ਸੰਗੀਤ ਦੀ ਤੁਰਦੀ ਫਿਰਦੀ ਸੰਸਥਾ ‘ਬਾਈ ਭੋਲਾ ਯਮਲਾ’

07/31/2020 6:08:45 PM

ਯਮਲਾ ਜੱਟ ਦੇ ਨਕਸ਼ੇ ਕਦਮਾਂ ਤੇ ਚੱਲਣ ਵਾਲਾ ਅਨਮੋਲ ਹੀਰਾ :ਭੋਲਾ ਯਮਲਾ 

ਅਜੋਕੇ ਸਮੇਂ ਵਿਚ ਲੱਚਰਤਾ, ਹਥਿਆਰਾਂ ਤੇ ਨਸ਼ੇ ਨੂੰ ਉਤਸ਼ਾਹਿਤ ਕਰਨ ਵਾਲੀ ਗਾਇਕੀ ਦੇ ਦੌਰ ਵਿਚ ਜਦੋਂ ਵੀ ਸਾਫ-ਸੁਥਰੀ ਗਾਇਕੀ ਤੇ ਪ੍ਰਵਾਰਿਕ ਗਾਇਕੀ ਦਾ ਜ਼ਿਕਰ ਹੁੰਦਾ ਹੈ ਤਾਂ ਆਪ ਮੁਹਾਰੇ ਸੰਗੀਤ ਦੀ ਤੁਰਦੀ ਫਿਰਦੀ ਸੰਸਥਾ ਵਜੋਂ ਜਾਣੇ ਜਾਂਦੇ ਬਾਈ ਭੋਲਾ ਯਮਲਾ ਦਾ ਨਾਮ ਦਿਲ ਦਿਮਾਗ ਵਿਚ ਉੱਭਰ ਆਉਂਦਾ ਹੈ।

ਭੋਲਾ ਯਮਲਾ ਦਾ ਜਨਮ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਝਖੜਵਾਲਾ ਵਿਖ਼ੇ ਮਾਤਾ ਰਾਣੀ ਕੌਰ ਦੀ ਕੁੱਖੋਂ ਪਿਤਾ ਸ਼੍ਰੀ ਮਿੱਠੂ ਰਾਮ ਰੁਪਾਣਾ ਦੇ ਘਰ ਹੋਇਆ। ਸੰਗੀਤ ਦੀ ਮੁੱਢਲੀ ਸਿੱਖਿਆ ਉਸਨੇ ਆਪਣੇ ਪਿਤਾ ਤੋਂ ਹਾਸਿਲ ਕੀਤੀ। ਇਸ ਤੋਂ ਬਾਅਦ ਭੋਲੇ ਨੂੰ ਉਸਦਾ ਪਰਿਵਾਰ ਉਸਨੂੰ ਉਸਤਾਦ ਲਾਲ ਚੰਦ ਯਮਲਾ ਜੱਟ ਡੇਰੇ ਲੁਧਿਆਣੇ ਲੈ ਗਿਆ। ਜਿਥੇ ਯਮਲਾ ਜੱਟ ਡੇਰੇ ਦੇ ਮੁੱਖੀ ਉਸਤਾਦ ਜਸਵਿੰਦਰ ਯਮਲਾ ਜੱਟ ਦਾ ਸ਼ਾਗਿਰਦ ਪਾਇਆ ਗਿਆ। ਕੁਝ ਸਾਲ ਸੰਗੀਤ ਸਿੱਖਣ ਤੋਂ ਬਾਅਦ ਭੋਲੇ ਨੇ ਮਰਹੂਮ ਉਸਤਾਦ ਜਸਦੇਵ ਯਮਲਾ ਜੱਟ ਤੇ ਪ੍ਰੋ.ਰਾਜੇਸ਼ ਮੋਹਨ ਤੋਂ ਲੰਬਾ ਸਮਾਂ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ।

ਪੜ੍ਹੋ ਇਹ ਵੀ ਖਬਰ - ਸਫ਼ਰ ਦੌਰਾਨ ਜੇਕਰ ਤੁਹਾਨੂੰ ਵੀ ਆਉਂਦੀ ਹੈ 'ਉਲਟੀ' ਤਾਂ ਇਸਦੇ ਹੱਲ ਲਈ ਪੜ੍ਹੋ ਇਹ ਖ਼ਬਰ

