ਸਤਨਾਮ ਸਿੰਘ ਰੰਧਾਵਾ ਯਾਦਗਾਰੀ - ਸੱਭਿਆਚਾਰਕ ਮੇਲਾ ਯਾਦਗਾਰੀ ਹੋ ਨਿਬੜਿਆ

Monday, Mar 26, 2018 - 03:35 PM (IST)

ਸਤਨਾਮ ਸਿੰਘ ਰੰਧਾਵਾ ਯਾਦਗਾਰੀ - ਸੱਭਿਆਚਾਰਕ ਮੇਲਾ ਯਾਦਗਾਰੀ ਹੋ ਨਿਬੜਿਆ

ਸੰਘੇ ਖਾਲਸਾ ਇੰਟਰਨੈਸ਼ਨਲ ਬਾਬਾ ਸ਼ਹੀਦੀ ਸੁਸਾਇਟੀ, ਸਰੀ ਬੀ. ਸੀ. ਕਨੇਡਾ, ਸੰਘੇ ਖਾਲਸਾ ਓਵਰਸੀਜ਼ ਵੈੱਲਫੇਅਰ ਕਮੇਟੀ (ਰਜਿ) ਪਿੰਡ ਸੰਘੇ ਖਾਲਸਾ ਤਹਿਸੀਲ ਫ਼ਿਲੌਰ ਵੱਲੋਂ ਸਤਨਾਮ ਸਿੰਘ ਯਾਦਗਾਰੀ 25 ਵਾਂ ਸਿਲਵਰ ਜੁਬਲੀ ਸਮਾਗਮ ਕਰਵਾਇਆ ਗਿਆ। ਯਾਦ ਰਹੇ ਕਿ ਇਹ ਖੇਡ ਮੇਲਾ ਹਰ ਸਾਲ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਮੇਲੇ ਵਿਚ ਦੋ ਦਿਨ ਤੱਕ ਖੇਡਾਂ ਹੋਈਆਂ ਅਤੇ ਬੱਚਿਆਂ ਦੇ ਜਰਨਲ ਨਾਲਿਜ਼ ਦੇ ਟੈੱਸਟ ਵੀ ਲਈ ਗਏ। ਜੇਤੂ ਬੱਚਿਆਂ ਅਤੇ ਖਿਡਾਰੀਆਂ ਨੂੰ ਵੀ ਉਨਾਂ ਦੀ ਯੋਗਤਾ ਦੇ ਆਧਾਰ 'ਤੇ ਸਨਮਾਨ ਪ੍ਰਦਾਨ ਕੀਤੇ ਗਏ। ਡਾ. ਰਾਮ ਰਾਮ ਮੂਰਤੀ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖ਼ੂਬੀ ਨਿਭਾਈ। ਇਸ ਤੋਂ ਬਾਅਦ ਮੰਚ ਸੰਚਾਲਨ ਦੀ ਕਾਰਵਾਈ ਤੀਰਥ ਸਪਰਾ ਜੀ ਨੂੰ ਸੌਂਪ ਦਿੱਤੀ ਗਈ। ਇਸ ਦੌਰਾਨ ਲਾਂਦੜਾ ਪ੍ਰਗਤੀ ਕਲਾ ਮੰਚ ਵੱਲੋਂ ਰਾਣਾ ਸੋਢੀ ਅਤੇ ਉਨਾਂ ਦੀ ਸਮੁੱਚੀ ਟੀਮ ਨੇ ਫਾਂਸ਼ੀ (ਕੋਰੀਓਗ੍ਰਾਫ਼ੀ), ਧੀ (ਕੋਰੀਓਗ੍ਰਾਫ਼ੀ) ਅਤੇ ਭਾਅ ਜੀ ਗੁਰਸ਼ਰਨ ਸਿੰਘ ਦਾ ਲਿਖਿਆ ਹੋਇਆ ਨਾਟਕ ''ਇਹ ਲਹੂ ਕਿਸ ਦਾ ਹੈ?'' ਖੇਡ ਕੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ ਅਤੇ ਲੋਪੋਕੇ ਬਰਦਰਜ਼ ਨੇ ਆਪਣੀ ਗਾਇਕੀ ਵਿਚ ਧਨੀ ਰਾਮ ਜੀ ਦੀ ਕਵਿਤਾ 'ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਗਾਇਆ ਅਤੇ ਇਸ ਦੇ ਨਾਲ ਹੀ ਜੁਗਨੀ, ਦੇਖ ਕਿਸੇ ਦਾ ਪੱਕਾ ਆਪਣਾ ਕੱਚਾ ਢਾਈਏ ਨਾ, ਧੀਆਂ ਨਾਲ ਸੰਬੰਧਤ ਗੀਤ-ਪੁੱਤਾਂ ਨਾਲੋਂ ਕਿਸੇ ਵੀ ਗੱਲੋਂ ਘੱਟ ਨਹੀਂ ਹੁੰਦੀਆਂ ਲਾਡਲੀਆਂ, ਹੱਕ ਹੱਕ ਬਲਦਾਂ ਨੂੰ ਜਿਹਨੇ ਪੜ੍ਹਾਇਆ ਆਦਿ ਗੀਤਾਂ ਦੀ ਛਹਿਬਰ ਲਾ ਕੇ ਆਏ ਹੋਏ ਦਰਸ਼ਕਾਂ ਨੂੰ ਕੀਲੀ ਰੱਖਿਆ। ਇਸ ਮੌਕੇ ਸ੍ਰੀ ਕਾਹਨ ਸਿੰਘ ਪੰਨੂੰ (ਚੇਅਰਮੈਨ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ) ਮੁੱਖ ਮਹਿਮਾਨ ਦੇ ਤੌਰ 'ਤੇ ਸਮਾਗਮ ਵਿਚ ਹਾਜ਼ਰ ਹੋਏ ਉਨਾਂ ਦੇ ਨਾਲ ਸ੍ਰੀ ਜਤਿੰਦਰ ਪੰਨੂੰ ਵੀ ਸਨ। ਇਸ ਸਮਾਗਮ ਵਿਚ ਪ੍ਰਿੰਸੀਪਲ ਕੁਲਵਿੰਦਰ ਸਰਾਏ (ਸੰਚਾਲਕ, ਪੰਜਾਬੀ ਸੱਥ ਭੰਗਾਲਾ), ਡਾ. ਸੁਖਵਿੰਦਰ ਕੌਰ ਸੰਘਾ (ਪ੍ਰਿੰਸੀਪਲ ਗੁਰੂ ਨਾਨਕ ਨੈਸ਼ਨਲ ਕਾਲਜ ਫ਼ਾਰ ਵੂਮੈਨ) ਆਦਿ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਉਪਰੰਤ 25 ਪ੍ਰਮੁੱਖ ਸਖ਼ਸੀਅਤਾਂ ਨੂੰ ਜਿਨਾਂ ਨੇ ਕਿ ਕਿਸੇ ਨਾ ਕਿਸੇ ਪੱਖੋਂ ਚਾਹੇ ਸਾਹਿਤਕ, ਚਾਹੇ ਸਮਾਜਿਕ, ਚਾਹੇ ਵਿੱਦਿਅਕ ਜਾਂ ਕਿਰਤ ਸੱਭਿਆਚਾਰ ਜਾਂ ਪੱਤਰ ਕਾਰਿਤਾ ਆਦਿ ਦੇ ਖੇਤਰ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਜਾਂ ਪਾ ਰਹੇ ਹਨ, ਨੂੰ ਸਨਮਾਨਿਤ ਕੀਤਾ ਗਿਆ। ਫਿਰ 14 ਜਨਵਰੀ ਨੂੰ ਇਨਾਮ ਵੰਡ ਸਮਾਰੋਹ ਵਿਚ ਜਿਨਾਂ 25 ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਸਨਮਾਨ ਪ੍ਰਦਾਨ ਕੀਤਾ ਗਿਆ ਉਨਾਂ ਵਿਚ ਉੱਘੇ ਲੇਖਕ ਸਰਵ ਸ੍ਰੀ ਪਰਸ਼ੋਤਮ ਲਾਲ ਸਰੋਏ, ਸ੍ਰੀ ਦੇਸ ਰਾਜ ਉਮਰਪੁਰਾ, ਅਜੀਤ ਤੋਂ ਸ੍ਰੀ ਅਮਰੀਕ ਸਿੰਘ ਬਾਲੂ ਆਦਿ ਵੀ ਸ਼ਾਮਿਲ ਸਨ। ਇਸ ਉਪਰੰਤ ਸਕੂਲ ਬੱਚਿਆਂ ਨੂੰ ਵੀ ਉਨਾਂ ਦੀ ਕਾਰਗੁਜਾਰੀ ਲਈ ਸਨਮਾਨ ਦਿੱਤਾ ਗਿਆ। ਆਏ ਗਏ ਮਹਿਮਾਨਾਂ ਲਈ ਖਾਣੇ ਦਾ ਵੀ ਖਾਸ ਪ੍ਰਬੰਧ ਸੀ। ਅÎੰਤ ਵਿਚ ਚੇਅਰਮੈਨ ਸ੍ਰੀ ਨਿਰਮਲ ਸੰਘਾ ਜੀ ਹੋਰਾਂ ਨੇ ਆਏ ਹੋਏ ਮਹਿਮਾਨਾਂ ਦਾ ਧÎੰਨਵਾਦ ਵੀ ਕੀਤਾ। ਕੁਲ ਮਿਲਾ ਕੇ ਇਹ ਮੇਲਾ ਯਾਦਗਾਰੀ ਹੋ ਨਿਬੜਿਆ ਜਿਹੜਾ ਕਿ ਆਏ ਹੋਏ ਮਹਿਮਾਨਾਂ ਅਤੇ ਦਰਸ਼ਕਾਂ ਦੇ ਦਿਲਾਂ ਵਿਚ ਆਪਣੀ ਇਕ ਅਮਿੱਟ ਛਾਪ ਛੱਡ ਗਿਆ।


Related News