ਆਦਮੀ ਤੋਂ ਆਦਮ ਬਣਨ ਲਈ...
Tuesday, Jun 02, 2020 - 03:15 PM (IST)
1. ਆਦਮੀ ਤੋਂ ਆਦਮ ਬਣਨ ਲਈ...
ਅਮਨ ਨੇ ਅੱਜ ਪ੍ਰੀਤ ਨੂੰ...
ਮਿਲਣਸਾਰ ਹੀ ਕਿਹਾ ..ਪ੍ਰੀਤ ਹੁਣ...
ਰਹਿ ਨਹੀਂ ਹੁੰਦਾ ਤੇਰੇ ਬਿਨਾਂ...
ਹੁਣ ਤੇਰੇ ਸਾਹਾਂ ਦੀ ਤਰਾਂ ..
ਤੇਰੇ ਵਿੱਚ ਸਮਾਉਣਾ ਚਾਉਂਦਾ ਹਾਂ....
ਪ੍ਰੀਤ ਨੇ ਆਪਣੇ ਆਪ ਨੂੰ ...
ਸੰਭਾਲਦਿਆਂ ਕਿਹਾ ..ਨਹੀਂ ਅਮਨ..ਨਹੀਂ.
ਮੈਂਨੂੰ ਡਰ ਲੱਗ ਰਿਹਾ ਹੈ.....
ਅਮਨ ਨੇ ਹੱਸਦਿਆਂ ਕਿਹਾ ...
ਪ੍ਰੀਤ ਤੂੰ ਪਾਗਲ ਏ ..ਮੈਂ ਹਾਂ ਤੇਰਾ ਅਮਨ..
ਕੋਈ ਭੂਤ ਜਾਂ ਪ੍ਰੇਤ ਨਹੀਂ..
ਪ੍ਰੀਤ ਬੋਲੀ ਜਾਣਦੀ ਹਾਂ...
ਤੁਸੀਂ ਅਮਨ ਹੋ...ਕੋਈ ਭੂਤ ਨਹੀਂ...
ਕੋਈ ਪ੍ਰੇਤ ਨਹੀਂ...ਪਰ....ਹੈ ਤਾਂ...
ਅਮਨ ਕਿਹਾ ...ਪਰ ਹੈ ਤਾਂ ਕੀ...
ਕੀ ਮਤਲਬ ਹੈ ਤੇਰਾ..ਅਮਨ ਬੋਲਿਆ..
ਪ੍ਰੀਤ ਨੇ ਕਿਹਾ ਹੈ ਤਾਂ ...
ਤੁਸੀਂ ਵੀ ਆਦਮੀ ਹੀ ਹੋ..ਨਾ ਜੋ..
ਆਦਮੀ ਤੋਂ ਆਦਮ ਬਣਨ ਨੂੰ..
ਦੇਰ ਨਹੀਂ ਲਗਾਉਂਦੇ...
ਤੇ ਮੇਰੇ ਜਿਹੀਆਂ ਦਾ ਸਰੀਰ ਨੋਚਣ..
ਵਾਲੇ ਆਦਮ ਤੇ ਭੇੜੀਏ ਦਾ ਰੂਪ ...
ਧਾਰਨ ਵਿੱਚ ਸਮਾਂ ਹੀ ਕਿੰਨਾ ਲੱਗਦਾ...
ਅਮਨ ਚੁੱਪ ਚਾਪ..ਖੜ੍ਹਾ ਸੀ.
ਜਿਵੇਂ ਸੁੰਨ ਹੋ ਗਿਆ ਹੋਵੇ..
ਤੇ ਪ੍ਰੀਤ ਉੱਥੇ ਤੁਰਦੀ ਹੋਈ...
