ਕੈਨੇਡਾ ਵਿਚ ਸ਼ਰਧਾਪੂਰਵਕ ਮਨਾਇਆ ਗਿਆ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ

Saturday, Nov 06, 2021 - 03:29 PM (IST)

ਕੈਨੇਡਾ ਵਿਚ ਸ਼ਰਧਾਪੂਰਵਕ ਮਨਾਇਆ ਗਿਆ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ

ਕੈਨੇਡਾ ਵਿਚ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਸਿੱਖ ਅਤੇ ਹਿੰਦੂ ਭਾਈਚਾਰੇ ਵੱਲੋਂ ਬਹੁਤ ਹੀ ਸ਼ਰਧਾਪੂਰਵਕ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਜਿਵੇਂ ਕਿ ਅਸੀਂ ਮਹਾਮਾਰੀ ਤੋਂ ਬਾਅਦ ਦੇ ਭਵਿੱਖ ਵੱਲ ਵਧਦੇ ਹਾਂ, ਦੀਵਾਲੀ ਦੇ ਜਸ਼ਨ ਨਿਸ਼ਚਤ ਤੌਰ 'ਤੇ ਪਿਛਲੇ ਸਾਲ ਨਾਲੋਂ ਬਹੁਤ ਵੱਖਰੇ ਦਿਖਾਈ ਦਿੱਤੇ , ਜਿਸ ਦਾ ਕਾਰਨ ਸ਼ਾਇਦ ਓਨਟੈਰਿਊ ਸਰਕਾਰ ਵਲੋਂ ਕੋਰੋਨਾ ਦੀਆਂ ਪਾਬੰਦੀਆਂ ਖ਼ਤਮ ਕਰਕੇ ਸਭ ਨੂੰ ਮਿਲਣ ਦੀ ਖੁੱਲ੍ਹ ਸੀ।

ਰੌਸ਼ਨੀ ਦਾ ਤਿਉਹਾਰ, ਜੋ ਹਨ੍ਹੇਰੇ 'ਤੇ ਰੌਸ਼ਨੀ ਦੀ ਜਿੱਤ ਨੂੰ ਦਰਸਾਉਂਦਾ ਹੈ। ਵੀਰਵਾਰ ਨੂੰ ਹਿੰਦੂਆਂ, ਸਿੱਖਾਂ, ਜੈਨੀਆਂ ਅਤੇ ਬੋਧੀਆਂ ਨੇ ਜਸ਼ਨਾਂ ਵਿੱਚ ਹਿੱਸਾ ਲਿਆ। ਕੋਵਿਡ-19 ਦੀਆਂ ਪਾਬੰਦੀਆਂ  ਦੀ ਖੁੱਲ੍ਹ ਕਾਰਨ ਪਰਿਵਾਰਾਂ ਅਤੇ ਦੋਸਤਾਂ -ਮਿੱਤਰਾਂ ਵੱਲੋਂ ਇਕੱਠੇ ਹੋ ਕੇ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਕੀਤਾ ਤੇ ਸੁਆਦੀ ਭੋਜਨਾਂ ਦੀ ਚੋਣ ਤੇ ਵੀ ਦਾਅਵਤਾਂ ਦਾ ਮਜ਼ਾ ਵੀ ਲਿਆ। ਬੱਚਿਆਂ ਵਲੋਂ ਪਟਾਕੇ ਅਤੇ ਆਤਿਸ਼ਬਾਜੀਆਂ ਚਲਾ ਕੇ ਦੀਵਾਲੀ ਦੇ ਤਿਉਹਾਰ ਦਾ ਪੂਰਾ ਲੁਤਫ਼ ਲਿਆ।

