ਅੰਤਰਰਾਸ਼ਟਰੀ ਗੁਲਾਮ ਪ੍ਰਥਾ ਦੇ ਖਾਤਮੇ ਨੂੰ ਵਿਸ਼ੇਸ਼

12/02/2020 6:29:17 PM

ਕੁਲਦੀਪ ਚੰਦ

02 ਦਸੰਬਰ ਦਾ ਦਿਨ ਅੰਤਰਰਾਸ਼ਟਰੀ ਗੁਲਾਮੀ ਪ੍ਰਥਾ ਖਾਤਮਾ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਗੁਲਾਮੀ ਪ੍ਰਥਾ ਨੂੰ ਖ਼ਤਮ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਅਤੇ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ। ਸਮੇਂ-ਸਮੇਂ ’ਤੇ ਗੁਲਾਮੀ ਪ੍ਰਥਾ ਨੂੰ ਰੋਕਣ ਲਈ ਅਵਾਜ਼ ਬੁਲੰਦ ਕੀਤੀ ਗਈ ਹੈ ਅਤੇ ਇਸਨੂੰ ਖ਼ਤਮ ਕਰਨ ਲਈ ਕਾਨੂੰਨ ਬਣਾਏ ਗਏ ਹਨ। ਬੇਸ਼ੱਕ ਅਸੀਂ 21ਵੀਂ ਸਦੀ ਵਿੱਚ ਜੀਅ ਰਹੇ ਹਾਂ ਪਰ ਗੁਲਾਮੀ ਵਰਗੀ ਪ੍ਰਥਾ ਅਜੇ ਵੀ ਕਾਇਮ ਹੈ। ਲਗਭਗ 3000 ਸਾਲ ਪਹਿਲਾਂ ਗੁਲਾਮੀ ਦੀਆਂ ਸ਼ਰਤਾਂ ਤਹਿ ਕੀਤੀਆਂ ਗਈਆਂ, ਜਿਸ ਅਨੁਸਾਰ ਗੁਲਾਮ ਜਨਾਨੀ ਤੋਂ ਪੈਦਾ ਹੋਇਆ ਬੱਚਾ, ਤੋਹਫ਼ੇ ਵਿੱਚ ਮਿਲਿਆ ਗੁਲਾਮ ਵਿਅਕਤੀ, ਖ੍ਰੀਦਿਆ ਗਿਆ ਗੁਲਾਮ ਵਿਅਕਤੀ, ਜਿਸ ਵਿਅਕਤੀ ਨੇ ਭੁੱਖ ਤੋਂ ਬਚਣ ਲਈ ਮਜ਼ਬੂਰੀਵਸ ਗੁਲਾਮੀ ਸਵਿਕਾਰ ਕੀਤੀ ਹੋਵੇ, ਜਿਸ ਵਿਅਕਤੀ ਨੂੰ ਜੰਗ ਵਿੱਚ ਗ੍ਰਿਫਤਾਰ ਕੀਤਾ ਹੋਵੇ, ਜਿਸਨੇ ਪੈਸੇ ਲੈਕੇ ਗੁਲਾਮੀ ਸਵਿਕਾਰ ਕੀਤੀ ਹੋਵੇ, ਕਿਸੇ ਵਿਸ਼ੇਸ਼ ਜਾਤ, ਨਸਲ ਆਦਿ ਨਾਲ ਸਬੰਧਿਤ ਵਿਅਕਤੀ ਗੁਲਾਮ ਹੋਵੇਗਾ। 

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!

02 ਦਸੰਬਰ,1949 ਨੂੰ ਇਸ ਸਬੰਧੀ ਯੂਨਾਇਟਡ ਨੇਸ਼ਨਜ ਦੀ ਜਨਰਲ ਅਸੈਂਬਲੀ ਵਲੋਂ ਮਤਾ ਨੰਬਰ 317-(4) ਪਾਸ ਕੀਤਾ ਗਿਆ ਸੀ। 02 ਦਸੰਬਰ, 1985 ਨੂੰ ਗੁਲਾਮੀ ਖ਼ਤਮ ਕਰਨ ਲਈ ਕੰਮ ਕਰਨ ਵਾਲੇ ਸਮੂਹ ਨੇ ਯੂਨਾਇਟਡ ਨੇਸ਼ਨਜ਼ ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ, ਜਿਸ ’ਚ ਇਸ ਦਿਨ ਨੂੰ ਵਿਸ਼ਵ ਪੱਧਰ ’ਤੇ ਗੁਲਾਮੀ ਖਾਤਮਾ ਦਿਹਾੜੇ ਵਜੋਂ ਮਨਾਉਣ ਲਈ ਸੁਝਾਓ ਦਿੱਤਾ। 1995 ਤੋਂ 02 ਦਸੰਬਰ ਦਾ ਦਿਨ ਅੰਤਰਰਾਸ਼ਟਰੀ ਗੁਲਾਮੀ ਪ੍ਰਥਾ ਖਾਤਮਾ ਦਿਹਾੜੇ ਵਜੋਂ ਜਾਣਿਆਂ ਜਾਂਦਾ ਹੈ। 18 ਦਸੰਬਰ, 2002 ਨੂੰ ਯੂਨਾਇਟਡ ਨੇਸ਼ਨਜ਼ ਦੀ ਜਨਰਲ ਅਸੈਂਬਲੀ ਨੇ ਸਾਲ 2004 ਨੂੰ ਗੁਲਾਮੀ ਵਿਰੋਧੀ ਅਤੇ ਗੁਲਾਮੀ ਖ਼ਾਤਮਾ ਦਿਹਾੜੇ ਵਜੋਂ ਘੋਸ਼ਿਤ ਕੀਤਾ ਸੀ। ਗੁਲਾਮੀ ਨੂੰ ਖ਼ਤਮ ਕਰਨ ਲਈ ਚੁੱਕੇ ਗਏ ਕਦਮਾਂ ਦੇ ਬਾਵਜੂਦ ਵਿਸ਼ਵ ’ਚ ਲਗਭਗ 03 ਕਰੋੜ ਵਿਅਕਤੀ ਵੱਖ-ਵੱਖ ਤਰ੍ਹਾਂ ਦੀ ਗੁਲਾਮੀ ਵਿੱਚ ਫਸੇ ਹੋਏ ਹਨ ਅਤੇ ਦੁਨੀਆਂ ਦੇ ਅੱਧੇ ਗੁਲਾਮ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇਸ਼ ਵਿੱਚ ਰਹਿੰਦੇ ਹਨ। ਆਸਟ੍ਰੇਲੀਆ ਦੇ ਮਨੁੱਖੀ ਅਧਿਕਾਰ ਸੰਗਠਨ ਵਾਕ ਫਰੀ ਫਾਊਂਡੇਸ਼ਨ ਵਲੋਂ ਵਿਸ਼ਵ ਗੁਲਾਮੀ ਇੰਡੈਕਸ ਸਬੰਧੀ ਜਾਰੀ ਕੀਤੀ ਗਈ ਰਿਪੋਰਟ ਵਿੱਚ ਗੁਲਾਮੀ ਵਿੱਚ ਫਸੇ ਵਿਅਕਤੀਆਂ ਦੀ ਗਿਣਤੀ ਵਿੱਚ ਭਾਰਤ ਦਾ ਨਾਮ ਸਭ ਤੋਂ ਉਪਰ ਹੈ। 

ਪੜ੍ਹੋ ਇਹ ਵੀ ਖ਼ਬਰ - ਚੜ੍ਹਦੀ ਸਵੇਰ ਵਿਆਹ ’ਚ ਖੁਸ਼ੀ ਦੇ ਵਾਜੇ ਵਜਾਉਣ ਜਾ ਰਹਿਆਂ ਦੇ ਆਪਣੇ ਹੀ ਘਰ ਵਿਛੇ ਸੱਥਰ (ਤਸਵੀਰਾਂ)

