ਕਹਾਣੀਨਾਮਾ - 23 : ‘ਕਿਸਮਤ ਕੋਲੋਂ ਮਿਲਦੀ ਰਹੀ ਹਾਰ’

09/23/2020 1:38:44 PM

ਇਸ ਕਹਾਣੀ ਦੇ ਪਾਤਰ ਕਾਲਪਨਿਕ ਹਨ ਪਰ ਇਹ ਕਹਾਣੀ ਅਸਲੀ ਹੈ। 

ਸਮਾਂ ਹੋਲੀ-ਹੋਲੀ ਬੀਤ ਰਿਹਾ ਸੀ। ਰੋਹਨ ਆਪਣੀ ਪੜ੍ਹਾਈ ਪੂਰੀ ਕਰ ਚੁੱਕਿਆ ਸੀ ਪਰ ਉਸਨੂੰ ਸਹੀ ਤਰੀਕੇ ਨਾਲ ਕਿਧਰੇ ਕੋਈ ਕੰਮ ਨਹੀਂ ਮਿਲ ਰਿਹਾ ਸੀ। ਰੋਹਨ ਨੂੰ ਜਿੱਥੇ ਵੀ ਕੋਈ ਕੰਮ ਮਿਲਦਾ, ਉਥੇ ਸਾਲ-ਛੇ ਮਹੀਨੇ ਲਗਾਕੇ ਉਸ ਨੂੰ ਅਜਿਹੀ ਨੌਬਤ ਆ ਜਾਂਦੀ ਕਿ ਓਹਨੂੰ ਉਥੋਂ ਹੱਟਣਾ ਪੈਂ ਜਾਂਦਾ। ਜਾਂ ਤਾਂ ਰੋਹਨ ਦੇ ਮਾਲਕ ਓਹਨੂੰ ਹਟਾ ਦਿੰਦੇ ਜਾਂ ਰੋਹਨ ਆਪਣੇ ਹੀ ਘਰ ਦੇ ਵੱਡੇ ਜੀਆਂ ਦੀ ਮਨਮਾਨੀ ਦਾ ਸ਼ਿਕਾਰ ਹੋ ਜਾਂਦਾ। ਇਸ ਤਰਾਂ ਕਰਕੇ ਰੋਹਨ ਲਗਾਤਾਰ 7-8 ਥਾਵਾਂ ਤੋਂ ਕੰਮ ਵੀ ਬਦਲ ਚੁੱਕਾ ਸੀ। ਅੱਜ ਰੋਹਨ ਪੂਰਾ 26 ਸਾਲਾਂ ਦਾ ਨੌਜਵਾਨ ਹੋ ਚੁੱਕਾ ਹੈ। ਜਿਸ ਤੋਂ ਇਹ ਸਾਫ਼ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਰੋਹਨ 20 ਵਰ੍ਹਿਆਂ ਦੀ ਉਮਰ ਵਿੱਚ ਕੰਮ ’ਤੇ ਲੱਗਿਆ ਸੀ। ਰੋਹਨ ਹਰ ਥਾਂ ’ਤੇ ਹੀ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨੂੰ ਨਿਭਾਉਂਦਾ ਪਰ ਰੋਹਨ ਦੀ ਕਿਸਮਤ ਨੂੰ ਸ਼ਾਇਦ ਇਹ ਮੰਜ਼ੂਰ ਨਹੀਂ ਹੁੰਦਾ। ਤਾਂਹੀ ਤਾਂ ਕਿਸਮਤ ਹਰ ਥਾਂ ’ਤੇ ਰੋਹਨ ਨੂੰ ਆਪਣਾ ਗੇੜਾ ਖਵਾ ਦਿੰਦੀ ਹੈ।

ਪੜ੍ਹੋ ਇਹ ਵੀ ਖਬਰ - ਸਿਨੇਮਾ ਘਰ ’ਤੇ ਪਈ ਕੁੰਡਾਬੰਦੀ ਦੀ ਮਾਰ, 2020 ’ਚ ਸਿਰਫ 73 ਦਿਨ ਹੀ ਖੁੱਲ੍ਹੇ (ਵੀਡੀਓ)

