ਲੋਕ ਸਚਾਈਆਂ

Friday, Jun 15, 2018 - 01:01 PM (IST)

ਲੋਕ ਸਚਾਈਆਂ

ਵਾਹਲਾ ਕਰਦੀ ਹੰਕਾਰ ਦੁਨੀਆ
ਸਚਾ ਸੌਦਾ ਨਾ ਰੱਖ ਕੇ
ਝੂਠੇ ਕਰਦੀ ਵਪਾਰ ਦੁਨੀਆ
ਇਸ ਗੱਲ 'ਚ ਸਚਾਈ ਮਿੱਤਰੋ
ਸਾਰੇ ਆ ਕੇ ਪਾਣ ਜੱਫੀਆਂ
ਜਦੋਂ ਹੁੰਦੀ ਆ ਚੜ੍ਹਾਈ ਮਿੱਤਰੋ
ਕੋਈ ਪੁੱਛਦਾ ਨੀ ਬਾਤ ਮਿੱਤਰੋ
ਸਾਰੇ ਛੱਡ ਭੱਜ ਜਾਂਵਦੇ
ਜਦੋਂ ਹੁੰਦੇ ਆ ਖੜਾਕ ਮਿੱਤਰੋ
ਪਤਾ ਲੱਗਦਾ ਨੀ ਵਕਤਾਂ ਦਾ
ਜੇਲਾਂ ਵਿਚ ਖਾਵੇ ਰੋਟੀਆਂ
ਓਏ ਅੱਜ ਮਲਿਕ ਤਖਤਾਂ ਦਾ
ਸਭ ਰੰਗ ਨੇ ਸਿਆਸਤਾਂ ਦੇ
ਰਾਣਿਆਂ ਤੋਂ ਰੰਕ ਹੋ ਗਏ
ਵੱਡੇ ਮਾਲਿਕ ਰਿਆਸਤਾਂ ਦੇ
ਮੁੰਡਾ ਆਖਦਾ ਸਾਹੋਤੇਆਂ ਦਾ
ਵੱਡਿਆਂ ਦੇ ਨਾਲ ਬੈਠ ਕੇ
ਚੇਤਾ ਭੁਲੀਦਾ ਨੀ ਛੋਟਿਆਂ ਦਾ
- ਕੁਲਵੀਰ ਡਾਨਸੀਵਾਲ


Related News