2. ਜੋ ਵੋਟਾਂ ਵੇਲ਼ੇ ਆਉਂਦੇ ਨੇ।
ਹੁਣ ਪਤਾ ਨਈਂ ਉਹ ਕਿੱਥੇ ਨੇ,ਜੋ ਵੋਟਾਂ ਵੇਲ਼ੇ ਆਉਂਦੇ ਨੇ।
ਕੰਮ ਹੋਵੇ ਹਾਲ ਵੀ ਪੁੱਛਦੇ ਨੇ,ਤੇ ਪੈਰੀਂ ਹੱਥ ਵੀ ਲਾਉਂਦੇ ਨੇ।
ਬੜੇ ਵਾਹਦੇ ਕਰਦੇ ਨਾਲ ਸਾਡੇ,ਪਰ ਇੱਕ ਵੀ ਨਾ ਪੁਗਾਉਂਦੇ ਨੇ।
ਇੱਕ ਬੁਢਾਪਾ ਪੈਨਸ਼ਨ ਲਵਾ ਸਾਡੀ,ਅਹਿਸਾਨ ਬੜਾ ਜਤਾਉਂਦੇ ਨੇ।
ਜਿੱਤਣ ਪਿੱਛੋਂ ਪਛਾਣਦੇ ਨਈਂ,ਪਹਿਲਾ ਬਾਪੂ,ਬਾਈ ਆਖ ਬੁਲਾਉਂਦੇ ਨੇ।
ਹਸਪਤਾਲਾਂ ਦਾ ਬੁਰਾ ਹਾਲ ਹੋਇਆ, ਮੂਰਤਾਂ ਤੇ ਕਰੋੜਾਂ ਲਾਉਂਦੇ ਨੇ ।
ਇੱਥੇ ਕਿਸੇ ਲਈ ਕੋਈ ਨਈਂ ਮਰਦਾ, ਸਭ ਮਤਲਬ ਕੱਢਣਾ ਚਾਉਂਦੇ ਨੇ।
ਕੀ ਦੱਸੇ ਖੋਲ੍ਹਕੇ ਜਖਵਾਲੀ, ਪਿੰਡਾਂ ਵਿੱਚ ਚੁਣੇ ਚੌਧਰੀ ਡਰਾਉਂਦੇ ਨੇ।
ਅੱਜ ਲੋੜ ਸੀ ਨਾਲ਼ ਖੜਨੇ ਦੀ,ਜੋ ਮੁੱਢ ਤੋਂ ਲੁੱਟਦੇ ਆਉਂਦੇ ਨੇ।
ਇਹ ਸ਼ਰਮ ਵੀ ਭੋਰਾ ਕਰਦੇ ਨਈਂ, ਕੇਹੜਾ ਮੂੰਹ ਲੈਕੇ ਸਾਹਮਣੇ ਆਉਂਦੇ ਨੇ।
3. ਹੁਣ ਤਾਂ ਆਜਾ ਵੇ ਤੂੰ ...
ਬੂਹੇ ਖੋਲ ਕੇ ਮੈਂ ਬੈਠੀ ਉਡੀਕਾਂ ਦੇ,
ਵੇਖੀਂ ਕਿੰਨੇ ਬਦਲੇ ਕਲੰਡਰ ਤਰੀਕਾਂ ਦੇ,
ਤੇਰਾ ਆਉਣ ਦਾ ਵਾਹਦਾ...
ਹੋਕੇ ਲਾਰਾ ਲੰਘ ਚੁੱਕਿਆ...ਹੁਣ ਤਾਂ ..
ਹੁਣ ਤਾਂ ਤੂੰ ਆਜਾ ਵੇ ,
ਸਾਲ ਸਾਰਾ ਲੰਘ ਚੁੱਕਿਆ।
ਮੈਂ ਇਹ ਭੁੱਲੀ ਕਿਹਾ ਸੀ,
ਕਦ ਤੂੰ ਆਉਣੇ ਨੂੰ,
ਕੀ ਲਾਏ ਵੇ ਬਹਾਨੇ,
ਦਿਲ ਖਿਡੌਣੇ ਨੂੰ,
ਸਾਡੇ ਦਿਲ ਦੇ ਚਾਵਾਂ ਨੇ...
ਹਰ ਪਲ ਸੰਘ ਘੁੱਟਿਆ..ਹੁਣ ਤਾਂ ...
ਹੁਣ ਲੱਗਦਾ ਜਿਵੇਂ ਕਾਂ ਵੀ,
ਮਖੌਲਾਂ ਕਰਦਾ ਇਹ,
ਤੱਕਦੀ ਨਾ ਮੈਂ ਸੀਸਾਂ,
ਉਹ ਵੀ ਛੜਦਾ ਇਹ।
ਆਖਣ ਕਿਉਂ ਸੁਦਾਣੇ..
ਤੂੰ ਕੋਈ ਭੰਗ ਕੁਟਿਆ..ਹੁਣ ਤਾਂ ....
ਸੁਣ ਜਖਵਾਲੀ ਛੱਡ ਵੇ,
ਕੰਮਾਂ ਕਾਰਾਂ ਨੂੰ,
ਕਿਉਂ ਭੁਲਿਆ ਫਿਰਦੈ,
ਜੋਬਨ ਦੀਆਂ ਬਹਾਰਾਂ ਨੂੰ,
ਸਿੰਗਾਰਪੇਟੀ ਤੇ ਸੰਦੂਕ ਮੇਰੇ ਨੂੰ..
ਲੱਗ ਜਿਵੇਂ ਜੰਗ ਚੁੱਕਿਆ..ਹੁਣ ਤਾਂ ...
ਹੁਣ ਤਾਂ ਆਜਾ ਵੇ ਤੂੰ ,
ਸਾਲ ਵੀ ਲੰਘ ਚੁੱਕਿਆ।
ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ..98550 36444