ਬੰਦੇ ਦੀ ਕੀਮਤ

Monday, Jul 09, 2018 - 04:39 PM (IST)

ਬੰਦੇ ਦੀ ਕੀਮਤ

ਜਿਵੇਂ ਗੁਲਾਬ ਦੀ ਕੀਮਤ ਉਸ ਦੀ ਖੁਸ਼ਬੂ ਲਈ ਹੁੰਦੀ ਹੈ ਠੀਕ ਉਸੇ ਤਰ੍ਹਾਂ ਬੰਦੇ ਦੀ ਕੀਮਤ ਉਸ ਦੇ ਗੁਣਾਂ ਕਰਕੇ ਹੁੰਦੀ ਹੈ । ਅੱਜ ਨਫਰੀ ਘੱਟ ਅਤੇ ਕੰਮ ਜ਼ਿਆਦਾ ਹੋਣ ਕਰਕੇ ਛੋਟੇ ਮੁਲਾਜ਼ਮ ਦਾ ਘਾਣ ਹੋਇਆ ਪਿਆ ਹੈ । ਬੀਮਾਰ ਮਾਨਸਿਕਤਾ ਦੇ ਸੁਭਾਅ ਵਾਲੀ ਅਫਸਰਸ਼ਾਹੀ ਨੇ ਫੋਨਾਂ ਜ਼ਰੀਏ ਛੋਟੇ ਮੁਲਾਜ਼ਮ ਦੀ ਹਾਲਤ ਹਨੇਰੀ ਵਿਚ ਭਟਕੇ ਪੰਛੀ ਵਰਗੀ ਕੀਤੀ ਹੋਈ ਹੈ ਪਰ ਜਿਹੜੀ ਅਫਸਰਸ਼ਾਹੀ ਨੇਕ ਅਤੇ ਖਾਨਦਾਨੀ ਹੁੰਦੀ ਹੈ ਉਹ ਹਰ ਤਰ੍ਹਾਂ ਦੇ ਹਾਲਾਤਾਂ ਨੂੰ ਸੁਲਝਾ ਲੈਂਦੀ ਹੈ । 
            ਅੱਜ ਦੇ ਦੌਰ ਵਿਚ ਫੁੱਲ ਵਰਗੀ ਸਖਸੀਅਤ ਅਤੇ ਗੁਣਾਂ ਦੇ ਮਾਲਕ ਐਸ. ਡੀ. ਐੱਮ ਅਨੰਦਪੁਰ ਸਾਹਿਬ ਸ਼੍ਰੀ ਰਾਕੇਸ਼ ਗਰਗ ਜਿਸ ਤਰੀਕੇ ਨਾਲ  ਛੋਟੇ ਮੁਲਾਜ਼ਮ ਦਾ ਦੁੱਖ ਦਰਦ ਸਮਝ ਕੇ ਕੰਮ ਨਿਪਟਾ ਰਹੇ ਹਨ । ਉਸ ਤੋਂ ਉਹਨਾਂ ਦੀ ਸੂਝ-ਬੂਝ ਅਤੇ ਸਿਆਣਪ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ । ਪੰਚਾਇਤਾਂ ਦੀ ਵਾਰਡਬੰਦੀ ਆਟਾ ਦਾਲ ਸਕੀਮ ਅਤੇ ਹੋਰ ਸਕੀਮਾਂ ਲਈ ਉਹਨਾਂ ਵਲੋਂ ਜੋ ਸਲੀਕਾ ਅਤੇ ਤਰੀਕਾ ਵਰਤਿਆ  ਉਹ ਸ਼ਾਇਦ ਹੀ ਪਿੱਛੇ ਅਤੇ ਅੱਗੇ ਕਿਸੇ ਨੇ ਵਰਤਿਆ ਹੋਵੇਗਾ । ਅੱਜ ਮੁਲਾਜ਼ਮ ਵਰਗ ਨੂੰ ਅਜਿਹੀ ਸਖਸ਼ੀਅਤ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ।ਅੱਜ ਬੀਮਾਰ ਮਾਨਸਿਕਤਾ ਵਾਲਿਆਂ ਵਿੱਚ ਸ਼੍ਰੀ ਗਰਗ ਵਰਗੇ ਗੁਣ ਆ ਜਾਣ ਤਾਂ ਅਗ਼ਸਰਸ਼ਾਹੀ ਵਿਚੋਂ ਹੈਂਕੜ ਅਤੇ ਛੋਟੇ ਮੁਲਾਜ਼ਮ ਵਿਚੋਂ ਹਊਆ ਖਤਮ ਹੋ ਜਾਵੇਗਾ । ਇਸ ਨਾਲ ਵਿਕਾਸ ਦੀ ਰਫਤਾਰ ਤੇਜ਼ੀ ਨਾਲ ਉਤਸ਼ਾਹ ਜਨਕ ਨਤੀਜੇ ਦੇ ਸਕਦੀ ਹੈ । 
ਸੁਖਪਾਲ ਸਿੰਘ ਗਿੱਲ 
ਅਬਿਆਣਾ ਕਲਾਂ
9878111445


Related News