ਦਿਲ ਦਾ ਦੀਵਾ
Friday, Jan 11, 2019 - 06:07 PM (IST)

ਤੇਰੀ ਸਰਦਲ ਤੇ ਰੱਖ ਕੇ ਆਈ
ਮੈਂ ਦਿਲ ਦਾ ਦੀਵਾ ਬਾਲ
ਤੱਕਿਆ ਨਾ ਤੂੰ ਜਾਲਮਾ
ਬਸ ਕਰਦੈ ਰਿਹੈ ਸਵਾਲ
ਨਜ਼ਰੀ ਨਾ ਆਇਆ ਚਾਨਣ
ਤੈਨੂੰ ਕੀਹਦੇ ਡੁਬਿਐ ਵਿਚ ਖਿਆਲ
ਮੈਂ ਆਸਾਂ ਲਾ ਕੇ ਰਹੀ ਬੈਠੀ
ਪਰ ਨਾ ਰਤਾ ਤੈਨੂੰ ਮਲਾਲ
ਐਨੀ ਬੇਕਦਰੀ ਨਾ ਕਰ
ਮੇਰੀ ਬਸ ਪੁੱਛਾਂ ਇਕ ਸਵਾਲ
ਜਦ ਬਾਤ ਵਫਾ ਦੀ ਪਾਈ_ਮੈਂ
ਕਿਉਂ ਥਿੜਕੀ ਤੇਰੀ ਚਾਲ
ਔਸੀਆਂ ਅੱਜ ਵੀ ਪਾਵਾਂ
ਸੋਚਾਂ ਸ਼ਾਲਾ ਆਵੇ ਕੋਈ ਭੂਚਾਲ
ਜਾਂ ਤੇ ਗਰਕ ਹੋ ਜਾਵਾਂ
ਮੈਂ ਜਾ ਮੁੱਕੇ ਮੇਰੀ ਭਾਲ
ਸੁਰਿੰਦਰ ਕੋਰ