ਰੋਹਨ ਜਦ ਅੱਠਵੀਂ ਵਿੱਚ ਸੀ, ਆਪਣੇ ਨਾਲ ਦੀ ਕਲਾਸਮੇਟ ਨੂੰ ਪਹਿਲੇ ਦਿਨ ਵੇਖਦਿਆਂ ਹੀ ਸੱਚਾ ਇਸ਼ਕ ਹੋ ਗਿਆ। ਰੋਹਨ ਨੇ ਉਸ ਕੁੜੀ ਨੂੰ ਆਪਣੀ ਜ਼ਿੰਦਗੀ ਮਨ ਲਿਆ ਸੀ। ਪਰ ਕਿਸਮਤ ਨੇ ਇਹ ਵੀ ਨਹੀਂ ਹੋਣ ਦਿੱਤਾ। ਰੋਹਨ ਦੀ ਉਹ ਕਲਾਸਮੇਟ ਅੱਜ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਰਹਿੰਦੀ ਆਪਣੀ ਜ਼ਿੰਦਗੀ ਬਸਰ ਕਰ ਰਹੀ ਹੈ ਅਤੇ ਓਹਨੇ ਰੋਹਨ ਨੂੰ ਇਥੋਂ ਤੱਕ ਵੀ ਕਹਿ ਦਿੱਤਾ ਕਿ ਮੈਂ ਤੇਰੇ ਲਈ ਨਹੀਂ ਹਾਂ... ਮੈਂ ਆਪਣੀ ਜ਼ਿੰਦਗੀ ਜਿਉਣੀ ਹੈ ਤੇ ਹੁਣ ਤੂੰ ਮੈਨੂੰ ਭੁਲਜਾ ਰੱਬ ਕਰੇ ਤੈਨੂੰ ਮੇਰੇ ਤੋਂ ਵੀ ਵੱਧ ਪਿਆਰ ਕਰਨ ਵਾਲੀ ਕੁੜੀ ਮਿਲੇ। ਇਸ ਗੱਲ ਤੋਂ ਬਾਅਦ ਰੋਹਨ ਹਰ ਵੇਲੇ ਹੀ ਉਦਾਸ ਰਹਿਣ ਲੱਗਾ। 

ਪੜ੍ਹੋ ਇਹ ਵੀ ਖਬਰ - ਸਾਵਧਾਨ! ਆਨਲਾਈਨ ਜੀਵਨ ਸਾਥੀ ਦੀ ਭਾਲ ਕਰਨ ਵਾਲੇ ਕਦੇ ਨਾ ਕਰੋ ਇਹ ਗ਼ਲਤੀਆਂ

ਫਿਰ ਇਕ ਵਾਰ ਸਮਾਂ ਰੋਹਨ ਦਾ ਅਚਾਨਕ ਹੀ ਬਦਲਿਆ ਰੋਹਨ ਦੀ ਜ਼ਿੰਦਗੀ ਵਿੱਚ ਇਕ ਹੋਰ ਕੁੜੀ ਆਈ। ਉਹ ਕੁੜੀ ਰਿਸ਼ਤੇ ਵਿੱਚ ਲਗਦੇ ਰੋਹਨ ਦੇ ਛੋਟੇ ਭਰਾ ਦੀ ਘਰਵਾਲੀ ਦੀ ਭੈਣ ਸੀ। ਪਹਿਲਾਂ ਜਦ ਰੋਹਨ ਨੂੰ ਕੁਝ ਮਹਿਸੂਸ ਨਹੀਂ ਹੁੰਦਾ ਸੀ ਓਦੋਂ ਤਾਂ ਰੋਹਨ ਅਤੇ ਉਸ ਕੁੜੀ ਵਿੱਚਕਾਰ ਫੈਮਿਲੀ ਫੰਕਸ਼ਨਾਂ ’ਤੇ ਮਿਲਕੇ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ ਪਰ ਜਦੋਂ ਤੋਂ ਰੋਹਨ ਉਸ ਕੁੜੀ ਨੂੰ ਚਾਹੁਣ ਲੱਗਿਆ ਹੈ ਤਾਂ ਉਦੋਂ ਤੋਂ ਉਸ ਕੁੜੀ ਨੇ ਰੋਹਨ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਲਈ। ਰੋਹਨ ਨੇ ਇਕ ਵਾਰ ਆਪਣੇ ਚਾਚੇ ਦੇ ਛੋਟੇ ਬੇਟੇ ਯਾਨੀ ਕਿ ਆਪਣੇ ਛੋਟੇ ਭਰਾ ਦੇ ਮੋਬਾਇਲ ਤੋਂ ਉਸ ਕੋਲੋਂ ਉਸ ਕੁੜੀ ਨੂੰ ਇਹ ਮੈਸੇਜ ਵੀ ਕਰਵਾਇਆ ਕਿ ਮੇਰੇ ਵੱਡੇ ਭਰਾ ਨੇ ਤੁਹਾਡੇ ਨਾਲ ਇਕ ਗੱਲ ਕਰਨੀ ਹੈ ਤਾਂ ਉਸ ਕੁੜੀ ਨੇ ਅੱਗੋਂ ਝੱਟ ਆਖਤਾ ਕਿ ਤੁਸੀਂ ਵੀਰੇ (ਜਿਸ ਨਾਲ ਉਸ ਕੁੜੀ ਦੀ ਭੈਣ ਦਾ ਵਿਆਹ ਹੋਇਆ ਹੈ) ਨਾਲ ਗੱਲ ਕਰਲੋ ਜੀ।

