ਕੋਰੋਨਾ ਮਹਾਮਾਰੀ ਸਾਡੇ ਤੇ ਸਮੇਂ ਦੀਆਂ ਸਰਕਾਰਾਂ ਲਈ ਇੱਕ ਸੰਦੇਸ਼ ਸੀ, ਕੀ ਅਸੀਂ ਅਮਲ ਕਰਾਂਗੇ?

Friday, May 22, 2020 - 03:37 PM (IST)

ਕੋਰੋਨਾ ਮਹਾਮਾਰੀ ਸਾਡੇ ਤੇ ਸਮੇਂ ਦੀਆਂ ਸਰਕਾਰਾਂ ਲਈ ਇੱਕ ਸੰਦੇਸ਼ ਸੀ, ਕੀ ਅਸੀਂ ਅਮਲ ਕਰਾਂਗੇ?

ਕੋਰੋਨਾ ਦੀ ਇਸ ਮਹਾਮਾਰੀ ਦਾ ਸ਼ੁਕਰਾਨਾ ਕਰੀਏ ਜਾਂ ਅਫ਼ਸੋਸ, ਦੋਵੇਂ ਗੱਲਾਂ ਆਪੋ-ਆਪਣੀ ਥਾਵੇਂ ਬਹੁਤ ਵੱਡਾ ਯੋਗਦਾਨ ਰੱਖਦੀਆਂ ਹਨ। ਸ਼ੁਕਰਾਨਾ ਇਸ ਕਰਕੇ ਕੀ ਸ਼ਾਇਦ ਜੇਕਰ ਇਹੋ ਗੱਲ ਸਰਕਾਰ ਆਮ ਸ਼ਬਦਾਂ ਵਿੱਚ ਭਾਰਤ ਵਾਸੀਆਂ ਨੂੰ ਆਖਦੇ ਕੀ ਸਾਫ਼ ਸਫ਼ਾਈ ਦਾ ਧਿਆਨ ਰੱਖੋਂ ਆਪਸ ਵਿੱਚ ਲੋਕਾਂ ਤੋਂ ਇੱਕ ਮੀਟਰ ਦੀ ਦੂਰੀ ਬਣਾਈ ਰੱਖੋ ,ਸ਼ਾਇਦ ਮੇਰੇ ਹਿਸਾਬ ਨਾਲ ਇਨ੍ਹਾਂ ਲੋਕਾਂ ਨੇ ਨਹੀਂ ਸੀ ਮੰਨਣੀ ਪਰ ਹੁਣ ਵੀ ਬਹੁਤ ਥਾਵੇਂ ਲਾਕਡਾਊਨ ਨੂੰ ਬਹੁਤ ਸਾਰੇ ਲੋਕਾਂ ਨੇ ਧਿਆਨ ਪੂਰਕ ਨਹੀਂ ਲਿਆ। ਉਕਤ ਲੋਕਾਂ ਦੇ ਲਈ ਅਜੇ ਵੀ ਲਾਕਡਾਊਨ ਇੱਕ ਮਜ਼ਾਕ ਹੀ ਸੀ।

