ਇਕ-ਇਕ ਕਰ ਕੇ ਯਾਰ ਸੀ ਅੱਡ ਗਏ

Monday, Nov 05, 2018 - 11:20 AM (IST)

ਇਕ-ਇਕ ਕਰ ਕੇ ਯਾਰ ਸੀ ਅੱਡ ਗਏ

ਇਕ-ਇਕ ਕਰ ਕੇ ਯਾਰ ਸੀ ਅੱਡ ਗਏ, 
ਕਰੀਬੀ ਰਿਸ਼ਤੇਦਾਰ ਵੀ ਛੱਡ ਗਏ, 
ਸਾਰਾ ਦਿਨ ਹੁਣ ਰੋਂਦੇ ਨੂੰ ਨਾ, 
ਕੋਈ ਚੁੱਪ ਕਰਵਾਉਂਦਾ ਏ, 
ਉਂਝ ਦੁਨੀਆ ਭਾਵੇਂ ਰੰਗਲੀ ਵੱਸਦੀ, 
ਪਰ ਕੋਈ ਰੰਗ ਨਾ ਮਨ ਨੂੰ ਭਾਉਂਦਾ ਏ।

ਜਿੰਦਗੀ ਦੇ ਵਿਚ ਖਾਦੇ ਧੱਕੇ, 
ਡੋਲੇ ਨਹੀਂ ਸੀ ਇਰਾਦੇ ਪੱਕੇ, 
ਸਿਵੀਆ ਵੇਖ ਕੇ ਦੁਨੀਆ ਨੂੰ, 
ਹੁਣ ਗਾ ਕੇ ਸੱਚ ਸੁਣਾਉਂਦਾ ਏ, 
ਉਂਝ ਦੁਨੀਆ ਭਾਵੇਂ ਰੰਗਲੀ ਵੱਸਦੀ, 
ਪਰ ਕੋਈ ਰੰਗ ਨਾ ਮਨ ਨੂੰ ਭਾਉਂਦਾ ਏ।

ਖੌਰੇ ਅੱਜ ਉਹ ਕਿੱਥੇ ਵੱਸਦੇ, 
ਜੋ ਸੀ ਰਹਿੰਦੇ ਸਭ ਤੇ ਹੱਸਦੇ, 
ਉਸ ਰੱਬ ਬਿਨ ਨਾ ਕੋਈ ਯਾਰੋਂ, 
ਚੰਗਾ ਰਾਹ ਵਿਖਾਉਂਦਾ ਏ, 
ਉਂਝ ਦੁਨੀਆ ਭਾਵੇਂ ਰੰਗਲੀ ਵੱਸਦੀ, 
ਪਰ ਕੋਈ ਰੰਗ ਨਾ ਮਨ ਨੂੰ ਭਾਉਂਦਾ ਏ। 

ਪਰਮਿੰਦਰ ਜੱਗ ਤਾਂ ਮਾੜਾ ਹੋਇਆ, 
ਨਾ ਏਹ ਜਿਉਂਦਾ ਨਾ ਏਹ ਮੋਇਆ, 
ਮਤਲਬ ਬਿਨ ਨਾ ਯਾਰੋਂ ਕੋਈ,
ਏਥੇ ਰੱਬ ਧਿਆਉਂਦਾ ਏ, 
ਉਂਝ ਦੁਨੀਆ ਭਾਵੇਂ ਰੰਗਲੀ ਵੱਸਦੀ, 
ਪਰ ਕੋਈ ਰੰਗ ਨਾ ਮਨ ਨੂੰ ਭਾਉਂਦਾ ਏ।

ਪਰਮਿੰਦਰ ਸਿੰਘ ਸਿਵੀਆ
ਪਿੰਡ-ਨੰਦਗੜ੍ਹ
81468-22522


Related News