋਂ ਵੀ ਬਿਲਕੁਲ ਦਿਖਾਈ ਨਹੀਂ ਦਿੰਦਾ ਸੀ। ਥੋੜੇ ਸਮੇਂ ਵਿੱਚ ਹੀ ਕੁੜੀਆਂ ਨੂੰ ਤਾਂ ਮੁਖਤਿਆਰੋ ਇੱਕ ਐਵੇਂ ਗਲ ਪਈ ਮੁਸੀਬਤ ਜਿਹੀ ਲੱਗਣ ਲੱਗ ਪਈ। ਹੁਣ ਉਸ ਨੂੰ ਆਪਣੀਆਂ ਜੰਮੀਆਂ ਹੀ ਚੰਗੀ ਤਰ੍ਹਾਂ ਨਹੀਂ ਸਾਂਭ ਰਹੀਆਂ ਸਨ, ਜਿਸ ਕੁੜੀ ਕੋਲ ਵੀ ਉਹ ਹੁੰਦੀ ਤਾਂ ਉਹ ਦੂਸਰੀ ਨੂੰ ਸੁਨੇਹਾ ਭੇਜਦੀ ਕਿ ਬੇਬੇ ਦਾ ਦਿਲ ਨਹੀਂ ਲੱਗਦਾ ਤੇ ਹੁਣ ਬੇਬੇ ਤੁਹਾਡੇ ਕੋਲ ਆਉਣ ਨੂੰ ਕਹਿੰਦੀ ਹੈ।

ਪੜ੍ਹੋ ਇਹ ਵੀ ਖਬਰ - ਤੰਦਰੁਸਤ ਰਹਿਣ ਲਈ ਹਰ ਉਮਰ ਦੇ ਵਿਅਕਤੀ ਨੂੰ ਕਿੰਨਾ ਤੁਰਨਾ ਹੈ ਲਾਹੇਵੰਦ, ਜਾਣਨ ਲਈ ਪੜ੍ਹੋ ਖ਼ਬਰ

ਹੁਣ ਸਾਰੀਆਂ ਕੁੜੀਆਂ ਹੀ ਕਈ ਬਹਾਨੇ ਲਗਾ ਕੇ ਛੇ ਮਹੀਨੇ ਪੂਰੇ ਹੋਏ ਬਿਨ੍ਹਾਂ ਹੀ ਇੱਕ ਦੂਜੀ ਕੋਲ ਮੁਖਤਿਆਰੋ ਨੂੰ ਛੱਡ ਆਉਂਦੀਆਂ ਤੇ ਹੁਣ ਉਸ ਦੇ ਨਹਾਉਣ ਤੇ ਸਿਰ ਵਾਹੁਣ ਤੋਂ ਵੀ ਕਤਰਾਉਣ ਲੱਗੀਆਂ। ਇਸ ਕਾਰਣ ਉਸ ਨਿਮਾਣੀ ਦੇ ਗੰਦਗੀ ਨਾਲ ਸਿਰ ਵਿੱਚ ਜੂੰਆਂ ਪੈ ਗਈਆਂ ਤੇ ਇਸ ਦਾ ਇਲਾਜ ਤਾਂ ਕੀ ਕਰਨਾ ਸੀ ਸਗੋਂ ਕੁੜੀਆਂ ਨੇ ਉਸ ਦੇ ਸਿਰ ਦੇ ਵਾਲ ਹੀ ਕਟਵਾ ਦਿੱਤੇ। ਜਦੋਂ ਕਿ ਉਹ ਇਸ ਤਰਾਂ ਨਾ ਕਰਨ ਲਈ ਕੁੜੀਆਂ ਦੇ ਤਰਲੇ ਕਰਦੀ ਰਹੀ ਕਿ ਮੈਂ ਸਿੱਖ ਔਰਤ ਹਾਂ ਤੇ ਸਿੱਖਾਂ ਔਰਤਾਂ ਵਾਲ ਨਹੀਂ ਕਟਵਾਉਂਦੀਆਂ ਪਰ ਉਸਦੀ ਕਿਸੇ ਨੇ ਇੱਕ ਨਾ ਸੁਣੀ। ਕੋਈ ਵੀ ਕੁੜੀ ਬੀਮਾਰ ਮੁਖਤਿਆਰੋ ਨੂੰ ਨਾ ਚੰਗੀ ਦਵਾਈ ਲਿਆ ਕੇ ਦਿੰਦੀ ਅਤੇ ਨਾ ਹੀ ਕੋਈ ਸਾਂਭਦੀ ਸੀ।

