ਮਿੰਨੀ ਕਹਾਣੀ : ‘ਕੋਈ ਅੱਖ ਨਹੀਂ ਮਿਲਾਉਂਦਾ’

05/23/2020 4:22:59 PM

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444 

ਕੌਰ ਸਿੰਘ ਨਾਂ ਤੋਂ ਵੀ ਕੌਰ ਅਤੇ ਜ਼ੁਬਾਨੋ ਵੀ ਕੌੜਾ ਬੋਲਣ ਵਾਲਾ ਆਦਮੀ ਸੀ। ਪਿੰਡ ਦੇ ਕਿਸੇ ਨਾ ਕਿਸੇ ਬੰਦੇ ਨਾਲ ਉਹ ਪੰਗਾ ਲੈਂਦਾ ਹੀ ਰਹਿੰਦਾ ਸੀ। ਜੇਕਰ ਪਿੰਡੋਂ ਬਾਹਰ ਵੀ ਜਾਣਾ ਤਾਂ ਬਾਹਰੋਂ ਕੋਈ ਨਾ ਕੋਈ ਲੜਾਈ ਜਾਂ ਕਲੇਸ਼ ਸਹੇੜ ਕੇ ਹੀ ਰੱਖਦਾ ਸੀ।

ਕੌਰ ਸਿੰਘ ਕੋਈ ਬਹੁਤਾ ਵੱਡਾ ਜ਼ਿਮੀਂਦਾਰ ਵੀ ਨਹੀਂ ਸੀ, ਪੰਜ ਸੱਤ ਕਿੱਲੇ ਆਉਂਦੇ ਸੀ ਪਰ ਆਕੜ ਪੂਰੀ ਰੱਜ ਕੇ ਭਰੀ ਹੋਈ। ਚੰਗੇ ਬੰਦੇ ਤਾਂ ਉਸਦੇ ਮੱਥੇ ਲੱਗਣੋਂ ਵੀ ਕਤਰਾਉਂਦੇ ਸੀ ਤੇ ਉਸਦੀ ਸ਼ਕਲ ਵੇਖਣਾ ਕੋਈ ਪਾਪ ਕਰ ਆਉਣ ਦੇ ਬਰਾਬਰ ਸਮਝਦੇ ਸੀ।  ਪਿੰਡ ਦੇ ਬੰਦੇ ਕਹਿੰਦੇ ਆਪਾ ਕੀ ਲੈਣਾ ਕੁੱਤਾ ਏ...! ਆਪੀ ਹੱਟ ਜਾਵੇਂਗਾ ਭੌਂਕ ਕੇ, ਨਾਲੇ ਇਸ ਤਰ੍ਹਾਂ ਦੇ ਲੁੱਚੇ ਅਤੇ ਕੰਜਰ ਬੰਦੇ ਦੇ ਮੂੰਹ ਲੱਗਕੇ ਆਪਣੀ ਹੀ ਇੱਜ਼ਤ ਖ਼ਰਾਬ ਕਰਨ ਦੇ ਬਰਾਬਰ ਹੈ।

ਇੱਕ ਦਿਨ ਸਹਿਜ ਸੁਭਾਅ ਬੰਤ ਸਿੰਘ ਗਲ਼ੀ ਵਿਚੋਂ ਲੰਘ ਰਿਹਾ ਸੀ, ਕੌਰ ਸਿੰਘ ਦੇ ਪਿਤਾ ਸੁਰਜਣ ਨੇ ਆਵਾਜ਼ ਮਾਰਕੇ ਬੰਤ ਨੂੰ ਕੋਲ ਬੁਲਾ ਲਿਆ ਤੇ ਸੁਰਜਣ ਕੇਹੜਾ ਘੱਟ ਸੀ। ਉਹ ਵੀ ਕੌਰ ਸਿੰਘ ਦਾ ਪਿਉ ਜੋ ਹੋਇਆ..! ਲੈ ਬਈ ਬੰਤ ਸਿਆਂ ਵੇਖ਼ਲਾ ਪਿੰਡ ਵਾਲਿਆਂ ਵਿੱਚੋ ਆਪਣੇ ਘਰ ਵੱਲ ਨੂੰ ਕੋਈ ਮੂੰਹ ਕਰਕੇ ਵੀ ਨਹੀਂ ਲੰਘਦੇ, ਵੇਖ ਲਾ ਕਿਵੇਂ ਡਰਾ ਰੱਖੇ ਨੇ..! ਸਾਰੇ ਪਰਾ ਨੂੰ ਮੂੰਹ ਕਰਕੇ ਲੰਘਦੇ ਨੇ..ਸੁਰਜਣ ਜਦੋਂ ਨਾ ਹੱਟਿਆ ਤਾਂ ਬੰਤ ਕਹਿੰਦਾ ਮੈਂ ਚੱਲਦਾ ਸੁਰਜਣ ਸਿਆਂ ਮੈਨੂੰ ਕੰਮ ਏ ਘਰੇ...ਤੇ ਬੰਤ ਜਾਂਦਾ ਜਾਂਦਾ ਆਖ ਰਿਹਾ ਸੀ ...ਹੇ ਨਾਨਕ ਮੱਤ ਬਖਸ਼ਣਾ...