ਸੰਗੀਤ ਦੇ ਉਘੇ ਸੰਗੀਤ ਵਿਦਵਾਨ ਉਸਤਾਦ ਭੋਲਾ ਯਮਲਾ ਨੇ ਸੰਗੀਤ ਵਿਸ਼ੇ ਵਿੱਚ ਐੱਮ. ਏ.ਬੀ.ਐੱਡ., ਸੰਗੀਤ ਭਾਸਕਰ, ਸੰਗੀਤ ਵਿਸ਼ਾਰਧ ਤੇ ਹੋਰ ਉੱਚੀ ਵਿੱਦਿਆ ਹਾਸਿਲ ਕੀਤੀ। ਆਪਣੇ ਦਾਦਾ-ਗੁਰੂ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਆਪਣਾ ਆਦਰਸ਼ ਅਤੇ ਪ੍ਰੇਰਨਾ ਮੰਨਣ ਵਾਲੇ ਬਾਈ ਭੋਲਾ ਯਮਲਾ ਨੇ ਉਸਤਾਦ ਯਮਲਾ ਜੱਟ ਦੇ ਨਕਸ਼ੇ ਕਦਮਾਂ ’ਤੇ ਚਲਦੇ ਹੋਏ ਕਦੇ ਵਪਾਰਿਕ ਪੱਖ ਨੂੰ ਮੁੱਖ ਨਹੀਂ ਰੱਖਿਆ ਸਗੋਂ  ਪ੍ਰਵਾਰਿਕ ਤੇ ਸਮਾਜ ਸੁਧਾਰਕ ਗੀਤ ਗਾ ਕੇ ਸਮਾਜ ਨੂੰ ਵੱਡਮੁਲੀ ਸਿੱਖਿਆ ਦਿੱਤੀ। ਉਸਦੇ ਗੀਤ "ਤੂੰਬੀ ਵਰਜਿਸ ਰਫਲਾਂ" ਨੇ ਲੱਚਰ ਤੇ ਹਥਿਆਰਾਂ ਵਾਲੇ ਗੀਤ ਗਾਉਣ ਵਾਲੇ ਗਾਇਕਾਂ ਨੂੰ ਤੇ ਸਮਾਜ ਨੂੰ ਵੱਖਰੀ ਸੇਧ ਦਿੱਤੀ ਹੈ।

ਕੈਨੇਡਾ ਜਾਣ ਦੇ ਚਾਹਵਾਨ ਸਿਖਿਆਰਥੀਆਂ ਲਈ ਵਰਦਾਨ ਸਿੱਧ ਹੋਵੇਗਾ ‘Two Step Visa System’

ਇਸ ਗੀਤ ਨਾਲ ਭੋਲਾ ਯਮਲਾ ਦਾ ਨਾਮ ਦੁਨੀਆਂ ਭਰ ਚਰਚਿਤ ਹੋਇਆ ਤੇ ਇਸ ਗੀਤ ਸਮੇਂ ਪੰਜਾਬ ਸਰਕਾਰ ਨੇ ਸੱਭਿਆਚਾਰਕ ਕਮਿਸ਼ਨ ਬਣਾਇਆ। ਟੀ. ਵੀ. ਚੈਨਲਾਂ ਨੇ ਲੱਚਰ ਤੇ ਅਸ਼ਲੀਲ ਗੀਤਾਂ ਨੂੰ ਪ੍ਰਸਾਰਿਤ ਨਾ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਭੋਲੇ ਯਮਲਾ ਦਾ  ਗਾਇਆ ਤੇ ਉਘੇ ਗੀਤਕਾਰ ਕੁਲਦੀਪ ਬਰਾੜ ਡੋਡ ਦਾ ਲਿਖਿਆ ਗੀਤ "ਰੋਟੀ ਗ਼ਰਮ ਤੇ ਵਹੁਟੀ ਨਰਮ ਮਿਲਦੀ ਕਰਮਾਂ ਵਾਲਿਆਂ ਨੂੰ" ਉਘੇ ਸ਼ਾਇਰ  ਸ਼ਰਨਜੀਤ ਬੈਂਸ ਦਾ ਲਿਖਿਆ ਗੀਤ " ਤੇਰੇ ਬਿਨ ਜੀਣਾ ਕੀ " ਸੰਸਾਰ ਪ੍ਰਸਿੱਧ ਹੋਏ ਹਨ।

