ਕੋਰੋਨਾ ਕਹਿਰ: ਸੰਯੁਕਤ ਰਾਸ਼ਟਰ, ਭਾਰਤ ਤੇ ਬ੍ਰਾਜ਼ੀਲ ’ਚ ਵਧਦੇ ਅੰਕੜਿਆਂ ਕਾਰਨ ਸਿਹਤ ਮਾਹਰ ਹੋਏ ਗੰਭੀਰ (ਵੀਡੀਓ)

06/29/2020 5:19:33 PM

ਜਲੰਧਰ - ਕੋਰੋਨਾ ਵਾਇਰਸ (ਲਾਗ) ਮਹਾਮਾਰੀ ਦਾ ਕਹਿਰ ਦਿਨ-ਬ ਦਿਨ ਦੁਨੀਆਂ ਭਰ ਵਿਚ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਕਾਰਨ ਬਹੁਤ ਸਾਰੇ ਲੋਕ ਮੌਤ ਦੇ ਮੂੰਹ ਜਾ ਚੁੱਕੇ ਹਨ। ਕੁਝ ਦੇਸ਼ਾਂ ਵਿਚ ਇਹ ਮਹਾਮਾਰੀ ਗੰਭੀਰ ਰੂਪ ਵਿਚ ਫੈਲੀ ਹੋਈ ਹੈ। ਇਸੇ ਤਰ੍ਹਾਂ ਸੰਯੁਕਤ ਰਾਸ਼ਟਰ, ਭਾਰਤ ਤੇ ਬ੍ਰਾਜ਼ੀਲ ’ਚ ਲਗਾਤਾਰ ਵੱਧ ਰਹੇ ਅੰਕੜਿਆਂ ਕਾਰਨ ਸਿਹਤ ਮਾਹਿਰ ਗੰਭੀਰ ਹੋ ਚੁੱਕੇ ਹਨ। ਜਾਣਕਾਰੀ ਅਨੁਸਾਰ  ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਇੱਕ ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਕੁਝ ਦੇਸ਼ਾਂ ਵਿੱਚ ਇਹ ਮਹਾਮਾਰੀ ਗੰਭੀਰ ਰੂਪ ਵਿਚ ਫੈਲੀ ਹੋਈ ਹੈ ਅਤੇ ਕੁਝ ਦੇਸ਼ ਇਸ ’ਚੋਂ ਉਭਰਦੇ ਹੋਏ ਨਜ਼ਰ ਆ ਰਹੇ ਹਨ।

ਜ਼ਿਕਰਯੋਗ ਹੈ ਕਿ ਨਵਾਂ ਕੋਰੋਨਾ ਵਾਇਰਸ ਬਜ਼ੁਰਗਾਂ ਲਈ ਖਾਸ ਤੌਰ ’ਤੇ ਖਤਰਨਾਕ ਹੈ। ਹਾਲਾਂਕਿ 10 ਮਿਲੀਅਨ ਕੇਸਾਂ ਵਿੱਚ 50 ਲੱਖ ਬਾਲਗ ਅਤੇ ਬੱਚੇ ਵੀ ਸ਼ਾਮਲ ਹਨ। ਹਾਲ ਦੇ ਹਫਤਿਆਂ 'ਚ ਮੌਤ ਦੀ ਸਮੁੱਚੀ ਦਰ ਵਿਚ ਗਿਰਾਵਟ ਦਰਜ ਕੀਤੀ ਗਈ। ਸਿਹਤ ਮਾਹਰਾਂ ਨੇ ਸੰਯੁਕਤ ਰਾਜ ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਵਿੱਚੋਂ ਰਿਕਾਰਡ ਕੀਤੇ ਗਏ ਨਵੇਂ ਕੇਸਾਂ ਦੇ ਨਾਲ-ਨਾਲ ਏਸ਼ੀਆ ਦੇ ਕੁਝ ਹਿੱਸਿਆਂ ਵਿੱਚ ਨੋਵਲ ਕੋਰੋਨਾ ਵਾਇਰਸ ਦੇ ਫੈਲਣ ਬਾਰੇ ਚਿੰਤਾ ਜ਼ਾਹਰ ਕੀਤੀ ਹੈ। 

ਇਕ ਰਿਪੋਰਟ ਮੁਤਾਬਕ ਇਸ ਮਹਾਮਾਰੀ ਕਾਰਨ ਹਰੇਕ 24 ਘੰਟਿਆਂ 'ਚ ਵਿਸ਼ਵ ਭਰ ’ਚ ਔਸਤਨ 4700 ਵੱਧ ਲੋਕ ਮਰ ਰਹੇ ਹਨ। ਅੰਕੜਿਆਂ ਮੁਤਾਬਕ ਹੁਣ ਤੱਕ ਹੋਈਆਂ ਮੌਤਾਂ ਦਾ ਤਕਰੀਬਨ ਇਕ ਚੌਥਾਈ ਹਿੱਸਾ ਸੰਯੁਕਤ ਰਾਜ ਅਮਰੀਕਾ ਵਿੱਚ ਦਰਜ ਕੀਤਾ ਗਿਆ ਹੈ। ਉਥੋ ਦੇ ਅਧਿਕਾਰੀਆਂ ਨੇ ਬੀਤੇ ਦਿਨ 44 ਹਜ਼ਾਰ 700 ਨਵੇਂ ਮਾਮਲੇ ਅਤੇ 508 ਦੇ ਕਰੀਬ ਲੋਕਾਂ ਦੇ ਮੌਤ ਦੀ ਰਿਪੋਰਟ ਦਰਜ ਕਰਵਾਈ ਹੈ।  

ਦੂਜੇ ਪਾਸੇ ਆਸਟ੍ਰੇਲੀਆਂ ਵਿਚ ਬੀਤੇ ਦਿਨੀਂ ਸਭ ਤੋਂ ਵਧੇਰੇ ਪਾਜ਼ੇਟਿਵ ਕੇਸ ਰਿਪੋਰਟ ਕਰਨ ਤੋਂ ਬਾਅਦ ਅੱਜ ਤੋਂ ਸਮਾਜਿਕ ਦੂਰੇ ਜਿਹੇ ਉਪਾਅ ਲਾਗੂ ਕਰਨ ਦੇ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। 5 ਮਹੀਨਿਆਂ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦਾ ਅੰਕੜਾ ਘਾਤਕ ਛੂਤ ਦੀਆਂ ਬੀਮਾਰੀਆਂ ਵਿਸਥਾਰ ਨਾਲ ਜਾਨਣ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪਾਡਕਾਸਟ ਦੀ ਇਹ ਰਿਪੋਰਟ...


rajwinder kaur

Content Editor

Related News