ਪਰ ਇਸ ਕੋਰੋਨਾ ਦੀ ਮਹਾਮਾਰੀ ਨੇ ਜਿੱਥੇ ਸਰਕਾਰਾਂ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਉੱਥੇ ਦੂਸਰੇ ਪਾਸੇ ਇਨਸਾਨੀਅਤ ਵੀ ਸ਼ਰਮਸਾਰ ਹੋਈ ਹੈ। ਸਰਕਾਰ ਨੂੰ ਇਸ ਕਰਕੇ ਲਾਹਨਤਾਂ ਪਾਈਆਂ ਗਈਆਂ, ਕੀ ਜੇ ਇਹ ਸਰਕਾਰ ਮੂਰਤੀਆਂ ਅਤੇ ਜਹਾਜ਼ਾਂ ’ਤੇ ਕਰੋੜਾਂ-ਅਰਬਾਂ ਰੁਪਏ ਨਾ ਲਗਾਉਂਦੀ, ਤਾਂ ਅੱਜ ਉਹ ਪੈਸਾ ਅਸੀਂ ਇਸ ਸੰਕਟ ਦੀ ਘੜੀ ਵਿੱਚ ਵਰਤ ਸਕਦੇ ਸੀ। ਦੂਸਰੀ ਗੱਲ ਸਰਕਾਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕੀ ਹੁਣ ਸਾਨੂੰ ਅਤੇ ਸਾਡੇ ਦੇਸ਼ ਨੂੰ ਵਧੀਆਂ ਹਸਪਤਾਲਾਂ, ਮੈਡੀਕਲ ਕਾਲਜਾਂ, ਡਾਕਟਰਾਂ ਅਤੇ ਨਰਸਾਂ ਦੀ ਲੋੜ ਹੈ ਨਾ ਕੀ ਇਨ੍ਹਾਂ ਵਿਹਲੜਾਂ ਨੇਤਾਵਾਂ ਉੱਪਰ ਫਜ਼ੂਲ ਖ਼ਰਚ ਕਰਨ, ਫਜ਼ੂਲ ਯਾਤਰਾਵਾਂ, ਫਜ਼ੂਲ ਮੂਰਤਾਂ ਮੰਦਰ ਅਤੇ ਗੁਰਦੁਆਰੇ ਦੀ ਉਸਾਰੀ ਕਰਨ ਦੀ। ਲੋੜ ਹੈ ਤਾਂ ਸਭ ਤੋਂ ਪਹਿਲਾਂ ਵਧੀਆਂ ਸਿਹਤ ਸਹੂਲਤਾਂ ਅਤੇ ਵਧੀਆਂ ਡਾਕਟਰਾਂ ਨੂੰ ਤਿਆਰ ਕਰਨ ਦੀ।

ਪੜ੍ਹੋ ਇਹ ਵੀ - ਜੌਹਨਸਨ ਐਂਡ ਜੌਹਨਸਨ ਨੇ ਅਮਰੀਕਾ ਤੇ ਕੈਨੇਡਾ ’ਚ ਆਪਣੇ ਉਤਪਾਦ ਦੀ ਵਿਕਰੀ ’ਤੇ ਲਾਈ ਰੋਕ (ਵੀਡੀਓ) 

ਕੋਰੋਨਾ ਦੀ ਇਸ ਮਹਾਮਾਰੀ ਨੇ ਜਿੱਥੇ ਇਨਸਾਨੀਅਤ ਵੀ ਨੰਗੀ ਕਰਕੇ ਰੱਖ ਦਿੱਤੀ, ਉਥੇ ਹੀ ਕਈ ਪਰਿਵਾਰਕ ਮੈਬਰਾਂ ਨੇ ਵੀ ਆਪਣੇ ਵਾਰਸਾਂ ਦੀਆਂ ਲਾਸ਼ਾਂ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਕੋਰੋਨਾ ਦੀ ਬੀਮਾਰੀ ਲੱਗਣ ਦੇ ਕਾਰਨ ਕਈ ਲਾਸ਼ਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ। ਉਨ੍ਹਾਂ ਵਿਚਾਰਿਆ ਨੂੰ ਪਿੰਡ ਦੀ ਸ਼ਮਸ਼ਾਨ ਦੀ ਮਿੱਟੀ ਵੀ ਨਹੀਂ ਨਸੀਬ ਹੋਈ, ਜਿਨ੍ਹਾਂ ਵਿਚੋਂ ਸਾਡੇ ਦਰਬਾਰ ਸਾਹਿਬ ਦੇ ਮੰਨੇ ਪ੍ਰਮੰਨੇ ਰਾਗੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਇੱਕ ਸਨ, ਜਿਨ੍ਹਾਂ ਦੀ ਪਾਕ ਦੇਹ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ, ਬੇਸ਼ੱਕ ਬਾਅਦ ਵਿੱਚ ਅਫ਼ਸੋਸ ਜਿਤਾਇਆ ਗਿਆ।