ਆਪਣੇ ਗੀਤ "ਮਾਪੇ" ਰਾਹੀਂ ਭੋਲੇ ਯਮਲੇ ਨੇ ਨੌਜਵਾਨਾਂ ਨੂੰ ਆਪਣੇ ਮਾਂ-ਬਾਪ ਤੇ ਗੁਰੂ - ਅਧਿਆਪਕ  ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ ਹੈ। ਉਘੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੇ ਲਿਖੇ ਗੀਤ "ਬਲੀਡਿੰਗ ਸੌਲ" ਰਾਹੀਂ ਗਰਭ ’ਚ ਮਾਰੀਆਂ ਜਾਣ ਵਾਲੀਆਂ ਧੀਆਂ ਦਾ ਦਰਦ ਬਿਆਨ ਕੀਤਾ ਹੈ ਤੇ ਭਰੂਣ ਹੱਤਿਆ ਦਾ ਡਟਵਾਂ ਵਿਰੋਧ ਕੀਤਾ ਹੈ। 

ਬਾਹਰਲਾ ਮੁਲਕ ਛੱਡ ਪੰਜਾਬ ਆ ਕੇ ‘ਨਰਿੰਦਰ ਸਿੰਘ ਨੀਟਾ’ ਬਣਿਆ ਕੁਦਰਤੀ ਖੇਤੀ ਦਾ ਕਾਮਯਾਬ ਕਿਸਾਨ

ਸੰਗੀਤ ਦੇ ਹਰ ਗਾਇਨ ਸ਼ੈਲੀ ਵਿੱਚ ਮੁਹਾਰਿਤ ਰੱਖਣ ਵਾਲੇ ਉਸਤਾਦ ਭੋਲਾ ਯਮਲਾ ਨੂੰ ਪੰਜਾਬ ਦੇ ਸਾਰੇ ਗਾਇਕਾਂ ਵਿੱਚੋ ਸਭ ਤੋਂ ਵੱਧ ਪੜ੍ਹੇ ਲਿਖੇ ਹੋਣ ਦਾ ਮਾਣ ਹਾਸਿਲ ਹੈ। ਸੰਗੀਤ ਦੇ ਪ੍ਰਚਾਰ ਪ੍ਰਸਾਰ ਦੇ ਮਨਸ਼ੇ ਨਾਲ ਭੋਲਾ ਯਮਲਾ ਨੇ ਅਪਣੇ ਉਸਤਾਦ ਜਸਦੇਵ ਯਮਲਾ ਜੱਟ ਤੇ ਉਸਤਾਦ ਜਸਵਿੰਦਰ ਯਮਲਾ ਜੱਟ ਹੋਰਾਂ ਦੀ ਯਾਦ ’ਤੇ ਸਤਿਕਾਰ ਵਿੱਚ "ਯਮਲਾ ਜੱਟ ਇੰਸਟੀਟਿਊਟ ਆਫ਼ ਪ੍ਰੋਫੈਸ਼ਨਲ ਐਜੂਕੇਸ਼ਨ ਸਦਰਵਾਲਾ" ਸ੍ਰੀ ਮੁਕਤਸਰ ਸਾਹਿਬ ਦੀ ਸਥਾਪਨਾ ਕੀਤੀ ਹੈ। ਜਿਥੇ ਅਨੇਕਾਂ ਕਲਾ ਪ੍ਰੇਮੀਆਂ ਨੇ ਸੰਗੀਤ ਦੇ ਵਿਦਿਆਰਥੀਆਂ ਨੇ ਸਿੱਖਿਆ ਲੈ ਕੇ ਕਾਫੀ ਲਾਹਾ ਲਿਆ ਹੈ। ਕਲਾਕਾਰਾਂ ਦੇ ਵਿਕਾਸ ਲਈ ਤੱਤਪਰ ਭੋਲਾ ਯਮਲਾ 'ਆਰਟਿਸਟ ਵੈਲਫ਼ੇਅਰ ਸੋਸਾਇਟੀ ਪੰਜਾਬ ਦੇ ਬਤੌਰ ਸੂਬਾ ਪ੍ਰਧਾਨ ਆਪਣੀ ਸੇਵਾ ਨਿਭਾ ਰਹੇ ਹਨ ਤੇ "ਸੱਭਿਆਚਾਰਕ ਚੇਤਨਾ ਮੁਹਿੰਮ ਪੰਜਾਬ" ਦੇ ਬਤੌਰ ਬਾਨੀ ਚੇਅਰਮੈਨ ਅਨੇਕਾਂ ਸੱਭਿਆਚਾਰਕ ਚੇਤਨਾ ਸਮਾਗਮ, ਵਿਰਾਸਤ ਮੇਲੇ ਤੇ ਅਨੇਕਾਂ ਗਤੀਵਿਧੀਆਂ ਕਰਵਾ ਚੁੱਕੇ ਹਨ, ਜੋ ਬਾ-ਦਸਤੂਰ ਜਾਰੀ ਹੈ।

