ਕਾਸ਼, ਪਾਕ ਮੁਹੱਬਤ ਰੂਹ ਦੀ
Saturday, Aug 18, 2018 - 03:51 PM (IST)
ਕਾਸ਼,ਪਾਕ ਮਹੁੱਬਤ ਰੂਹ ਦੀ
ਪਿਆਸ ਬਣ ਜਾਂਦੀ ਮੈਂ
ਕਾਸ਼, ਕਿਸੇ ਦੇ ਨੈਣਾਂ ਦੀ
ਤਲਾਸ਼ ਬਣ ਜਾਂਦੀ ਮੈਂ
ਕਾਸ਼, ਆਮ ਜਿਹੀ ਕੁੜੀ ਤੋਂ
ਖਾਸ ਬਣ ਜਾਂਦੀ ਮੈਂ
ਕਾਸ਼,ਕਿਸੇ ਟੁੱਟਦੇ ਖ਼ਾਬਾਂ ਦੀ
ਆਸ ਬਣ ਜਾਂਦੀ ਮੈਂ
ਪਰ, ਕੁਖ ਵਿਚ ਮਾਰ ਸੁੱਟਦੇ ਮੈਨੂੰ
ਲਾਸ਼ ਬਣ ਜਾਂਦੀ ਮੈਂ ।
ਕਿਰਨ ਸ਼ਾਹ ਰਚਨਾ
ਮੋ:9914449133