ਪੜ੍ਹੋ ਇਹ ਵੀ - ਦੁਨੀਆਂ ਦੇ ਪਹਿਲੇ ਸੌ ਪ੍ਰਭਾਵੀ ਸਿੱਖਾਂ 'ਚ ਸ਼ਾਮਲ ਪਾਕਿ ਦੀ ਪਹਿਲੀ ‘ਸਿੱਖ ਪੱਤਰਕਾਰ ਕੁੜੀ’ 

ਕੋਰੋਨਾ ਦੇ ਕਾਰਨ ਹੋਈਆਂ ਮੌਤਾਂ ਨਾਲ ਇਹ ਸਲੂਕ ਸਾਡੀ ਮਾਨਸਿਕਤਾ ਦੀ ਨਿਸ਼ਾਨੀ ਹੈ। ਕੀ ਅਸੀਂ ਆਪਣੇ ਕਿਰਦਾਰਾਂ ਅਤੇ ਇਨਸਾਨੀਅਤ ਤੋਂ ਥੱਲੇ ਗਿਰ ਚੁੱਕੇ ਹਾਂ? ਇਹੋ ਜਿਹੀ ਸੋਚ ਇਹ ਦਰਸਾਉਂਦੀ ਹੈ ਕੀ ਅਸੀਂ ਸਰੀਰਕ ਪੱਖੋਂ ਨਹੀਂ, ਦਿਮਾਗ਼ੀ ਤੌਰ ਤੋਂ ਵੀ ਬੀਮਾਰ ਹੋ ਚੁੱਕੇ ਹਾਂ, ਜਿਸ ਦਾ ਇਲਾਜ ਔਖਾ ਹੈ। ਦੂਸਰਾ ਪੱਖ ਅਸੀਂ ਅਤੇ ਸਾਡੀ ਸੋਚ ਨਿਘਾਰ ਦੇ ਵੱਲ ਨੂੰ ਜਾ ਰਹੀ ਹੈ, ਜੋ ਸਾਡੇ ਅਤੇ ਪੂਰੇ ਸਮਾਜ ਲਈ ਖ਼ਤਰਨਾਕ ਹੈ। ਸਾਨੂੰ ਇਸ ਵੱਲ ਧਿਆਨ ਦੇਣਾ ਪਵੇਗਾ ਕੀ ਜੇਕਰ ਅੱਗੇ ਤੋਂ ਰੱਬ ਨਾ ਕਰੇ ਕੋਈ ਏਦਾਂ ਦੀ ਮੁਸੀਬਤ ਆਉਂਦੀ ਹੈ ਤਾਂ ਅਸੀਂ ਉਸ ਨਾਲ ਇਨਸਾਨੀਅਤ ਤੋਂ ਉੱਪਰ ਉੱਠਕੇ ਕਿਵੇਂ ਲੜਨਾ ਹੈ ਅਤੇ ਕਿਵੇਂ ਇੱਕ ਦੂਜੇ ਦੇ ਸਾਥੀ, ਹਮਦਰਦੀ ਬਣਕੇ ਆਮ ਲੋਕਾਂ ਵਿੱਚ ਵਿਚਰਨਾ ਹੈ। ਇਹ ਸਾਡੇ ਲਈ ਆਉਣ ਵਾਲੇ ਸਮੇਂ ਦੀ ਚੁਣੌਤੀ ਹੋਵੇਗੀ।