ਚਾਵਾਂ ਨਾਲ ਸਜਾਇਆ ਘਰ ਅੱਖਾਂ ਸਾਹਮਣੇ ਹੋਇਆ ਢਹਿ ਢੇਰੀ (ਵੀਡੀਓ)

ਆਪਣੀਆਂ ਅਨੇਂਕਾ ਗਤੀਵਿਧੀਆਂ ਸਦਕਾ ਭੋਲਾ ਯਮਲਾ ਭਾਰਤ ਦੇ ਸਰਬੋਤਮ "ਪਦਮਸ਼੍ਰੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭੋਲਾ ਯਮਲਾ ਨੂੰ ਦੋ ਵਾਰ ਗੋਲਡ ਮੈਡਲ ਨਾਲ ਨਿਵਾਜਿਆ ਗਿਆ ਹੈ ਤੇ ਅਨੇਕਾਂ ਐਵਾਰਡ ਹਾਸਿਲ ਹੋਏ ਹਨ।ਜਲਦ ਭੋਲਾ ਯਮਲਾ ਤੇ ਮਰਹੂਮ ਉਸਤਾਦ ਜਸਦੇਵ ਯਮਲਾ ਦਾ ਗਾਇਆ ਦੋਗਾਣਾ ਗੀਤ "ਮਾਸ ਦੀ ਬੋਟੀ" ਜਾਰੀ ਕੀਤਾ ਜਾ ਰਿਹਾ ਹੈ। ਜਿਸਨੂੰ ਉਘੀ ਸੰਗੀਤ ਕੰਪਨੀ ਬੀ.ਬੀ.ਆਰ.ਜੀ. ਮਿਊਜ਼ਿਕ ਤੇ ਸਰਬਜੀਤ ਯਮਲਾ ਚਿਮਟੇਵਾਲੀ ਪੇਸ਼ ਕਰ ਰਹੇ ਹਨ, ਜਿਸ ਨੂੰ ਸੰਗੀਤ ਜੰਗਾਂ ਕੈਂਥ ਨੇ ਦਿੱਤਾ ਹੈ।

ਦੂਰਦਰਸ਼ਨ ਪੰਜਾਬੀ ਤੇ ਛੋਟੇ ਪਰਦੇ ਦੀ ਐਂਕਰ ਫਿਲਮਾਂ ਦੀ ਅਦਾਕਾਰਾ ‘ਨਵਪ੍ਰੀਤ ਕੌਰ’

ਉੱਚੀ ਤੇ ਸੁੱਚੀ ਕਲਾ ਦੇ ਇਸ ਵਾਰਿਸ ਨੂੰ ਸਰਕਾਰਾਂ ਪ੍ਰਤੀ ਗਿਲਾ ਸ਼ਿਕਵਾ ਹੈ, ਜੋ ਉਸਨੂੰ ਉਸਦੀ ਯੋਗਤਾ ਮੁਤਾਬਕ ਕੋਈ ਨੌਕਰੀ ਪ੍ਰਦਾਨ ਨਹੀਂ ਸਕੀਆਂ, ਇਸਦੇ ਉਲਟ ਭੋਲਾ ਯਮਲਾ ਨੇ ਅਪਣੀ ਮੇਹਨਤ ਨਾਲ ਸੈਕੜੇ ਨੌਜਵਾਨਾਂ ਨੂੰ ਸਿੱਖਿਆ ਦੇ ਕੇ ਰੁਜ਼ਗਾਰ ਪ੍ਰਦਾਨ ਕੀਤਾ ਹੈ। ਅਸੀਂ ਕਾਮਨਾ ਕਰਦੇ ਹਾਂ ਕਿ ਪ੍ਰਮਾਤਮਾ ਇਸ ਮਾਣਮੱਤੀ ਤੇ ਮਹਾਨ ਰੂਹ ਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ।

ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ - 9914880392


rajwinder kaur

Content Editor

Related News