ਖੁਦਕੁਸ਼ੀਆਂ ਰੋਕਣ ਲਈ ਰਲ ਕੇ ਹੰਭਲਾ ਮਾਰਨ ਦਾ ਸੱਦਾ ਦਿੰਦੀ ਵਿਚਾਰ-ਚਰਚਾ

Monday, Oct 15, 2018 - 02:38 PM (IST)

ਖੁਦਕੁਸ਼ੀਆਂ ਰੋਕਣ ਲਈ ਰਲ ਕੇ ਹੰਭਲਾ ਮਾਰਨ ਦਾ ਸੱਦਾ ਦਿੰਦੀ ਵਿਚਾਰ-ਚਰਚਾ

ਸਮੁੱਚਾ ਵਿਸ਼ਵ 10 ਸਤੰਬਰ ਨੂੰ ਖੁਦਕੁਸ਼ੀਆਂ ਰੋਕਣ ਦੇ ਦਿਵਸ ਵਜੋਂ ਮਨਾ ਰਿਹਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਵਲੋਂ ਇਸ ਦਿਨ ਇਕ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ ਜਿਸ ਦਾ ਮੁੱਖ ਥੀਮ 'ਖੁਦਕੁਸ਼ੀਆਂ ਰੋਕਣ ਲਈ ਆਓ ਰਲ ਕੇ ਹੰਭਲਾ ਮਾਰੀਏ' ਹੋਵੇਗਾ। ਪੀਏਯੂ ਦੇ ਪਾਲ ਆਡੀਟੋਰੀਅਮ ਵਿਚ ਸਵੇਰੇ 10 ਵਜੇ ਸ਼ੁਰੂ ਹੋਣ ਵਾਲੀ ਇਸ ਵਿਚਾਰ-ਚਰਚਾ ਵਿਚ ਵੱਖ-ਵੱਖ ਅਕਾਦਮਿਕ, ਧਾਰਮਿਕ, ਮਨੋਵਿਗਿਆਨਿਕ, ਸਮਾਜ ਵਿਗਿਆਨਿਕ ਅਦਾਰਿਆਂ ਅਤੇ ਮੀਡੀਆ ਤੋਂ ਬੁਲਾਰੇ ਪਹੁੰਚਣਗੇ ਜਿਨ੍ਹਾਂ ਵਿਚ ਖਡੂਰ ਸਾਹਿਬ ਤੋਂ ਬਾਬਾ ਸੇਵਾ ਸਿੰਘ ਜੀ ਪਦਮ ਸ਼੍ਰੀ, ਰੀਫੋਕਸ ਬੀਹੇਵੀਅਰਲ ਸਰਵਿਸਜ਼ ਦੇ ਨਿਰਦੇਸ਼ਕ ਡਾ. ਦਵਿੰਦਰਜੀਤ ਸਿੰਘ ਮੁੱਢਲੇ ਸੈਸ਼ਨ ਦਾ ਆਗਾਜ਼ ਕਰਨਗੇ। ਹੋਰ ਪ੍ਰਮੁੱਖ ਬੁਲਾਰਿਆਂ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਹਰਪਿਤ ਕੌਰ ਅਤੇ ਸੋਸ਼ਲ ਵਰਕ ਦੇ ਪ੍ਰੋਫੈਸਰ ਡਾ. ਹਰਦੀਪ ਕੌਰ, ਪੀਏਯੂ ਦੇ ਸਮਾਜ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਸੁਖਦੇਵ ਸਿੰਘ, ਕੰਬੋਜ਼ ਹਸਪਤਾਲ ਗਿੱਦੜਬਾਹਾ ਤੋਂ ਡਾ. ਰਵੀ ਕੰਬੋਜ਼, ਮੀਡੀਆ ਤੋਂ ਆਸ਼ਾ ਮਹਿਤਾ (ਦੈਨਿਕ ਜਾਗਰਣ), ਮਹਿਕ ਜੈਨ (ਦਾ ਟਾਈਮਜ਼ ਆਫ਼ ਇੰਡੀਆ) ਦੇ ਨਾਲ-ਨਾਲ ਕੌਮੀ ਯੁਵਕ ਐਵਾਰਡੀ ਸ. ਗੌਰਵਦੀਪ ਸਿੰਘ, ਬਰਨਾਲਾ ਤੋਂ ਅਗਾਂਹਵਧੂ ਕਿਸਾਨ ਸ. ਗੁਲਜ਼ਾਰ ਸਿੰਘ ਕੱਟੂ, ਸੇਵਾ ਮੁਕਤ ਡੀ.