ਗਲੋਬਲ ਸਲੇਵਰੀ ਸੂਚਕਾਂਕ ਅਨੁਸਾਰ ਦੁਨੀਆਂ ਭਰ ਵਿੱਚ ਲੱਗਭੱਗ 3.60 ਕਰੋੜ ਲੋਕ ਗੁਲਾਮੀ ਦਾ ਜੀਵਨ ਗੁਜ਼ਾਰ ਰਹੇ ਹਨ। ਇਸ ਰਿਪੋਰਟ ਵਿੱਚ ਵਿਸ਼ਵ ਦੇ 167 ਦੇਸ਼ਾਂ ਵਿੱਚ ਨਾਗਰਿਕ ਪੱਧਰ ’ਤੇ ਸਰਵੇਖਣ ਅਤੇ ਖੋਜ ਕੀਤੀ ਗਈ ਹੈ, ਜਿਸ ਅਨੁਸਾਰ ਭਾਰਤ ਗੁਲਾਮੀ ਦੇ ਮਾਮਲੇ ਵਿੱਚ ਪਹਿਲੇ ਸਥਾਨ ’ਤੇ ਹੈ ਅਤੇ ਇੱਥੇ ਲੱਗਭੱਗ 1.43 ਕਰੋੜ ਵਿਅਕਤੀ, ਜਦਕਿ ਚੀਨ ਦੂਸਰੇ ਸਥਾਨ ’ਤੇ ਜਿੱਥੇ ਲੱਗਭੱਗ 32.4 ਲੱਖ ਵਿਅਕਤੀ ਹਨ। ਪਾਕਿਸਤਾਨ ਤੀਸਰੇ ਸਥਾਨ ’ਤੇ ਹੈ ਜਿੱਥੇ ਕਰੀਬ 20.6 ਲੱਖ ਵਿਅਕਤੀ ਗੁਲਾਮੀ ਵਿੱਚ ਫਸੇ ਹੋਏ ਹਨ। ਰਿਪੋਰਟ ਮੁਤਾਬਕ, ਭਾਰਤ ਅਤੇ ਪਾਕਿਸਤਾਨ ਵਿੱਚ ਗੁਲਾਮ ਵਿਅਕਤੀਆਂ ਦੀ ਸੰਖਿਆ ਵਿਸ਼ਵ ਦੇ 45 ਫੀਸਦੀ ਲੋਕਾਂ ਦੇ ਬਰਾਬਰ ਹੈ। ਲੱਗਭੱਗ 2.35 ਕਰੋੜ ਲੋਕ ਏਸ਼ੀਆ ਵਿੱਚ ਗੁਲਾਮੀ ਦਾ ਜੀਵਨ ਜੀਅ ਰਹੇ ਹਨ। ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਉਜ਼ਬੇਕਿਸਤਾਨ ਵਿੱਚ ਲੱਗਭੱਗ 12 ਲੱਖ ਅਤੇ ਰੂਸ ਵਿੱਚ ਲੱਗਭੱਗ 10.5 ਲੱਖ ਵਿਅਕਤੀ ਗੁਲਾਮੀ ਵਿੱਚ ਰਹਿ ਰਹੇ ਹਨ। 

ਪੜ੍ਹੋ ਇਹ ਵੀ ਖ਼ਬਰ - ਸੋਮਵਾਰ ਨੂੰ ਜ਼ਰੂਰ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ, ਖੁੱਲ੍ਹਣਗੇ ਧਨ ਦੀ ਪ੍ਰਾਪਤੀ ਦੇ ਸਾਰੇ ਰਾਹ

