ਬਿਜਲੀ ਸੁਰੱਖਿਆ ਲੜੀ ਨੰਬਰ 8: ਜਾਣੋ ਸ਼ਾਰਟ ਸਰਕਟ ਕਾਰਨ ਕਿਵੇਂ ਲੱਗਦੀ ਹੈ ਅੱਗ

Thursday, Dec 24, 2020 - 03:18 PM (IST)

ਬਿਜਲੀ ਸੁਰੱਖਿਆ ਲੜੀ ਨੰਬਰ 8: ਜਾਣੋ ਸ਼ਾਰਟ ਸਰਕਟ ਕਾਰਨ ਕਿਵੇਂ ਲੱਗਦੀ ਹੈ ਅੱਗ

ਲੜੀ ਜੋੜਨ ਲਈ ਪਿਛਲੇ ਲੇਖ ਪੜ੍ਹੋ, ਲਿੰਕ ਹੇਠਾਂ ਦਿੱਤੇ ਗਏ ਹਨ 

ਅੱਗ ਲੱਗਣ ਦਾ ਦੂਜਾ ਵੱਡਾ ਕਾਰਨ ਹੈ ਬੇਲੋੜੇ ਵੱਡੇ MCB ਤੇ ਮੋਟੇ ਅਤੇ ਗ਼ਲਤ ਮਟੀਰੀਅਲ ਦੇ ਫਿਊਜ਼। MCB ਤੇ ਫਿਊਜ਼ਾਂ ਦੇ ਬਾਰੇ ਵਿੱਚ ਸਾਡੇ ਇਲੈਕਟ੍ਰੀਸ਼ਨ ਭਾਈਚਾਰੇ ਵਿੱਚ ਬਹੁਤ ਵੱਡੇ ਭੁਲੇਖੇ ਹਨ। ਬੇਸ਼ੱਕ ਇਹ ਗੱਲ ਬਹੁਤ ਹੀ ਬੁਰੀ ਲੱਗੇ ਕਿ ਅੱਜ ਦੇ ਜ਼ਿਆਦਾਤਰ ਇਲੈਕਟ੍ਰੀਸ਼ਨਾਂ ਨੂੰ ਹਾਲੇ ਤੱਕ MCB ਦੇ ਬਾਰੇ ਪਤਾ ਹੀ ਕੱਖ ਨਹੀਂ। ਜੋ ਦੁਕਾਨਦਾਰ ਜਾਂ ਕੰਪਨੀ ਵਾਲੇ ਕਹਿੰਦੇ ਹਨ ਸੋ ਹੀ ਸੱਤ ਬਚਨ ਕਹਿ ਕੇ ਮੰਨ ਲੈਂਦੇ ਹਨ। ਅਸਲ ਗੱਲ ਇਹ ਵੀ ਹੈ ਕਿ ਗਾਹਕ ਵੀ ਕਿਤੇ ਨਾ ਕਿਤੇ ਦੁਕਾਨਦਾਰ ਦੀ ਹੀ ਜ਼ਿਆਦਾ ਮੰਨਦਾ ਹੈ। ਉਸ ਨੂੰ ਇੱਕੋ ਧੁੜਕੂ ਲੱਗਾ ਰਹਿੰਦਾ ਹੈ ਕਿ ਕਿਤੇ ਇਲੈਕਟ੍ਰੀਸ਼ਨ ਕਮਿਸ਼ਨ ਨਾ ਖਾ ਜਾਵੇ। ਹੁਣ ਦੁਕਾਨਦਾਰ ਨੇ ਆਪਣਾ ਮੁਨਾਫ਼ਾ ਵੇਖਣਾ ਹੈ ਕਿ ਕਿੱਥੋਂ ਜ਼ਿਆਦਾ ਮਿਲਦਾ ਹੈ, ਦੁਕਾਨਦਾਰ ਕੰਪਨੀ ਵਾਲਿਆਂ ਤੇ ਨਿਰਭਰ ਹੈ, ਕੰਪਨੀ ਵਾਲਿਆਂ ਨੇ ਆਪਣਾ ਉੱਲੂ ਸਿੱਧਾ ਵੇਖਣਾ ਹੈ, ਕੰਪਨੀ ਵਿਚ ਵੀ ਅਕਸਰ ਸੇਲ ਵਾਲੇ ਹੀ ਹੁੰਦੇ ਹਨ ਜਿਹਨਾਂ ਦਾ ਪਿਛੋਕੜ ਸਿਰਫ਼ ਕੰਪਨੀ ਵੱਲੋਂ ਲਗਾਇਆ ਤੋਤੇ ਰੱਟਾ ਹੀ ਬੋਲਣਾ ਹੈ। ਸੇਲ ਵਾਲਿਆਂ ਦਾ ਵੀ ਕੋਈ ਪ੍ਰੈਕਟੀਕਲ ਪਿਛੋਕੜ ਨਹੀਂ ਹੁੰਦਾ , ਸੋ ਇਥੇ ਸਾਰਾ ਤਾਣਾਬਾਣਾ ਹੀ ਗ਼ਲਤ ਹੋ ਜਾਂਦਾ ਹੈ।

