ਸ਼ੋਰ ਨਾ ਕਰੋ....

Friday, May 24, 2019 - 01:06 PM (IST)

ਸ਼ੋਰ ਨਾ ਕਰੋ....

ਸ਼ੋਰ ਨਾ ਕਰੋ....
ਸ਼ੋਰ ਨਾ ਕਰੋ.....
ਚੁੱਪ ਹੀ ਰਹੋ....
ਨਜ਼ਮ ਲਿਖ ਲੈਣ ਦੋ ਕੋਈ
ਹਰਫ਼ਾ ਦੇ ਸੰਗ...
ਦਿਲ ਕਰਦਾ ਮੇਰਾ ਇਹੋ ਮੰਗ...
ਸ਼ਿੰਗਾਰ ਕਰ ਲਵਾ ਲਫ਼ਜ਼ਾਂ ਦਾ...
ਭਰ ਦੇਣ ਦੋ ਇਹਨਾਂ ਚ ਸੱਜਰੇ ਰੰਗ....।
ਉਹ ਲੋਕੋ ਤੁਹਾਡੀਆਂ ਫਾਲਤੂ ਗੱਲਾਂ ਨੇ...
ਮਨ ਮੇਰਾ ਹੋਰ ਪਾਸੇ ਏ ਲਾਇਆ ...
ਦਿਲ ਦੀਆਂ ਗਹਿਰਾਈਆਂ ਮੈਂ ਸਭ
ਨੂੰ ਦੱਸਣਾ ਚਾਇਆ....
ਕਵਿਤਾਵਾਂ ਨੂੰ ਮੈਂ ਪਿਆਰ ਐਨਾ ਕੀਤਾ...
ਕਦੇ ਸਮਝਿਆ ਨਾ ਪਰਾਇਆ...।
'ਰਾਮਪੁਰ 'ਦੇ ਵਿੱਚ ਰਹਿੰਦੀ
'ਨੀਤੂ '...
ਇੱਕੋ ਹੋਕਾ ਲਾਵੇ....
ਖੁਸ਼ ਰਹਿਣ ਸਭ ਇਹੋ ਉਹ ਚਾਵੇ...
ਹੱਸਦੇ ਖੇਡਦੇ ਰਹਿਣ ਇਹ ਸਾਹਿਤਕਾਰ...
ਇਹਨਾਂ ਸਦਕੇ ਹੀ ਸਾਹਿਤ ਵਾਹ
ਵਾਹ ਨਾਮ ਕਮਾਵੇ...।
ਜਿੰਦਗੀ 'ਚ ਆਉਂਦੀ ਜਿੱਤ ਹਾਰ
ਨੂੰ ਜਰੋ...
ਦੁੱਖਾਂ ਨੂੰ ਅੰਦਰ ਰੱਖ ਦਿਨ
ਰਾਤ ਨਾ ਮਰੋ...
ਪਹਿਨਾ ਦੇਣ ਦੋ ਕਵਿਤਾ ਨੂੰ
ਸ਼ਬਦਾਂ ਦੇ ਲੀੜੇ.
ਬਸ ਸ਼ੋਰ ਨਾ ਕਰੋ....
ਜਿੰਨਾ ਹੋ ਸਕੇ ਚੁੱਪ ਹੀ ਰਹੋ....।।

ਨੀਤੂ ਰਾਮਪੁਰ
ਰਾਮਪੁਰ
ਲੁਧਿਆਣਾ
98149-60725


 


author

Aarti dhillon

Content Editor

Related News