ਇਸ ਰਿਪੋਰਟ ਵਿੱਚ ਗੁਲਾਮੀ ਨੂੰ ਆਧੁਨਿਕ ਅਰਥਾਂ ਵਿੱਚ ਦੱਸਿਆ ਗਿਆ ਹੈ ਨਾ ਕਿ ਪਰੰਪਰਿਕ ਅਰਥਾਂ ਵਿੱਚ ਜਿੱਥੇ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਗੁਲਾਮ ਮੰਨਿਆ ਜਾਂਦਾ ਸੀ, ਜੋ ਕਿਸੇ ਦੀ ਕੈਦ ਵਿੱਚ ਰਹਿੰਦੇ ਸੀ। ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਦੇ ਅੰਕੜਿਆਂ ਅਨੁਸਾਰ ਕਰੀਬ 24.9 ਮਿਲੀਅਨ ਵਿਅਕਤੀਆਂ ਤੋਂ ਜ਼ਬਰਦਸਤੀ ਮਜ਼ਦੂਰੀ ਕਰਵਾਈ ਜਾ ਰਹੀ ਹੈ। 15.4 ਮਿਲੀਅਨ ਵਿਅੱਕਤੀਆਂ ਨੂੰ ਜਬਰੀ ਵਿਆਹ ਦੇ ਨਾਮ ’ਤੇ ਗੁਲਾਮ ਬਣਾਇਆ ਗਿਆ ਹੈ। ਏਸ਼ੀਆ ਅਤੇ ਅਫਰੀਕਾ ਵਿੱਚ ਗੁਲਾਮੀ ਨੂੰ ਖ਼ਤਮ ਕਰਨ ਦੀ ਚੁਣੌਤੀ ਸਭ ਤੋਂ ਵੱਡੀ ਹੈ। ਭਾਰਤ ਦੀ ਇਸ ਮਾੜੀ ਹਾਲਾਤ ਲਈ ਦੇਸ਼ ਵਿੱਚ ਨਾਗਰਿਕਾਂ ਦੇ ਖ਼ਰਾਬ ਹਾਲਾਤ ਜ਼ਿੰਮੇਵਾਰ ਹਨ। ਸਰਕਾਰ ਦੁਆਰਾ ਲੋਕਾਂ ਨੂੰ ਮੁਢਲੀਆਂ ਸੁਵਿਧਾਵਾਂ ਦੇਣ ਪ੍ਰਤੀ ਲਾਪਰਵਾਹੀ ਵਰਤੀ ਜਾ ਰਹੀ ਹੈ। ਭਾਰਤ ਵਿੱਚ ਸਿੱਖਿਆ ਅਤੇ ਸਿਹਤ ਸਹੂਲਤਾਂ ਵਰਗੀਆਂ ਮੁਢਲੀਆਂ ਸੁਵਿਧਾਵਾਂ ਵੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ। ਹਰ ਪੱਧਰ ’ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ, ਜਿਸ ਕਾਰਨ ਸਰਕਾਰੀ ਸੁਵਿਧਾਵਾਂ ਦਾ ਲਾਭ ਵੀ ਅਕਸਰ ਆਮ ਲੋਕਾਂ ਤੱਕ ਨਹੀਂ ਪਹੁੰਚਦੀਆਂ ਹਨ ਅਤੇ ਗਰੀਬਾਂ ਦੀ ਹਾਲਤ ਅਤਿ ਖਸਤਾ ਹੈ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐੱਨ.ਡੀ.ਪੀ.) ਨੇ ਆਪਣੀ 2019 ਦੀ ਮਾਨਵ ਵਿਕਾਸ ਰਿਪੋਰਟ ਵਿੱਚ ਭਾਰਤ ਨੂੰ ਦੁਨੀਆਂ ਦੇ 189 ਦੇਸ਼ਾਂ ਵਿੱਚ 129ਵੇਂ ਸਥਾਨ ’ਤੇ ਰੱਖਿਆ ਹੈ। 

ਪੜ੍ਹੋ ਇਹ ਵੀ ਖ਼ਬਰ - ਕਿਸਾਨਾਂ ਦੇ ਪੁੱਤਾਂ ਨੇ ਮੋਢਿਆਂ 'ਤੇ ਚੁੱਕੀ ਖੇਤਾਂ ਦੀ ਜ਼ਿੰਮੇਵਾਰੀ,ਕਿਹਾ-ਬਾਪੂ ਤੁਸੀਂ ਦਿੱਲੀ ਸਾਂਭੋ

