ਮੇਰੀ ਮਾਂ ਦੇ ਕਾਤਲ••••

Wednesday, Feb 05, 2020 - 06:10 PM (IST)

ਮੇਰੀ ਮਾਂ ਦੇ ਕਾਤਲ••••

ਮਾਹੌਲ ਬਹੁਤ ਹੀ ਗਮਗੀਨ ਸੀ। ਇੱਕ ਅੱਠਾਂ ਕੁ ਸਾਲਾਂ ਦੀ ਲੜਕੀ ਆਪਣੀ ਦਾਦੀ ਦੇ ਗੋਡੇ ਨਾਲ ਆਪਣੀ ਮਰ ਚੁਕੀ ਮਾਂ ਦੇ ਸਿਰਾਣੇ ਬੈਠ ਕੇ ਇੰਨਾ ਜਿਆਦਾ ਰੋ ਰਹੀ ਸੀ। ਕਿ ਹਰ ਕੋਈ ਉਸਨੂੰ ਵੇਖ ਕੇ ਆਪਣੀਆਂ ਅੱਖਾਂ ਪੂੰਝਦਾ ਹੋਇਆ ਨਜਰ ਆ ਰਿਹਾ ਸੀ। ਉਹ ਇੱਕੋ ਗੱਲ ਹੀ ਕਹਿ ਰਹੀ ਸੀ ਕਿ "ਹੇ- ਮਾਂ-ਸੜਕ ਤੇ ਧਰਨਾ ਲਾਉਣ ਵਾਲੇ ਈ ਤੇਰੇ ਕਾਤਲ ਨੇ"ਜੇ ਤੈਨੂੰ ਰਾਹ ਵਿੱਚ ਨਾ ਰੋਕਦੇ ਤਾਂ ਅਸਾਂ ਤੈਨੂੰ   ਬਚਾ ਲੈਣਾ ਸੀ। ਕਿਉਂਕਿ ਥੋੜਾ ਚਿਰ ਪਹਿਲਾਂ ਹੀ ਉਸਦੀ ਮਰੀ ਹੋਈ ਮਾਂ ਨੂੰ ਇੱਕ ਕਾਰ ਵਾਪਸ ਲੈ ਕੇ ਆਈ ਸੀ। ਲੰਘੀ ਹੋਈ ਰਾਤ ਨੂੰ ਹੀ ਉਹ ਜਿਆਦਾ ਸੀਰੀਅਸ ਹੋ ਗਈ ਸੀ। ਡਲਿਵਰੀ ਦਾ ਸਮਾ ਬਹੁਤ ਨੇੜੇ ਸੀ। ਰਾਤ ਧੁੰਦ ਪਈ ਹੋਣ ਕਰਕੇ ਸਮਾ ਹੱਥੋਂ ਨਿਕਲਦਾ ਜਾ ਰਿਹਾ ਸੀ। ਸੂਰਜ ਨਿਕਲਦਿਆਂ ਈਂ ਕਾਰ ਕਿਰਾਏ ਤੇ ਕਰਕੇ ਵੱਡੇ ਹਸਪਤਾਲ ਲੈਕੇ ਜਾ ਰਹੇ ਸਨ।ਜਿਉਂ ਹੀ ਮੇਨ ਰੋਡ ਤੇ ਚੜੇ ਅਤੇ ਥੋੜਾ ਅੱਗੇ ਗਏ।ਬੜਾ ਵੱਡਾ ਜਾਮ ਲੱਗਾ ਹੋਇਆ ਸੀ।

ਉਸ ਔਰਤ ਦੇ ਪਤੀ ਨੇ ਮਿੰਨਤਾਂ ਕੀਤੀਆਂ ਕਿ ਮੈਨੂੰ ਲੰਘ ਲੈਣ ਦਿਉ। ਮੇਰੀ ਪਤਨੀ ਬਹੁਤ ਸੀਰੀਅਸ ਹੈ।ਮੈਨੂੰ ਹਸਪਤਾਲ ਲੈ ਜਾਣ ਦਿਉ।ਪਰ ਉੱਥੇ ਬੈਠੇ ਹੋਏ ਲੋਕਾਂ ਨੇ ਉਹਦੀ ਇੱਕ ਨਾ ਮੰਨੀ। ਇੱਕ ਬਜੁਰਗ ਨੇ ਆਕੇ ਕਿਹਾ ਆਹ ਵਿਚਲੀ ਗਲੀ ਪੈ ਜਾਹ। ਅੱਗੇ ਤਿੰਨ ਚਾਰ ਮੋੜ ਮੁੜਕੇ ਸੜਕ ਤੇ ਚੜ ਜਾਂਵੀਂ। ਛੇਤੀ ਨਾਲ ਕਾਰ ਉਧਰ ਨੂੰ ਮੋੜ ਲਈ। ਅਜੇ ਦੋ ਮੋੜ ਹੀ ਮੁੜੇ ਸਨ। ਅਗੋਂ ਗਲੀ ਭੀੜੀ ਹੋਣ ਕਰਕੇ ਆ ਰਹੀਆਂ ਕਾਰਾਂ ਰਾਹ ਵਿੱਚ ਰੁਕ ਗਈਆਂ ਸਨ। ਹੁਣ ਨਾ ਅੱਗੇ ਜਾਇਆ ਜਾ ਰਿਹਾ ਸੀ ਨਾ ਪਿੱਛੇ ਮੁੜਿਆ ਜਾ ਰਿਹਾ ਸੀ। ਦੇਰ ਕਾਫੀ ਹੋ ਚੁੱਕੀ ਸੀ ਔਰਤ ਦਾ ਬਹੁਤ ਬੁਰਾ ਹਾਲ ਸੀ।ਆਖਰ ਨੂੰ ਭਾਣਾ ਵਾਪਰ ਗਿਆ ਜਿਸਦਾ ਡਰ ਸੀ।ਔਰਤ ਕੁਰਲਾਉਂਦੀ ਹੋਈ ਦਮ ਤੋੜ ਗਈ।ਅੱਜ ਦੇ ਲੱਗੇ ਹੋਏ ਧਰਨੇ ਨੇ( ਜੱਚੇ ਤੇ ਬੱਚੇ) ਦੋਹਾਂ ਦੀ ਜਾਨ ਲੈ ਲਈ ਸੀ।

ਸਮਾਪਤ

ਵੀਰ ਸਿੰਘ ਵੀਰਾ ਪੀਰਮੁਹੰਮਦ ਮੋਬ÷9780253156


Related News