ਪੜ੍ਹੋ ਇਹ ਵੀ ਖਬਰ - Health Tips: ਕਦੋ ਖਾਣਾ ਚਾਹੀਦਾ ਹੈ ਸਵੇਰ, ਦੁਪਹਿਰ ਤੇ ਰਾਤ ਦਾ ਭੋਜਨ, ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਇਸ ਤੋਂ ਬਾਅਦ ਰੋਹਨ ਨੇ ਤਾਂ ਉਦੋਂ ਉਸ ਕੁੜੀ ਨਾਲ ਸੰਪਰਕ ਨਹੀਂ ਕੀਤਾ ਪਰ ਉਸ ਕੁੜੀ ਨੇ ਬਾਅਦ ਵਿੱਚ ਫਿਰ ਰੋਹਨ ਦੇ ਛੋਟੇ ਭਰਾ ਨੂੰ ਮੈਸੇਜ ਕਰਕੇ ਕਿਹਾ ਕਿ ਹਾਂ ਕਰ ਲਈ ਉਨ੍ਹਾਂ ਨੇ ਵੀਰੇ ਨਾਲ ਗੱਲ, ਇਹ ਕਹਿ ਕੇ ਉਸਨੇ ਅੱਗੇ ਕਿਹਾ ਕਿ ਮੇਰਾ ਨੰਬਰ ਤਾਂ ਨਹੀਂ ਦਿੱਤਾ ਉਨ੍ਹਾਂ ਨੂੰ। ਜਦ ਰੋਹਨ ਦੇ ਛੋਟੇ ਭਰਾ ਨੇ ਕਿਹਾ ਕਿ ਨਹੀਂ ਦਿੱਤਾ ਇਹ ਸੁਣਕੇ ਉਸਨੇ ਫਿਰ ਮੈਸੇਜ ਕੀਤਾ ਕਿ ਮੇਰਾ ਨੰਬਰ ਦੇਣਾ ਵੀ ਨਹੀਂ। ਇਹ ਕਹਿ ਕੇ ਉਸ ਕੁੜੀ ਨੇ ਅੱਗੇ ਮੈਸੇਜ ਕਰਨਾ ਬੰਦ ਕਰ ਦਿੱਤਾ। 

ਪੜ੍ਹੋ ਇਹ ਵੀ ਖਬਰ - ਪੰਜਾਬ 'ਚ ਸਭ ਤੋਂ ਪਹਿਲਾਂ ਸੋਇਆਬੀਨ ਦੁੱਧ ਤੇ ਦੁੱਧ ਦੇ ਉਤਪਾਦਾਂ ਦੀ ਸ਼ੁਰੂਆਤ ਕਰਨ ਵਾਲਾ ਕਿਸਾਨ ‘ਬਚਿੱਤਰ ਸਿੰਘ’

ਰੋਹਨ ਵਿਚਾਰਾ ਹਾਲੇ ਵੀ ਬੈਠਾ ਸੋਚ ਰਿਹਾ ਸੀ ਕਿ ਉਸਨੇ ਤਾਂ ਗੱਲ ਹੀ ਅੱਗੇ ਤੋਰਨੀ ਸੀ। ਭਲਾ ਇਸ ਵਿੱਚ ਉਸਦਾ ਕਿ ਕਸੂਰ ਸੀ। ਹੁਣ ਉਸਨੇ ਕਿਹੜੀ ਗਲਤੀ ਕੀਤੀ ਹੈ, ਆਖ਼ਿਰ ਹੁਣ ਉਸਨੂੰ ਕਿਸ ਗੱਲ ਦੀ ਸਜ਼ਾ ਮਿਲ ਰਹੀ ਹੈ। ਇਨਾਂ ਕਹਿੰਦੇਆਂ ਹੋਇਆਂ ਰੋਹਨ ਹਾਲੇ ਵੀ ਉਸ ਕੁੜੀ ਨੂੰ ਉਡੀਕ ਰਿਹਾ ਹੈ ਕਿ ਜੇਕਰ ਮੇਰੀ ਜ਼ਿੰਦਗੀ ਵਿੱਚ ਕੋਈ ਆਈ ਤਾਂ ਓਹੀ ਕੁੜੀ ਆਉਗੀ ਨਹੀਂ ਤਾਂ ਹੋਰ ਕੋਈ ਨਹੀਂ ਆਉਗੀ। ਓਹ ਸੋਚਦਾ ਹੈ ਕਿ ਆਖ਼ਿਰ ਕਦੇ ਤਾਂ ਆਪਣੀ ਕਿਸਮਤ ਨੂੰ ਹਰਾਕੇ ਮੈਂ ਆਪਣੀ ਜ਼ਿੰਦਗੀ ਨੂੰ ਜਿਤਾਂਗਾ। ਰੋਹਨ ਨੂੰ ਉਸਦੀ ਜ਼ਿੰਦਗੀ ਵਿੱਚ ਹਰ ਵਾਰ ਉਸਦੀ ਕਿਸਮਤ ਕੋਲੋਂ ਹਾਰ ਹੀ ਮਿਲੀ ਹੈ। 

ਲੇਖਕ- ਰੋਹਿਤ ਆਜ਼ਾਦ, 
ਪੱਤਰਕਾਰ ਕੋਟਕਪੂਰਾ, ਫਰੀਦਕੋਟ
ਮੋਬਾਇਲ ਨੰ- 93577-19368, 
99882-92431 (W)
ਈ-ਮੇਲ- rohitsharma151194@gmail.com

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ 
 


rajwinder kaur

Content Editor

Related News