ਇਸ ਰਿਪੋਰਟ ਅਨੁਸਾਰ ਸਾਡੇ ਗੁਆਂਢੀ ਮੁਲਕਾਂ ਵਿੱਚੋਂ ਚੀਨ 85ਵੇਂ, ਸ਼੍ਰੀ ਲੰਕਾ 71ਵੇਂ, ਨਿਪਾਲ 147ਵੇਂ, ਬੰਗਲਾਦੇਸ਼ 135ਵੇਂ, ਭੁਟਾਨ 134ਵੇਂ ਅਤੇ ਪਾਕਿਸਤਾਨ 152ਵੇਂ ਨੰਬਰ ’ਤੇ ਹੈ। ਤੇਜ਼ ਗਤੀ ਨਾਲ ਆਰਥਿਕ ਵਿਕਾਸ ਦਾ ਦਾਅਵਾ ਕਰਨ ਵਾਲਾ ਭਾਰਤ ਅੱਜ ਗਰੀਬੀ ਪੱਖੋਂ ਅਫਗਾਨਿਸਤਾਨ, ਬੰਗਲਾਦੇਸ਼, ਕੰਬੋਡੀਆਂ, ਕਿਰਗਿਜਿਸਤਾਨ, ਲਾਓਸ, ਪਾਕਿਸਤਾਨ, ਨੇਪਾਲ, ਤਜ਼ਾਕਿਸਤਾਨ, ਉਜ਼ਬੇਕਿਸਤਾਨ, ਵੀਅਤਨਾਮ ਅਤੇ ਯਮਨ ਦੇ ਨੇੜੇ ਤੇੜੇ ਹੀ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਵਿਸ਼ਵ ਦੇ ਸਭ ਤੋਂ ਗਰੀਬ 20% ਲੋਕਾਂ ਕੋਲ ਵਿਸ਼ਵ ਦੀ ਕੁੱਲ ਆਮਦਨ ਦਾ ਸਿਰਫ਼ 01 ਫੀਸਦੀ ਪਹੁੰਚ ਰਿਹਾ ਹੈ, ਜਦਕਿ ਦੂਜੇ ਪਾਸੇ ਵਿਸ਼ਵ ਦੇ ਸਭ ਤੋਂ ਅਮੀਰ 20 ਫੀਸਦੀ ਲੋਕ ਵਿਸ਼ਵ ਦੀ ਕੁੱਲ ਆਮਦਨ ਦਾ 86 ਫੀਸਦੀ ਹਿੱਸਾ ਹੜੱਪ ਰਹੇ ਹਨ। ਵਿਸ਼ਵ ਦੇ ਸਭ ਤੋਂ ਅਮੀਰ 3 ਵਿਅਕਤੀਆਂ ਕੋਲ ਜਿੰਨੀ ਸੰਪਤੀ ਹੈ, ਉਹ ਗਰੀਬ ਦੇਸ਼ਾਂ ਵਿੱਚ ਰਹਿਣ ਵਾਲੇ ਵਿਸ਼ਵ ਦੇ 60 ਕਰੋੜ ਲੋਕਾਂ ਦੀ ਸਾਲਾਨਾ ਆਮਦਨ ਦੇ ਬਰਾਬਰ ਹੈ।

ਪੜ੍ਹੋ ਇਹ ਵੀ ਖ਼ਬਰ - ਖੇਡ ਵਿੱਚ ਡਰੱਗ ਦੇ ਅਹਿਮ ਖੁਲਾਸੇ ਹੋਣ ਨਾਲ ਸ਼ਰਮਸਾਰ ਹੋਈ ਅਥਲੈਟਿਕ ਦੀ ਦੁਨੀਆਂ!

ਸਾਰਾ ਪੈਸਾ ਅਤੇ ਸਾਧਨ ਇਨ੍ਹਾਂ ਲੋਕਾਂ ਦੇ ਕਬਜ਼ੇ ਵਿੱਚ ਹੀ ਹੈ, ਜਦਕਿ ਬਾਕੀ ਲੋਕ ਕਿਸੇ ਤਰ੍ਹਾਂ ਨਾਲ ਸਿਰਫ਼ ਆਪਣੀ ਜ਼ਿੰਦਗੀ ਗੁਜ਼ਰ ਬਸਰ ਕਰ ਰਹੇ ਹਨ। ਇਹੀ ਅਮੀਰ ਲੋਕ ਹੀ ਇਸ ਦੇਸ਼ ਦੇ ਨੀਤੀ ਨਿਰਮਾਤਾ ਹਨ। ਸਮਾਜ ਦੀਆਂ ਨੀਤੀਆਂ ਦੇ ਨਿਰਧਾਰਨ ਵਿੱਚ ਗਰੀਬਾਂ ਦਾ ਕੋਈ ਵੀ ਯੋਗਦਾਨ ਨਹੀਂ ਹੈ। ਗਰੀਬ ਸਿਰਫ਼ ਅੰਕੜੇ ਬਣਾਉਣ ਜਾਂ ਬਣਨ ਲਈ ਹੀ ਹਨ। ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਦੇਸ਼ ਦੇ ਕਰੋੜਾਂ ਲੋਕ ਗੁਲਾਮਾਂ ਵਰਗਾ ਜੀਵਨ ਜੀਣ ਲਈ ਮਜ਼ਬੂਰ ਹਨ। ਵਿਸ਼ਵ ਬੈਂਕ ਨੇ ਭਾਰਤ ਵਿੱਚ ਗਰੀਬੀ ਬਾਰੇ, ਜੋ ਅੰਕੜੇ ਪੇਸ਼ ਕੀਤੇ ਹਨ, ਉਹ ਹੈਰਾਨੀਜਨਕ ਹਨ। ਇਸ ਸੰਸਥਾ ਅਨੁਸਾਰ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੀ ਆਬਾਦੀ ਅਨੁਸਾਰ ਭਾਰਤ ਦੀ ਸਥਿਤੀ ਸਿਰਫ਼ ਅਫਰੀਕਾ ਦੇ ਸਬ-ਸਹਾਰਾ ਦੇਸ਼ਾਂ ਤੋਂ ਹੀ ਬਿਹਤਰ ਹੈ। ਸਿਰਫ ਨਾਰਿਆਂ ਅਤੇ ਭਾਸ਼ਣਾਂ ਵਿੱਚ ਵਿਕਾਸ ਦਾ ਦਾਅਵਾ ਕਰਨ ਵਾਲੇ ਦੇਸ਼ ਦੇ ਨੇਤਾਵਾਂ ਅਤੇ ਨੀਤੀ ਨਿਰਮਾਤਾਵਾਂ ਲਈ ਵਿਸ਼ਵ ਗੁਲਾਮੀ ਸੂਚਕਾਂਕ ਦੀ ਇਹ ਰਿਪੋਰਟ ਅੱਖਾਂ ਖੋਲਣ ਵਾਲੀ ਹੈ।

