ਅੱਖਿਓਂ ਉਹਲੇ ਕੀਤੀ ਧਾਤ ਤਾਂਬੇ ਦਾ ਜਾਣੋ ਸਾਡੇ ਜੀਵਨ 'ਚ ਕੀ ਹੈ ਮਹੱਤਵ

10/15/2020 5:32:33 PM

ਤਾਂਬਾ ਪੁਰਾਣੇ ਸਮੇਂ ਤੋਂ ਹੀ ਭਾਂਡੇ ਵਜੋਂ ਪ੍ਰਯੋਗ ਹੋਣ ਵਾਲੀਆਂ ਧਾਤਾਂ ਵਿੱਚ ਆਪਣਾ ਪ੍ਰਮੁੱਖ ਸਥਾਨ ਰੱਖਣ ਵਾਲੀ ਧਾਤ ਹੈ। ਪਹਿਲਾਂ ਇਸ ਧਾਤ ਦਾ ਪ੍ਰਯੋਗ ਵੱਧ ਤੋਂ ