ਜਿਲ੍ਹਾ ਜਲੰਧਰ ਦੇ ਕਿਸਾਨਾ ਵੱਲੋਂ 25% ਕਣਕ ਦਾ ਰਕਬਾ ਸੁਪਸੀਡਰ ਰਾਂਹੀ ਬੀਜਿਆ ਗਿਆ ਹੈ : ਡਾ ਸੁਰਿੰਦਰ ਸਿੰਘ

Tuesday, Dec 01, 2020 - 02:44 PM (IST)

ਜਿਲ੍ਹਾ ਜਲੰਧਰ ਦੇ ਕਿਸਾਨਾ ਵੱਲੋਂ 25% ਕਣਕ ਦਾ ਰਕਬਾ ਸੁਪਸੀਡਰ ਰਾਂਹੀ ਬੀਜਿਆ ਗਿਆ ਹੈ : ਡਾ ਸੁਰਿੰਦਰ ਸਿੰਘ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਜਲੰਧਰ ਵੱਲੋਂ ਇਸ ਸੀਜ਼ਨ ਦੌਰਾਨ ਤਕਰੀਬਨ 900 ਸੁਪਸੀਡਰ ਮਸ਼ੀਨਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਉਪਲੱਬਧ ਕਰਵਾਈਆਂ ਗਈਆਂ ਹਨ। ਜ਼ਿਲ੍ਹੇ ਦੇ ਕਿਸਾਨਾਂ ਨੇ ਤਕਰੀਬਨ 42000 ਹੈਕ ਕਣਕ ਦਾ ਰਕਬਾ ਇਸ ਮਸ਼ੀਨ ਰਾਹੀਂ ਬੀਜਿਆ ਹੈ। ਡਾ.ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਮਸ਼ੀਨ ਵੱਲ ਵਧਦਾ ਰੁਝਾਨ ਇਹ ਦਰਸਾਉਦਾ ਹੈ ਕਿ ਜ਼ਿਲ੍ਹੇ ਦੇ ਕਿਸਾਨ ਇਸ ਮਸ਼ੀਨ ਦੀ ਕਾਰਗੁਜ਼ਾਰੀ ਤੋ ਸੰਤੁਸ਼ਟ ਹਨ। ਪਿੰਡ ਨਿੱਝਰਾ ਵਿਖੇ ਕੀਤੀ ਕਿਸਾਨਾਂ ਦੀ ਮੀਟਿੰਗ ਅਤੇ ਖੇਤ ਦਿਹਾੜੇ ਮੌਕੇ ਲਗਾਈ ਗਈ ਪ੍ਰਦਰਸ਼ਨੀ ਵਿੱਚ ਸੰਬੋਧਨ ਕਰਦਿਆਂ ਡਾ.ਸਿੰਘ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ ਤਕਰੀਬਨ 1.70 ਲੱਖ ਹੈਕ ਕਣਕ ਦੀ ਬਿਜਾਈ ਕੀਤੀ ਜਾਣੀ ਹੈ, ਜਿਸ ਵਿੱਚੋ ਤਕਰੀਬਨ 85-90% ਰਕਬਾ ਬੀਜਿਆ ਜਾ ਚੁੱਕਾ ਹੈ। ਕਿਸਾਨਾਂ ਨੇ ਇਹ ਮਸ਼ੀਨ ਵੀ ਕਿਰਾਏ ’ਤੇ ਲੈਂਦੇ ਹੋਏ ਕਣਕ ਦੀ ਬਿਜਾਈ ਕੀਤੀ ਹੈ। 

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!