ਅੱਜ ਦੇਸ਼ ਵਿੱਚ ਹਾਲਾਤ ਅਜਿਹੇ ਹਨ ਕਿ ਆਮ ਆਦਮੀ ਦੀ ਸੁਣਨ ਵਾਲਾ ਕੋਈ ਨਹੀਂ ਹੈ ਸਰਕਾਰੀ ਵਿਭਾਗਾਂ ਵਿੱਚ ਲਾਲ ਫੀਤਾਸ਼ਾਹੀ ਇੰਨੀ ਹਾਵੀ ਹੈ ਕਿ ਆਮ ਆਦਮੀ ਆਪਣੇ ਛੋਟੇ-ਛੋਟੇ ਕੰਮਾਂ ਅਤੇ ਦੋ ਵਕਤ ਦੀ ਰੋਟੀ ਲਈ ਦਰ-ਦਰ ਭਟਕਦਾ ਰਹਿੰਦਾ ਹੈ। ਦੇਸ਼ ਵਿੱਚ ਦਿਖ ਰਿਹਾ ਕਾਗਜ਼ੀ ਵਿਕਾਸ ਕਿਸਦੇ ਲਈ ਹੈ ਅਤੇ ਕਿਸਨੂੰ ਲਾਭ ਪਹੁੰਚਾ ਰਿਹਾ ਹੈ, ਇਹ ਇੱਕ ਵੱਡਾ ਪ੍ਰਸ਼ਨ ਹੈ। ਦੇਸ਼ ਵਿੱਚ ਬਹੁਤੇ ਲੋਕ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਦੇਸ਼ ਦੇ ਕਈ ਹਿੱਸਿਆਂ ਵਿੱਚ ਪਰਿਵਾਰ ਦਾ ਪੇਟ ਪਾਲਣ ਲਈ ਮਹਿਲਾਵਾਂ ਆਪਣੇ ਆਪ ਨੂੰ ਵੇਚ ਰਹੀਆਂ ਹਨ, ਬੱਚੇ ਪੜ੍ਹਣ ਦੀ ਬਜਾਏ ਕੰਮ ਕਰ ਰਹੇ ਹਨ, ਕੁਝ ਵਿਸ਼ੇਸ਼ ਜਾਤ ਅਤੇ ਵਰਗ ਦੇ ਲੋਕਾਂ ਤੋਂ ਬੇਗਾਰ ਕਰਵਾਈ ਜਾ ਰਹੀ ਹੈ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਵਿਸ਼ਵ ਦੇ ਸਭ ਤੋਂ ਵੱਧ ਗੁਲਾਮ ਹੋਣਾ ਅਤਿ ਚਿੰਤਾ ਦਾ ਵਿਸ਼ਾ ਹੈ।

ਪੜ੍ਹੋ ਇਹ ਵੀ ਖ਼ਬਰ - UK ਸਟੂਡੈਂਟ ਵੀਜ਼ਾ: ‘ਇੰਟਰਵਿਊ’ ਤੇ ‘ਫੰਡ’ ਰੋਕ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ‘ਰਾਹ’