ਕੋਰੋਨਾ ਦੀ ਇਸ ਮਹਾਮਾਰੀ ਨੇ ਇਹ ਵੀ ਸਾਬਤ ਕਰ ਦਿੱਤਾ ਕੀ ਅਸੀਂ ਘੱਟ ਵਿੱਚ ਵੀ ਸਾਰ ਸਕਦੇ ਹਾਂ, ਸਧਾਰਣ ਜ਼ਿੰਦਗੀ ਵੀ ਗੁਜ਼ਾਰ ਸਕਦੇ ਹਾਂ। ਸਾਡੀ ਜ਼ਿਆਦਾ ਲੋੜ ਰੋਟੀ, ਕੱਪੜਾ, ਮਕਾਨ ਸੀ ਅਤੇ ਅਸੀਂ ਖ਼ੁਦ ਦਾ ਰੁਤਬਾ ਉੱਚਾ ਵਿਖਾਉਣ ਲਈ ਆਪਣੀਆਂ ਸਾਧਾਰਣ ਜ਼ਰੂਰਤਾਂ ਨੂੰ ਖ਼ਾਸ ਬਣਾ ਲਿਆ। ਅਸੀਂ ਇੱਕ ਦੂਜੇ ਤੋਂ ਉੱਪਰ ਹੋਣ ਦੀ ਦੇਖਾ ਦਿਖਾਈ ਦੀ ਹੋੜ ਵਿੱਚ ਕੁਦਰਤ ਨੂੰ ਵੀ ਨੁਕਸਾਨ ਪਹੁੰਚਾ ਦਿੱਤਾ। ਅਸੀਂ ਸਭ ਨੇ ਰਲ਼ਕੇ ਹਵਾ, ਪਾਣੀ, ਮਿੱਟੀ ਨੂੰ ਜ਼ਹਿਰ ਵਿੱਚ ਤਬਦੀਲ ਕਰਕੇ ਰੱਖ ਦਿੱਤਾ ਪਰ ਅੱਜ ਤੁਸੀਂ ਆਪ ਵੇਖ ਲਵੋਂ ਕੁਦਰਤ ਦਾ ਇਨਸਾਫ਼ ਸਭ ਕੁੱਝ ਕਿਵੇਂ ਖੜ੍ਹਾ ਕੇ ਰੱਖ ਦਿੱਤਾ। ਪਾਣੀ, ਹਵਾ, ਅਸਮਾਨ ਕਿਵੇ ਸਾਫ਼ ਸਾਫ਼ ਲੱਗ ਰਹੇ ਨੇ। ਜਾਨਵਰਾਂ ਪੰਛੀਆਂ ਨੇ ਕਿਵੇਂ ਆਪਣੀ ਜ਼ਿੰਦਗੀ ਬੇਫ਼ਿਕਰ ਹੋਕੇ ਗੁਜ਼ਾਰੀ ਹੈ, ਇਸ ਨੂੰ ਕੁਦਰਤ ਦਾ ਇਨਸਾਫ਼ ਨਾ ਕਹੀਏ ਤਾਂ ਹੋਰ ਕੀ..?

ਪੜ੍ਹੋ ਇਹ ਵੀ - ਕਰਫ਼ਿਊ ਦੌਰਾਨ ਵੀ ਪੰਜਾਬ ''ਚ ਚੱਲਦੀ ਰਹੀ ਸ਼ਰਾਬ ਦੀ ਤਸਕਰੀ (ਵੀਡੀਓ)

ਪੜ੍ਹੋ ਇਹ ਵੀ - ਕੌਮਾਂਤਰੀ ਜੀਵ ਵੰਨ-ਸੁਵੰਨਤਾ ਦਿਹਾੜਾ 2020 : ‘ਕੁਦਰਤ ਅਤੇ ਮਨੁੱਖ ਦੀ ਸਾਂਝ’

ਦੂਸਰੇ ਪਾਸੇ ਸਾਡੇ ਲੋਕਾਂ ਦੇ ਫਜ਼ੂਲ ਦੇ ਖ਼ਰਚਾ ਉੱਤੇ ਜਿਵੇਂ ਕੋਈ ਪ੍ਰਤੀਬਿੰਦ ਲੱਗ ਗਿਆ ਹੋਵੇ, ਹੁਣ ਵੀ ਧੀਆਂ ਪੁੱਤ ਵਿਆਹੇ ਗਏ, ਉਹ ਵੀ ਪੰਜ ਪੰਜ ਬੰਦੇ ਗਏ, ਬਹੁਤ ਜਗਾ ਇੱਕ ਦੋ ਬੰਦਾ ਨਾਲ ਗਿਆ ਤੇ ਧੀਆਂ ਪੁੱਤਾ ਦੇ ਵਿਆਹ ਵੀ ਹੋ ਗਏ। ਮਰਗ ਦੇ ਭੋਗ ਵੀ ਪਰਿਵਾਰਕ ਮੈਬਰਾਂ ਨਾਲ ਪਾਏ ਗਏ। ਸਭ ਕੁਝ ਸਾਧਾਰਣ ਤਰੀਕਿਆਂ ਨਾਲ ਹੋ ਗਿਆ ਪਰ ਜੇ ਇਸ ਇਨਸਾਨ ਨੇ ਅੱਗੇ ਤੋਂ ਕਰਜ਼ਾਈ ਹੋਣ ਤੋਂ ਬਚਣਾ ਹੈ ਤਾਂ ਉਸ ਨੂੰ ਸਾਧਾਰਣ ਜ਼ਿੰਦਗੀ ਅਤੇ ਸਧਾਰਣ ਤਰੀਕੇ ਅਪਣਾਉਣੇ ਹੀ ਪੈਣਗੇ। ਬਾਕੀ ਰਹੀ ਗੱਲ ਕੁਦਰਤ ਦੀ ਇਹ ਸਿਰਫ਼ ਕੁਦਰਤ ਦਾ ਇੱਕ ਇਸ਼ਾਰਾ ਕਹਿ ਲਵੋਂ, ਜਾਂ ਸੰਕੇਤ। ਜੇ ਸਮਝ ਗਏ ਤਾਂ ਇਨਸਾਨ ਜੇ ਨਾ ਸਮਝੇ ਤਾਂ ਵਿਨਾਸ਼ ਤਾਂ ਹੈ ਸਾਰੀ ਦੁਨੀਆਂ ਦਾ ਇਨਸਾਨੀਅਤ ਦਾ,ਅੱਗੇ ਆਪ ਸਭ ਦੀ ਮਰਜ਼ੀ। 

ਇਸ ਮਹਾਮਾਰੀ ਤੋਂ ਸਰਕਾਰਾਂ ਨੂੰ ਵੀ ਆਪਣੇ ਮੁੱਢਲੇ ਅਤੇ ਜ਼ਰੂਰੀ ਕਦਮ ਚੁੱਕਣ ਲਈ ਤਿਆਰ ਬਰ ਤਿਆਰ ਹੋਕੇ ਵਧੀਆਂ ਸਿਹਤ ਸਹੂਲਤਾਂ ਤੇ ਵਧੀਆਂ ਹਸਪਤਾਲਾਂ ਦਾ ਨਿਰਮਾਣ ਪਹਿਲ ਦੇ ਅਧਾਰ ’ਤੇ ਕਰਨਾ ਪਵੇਗਾ। ਵੱਧ ਤੋਂ ਵੱਧ ਡਾਕਟਰਾਂ ਦੀ ਲੋੜ ਹੈ ਤਾਂ ਹੀ ਅਸੀਂ ਅੱਗੇ ਭਵਿੱਖ ਵਿੱਚ ਇਹੋ ਜਿਹੀ ਮਹਾਮਾਰੀ ਨਾਲ ਲੜਨ ਦੀ ਸਮਰੱਥਾ ਰੱਖ ਸਕਾਂਗੇ। ਇਹ ਕੋਰੋਨਾ ਦੀ ਮਹਾਮਾਰੀ ਸਾਡੇ ਪੂਰੇ ਵਿਸ਼ਵ ਲਈ ਇੱਕ ਸੁਚੇਤ ਅਤੇ ਸਾਧਾਰਣ ਤਰੀਕੇ ਨਾਲ ਵਧੀਆਂ ਜ਼ਿੰਦਗੀ ਜਿਉਣ ਦੇ ਸੰਕੇਤ ਸਨ। ਲੋਕਾਂ ਨੂੰ ਵੀ ਅਕਲ ਆ ਜਾਣੀ ਚਾਹੀਦੀ ਹੈ, ਕੀ ਸਾਨੂੰ ਸਰਕਾਰਾਂ ਦੇ ਜੁਮਲਿਆ ਦੀ ਲੋੜ ਨਹੀਂ, ਹੁਣ ਸਭ ਹਕੀਕਤ ਹੋਣਾ ਚਾਹੀਦਾ ਹੈ।        