ਉਨ੍ਹਾਂ ਦੱਸਿਆ ਕਿ ਝੋਨੇ ਦੇ ਖੜੇ ਮੁੱਢਾ ਵਿੱਚ ਇਸ ਮਸ਼ੀਨ ਰਾਹੀਂ ਮਲਚਰ, ਰੋਟਾਵੇਟਰ ਅਤੇ ਬਿਜਾਈ ਦਾ ਸਮੁੱਚਾ ਉਪਰੇਸ਼ਨ ਇਕੱਠਾ ਹੀ ਹੋ ਜਾਂਦਾ ਹੈ। ਮੌਕੇ ’ਤੇ ਮੌਜੂਦ ਸ.ਮਨਦੀਪ ਸਿੰਘ ਦੇ ਖੇਤਾਂ ਵਿੱਚ ਇਲਾਕੇ ਦੇ ਕਿਸਾਨਾਂ ਨੂੰ ਇਹ ਮਸ਼ੀਨ ਚਲਾ ਕੇ ਦਿਖਾਈ ਗਈ। ਮਨਦੀਪ ਸਿੰਘ ਪਿੰਡ ਨਿਝਰਾ ਵੱਲੋ ਕਣਕ ਦੀ ਬਿਜਾਈ ਸਬੰਧੀ ਆਪਣੇ ਤਜ਼ਰਬੇ ਸਾਂਝੇ ਕਰਦਿਆ ਹੋਇਆ ਕਿਹਾ ਕਿ ਪ੍ਰਤੀ ਏਕੜ 6-7 ਲੀਟਰ ਡੀਜ਼ਲ ਦੀ ਲਾਗਤ ਨਾਲ ਤਕਰੀਬਨ 1 ਤੋਂ 1½ ਘੰਟੇ ਵਿੱਚ ਇਕ ਏਕੜ ਕਣਕ ਦੀ ਬਿਜਾਈ ਮੁਕੰਮਲ ਕੀਤੀ ਜਾ ਸਕਦੀ ਹੈ।

ਪੜ੍ਹੋ ਇਹ ਵੀ ਖ਼ਬਰ - ਚੜ੍ਹਦੀ ਸਵੇਰ ਵਿਆਹ ’ਚ ਖੁਸ਼ੀ ਦੇ ਵਾਜੇ ਵਜਾਉਣ ਜਾ ਰਹਿਆਂ ਦੇ ਆਪਣੇ ਹੀ ਘਰ ਵਿਛੇ ਸੱਥਰ (ਤਸਵੀਰਾਂ)

ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਰਾਹੀਂ ਇਲਾਕੇ ਵਿਚ ਕਿਸਾਨ ਗਰੁੱਪਾ ਰਾਹੀਂ ਪ੍ਰਤੀ ਏਕੜ 2 ਹਜ਼ਾਰ ਤੋਂ 3 ਹਜ਼ਾਰ ਰੁ: ਕਿਰਾਇਆ ਵਸੂਲ ਕਰਦੇ ਹੋਏ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ। ਮੌਕੇ ’ਤੇ ਮੌਜੂਦ ਪਿੰਡ ਬਾਜੜਾ ਦੇ ਕਿਸਾਨ ਸ.ਮਨਜਿੰਦਰ ਸਿੰਘ ਨੇ ਦੱਸਿਆ ਕਿ ਇਹ ਮਸ਼ੀਨ ਉਸ ਵੱਲੋਂ ਇਲਾਕੇ ਦੇ ਛੋਟੇ ਅਤੇ ਸੀਮਾਤ ਕਿਸਾਨਾਂ ਨੂੰ ਪਹਿਲ ਦੇ ਆਧਾਰ ’ਤੇ ਮਸ਼ੀਨ ਕਿਰਾਏ ’ਤੇ ਮੁਹੱਈਆ ਕੀਤੀ ਗਈ ਅਤੇ ਸਮੇਤ ਟਰੈਕਟਰ ਰੁ 2000 ਪ੍ਰਤੀ ਏਕੜ ਪ੍ਰਾਪਤ ਕਰਦੇ ਹੋਏ ਉੁਸ ਵੱਲੋ 190 ਏਕੜ ਕਣਕ ਦਾ ਰਕਬਾ ਬੀਜਿਆ ਗਿਆ।

ਪੜ੍ਹੋ ਇਹ ਵੀ ਖਬਰ - ਭੁੱਲ ਕੇ ਵੀ ਐਤਵਾਰ ਵਾਲੇ ਦਿਨ ਨਾ ਕਰੋ ਇਹ ਕੰਮ, ਨਹੀਂ ਤਾਂ ਹੋ ਸਕਦੀ ਹੈ ਪੈਸੇ ਦੀ ਕਮੀ

