ਕੋਰੋਨਾ ਦੀ ਜੰਝ

07/03/2020 4:37:51 PM

ਕਰੋਨੇ ਦੀ ਜੰਝ 

ਲੈ ਕੇ ਆਇਆ ਜੰਝ ਕੋਰੋਨਾ, 

ਭੂਆ ਬਣ ਬਣ ਘੁੰਮੋ ਨਾ, 

ਫੁੱਫੜ ਵਾਂਗੂੰ ਬਹਿ ਜਾਓ ਰੁਸ ਕੇ, 

ਖੁਸ਼ੀ ’ਚ ਬੱਕਰੇ ਭੁੰਨੋ ਨਾ, 

 

ਮਿਲਣੀ ਵੇਲੇ ਜੱਫਾ ਪਾ ਕੇ, 

ਕੁੱਛੜ ਸਾਢੂ ਚੱਕੋ ਨਾ, 

ਦੂਰੋਂ ਸੱਸਰੀਕਾਲ ਬਲਾ ਲੋ,

ਜੱਫੀਆਂ ਪਾ ਪਾ ਨੱਚੋ ਨਾ।

 

ਨਾਇਣ ਵੀ ਚੰਦਰੀ ਫਿਰਦੀ ਖੰਗਦੀ, 

ਲੱਡੂਆਂ ਦੀ ਥਾਂ ਵਾਇਰਸ ਵੰਡਦੀ, 

ਮੌਤ ਵਿਚੋਲਣ ਟੱਪਦੀ ਫਿਰਦੀ, 

ਬਲੀ ਦੇ ਬੱਕਰੇ ਲੱਭਦੀ ਫਿਰਦੀ।

 

Sanitizer ਲਾ ਕੇ ਰੱਖਿਓ, 

ਮਹਿੰਦੀ ਭਾਵੇਂ ਲਾਇਓ ਨਾ, 

ਡਾਣਸੀਵਾਲੀਆ ਮਾਸਕ ਪਾ ਲਿਓ, 

ਭੰਗੜੇ ਭਾਵੇਂ ਪਾਇਓ ਨਾ।

 

ਕੁਲਵੀਰ ਸਿੰਘ ਡਾਨਸੀਵਾਲ 

      778 863 2472 

========

 

ਧੰਨ ਜਿਗਰੇ ਓਹਨਾਂ ਮਾਂਵਾਂ ਦਿਅਾਂ ਪੁੱਤਰਾਂ ਦੇ, ਜਿਹਨਾਂ ਲੲੀਅਾਂ ਪਾ ਸ਼ਹਾਦਤਾਂ ਨੇ।

ਸਾਡੇ ਘਰਾਂ ਚ ਮਾਤਮ ਸੋਗਾਂ ਨੂੰ ਦੇਖਣ ਦੀਅਾਂ, ਵੈਰੀ ਨੂੰ ਪੈਗੀਅਾਂ ਅਾਦਤਾਂ ਨੇ।

ਅਸੀ ਹਰ ਵੇਲੇ ਲੋਚਦੇ ਭਲਾ ਸਰਬੱਤ ਦਾ, ਫਿਰ ਸਾਡੇ ਤੇ ਕਿੳੁਂ ਟੁੱਟਦੀਅਾਂ ਅਾਫਤਾਂ ਨੇ।

ਹੁਣ ਸਾਨੂੰ ਵੀ ਵੈਰੀ ਦੇ ਸਿਰ ਚਾਹੀਦੇ,ਨਹੀ ਚਾਹੀਦੀਅਾਂ 'ਸੁੱਖੀ'ਅਾ ਹਿਰਾਸਤਾਂ ਨੇ।

ੲੇਹਨਾਂ ਲੁੱਚੇ ਲੀਡਰਾਂ ਕਰਕੇ ੳੇੲੇ ਤੈਂਨੂੰ ਲੁੱਟ ਲਿਅਾ ਪੰਜਾਬਾਂ ਚੰਦਰੀਅਾਂ ਸਿਅਾਸਤਾਂ ਨੇ।

--ਸੁੱਖੀ ਲੰਬਵਾਲੀ--


rajwinder kaur

Content Editor

Related News