ਜੀ. ਐਮ. ਸ. ਸਤਵੀਰ ਸਿੰਘ, ਗੁਰੂ ਤੇਗ ਬਹਾਦਰ ਹਸਪਤਾਲ ਤੋਂ ਡਾ. ਪੁਸ਼ਪਿੰਦਰ ਸਿੰਘ, ਅਮਰਗੜ• ਸੰਗਰੂਰ ਤੋਂ ਸ. ਹਰੀ ਸਿੰਘ ਸ਼ਾਮਲ ਹਨ। ਦਿੱਲੀ ਯੂਨੀਵਰਸਿਟੀ ਤੋਂ ਸਹਿਯੋਗੀ ਪ੍ਰੋਫੈਸਰ ਡਾ. ਪ੍ਰਿਆ ਬੀਰ, ਪਿੰਡਾਂ ਦੇ ਲੋਕਾਂ ਅਤੇ ਪੀਅਰ ਸਪੋਰਟ ਵਲੰਟੀਅਰਾਂ ਨਾਲ ਕਾਊਂਸਲਿੰਗ ਦੇ ਮੁੱਢਲੇ ਨੁਕਤੇ ਸਾਂਝੇ ਕਰਨਗੇ। ਇਸ ਸਮੁੱਚੇ ਵਿਚਾਰ-ਚਰਚਾ ਵਿਚ ਮੁੱਖ ਫੋਕਸ ਖੁਦਕੁਸ਼ੀਆਂ ਨੂੰ ਰੋਕਣ ਵਿਚ ਭਾਈਚਾਰੇ ਦਾ ਬਣਦਾ ਯੋਗਦਾਨ ਰਹੇਗਾ। ਵਿਚਾਰ-ਚਰਚਾ ਵਿਚੋਂ ਉਭਰੇ ਨੁਕਤਿਆਂ ਨੂੰ ਆਮ ਲੋਕਾਂ ਤਕ ਪਹੁੰਚਾਉਣ ਲਈ ਲਗਾਤਾਰ ਯਤਨ ਕੀਤੇ ਜਾਂਦੇ ਰਹਿਣਗੇ। ਇਸ ਗੱਲ ਦਾ ਖੁਲਾਸਾ ਕਰਦਿਆਂ ਕਿਸਾਨ ਖੁਦਕੁਸ਼ੀਆਂ ਨਾਲ ਜੁੜੇ ਪ੍ਰਮੁੱਖ ਪ੍ਰੋਜੈਕਟ ਦੇ ਪ੍ਰਿੰਸੀਪਲ ਇਨਵੈਸੀਗੇਟਰ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਸਮੁੱਚੀ ਵਿਚਾਰ-ਚਰਚਾ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋ ਕਰਨਗੇ। ਉਹਨਾਂ ਇਹ ਵੀ ਦੱਸਿਆ ਕਿ ਵੱਡੇ ਪੱਧਰ ਦੀ ਇਸ ਵਿਚਾਰ-ਚਰਚਾ ਵਿਚ ਰਾਜ ਦੀਆਂ ਵਿੱਦਿਅਕ ਸੰਸਥਾਵਾਂ, ਐੱਨ.ਜੀ.ਓ. ਜਿਵੇਂ ਸਤਨਾਮ ਸਰਬ ਕਲਿਆਣ ਟਰੱਸਟ ਚੰਡੀਗੜ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ, ਤਬਦੀਲੀ ਦੇ ਵਾਹਕ ਲੈਂਡਮਾਰਕ, ਸੁਕ੍ਰਿਤ ਟਰੱਸਟ, ਸਮਾਜ ਸੁਧਾਰ ਵੈਲਫੇਅਰ ਕਮੇਟੀ ਅਮਰਗੜ•ਵਰਗੀਆਂ ਸੰਸਥਾਵਾਂ ਵੀ ਸ਼ਾਮਲ ਹੋਣਗੀਆਂ।


Related News