ਫਿਊਜ਼ ਦੀ ਗੱਲ ਕਰੀਏ ਤਾਂ ਮੈ ਇਹ ਸਾਫ਼ ਕਰ ਦੇਵਾਂ ਕਿ ਫਿਊਜ਼ ਦਾ ਅੱਜ ਤਕ ਕੋਈ ਬਿਹਤਰ ਤੇ ਭਰੋਸੇਮੰਦ ਬਦਲ ਨਹੀਂ ਹੈ, ਅਗਰ ਫਿਊਜ਼ ਸਹੀ ਲੱਗਿਆ ਹੋਵੇ ਤਾਂ। ਵਰਨਾ ਗਲਤ ਫਿਊਜ਼ ਜਿੰਨੀ ਕੋਈ ਚੀਜ ਗਲਤ ਨਹੀਂ ਹੁੰਦੀ ਕਿਓਂਕਿ ਸਿੱਧੇ ਸਿੱਧੇ ਇਹ ਬਿਜਲੀ ਸਿਸਟਮ ਦੀ ਸੁਰੱਖਿਆ ਦੇ ਜ਼ਿੰਮੇਵਾਰ ਪੱਖ ਨਾਲ ਜੁੜਿਆ ਹੋਇਆ ਹੈ।ਫਿਊਜ਼ ਉੱਡਣ ਅਤੇ MCB ਟਰਿੱਪ ਹੋਣ ਨੂੰ ਲੋਕ ਇੱਕ ਮੁਸੀਬਤ ਵਜੋਂ ਲੈਂਦੇ ਹਨ ਜਦੋ ਕਿ ਮੁਸੀਬਤ ਤੋਂ ਬਚਾਉਣ ਦਾ ਇਹ ਇੱਕੋ ਇੱਕ ਰਸਤਾ ਹੈ।

ਇਹ ਵੀ ਪੜ੍ਹੋ:ਬਿਜਲੀ ਸੁਰੱਖਿਆ ਲੜੀ ਨੰਬਰ 7: ਜਾਣੋ ਸ਼ਾਰਟ ਸਰਕਟ ਕਾਰਨ ਕਿਵੇਂ ਵਾਪਰਦੀਆਂ ਨੇ ਅੱਗ ਲੱਗਣ ਦੀਆਂ ਘਟਨਾਵਾਂ

ਆਮ ਲੋਕ ਸੋਚਦੇ ਹਨ ਕਿ ਫਿਊਜ਼ ਤਾਂਬੇ ਦੀ ਤਾਰ ਦਾ ਹੀ ਹੁੰਦਾ ਹੈ। ਜਿੱਥੇ ਵੀ ਲੱਗੇ ਹਨ ,100% ਘਰਾਂ ਵਿੱਚ ਤਾਂਬੇ ਦੀ ਤਾਰ ਦੇ ਹੀ ਫਿਊਜ਼ ਲੱਗੇ ਹੋਏ ਹਨ। ਫਿਊਜ਼ ਜਿੰਨਾ ਮਰਜੀ ਲੰਬਾ ਹੋਵੇ ਕੋਈ ਫਰਕ ਨਹੀਂ ਹੁੰਦਾ ਜਦੋ ਕਿ ਅਸਲ ਵਿੱਚ ਫਿਊਜ਼ ਕਈ ਧਾਤੂਆਂ (Metal) ਦੇ ਮਿਸ਼ਰਣ ਦਾ ਬਣਿਆ ਹੋਇਆ ਹੁੰਦਾ ਹੈ। ਇਸ ਵਿੱਚ ਤਾਂਬਾ ਸਿੱਕਾ ਤੇ ਕਲੀ ਹੁੰਦੀਆਂ ਹਨ , ਕਲੀ ਹੋਣ ਕਾਰਨ ਇਹ ਮਿਸ਼ਰਣ ਥੋੜੀ ਹੀ ਗਰਮੀ ਤੇ ਪੰਘਰ ਜਾਂਦਾ ਹੈ ਤੇ ਫਿਊਜ਼ ਉਡ ਜਾਂਦਾ ਹੈ।

PunjabKesari

ਇਹ ਵੀ ਪੜ੍ਹੋਬਿਜਲੀ ਸੁਰੱਖਿਆ ਲੜੀ ਨੰਬਰ - 6 : ਬਿਜਲੀ ਫਿਟਿੰਗ ਸਮੇਂ ਕਿਵੇਂ ਕਰੀਏ ਤਾਰਾਂ ਦੀ ਚੋਣ, ਜਾਣੋ ਕੁਝ ਖ਼ਾਸ ਗੱਲਾਂ

