ਗੋਲਡਨ ਬਰਡਵਿੰਗ ਐਲਾਨੀ ਗਈ ਭਾਰਤ ਦੀ ਸਭ ਤੋਂ ਵੱਡੀ ਤਿੱਤਲੀ (ਵੀਡੀਓ)
Wednesday, Jul 15, 2020 - 12:18 PM (IST)
ਜਲੰਧਰ (ਬਿਊਰੋ) - ਕੁਦਰਤ ਨੇ ਵਾਤਾਵਰਨ ਨੂੰ ਰੰਗ-ਬਿਰੰਗੇ ਕੀਟ-ਪੰਤਗਿਆਂ ਦੀ ਹੌਂਦ ਨਾਲ ਸਜਾਇਆ ਹੈ। ਜਿਸ ਦੀ ਖੂਬਸੂਰਤੀ ਨੂੰ ਚਾਰ ਚੰਦ ਲਗਾਉਂਦੀਆਂ ਹਨ ਰੰਗ-ਬਿਰੰਗੀਆਂ ਤਿੱਤਲੀਆਂ। ਮਿਲੀ ਜਾਣਕਾਰੀ ਅਨੁਸਾਰ ਹਾਲ ਦੀ ਘੜੀ ਵਿਚ ਗੋਲਡਨ ਬਰਡਵਿੰਗ ਤਿਤਲੀ ਨੂੰ ਭਾਰਤ ਦੀ ਸਭ ਤੋਂ ਵੱਡੀ ਤਿਤਲੀ ਐਲਾਨਿਆ ਗਿਆ ਹੈ। ਬਰਡਵਿੰਗ ਦਾ ਮਤਲਬ ਕਿ ਇਸ ਦੇ ਖੰਭ ਪੰਛੀਆਂ ਵਰਗੇ ਹਨ ਅਤੇ ਇਹ ਆਮ ਤਿੱਤਲੀਆਂ ਨਾਲੋ ਬਹੁਤ ਵੱਖਰੇ ਹਨ। ਇਨ੍ਹਾਂ ਖੰਭਾਂ ਵਿਚ ਸੁਨਹਿਰਾ ਰੰਗ ਹੈ, ਜਿਸ ਦੇ ਕਾਰਨ ਗੋਲਡਨ ਬਰਡਵਿੰਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਸ ਤਿਤਲੀ ਦਾ ਵਿਗਿਆਨਕ ਨਾਂ "ਟਰਾਇਡਸ ਏਕਸ" ਹੈ। ਇਸ ਦੀ ਪੜਤਾਲ ਉੱਤਰਾਖੰਡ ਦੇ ਭੀਮਤਾਲ ਵਿਖੇ ਬਟਰਫਲਾਈ ਰਿਸਰਚ ਸੈਂਟਰ ਵਿੱਚ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਪ੍ਰਜਾਤੀ ਦੀ ਤਿਤਲੀ ਪਿਛਲੇ 88 ਸਾਲਾਂ ਤੋਂ ਹੋਂਦ ਵਿਚ ਆਈ ਹੋਈ ਹੈ। ਇਸ ਪ੍ਰਜਾਤੀ ਦੀ ਤਿਤਲੀ ਦੇ ਖੰਭਾਂ ਦੀ ਚੌੜਾਈ 194 ਮਿਲੀਮੀਟਰ ਯਾਨੀ 20 ਸੈਂਟੀਮੀਟਰ ਹੈ। ਜਿਸ ਸਦਕਾ ਹੁਣ ਇਹ ਹੈ ਭਾਰਤ ਦੀ ਸਭ ਤੋਂ ਵੱਡੀ ਤਿਤਲੀ ਬਣ ਗਈ ਹੈ।
194 ਮਿਲੀਮੀਟਰ ਲੰਮੇ ਖੰਭਾਂ ਵਾਲੀ ਇਹ ਨਰ ਤਿੱਤਲੀ ਸਦਨ ਬਰਡਵਿੰਗ ਤੋਂ 4 ਮਿਲੀਮੀਟਰ ਵੱਡੀ ਹੈ। ਇਸ ਤੋਂ ਇਲਾਵਾ 24 ਹੋਰ ਨਵੀਆਂ ਤਿਤਲੀਆਂ ਦੇ ਮਾਪ-ਦੰਡ ਬਾਇਓਨੋਟਸ ਵਿੱਚ ਦਰਜ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਗੋਲਡਨ ਬਰਡਵਿੰਗ ਤੋਂ ਪਹਿਲਾਂ ਭਾਰਤ ਦੀ ਸਭ ਤੋਂ ਵੱਡੀ ਤਿਤਲੀ ਟਰਾਇਡਸ ਮਾਇਨਾਸ ਨੂੰ ਮੰਨਿਆ ਜਾਂਦਾ ਸੀ, ਜੋ ਕਿ ਵੈਸਟਰਨ ਘਾਟ ਵਿੱਚ ਪਾਈ ਜਾਂਦੀ ਹੈ।
ਭਾਰਤ ਵਿਚ ਤਿਤਲੀ ਪਾਰਕ ਬੰਗਲੌਰ, ਪੂਨੇ, ਚੰਡੀਗੜ੍ਹ, ਥਾਨੇ, ਗੋਆ, ਸਿੱਕਿਮ ਤੇ ਸ਼ਿਰੀਰੰਗਮ ਵਿਖੇ ਸਥਾਪਤ ਹਨ। ਭਾਰਚ 'ਚ ਇਸ ਸਮੇਂ ਤਿਤਲੀਆਂ ਦੀਆਂ ਕੁੱਲ 1327 ਪ੍ਰਜਾਤੀਆਂ ਮੌਜੂਦ ਹਨ। ਇਸ ਸਬੰਧ ਵਿਚ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...