ਸਾਡੇ ਦੇਸ਼ ਵਿੱਚ ਸਮੇਂ-ਸਮੇਂ ’ਤੇ ਸਮਾਜ ਦੇ ਚਿੰਤਕਾਂ ਅਤੇ ਸੁਧਾਰਕਾਂ ਨੇ ਗੁਲਾਮੀ ਦੇ ਇਸ ਚੁੰਗਲ ਵਿੱਚੋਂ ਲੋਕਾਂ ਨੂੰ ਬਾਹਰ ਕੱਢਣ ਲਈ ਮੁਹਿੰਮ ਚਲਾਈ ਹੈ ਪਰ ਦੇਸ਼ ਵਿੱਚ ਸਭ ਤੋਂ ਵੱਡੀ ਗੁਲਾਮਾਂ ਦੀ ਗਿਣਤੀ ਇਹ ਸਾਬਿਤ ਕਰਦੀ ਹੈ ਕਿ ਉਹ ਮੁਹਿੰਮ ਸਫਲ ਨਹੀਂ ਹੋ ਸਕੀ ਹੈ। ਭਾਰਤੀ ਦੰਡ ਸਹਿੰਤਾ 1860 ਦੀ ਧਾਰਾ- 374 ਅਨੁਸਾਰ ਜੇਕਰ ਕੋਈ ਵਿਅਕਤੀ ਜਾਂ ਸੰਗਠਨ ਕਿਸੇ ਵਿਅਕਤੀ ਨੂੰ ਉਸਦੀ ਮਰਜ਼ੀ ਤੋਂ ਬਿਨ੍ਹਾਂ ਕੰਮ ਕਰਨ ਲਈ ਕਨੂੰਨ ਵਿਰੁੱਧ ਮਜ਼ਬੂਰ ਕਰੇਗਾ ਤਾਂ ਉਸਨੂੰ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ। ਸਾਡੇ ਦੇਸ਼ ਦੇ ਸੰਵਿਧਾਨ ਦੀ ਧਾਰਾ 23 ਅਨੁਸਾਰ ਵੀ ਮਨੁੱਖੀ ਵਪਾਰ, ਜਬਰੀ ਮਜਦੂਰੀ ਅਤੇ ਬੇਗਾਰ ’ਤੇ ਪਾਬੰਦੀ ਲਗਾਈ ਗਈ ਹੈ। ਕਾਨੂੰਨ ਹੋਣ ਦੇ ਬਾਵਜੂਦ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਵਿੱਚ ਸਭ ਤੋਂ ਵੱਧ ਗੁਲਾਮਾਂ ਦੀ ਗਿਣਤੀ ਸਾਡੀਆਂ ਸਰਕਾਰਾਂ ਲਈ ਸ਼ਰਮਨਾਕ ਹੈ ਅਤੇ ਦੇਸ਼ ਨੂੰ ਇਸ ਕਲੰਕ ਤੋਂ ਮੁਕੱਤ ਕਰਨ ਲਈ ਗੰਭੀਰਤਾ ਨਾਲ ਕੰਮ ਕਰਨਾ ਪਵੇਗਾ। ਦੇਸ਼ ਦੇ ਸਾਧਨਾ ਵਿਸ਼ੇਸ਼ ਤੌਰ ’ਤੇ ਜੀਵਨ ਜਿਉਣ ਲਈ ਜ਼ਰੂਰੀ ਸਾਧਨਾਂ ਦੀ ਸਹੀ ਵੰਡ ਕਰਨੀ ਪਵੇਗੀ ਤਾਂ ਜੋ ਕੋਈ ਸਾਧਨਹੀਣ ਨਾਂ ਰਹੇ ਅਤੇ ਇਸ ਦਿਵਸ ਦੀ ਮਹੱਤਤਾ ਕਾਇਮ ਰਹਿ ਸਕੇ। 

ਕੁਲਦੀਪ ਚੰਦ 
ਨੇੜੇ ਸਰਕਾਰੀ ਪ੍ਰਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜ਼ਿਲ੍ਹਾ ਰੂਪਨਗਰ ਪੰਜਾਬ
9417563054


rajwinder kaur

Content Editor

Related News