ਜਦੋਂ ਕਿ ਇੱਕਲੇ ਤਾਂਬੇ ਦਾ ਪਿਘਲਣ ਦਰਜਾ ਬਹੁਤ ਉੱਚਾ ਹੁੰਦਾ ਹੈ ਤੇ ਇਹ ਬਹੁਤ ਹੀ ਜ਼ਿਆਦਾ ਕਰੰਟ ਤੇ ਉੱਡਦਾ ਹੈ, ਅਕਸਰ ਛੋਟੀਆਂ ਫੈਕਟਰੀਆਂ ਅਤੇ ਸਰਕਾਰੀ ਟਰਾਂਸਫਾਰਮਰ ਤੇ ਫਿਊਜ਼ ਬਿਨਾਂ ਕਿਸੇ ਬੇਸ ਕੈਰੀਅਰ ਤੋਂ ਸਿਧੇ ਤਾਰਾਂ ਤੇ ਲਪੇਟ ਕੇ ਹੀ ਲਗਾਏ ਜਾਂਦੇ ਹਨ ਜੋ ਕਿ ਬਿਲੱਕੁਲ ਹੀ ਗ਼ਲਤ ਹੈ। 02 Amp ਤੋਂ ਲੈ ਕੇ 100 Amp ਦੀ ਫਿਊਜ਼ ਤਾਰ ਲੁਧਿਆਣੇ ਵਗੈਰਾ ਦੀ ਮਾਰਕੀਟ ਵਿਚ ਆਮ ਮਿਲ ਜਾਂਦੀ ਹੈ। ਬਿਜਲੀ ਮਹਿਕਮੇ ਵਾਲੇ ਟਰਾਂਸਫਾਰਮਰ ਦੇ ਉਪਰਲੇ (11kv ) ਫਿਊਜ਼ ਅਕਸਰ ਇਸੇ ਤਾਰ (ਫਿਊਜ਼ ਤਾਰ ) ਦੇ ਲਗਾਉਂਦੇ ਹਨ ਪਰ ਹੇਠਲੇ (LT 415V ) ਫਿਊਜ਼ ਐਲੂਮੀਨੀਅਮ ਦੇ ਤੇ ਕੇਬਲ ਤਾਰਾਂ ਦੇ ਉੱਪਰ ਲਪੇਟ ਕੇ ਹੀ ਲਗਾ ਦਿੰਦੇ ਹਨ ਜੋ ਬਿਲਕੁਲ ਗ਼ਲਤ ਹੁੰਦਾ ਹੈ।ਫਿਊਜ਼ ਦੀ ਵਰਤੋਂ ਕਰਨ ਲਈ ਫਿਊਜ਼ ਬੇਸ ਤੇ ਕੈਰੀਅਰ ਫਿਊਜ਼ ਦੀ ਲੰਬਾਈ ਨਿਰਧਾਰਤ ਕਰਦੇ ਹਨ। ਬੇਸ ਕੈਰੀਅਰ ਤੋਂ ਬਿਨਾਂ ਫਿਊਜ਼ ਵਾਇਰ ਵੀ ਸਹੀ ਸਮਰਥਾ ਦੀ ਨਹੀਂ ਹੁੰਦੀ , ਫਿਊਜ਼ ਦੀ ਲੰਬਾਈ ਵੱਧ ਗਈ ਤਾਂ ਸਮਰਥਾ ਘੱਟ ਜਾਂਦੀ ਹੈ ਤੇ ਫਿਊਜ਼ ਜਲਦੀ ਉੱਡਦਾ ਹੈ। ਫਿਊਜ਼ ਛੋਟਾ ਹੋਵੇ ਤਾ ਫਿਊਜ਼ ਦੀ ਸਮਰੱਥਾ ਬਹੁਤ ਵੱਧ ਜਾਂਦੀ ਹੈ। ਸਹੀ ਸਮੇਂ ਤੇ ਫਿਊਜ਼ ਨਾ ਉਡਣ ਕਰਕੇ ਮੋਟਰਾਂ, ਟਰਾਂਸਫਾਰਮਰ ਮੱਚ ਜਾਣੇ ਤੇ ਅੱਗ ਲੱਗਣ ਦੇ ਵਿਸ਼ੇਸ਼ ਕਾਰਨ ਹਨ। ਇਹਨਾਂ ਕਾਰਨਾਂ ਦੇ ਚਲਦੇ ਸਾਡਾ ਬਹੁਤ ਸਾਰਾ ਆਰਥਿਕ ਤੇ ਕਿਤੇ ਨਾ ਕਿਤੇ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। 

ਜੈਸਿੰਘ ਕੱਕੜਵਾਲ, 
ਫੋਨ ਨੰਬਰ 9815026985


author

Harnek Seechewal

Content Editor

Related News