ਪੜ੍ਹੋ ਇਹ ਵੀ ਖਬਰ - ਫਰਿਜ ’ਚ ਕਦੇ ਨਾ ਰੱਖੋ ਇਹ ਚੀਜ਼ਾਂ, ਹੋ ਸਕਦੇ ਤੁਹਾਡੀ ਸਿਹਤ ਨੂੰ ਨੁਕਸਾਨ

ਮੁਖਤਿਆਰੋ ਹੁਣ ਮਹਿਸੂਸ ਕਰ ਰਹੀ ਸੀ ਕਿ ਸ਼ਾਇਦ ਸਭ ਰਿਸ਼ਤੇ ਹੀ ਸਵਾਰਥੀ ਹੁੰਦੇ ਹਨ, ਜੋ ਉਸ ਦੇ ਧੀਆਂ ਪੁੱਤਾਂ ਨੇ ਉਸ ਨਾਲ ਕੀਤਾ ਸ਼ਾਇਦ ਸਭ ਹੀ ਏਦਾਂ ਦੇ ਹੋਣਗੇ ਪਰ ਸਾਰੇ ਬੱਚੇ ਉਸ ਦੇ ਬੱਚਿਆਂ ਵਾਂਗ ਨਹੀਂ ਹੁੰਦੇ। ਖ਼ਾਸ ਕਰਕੇ ਕੁੜੀਆਂ ਤੋਂ ਤਾਂ ਇਸ ਤਰਾਂ ਦੀ ਬਿਲਕੁਲ ਵੀ ਉਮੀਦ ਨਹੀਂ ਹੁੰਦੀ। ਇਸ ਤਰ੍ਹਾਂ ਉਹ ਤਾਂ ਸੋਚ ਰਹੀ ਸੀ ਕਿਉਂਕਿ ਉਸਦੇ ਬੱਚਿਆਂ ਨੇ ਉਸ ਨੂੰ ਇੱਕ ਜਨਮ ਦੇਣ ਵਾਲੀ ਮਾਂ ਨਹੀਂ ਸਮਝਿਆ ਸਗੋਂ ਬੋਝ ਸਮਝਿਆਂ। ਇਸ ਕਰਕੇ ਉਹ ਬਹੁਤ ਥੋੜੇ ਸਮੇਂ ਵਿੱਚ ਹੀ ਆਪਣੇ ਸਹੁਰੇ ਪਿੰਡ ਦੇ ਵਿਛੋੜੇ ਦੇ ਦਰਦ ਅਤੇ ਧੀਆਂ ਪੁੱਤਾਂ ਦੇ ਸਵਾਰਥ ਦੇ ਦਰਦ ਨੂੰ ਸੀਨੇ ਵਿੱਚ ਲੈ ਕੇ ਕੁਝ ਸਮੇਂ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਤੁਰ ਗਈ। ਅਸਲ ਵਿੱਚ ਅਜਿਹੇ ਧੀਆਂ ਪੁੱਤ ਸਮਾਜ ਦੇ ਮੱਥੇ ’ਤੇ ਕਲੰਕ ਹਨ।

ਪੜ੍ਹੋ ਇਹ ਵੀ ਖਬਰ - ਬਿਊਟੀ ਟਿਪਸ: ਇਨ੍ਹਾਂ ਕਾਰਨਾਂ ਕਰਕੇ ਚਿਹਰੇ ’ਤੇ ਪੈ ਸਕਦੇ ਹਨ ਦਾਗ-ਧੱਬੇ ਅਤੇ ਛਾਈਆਂ

ਕਰਮਜੀਤ ਕੌਰ ਸਮਾਓ
ਜ਼ਿਲ੍ਹਾ ਮਾਨਸਾ
78889-00620


rajwinder kaur

Content Editor

Related News