ਮੁੜ ਕੇ ਮਾਹੀ ਵੇਖ ਜਰਾ

Saturday, Aug 11, 2018 - 06:07 PM (IST)

ਮੁੜ ਕੇ ਮਾਹੀ ਵੇਖ ਜਰਾ

ਮੁੜ ਕੇ ਮਾਹੀ ਵੇਖ ਜਰਾਂ
ਅੜਦਾ ਲਹਿੰਗਾ ਵਿਚ ਪੈਰਾਂ,
ਲੈ ਆ ਟਾਂਗਾ ਮਾਹੀ ਮੇਰੇ,
ਸੋਹਣਿਆਂ ਦੱਸ ਮੈਂ ਕੀ ਕਰਾਂ,

ਪਾ ਕੈਂਠਾ ਕਿਉਂ ਵਟੇ ਘੂਰੀਆਂ,
ਕਿਉਂ ਤੁਰਦਾ ਪਾ ਤੂੰ ਦੂਰੀਆਂ,
ਜਾਣਾ ਪੈਣਾ ਘਰ ਹਨੇਰੇ, 
ਸੋਹਣਿਆਂ ਦੱਸ ਮੈਂ ਕੀ ਕਰਾਂ,

ਟੌਹਰੇ ਵਾਲੀ ਪੱਗ ਬੰਨੀ ਤੂੰ,
ਕਹੇ ਨਾਂ ਸੋਹਣੀ ਲੱਗੇ ਚੰਨੀ ਤੂੰ,
ਰਾਹ ਸੁੰਨਾ ਕੋਈ ਨਾਂ ਚਾਰ ਚੁਫੇਰੇ,
ਸੋਹਣਿਆਂ ਦੱਸ ਮੈਂ ਕੀ ਕਰਾਂ,

ਰੰਗਦਾਰ ਬੂਟੇ ਤੇਰੇ ਝੋਲੇ ਉੱਤੇ,
ਲਿਸ਼ਕਦਾ ਟਿੱਕਾ ਮੇਰੇ ਮੱਥੇ 'ਤੇ,
ਉਡੀਕਦੀ ਹੋਣੀ ਮਾਂ ਖੜ ਬਨੇਰੇ, 
ਸੋਹਣਿਆਂ ਦੱਸ ਮੈਂ ਕੀ ਕਰਾਂ,

ਖੁਸਾ ਪੈਰੀ, ਹੱਥੀਂ ਡਾਂਗ ਸੁੰਮਾਂ,
ਤੇਰੇ ਪਿੰਡ 'ਚ ਮੇਰੀਆਂ ਨੇ ਧੂੰਮਾ,
ਇੱਕ ਹੋਏ ਨੇ ਰਾਹ ਮੇਰੇ ਤੇਰੇ,
ਸੋਹਣਿਆਂ ਦੱਸ ਮੈਂ ਕੀ ਕਰਾਂ,

ਨਾਭੀ ਕੁੜਤਾ ਬੰਨੀ ਭੂਰੀ ਚਾਦਰ ਵੇ,
“ਮਨੀ'' ਤੂੰ ਹੀ ਹੁਣ ਮੇਰਾ ਕਾਦਰ ਵੇ, 
ਮੁੜ ਆਊ ਤੇਰੇ ਨਾਲ “ਬੀਰ'' ਸਵੇਰੇ,
ਸੋਹਣਿਆਂ ਦੱਸ ਮੈਂ ਕੀ ਕਰਾਂ,
ਮਨਿੰਦਰ ਸਿੰਘ “ਮਨੀ''
ਲੁਧਿਆਣਾ 
9216210601


Related News