ਹਾਸਰਸ ਵਿਅੰਗ : ‘ਕੰਜੂਸ ਆਦਮੀ’
Wednesday, Sep 23, 2020 - 04:11 PM (IST)

ਇੱਕ ਵਾਰ ਅੱਖਾਂ ਵਾਲੇ ਡਾਕਟਰ ਕੋਲ ਇੱਕ ਕੰਜੂਸ ਆਦਮੀ ਆਪਣੀ ਨਿਗਾ ਚੈੱਕ ਕਰਵਾਉਣ ਚਲਾ ਗਿਆ। ਅੱਖਾਂ ਦਾ ਚੈੱਕ ਅੱਪ ਕਰਕੇ ਡਾਕਟਰ ਸਾਹਿਬ ਕਹਿੰਦੇ ਦੇਖੋ ਜੀ... ਤੁਹਾਡੀ ਇੱਕ ਅੱਖ ਦੀ ਰੋਸ਼ਨੀ ਤਾਂ ਠੀਕ ਏ। ਪਰ ਇੱਕ ਅੱਖ ਦੀ ਨਿਗਾ ਕੁੱਝ ਕਮਜ਼ੋਰ ਏ...। ਤੁਹਾਡੇ ਐਨਕ ਲਗਾਉਣੀ ਪਵੇਗੀ। ਜਾ ਆਪ੍ਰੇਸ਼ਨ ਕਰਕੇ ਲੈੱਜ਼ ਪਾਉਣਾ ਪਏਗਾ।
ਇਹ ਗੱਲ ਸੁਣ ਕੇ ਕੰਜੂਸ ਵਿਅਕਤੀ ਸੋਚਾਂ ਵਿੱਚ ਪੈ ਗਿਆ। ਥੋੜ੍ਹੇ ਸਮੇਂ ਬਾਅਦ ਡਾਕਟਰ ਨੂੰ ਕਹਿੰਦਾ ਜੀ ਫਿਰ ਖਰਚਾ ਕਿੰਨਾ ਕੁ ਆਉ। ਡਾਕਟਰ ਕਹਿੰਦਾ ਬਈ ਅਪ੍ਰੇਸ਼ਨ ’ਤੇ ਤਾਂ ਵੱਧ ਖਰਚਾ ਆਉਂ ਪਰ ਐਨਕ ਨਾਲ ਡੰਗ ਲਾਹ ਦਿਆਂਗੇ... ਘੱਟੋ-ਘੱਟ ਦੋ ਤਿੰਨ ਸੋ ਤਾਂ ਲੱਗੂ। ਕੰਜੂਸ ਵਿਅਕਤੀ ਫੇਰ ਸੋਚਾ ਵਿੱਚ ਪੈ ਗਿਆ ਫੇਰ ਕਹਿਣ ਲੱਗਾ ਡਾਕਟਰ ਸਾਹਿਬ... ਜੇ ਇਸ ਤੋਂ ਵੀ ਘੱਟ ਖਰਚਾ ਕਰਨਾ ਹੋਵੇ ਤਾਂ....
ਡਾਕਟਰ ਸਮਝ ਗਿਆ ਕਿ ਇਹ ਬੰਦਾ ਸਿਰੇ ਦਾ ਮੱਖੀ ਚੂਸ ਏ। ਡਾਕਟਰ ਸਾਹਿਬ ਉਸ ਵਿਅਕਤੀ ਨੂੰ ਕਹਿਣ ਲੱਗਾ ਵੇਖੋ ਸ੍ਰੀ ਮਾਨ ਜੀ ਮੇਰੇ ਕੋਲ ਘੱਟ ਨਿਗਾ ਦਾ ਇਲਾਜ ਤਾਂ ਹੈ। ਪਰ ਤੁਹਾਡੇ ਘੱਟ ਦਿਲ ਦਾ ਕੋਈ ਇਲਾਜ ਨਹੀਂ। ਇਸ ਲਈ ਕਿਰਪਾ ਕਰਕੇ ਇਹ ਸੀਟ ਖਾਲੀ ਕਰੋ ਤਾਂ ਕਿ ਮੈਂ ਕਿਸੇ ਹੋਰ ਮਰੀਜ਼ ਦਾ ਚੈੱਕ ਅੱਪ ਕਰ ਸਕਾਂ।
ਕੰਜੂਸ ਵਿਅਕਤੀ ਹੁਣ ਆਪਣੇ ਆਪ ਨੂੰ ਕਹਿ ਰਿਹਾ ਸੀ ਕਿ ਬੀਮਾਰੀ ਦਾ ਭਾਵੇਂ ਇਹੋ ਜਿਹੇ ਡਾਕਟਰਾਂ ਨੂੰ ਪਤਾ ਨਾ ਲੱਗੇ ਪਰ ਅੱਖ ਅਗਲੇ ਦੀ ਜੇਬ ’ਤੇ ਪਤੰਦਰ ਪਹਿਲਾਂ ਰੱਖ ਲੈਂਦੇ ਹਨ।
ਬਲਤੇਜ ਸੰਧੂ "ਬੁਰਜ ਲੱਧਾ"
ਜ਼ਿਲਾ ਬਠਿੰਡਾ ।
9465818158