ਪਿੰਡ ਦੇ ਵੱਖ-ਵੱਖ ਕਿਸਾਨ ਸ.ਸੁਖਵਿੰਦਰ ਸਿੰਘ ਸਰਪੰਚ ਪਿੰਡ ਲੱਲੀਆ ਕਲਾ, ਦਲਜੀਤ ਸਿੰਘ ਪਿੰਡ ਨਿੱਝਰਾ, ਤਜਿੰਦਰਪਾਲ ਸਿੰਘ ਪਿੰਡ ਲੱਲੀਆ ਖੁਰਦ ਅਤੇ ਤੇਜਪਾਲ ਸਿੰਘ ਪਿੰਡ ਲੱਲੀਆ ਕਲਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਵਾਰ ਝੋਨੇ ਦੀ ਪਰਾਲੀ ਦੀ ਸੰਭਾਲ ਪ੍ਰਤੀ ਕਿਸਾਨਾਂ ਵਿੱਚ ਚੇਤੰਨਤਾ ਵਧੀ ਹੈ ਅਤੇ ਇਸ ਨਾਲ ਅਜਿਹੀਆ ਸੁਪਸੀਡਰ ਵਰਗੀਆ ਤਕਨੀਕਾਂ ਰਾਹੀ ਪਰਾਲੀ ਨੂੰ ਸਾਂਭਲ ਵਿੱਚ ਆਸਾਨੀ ਹੋਵੇਗੀ। ਇੰਜ ਨਵਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹੇ ਦੇ ਕਿਸਾਨਾਂ ਕੋਲ ਸਿਰਫ਼ 35 ਸੁਪਰਸੀਡਰ ਮਸ਼ੀਨਾਂ ਸਨ, ਜੋ ਇਸ ਸਾਲ ਵੱਧ ਕੇ ਤਕਰੀਬਨ 900 ਹੋ ਗਈਆਂ ਹਨ।

ਪੜ੍ਹੋ ਇਹ ਵੀ ਖਬਰ - ਡਾਇਟਿੰਗ ਤੋਂ ਬਿਨਾਂ ਕੀ ਤੁਸੀਂ ‘ਭਾਰ’ ਘੱਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਉਨ੍ਹਾਂ ਜਾਣਕਾਰੀ ਦਿੱਤੀ ਕਿ ਜਲਦੀ ਹੀ ਸਰਕਾਰ ਦੀ ਨੀਤੀ ਅਨਸਾਰ ਮਸ਼ੀਨਾਂ ਦੀ ਸਬਸਿਡੀ ਦੀ ਰਾਸ਼ੀ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤਿਆ ਵਿੱਚ ਪਾ ਦਿੱਤੀ ਜਾਵੇਗੀ। ਕੈਂਪਾ ਅਤੇ ਪ੍ਰਦਰਸ਼ਨੀ ਵਿੱਚ ਮੌਜੂਦ ਖੇਤੀਬਾੜੀ ਅਫਸਰ ਪੱਛਮੀ ਡਾ.ਅਰੁਣ ਕੋਹਲੀ ਅਤੇ ਖੇਤੀਬਾੜੀ ਵਿਕਾਸ ਅਫਸਰ ਡਾ.ਸੁਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਜਿਨ੍ਹਾਂ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਜ਼ਮੀਨ ਵਿੱਚ ਵਾਹ ਕੇ ਕਣਕ ਬੀਜੀ ਹੈ, ਉੱਥੇ ਦੋ-ਤਿੰਨ ਸਾਲ ਬਾਅਦ ਖਾਦਾ ਅਤੇ ਨਦੀਨਨਾਸ਼ਕਾਂ ’ਤੇ ਆਉਂਦਾ ਖਰਚਾ ਘੱਟ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਲੱਲੀਆ ਕਲਾ, ਨਿਝਰਾ, ਲੱਲੀਆ ਖੁਰਦ, ਬਾਜੜਾ, ਕੋਹਾਲਾ, ਸਰਾਏ ਖਾਸ ਆਦਿ ਪਿੰਡਾਂ ਦੇ ਬਹੁਤ ਸਾਰੇ ਕਿਸਾਨਾਂ ਵੱਲੋਂ ਵਿਭਾਗ ਦੀ ਗੱਲ ਮੰਨਦੇ ਹੋਏ ਪਰਾਲੀ ਨੂੰ ਜ਼ਮੀਨ ਵਿੱਚ ਵਾਹ ਕੇ ਕਣਕ ਅਤੇ ਆਲੂਆਂ ਦੀ ਕਾਸ਼ਤ ਕੀਤੀ ਗਈ ਹੈ।

ਪੜ੍ਹੋ ਇਹ ਵੀ ਖਬਰ - Beauty Tips : ਸਰਦੀਆਂ ’ਚ ਹੋਣ ਵਾਲੀਆਂ ਚਿਹਰੇ ਦੀਆਂ ਸਮਸਿਆਵਾਂ ਨੂੰ ਇੰਝ ਕਰੋ ਦੂਰ, ਆਵੇਗਾ ਨਿਖ਼ਾਰ

ਡਾ.ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ


author

rajwinder kaur

Content Editor

Related News