ਹਿੰਦੂ ਭਾਈਚਾਰੇ ਵੱਲੋਂ ਮੰਦਰਾਂ ਵਿਚ ਜਾ ਕੇ ਦੀਵਾਲੀ ਦੇ ਦੌਰਾਨ ਲਕਸ਼ਮੀ ਜੀ ਦੀ ਪੂਜਾ ਕੀਤਾ ਗਈ ਅਤੇ ਸਿੱਖ ਭਾਈਚਾਰੇ ਵਲੋਂ ਗੁਰੂਘਰਾਂ ਵਿਚ ਪਹੁੰਚ ਕੇ ਬੰਦੀ ਛੋੜ ਦਿਵਸ 'ਤੇ ਦੀਵੇ ਜਗਾਏ ਗਏ। ਇਸ ਦੇ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਵੀ ਗੁਰੂਘਰ ਬਰੈਂਪਟਨ ਵਿਚ ਪਹੁੰਚ ਕੇ ਸਿੱਖ ਭਾਈਚਾਰੇ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਇਸ ਦੇ ਨਾਲ ਹੀ ਬਰੈਂਪਟਨ ਸਾਊਥ ਤੇ ਐਮ ਪੀ ਸੋਨੀਆ ਸਿੱਧੂ ਵੱਲੋਂ ਗੁਰਦੁਆਰਾ ਨਾਨਕਸਰ ਬਰੈਂਪਟਨ ਪਹੁੰਚ ਕੇ ਦੀਵਾ ਜਗਾ ਕੇ ਸਭ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ। ਇਸੇ ਤਰ੍ਹਾਂ ਮੇਅਰ ਜੌਹਨ ਟੋਰੀ ਨੇ ਟੋਰਾਂਟੋ ਵਿੱਚ ਬੀਏਪੀਐਸ ਸ਼੍ਰੀ ਸਵਾਮੀਨਾਰਾਇਣ ਮੰਦਰ ਕੰਪਲੈਕਸ ਵਿੱਚ ਦੀਵਾਲੀ ਦੇ ਜਸ਼ਨ ਵਿੱਚ ਸ਼ਾਮਿਲ ਹੋ ਕੇ ਹਿੰਦੂ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ। ਟੋਰੀ ਨੇ ਸੰਗਤਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ  “ਅਸੀਂ ਸਾਰਿਆਂ ਨੇ ਇਸ ਮਹਾਮਾਰੀ ਦੇ ਸਮੇਂ ਦੌਰਾਨ ਬਹੁਤ ਕੁਰਬਾਨੀਆਂ ਕੀਤੀਆਂ ਹਨ ਅਤੇ ਇਸ ਲਈ ਦੀਵਾਲੀ ਇੱਕ ਉਮੀਦ ਦਾ ਸਮਾਂ ਹੈ — ਇਹ ਬਿਹਤਰ ਦਿਨਾਂ ਦੀ ਉਡੀਕ ਕਰਨ ਦਾ ਹੀ ਨਿਚੋੜ ਹੈ ਕਿ ਅਸੀਂ ਅੱਜ ਸਭ ਇਕ ਵਾਰ ਫਿਰ ਤੋਂ ਇਕੱਠੇ ਹੋ ਸਕੇ ਹਾਂ।

ਇਸੇ ਤਰ੍ਹਾਂ ਬਰੈਂਪਟਨ ਵਿੱਚ - ਕਾਫ਼ੀ ਵੱਡੇ ਦੱਖਣੀ ਏਸ਼ੀਆਈ ਅਤੇ ਇੰਡੋ-ਕੈਰੇਬੀਅਨ ਭਾਈਚਾਰੇ ਰਹਿੰਦੇ ਹਨ। ਬਰੈਂਪਟਨ ਕੌਂਸਲ ਵੱਲੋਂ ਸਭ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਮੇਅਰ ਪੈਟ੍ਰਿਕ ਬ੍ਰਾਊਨ ਨੇ ਹਰ ਸਾਲ ਦੀਵਾਲੀ ਨੂੰ ਸ਼ਹਿਰ ਦੇ ਸਭ ਤੋਂ ਮਹੱਤਵਪੂਰਨ ਜਸ਼ਨਾਂ ਵਿੱਚੋਂ ਇੱਕ ਕਿਹਾ । 

ਸੁਰਜੀਤ ਸਿੰਘ ਫਲੋਰਾ


author

Harnek Seechewal

Content Editor

Related News