ਇਕ ਪੱਥਰ
Monday, Sep 24, 2018 - 06:56 PM (IST)

ਧਰਤ ਹੇਠ ਦੱਬਿਆ ਨੀਂਹ ਦਾ ਇਕ ਪੱਥਰ ਹਾਂ ਮੈ।
ਲੋਕਾਂ ਲਈ ਮਕਾਨ, ਤੇਰੇ ਲਈ ਤਾਂ ਘਰ ਹਾਂ ਮੈਂ।
ਜੰਮਿਆਂ ਆਸਾਂ ਤੇ ਸਿੰਮ-ਸਿੰਮ ਕੇ ਲਹੂ ਦਿਲ ਦਾ
ਯਾਦਾਂ ਦੇ ਸੀਨੇ ਵਿਚ ਖੁੱਭਿਆ ਇਕ ਖੰਜਰ ਹਾਂ ਮੈ।
ਰੋਜ਼ ਮਰਾਂ,ਰੋਜ਼ ਜੀਵਾਂ,ਕਦ ਤਕ ਇਹ ਖੇਡ ਕਰਾਂ
ਇਨਸਾਨ ਹਾਂ, ਨਾ ਸਮਝ ਇਕ ਕਲੰਦਰ ਹਾਂ ਮੈ।
ਕੌਣ ਬਚਾਵੇਗਾ ਤੈਨੂੰ? ਲੈ ਜਾਵਾਂ ਜੇ ਮੈਂ ਰੋੜ ਕੇ
ਯਾਦ ਰੱਖੀ ਹੰਝੂਆਂ ਦਾ ਡੂੰਘਾ ਇਕ ਸਮੁੰਦਰ ਹਾਂ ਮੈਂ।
ਨਾ ਕਰੀਂ ਕੋਸ਼ਿਸ਼ ਮੈਨੂੰ ਦਿਲ ਵਿਚੋਂ ਮਿਟਾਣ ਦੀ
ਲਕੀਰ ਬਣ ਕੇ ਹੱਥ ਵਿਚ ਤੇਰਾ ਮੁਕੱਦਰ ਹਾਂ ਮੈਂ।
ਸੁਰਿੰਦਰ ਕੋਰ