ਨਸ਼ਿਆਂ ਕੀ ਕਹਿਰ ਮਚਾਇਆ ਏ

Friday, Aug 17, 2018 - 05:55 PM (IST)

ਨਸ਼ਿਆਂ ਕੀ ਕਹਿਰ ਮਚਾਇਆ ਏ

ਨਸ਼ਿਆਂ ਕੀ ਕਹਿਰ ਮਚਾਇਆ ਏ।
ਹਰ ਘਰ ਸੱਥਰ ਵਿਛਾਇਆ ਏ।

ਮਾਂ ਵੀ ਵਿਧਵਾ, ਨੂੰਹ ਵੀ ਵਿਧਵਾ
ਧੀ ਦੀ ਚੁੰਨੀ ਵੀ ਰੰਗ ਵਟਾਇਆ ਏ।

ਕਰਜ਼ਾ ਲੈ-ਲੈ ਕੇ ਨਸ਼ੇ ਪਏ ਕਰਦੇ ਹੋ।
ਨਾ ਬਚਿਆ ਕੋਲ ਸਰਮਾਇਆ ਏ।

ਨਾ ਪਿੱਛੇ ਲੱਗੋ ਇਹਨਾ ਲੀਡਰਾਂ ਦੇ।
ਜਿਹਨਾਂ ਖਾ-ਖਾ ਪੇਟ ਵਧਾਇਆ ਏ।

ਇਕ ਮਰੇ ਤਾਂ ਸਿਵੇ ਨੇ ਚਾਰ ਬਲਦੇ।
ਮੈਨੂੰ ਤਾਂ ਇਹੀ ਸਮਝ ਆਇਆ ਏ
ਸੁਰਿੰਦਰ ਕੌਰ
 


Related News