ਭੱਜ ਰਿਹਾ ਹੈ ਅੱਜ ਕੱਲ ਦਾ ਬੰਦਾ

Monday, Sep 10, 2018 - 03:26 PM (IST)

ਭੱਜ ਰਿਹਾ ਹੈ ਅੱਜ ਕੱਲ ਦਾ ਬੰਦਾ

ਭੱਜ ਰਿਹਾ ਹੈ ਅੱਜ ਕੱਲ ਦਾ ਬੰਦਾ
ਦੁੱਖਾ ਤੋਂ ਭੱਜਾ ਮੈਂ,
ਮੁਸ਼ਕਲਾ ਤੋਂ ਭੱਜਾ ਮੈਂ,
ਪਰ ਜ਼ਿੰਦਗੀ ਨੂੰ ਬਿਹਤਰ ਕਰਨ ਵਾਲੇ ਢੰਗ ਜਿਹੇ ਲੱਭਾ ਮੈਂ£
ਮਿਹਨਤ ਤੋਂ ਭੱਜਾ ਮੈਂ,
ਇਮਾਨਦਾਰੀ ਤੋਂ ਭੱਜਾ ਮੈਂ,
ਪਰ ਫਿਰ ਵੀ ਅਮੀਰੀ ਵਾਲੇ ਖੁਆਬਾਂ ਨੂੰ ਲੱਭਾ ਮੈਂ£
ਸੇਵਾ ਤੋਂ ਭੱਜਾ ਮੈਂ,
ਪੂਜਾ ਪਾਠ ਤੋਂ ਭੱਜਾ ਮੈਂ,
ਤੇ ਫਿਰ ਗੁਰਦੁਆਰੇ ਜਾ ਕੇ ਰੱਬ ਨੂੰ ਲੱਭਾ ਮੈਂ£
ਕਿਰਨਪ੍ਰੀਤ ਕੌਰ
ਅਸਟਰੀਆ
+4368864013133


Related News