ਬੰਤ ਮਨ ਵਿੱਚ ਹੀ ਆਖ ਰਿਹਾ ਸੀ ਸੁਰਜਣ ਸਿਆਂ ਸੋਡੇ ਡਰ ਕਰਕੇ ਲੋਕੀ ਨਹੀਂ ਝਾਕਦੇ ,ਅਸਲ ਵਿੱਚ ਬੇਸ਼ਰਮਾਂ ਦੇ ਕੋਈ ਮੂੰਹ ਲੱਗਣਾ ਹੀ ਨਹੀਂ ਚਾਉਂਦਾ, ਜਿਸਦੇ ਅੱਖਾਂ ਵਿੱਚ ਪਿਆਰ ਹੋਵੇ, ਲੋਕੀਂ ਉਸ ਤੋਂ ਅੱਖਾਂ ਚੁਰਾਉਣਾ ਪਸੰਦ ਹੀ ਨਹੀਂ ਕਰਦੇ, ਜੋ ਇਨਸਾਨ ਜਾਂ ਘਰ ਪਿਆਰ ਦੀ ਮੂਰਤ ਹੋਵੇ, ਉਸ ਘਰ ’ਤੇ ਇਨਸਾਨ ਨੂੰ ਤਾਂ ਪਿੰਡ ਵਾਲਿਆਂ ਦੀ ਅੱਖ ਵੇਖੇਂ ਬਿਨਾਂ ਰਹਿ ਹੀ ਨਹੀਂ ਸਕਦੀ। ਬੰਤ ਸਿੰਘ ਮਨ ਵਿੱਚ ਹੀ ਹੱਸਦਾ ਹੋਇਆ ਬੋਲਿਆ ਕਹਿੰਦੇ ਬੇਸ਼ਰਮਾਂ ਦੀ ਡੁੱਲਗੀ ਦਾਲ, ਕਹਿੰਦੇ ਅਸੀਂ ਡੋਲ ਡੋਲ ਕੇ ਖਾਂਦੇ ਹਾਂ। ਇਹੋ ਹਾਲ ਸੁਰਜਣ ਤੇ ਉਸਦੇ ਪੁੱਤ ਕੌਰ ਸਿੰਘ ਦਾ ਸੀ। 

 

ਮਿੰਨੀ ਕਹਾਣੀ : ‘ਮੁੰਡੇ ਕਿਉਂ ਨਹੀਂ ਬਣਦੇ ’
ਅੱਜ ਜਸਪਾਲ ਦੇ ਘਰੇ ਛੁੱਟੀਆਂ ਕਰਕੇ ਉਸਦਾ ਜਵਾਈ ਇੰਦਰ ਘਰੇ ਆਇਆ ਹੋਇਆ ਸੀ ਪਰ ਜਸਪਾਲ ਦੇ ਘਰੇ ਕੰਮਕਾਰ ਬਹੁਤ ਜ਼ਿਆਦਾ ਹੋਣ ਕਰਕੇ ਉਹ ਹਰ ਵਖ਼ਤ ਮੱਝਾਂ ਗਾਵਾਂ ਵਿੱਚ ਬਿਜ਼ੀ ਰਹਿੰਦਾ ਸੀ। ਜਸਪਾਲ ਦੀ ਬੇਟੀ ਸਿਮਰਨ ਨੇ ਕਿਹਾ, ਸੁਣਦੇ ਹੋ ਜੀ ,ਪਾਪਾ ਇਕੱਲੇ ਕੰਮ ਕਰਦੇ ਕਰਦੇ ਥੱਕ ਜਾਂਦੇ ਨੇ, ਤੁਸੀਂ ਪਾਪਾ ਦਾ ਕੰਮ ਵਿੱਚ ਹੱਥ ਵਟਾਦਿਆਂ ਕਰੋਂ। ਪਰ ਇੰਦਰ ਨੇ ਕਿਹਾ..? ਪਰੌਣੇ ਕੰਮ ਕਰਨ ਲਈ ਥੋੜ੍ਹਾ ਸਹੁਰੇ ਆਉਂਦੇ ਹਨ, ਕੰਮ ਤਾਂ ਘਰਦੇ ਮੁੰਡੇ ਕਰਦੇ ਹੁੰਦੇ ਹਨ, ਸਿਮਰਨ ਨੇ ਕਿਹਾ..!ਤੁਸੀਂ ਸਹੀ ਕਿਹਾ ਜੀ..! ਪਰ ਅਫ਼ਸੋਸ ਪਰੌਣੇ ਸਹੁਰਿਆਂ ਲਈ ਮੁੰਡੇ ਕਿਉਂ ਨਹੀਂ ਬਣਦੇ।

PunjabKesari


rajwinder kaur

Content Editor

Related News