ਮਰਹੂਮ ਲੇਖਿਕਾ ਗੁਰਪ੍ਰੀਤ ਗੀਤ ਨੂੰ ਸ਼ਰਧਾਂਜਲੀ

08/19/2020 6:08:01 PM

ਮਰਹੂਮ ਲੇਖਿਕਾ ਗੁਰਪ੍ਰੀਤ ਗੀਤ ਨੂੰ ਸ਼ਰਧਾਂਜਲੀ

ਨਾਂਅ ਜੋ ਗੀਤ ਜਿਹਾ ਸੀ
ਇਹ ਕਿਹੋ ਜਿਹੀ ਘੜੀ ਸੀ
ਜੋ ਚੁਰਾ ਕੇ ਲੈ ਗਈ 
ਮਹਿਕ ਜਿਹਾ ਗੀਤ,
ਗੀਤ ! ਜਿਸ ਨੇ ਗੂੰਜਨਾਂ ਸੀ ਅਜੇ-
ਹਜਾਰਾਂ ਬੁੱਲ੍ਹੀਆਂ ਦੇ ਉੱਤੇ
ਗੀਤ ! ਜੋ ਪਹੁੰਚਿਆ ਸੀ ਅਜੇ
ਜੋਬਨ ਰੁੱਤ ਦੀ ਸਿਖਰ ਦੇ ਉੱਤੇ
ਭਰ ਜੋਬਨ ਦੀ ਰੁੱਤੇ
ਗਵਾਚ ਗਏ ਜਿਸਦੇ ਬੋਲ,
ਬੋਲ ! ਜੋ ਵਗਦੇ ਪਾਣੀਆਂ ਜਿਹੇ ਸਨ
ਜਿਨ੍ਹਾਂ ਦੀ ਰਵਾਨਗੀ ਚ 
ਗੂੰਜਦੀ ਸੀ ਬੰਸਰੀ ਜਿਹੀ ਹੂਕ
ਬੋਲ ! ਜੋ ਇੱਕ ਬਾਤ ਜਿਹੇ ਸਨ
ਬਾਤ ਜੋ ਅਧੂਰੀ ਸੀ ਅਜੇ
ਜਿਸ ਨੇ ਵਧਣਾ ਸੀ ਅਗਾਂਹ 
ਸੈਂਕੜੇ ਹੂੰਗਾਰਿਆਂ ਦੇ ਨਾਲ
ਅੰਬਰਾਂ ਤੋਂ ਤਾਰੇ ਨੂੰ ਤੋੜਨ ਵਾਲੀ
ਕੇਹੀ ਘੜੀ ਸੀ ਇਹ,
ਜਿਸ ਨੇ ਖੋਹ ਲਈਆਂ ਅੰਬਰ ਤੋਂ 
ਰੌਸ਼ਨੀ ਦੀਆਂ ਰਿਸ਼ਮਾਂ
ਰੌਸ਼ਨੀ ਜਿਸ ਨੇ ਚਮਕਣਾ ਸੀ
ਸਾਰੀ ਕਾਇਨਾਤ ਦੇ ਉੱਤੇ
ਜਿਸ ਨੇ ਕਿੰਨੇ ਹੀ ਦਿਲਾਂ ਦੇ ਹਨੇਰਿਆਂ ਨੂੰ 
ਰੁਸ਼ਨਾਉਂਣਾ ਸੀ ਆਪਣੀ ਕਲਾ ਦੇ
ਜਾਦੂਮਈ ਚਾਨਣ ਦੇ ਨਾਲ
ਕਲਾ ਜੋ ਘੜ ਰਹੀ ਸੀ ਆਪਣਾ ਰੂਪ
ਜੋ ਨਿਖਾਰ ਰਹੀ ਸੀ ਆਪਣਾ ਮੁਹਾਂਦਰਾ 
ਜੋ ਸੰਵਾਰ ਰਹੀ ਸੀ ਆਪਣੇ ਨਕਸ਼
ਇਹ ਕਿਹੋ ਜਿਹੀ ਘੜੀ ਸੀ
ਜੋ ਕਲਾ ਦੀ ਦੁਨੀਆਂ ਚੋਂ 
ਚੁਰਾ ਕੇ ਲੈ ਗਈ ਇੱਕ ਨਾਂਅ 
ਨਾਂਅ ਜੋ ਗੀਤ ਜਿਹਾ ਸੀ...।

Ganesh Chaturthi 2020 : 126 ਸਾਲਾਂ ਬਾਅਦ ਬਣਿਆ ਇਹ ਯੋਗ, ਜਾਣੋ ਕਿਨ੍ਹਾਂ ਰਾਸ਼ੀਆਂ ਲਈ ਹੈ ਸ਼ੁੱਭ

ਸ਼ਾਮ ਦੇ ਸਮੇਂ ਭੁੱਖ ਲੱਗਣ ਤੇ ਕੀ ਖਾਈਏ ਤੇ ਕੀ ਨਾ,ਜਾਣੋ ਦਿਲਚਸਪ ਜਾਣਕਾਰੀ

ਲੇਖਕ- ਜਸਪਾਲ ਕੌਰੇਆਣਾ
ਪਰਿੰਦਾ ਰੋਡ, ਗਲੀ ਨੰ:20,
ਬਠਿੰਡਾ-151001(ਪੰਜਾਬ)
ਮੋਬਾਇਲ ਨੰ:97808-52097

 


rajwinder kaur

Content Editor

Related News