ਬਿਹਰੋਂ ਬਰਸਾਤਾਂ ਮਾਰ ਗਈਆਂ
Thursday, Jan 31, 2019 - 01:25 PM (IST)

ਬਿਹਰੋਂ ਬਰਸਾਤਾਂ ਮਾਰ ਗਈਆਂ,
ਤੇ ਕੁਝ ਵੰਡਾ ਮੈਨੂੰ ਪਾੜ ਗਈਆਂ।
ਕੂੜ ਦੀਆਂ ਵੇਲਾਂ ਚੜ੍ਹੀਆਂ ਨੇ,
ਚਿੱਟੇ ਦੀਆਂ ਮਹਿਕਾਂ ਮਾਰ ਗਈਆਂ।
ਮੇਰੇ ਸੱਘੀ ਕਲੀਰੇ ਟੁੱਟ ਗਏ,
ਵਿਧਵਾ ਚੜ੍ਹ ਨੂਰ ਵੀ ਮੁੱਕ ਗਏ।
ਓ ਮਲੰਗ ਜਿਹੇ ਨਾ ਦਿਨ ਰਹੇ,
ਵਗਦੇ ਆਬਾਂ 'ਚ ਜਿਉ ਖੁਰ ਗਏ।
ਬੁੱਲੇ ਵਾਰਿਸ ਕਸੀਦਾ ਭੁੱਲ ਗਏ,
ਮੇਰੇ ਕੈਂਠੇ ਵਿਦੇਸ਼ੀ ਰੁੱਲ ਗਏ।
ਕਣ ਕਣ ਮੇਰਾ ਭੁੱਬਾ ਖਾਂਦਾ,
ਮੇਰੇ ਹੱਡ ਵੀ ਹੁਣ ਫੁੱਲ ਗਏ।
ਕੋਲਾਂ ਬਾਤਾਂ ਨਾ ਸੁਣਾਉਣ ਹਯਾ ਦੀਆਂ,
ਰੁੱਸੀਆਂ ਕੰਧਾਂ ਕੱਚੜੇ ਘਰਾਂ ਦੀਆਂ।
ਤਵੀਤਾਂ ਕੋਈ ਅਸਰ ਨਾ ਕੀਤੋ,
ਵਿਗੜੀਆਂ ਬੂਥੀਆਂ ਥਲਾਂ ਦੀਆਂ।
ਹੁਣ ਸਾਈਂ ਸਹਾਰੇ ਹੋਂਦ ਮੇਰੀ,
ਮਰ ਜਾਊਂ ਜੇ ਮਿੱਟ ਗਈ ਮੱਤ ਤੇਰੀ।
ਵਰਨਜੀਤ ਕੌਰ