ਪੜ੍ਹੋ ਇਹ ਵੀ - ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ ‘ਕੱਦੂ ਦਾ ਜੂਸ’, ਲੀਵਰ ਤੇ ਕਿਡਨੀ ਦੀ ਸਮੱਸਿਆ ਨੂੰ ਵੀ ਕਰੇ ਦੂਰ

ਖੁਆਬਾਂ ਦੀ ਦੁਨੀਆਂ ਵਿਚੋਂ ਬਾਹਰ ਨਿਕਲਣ ਦਾ ਹਰੇਕ ਦੇਸ਼ ਵਾਸੀ ਦਾ ਮੁਢਲਾ ਫ਼ਰਜ਼ ਹੈ, ਤੁਸੀਂ ਆਪੇ ਹੀ ਅੰਦਾਜ਼ਾ ਲਗਵਾਉਣਾ ਕੀ ਰੱਬ ਨਾ ਕਰੇ ਜੇ ਇਹ ਬੀਮਾਰੀ ਮਹਾਮਾਰੀ ਦਾ ਰੂਪ ਧਾਰ ਲਵੇ ਜਾਂ ਲੈਂਦੀ ਕੀ ਸਾਡੀ ਸਰਕਾਰ ਸੰਭਾਲ ਪਾਉਂਦੀ ਨਹੀਂ, ਕਦੇ ਵੀ ਨਹੀਂ। ਸੋ ਨਿਕੰਮੀਆ ਸਰਕਾਰਾਂ ਤੇ ਨਿਕੰਮੇ ਲੀਡਰਾਂ ਤੋਂ ਪਰਹੇਜ਼ ਕਰੀਏ, ਪਹਿਲਾਂ ਸਾਡੀਆਂ ਮੁੱਖ ਲੋੜਾਂ ਦੀ ਪੂਰਤੀ ਬਹੁਤ ਜ਼ਰੂਰੀ ਹੈ, ਉਹ ਵੀ ਵਧੀਆ ਢੰਗ ਤੇ ਤਰੀਕੇ ਨਾਲ, ਜੇਕਰ ਤੁਸੀਂ ਸੋਚੋਂ ਕਿ ਇੱਕ ਦਿਨ ਮਰਨਾ ਹੀ ਹੈ ਤਾਂ ਇਥੇ ਸਰਕਾਰ ਨਹੀਂ ਤੁਸੀਂ ਆਪ ਹੀ ਇਨਸਾਨੀਅਤ ਦੇ ਸਭ ਤੋਂ ਵੱਡੇ ਦੁਸ਼ਮਣ ਹੋ, ਸੰਭਲ ਜਾਉ ਤੇ ਵਧੀਆਂ ਰਹੋਗੇ।

PunjabKesari

ਲਿਖ਼ਤ- ਗੁਰਪ੍ਰੀਤ ਸਿੰਘ ਜਖਵਾਲੀ 
ਮੋਬਾਇਲ-98550 36444 


author

rajwinder kaur

Content Editor

Related News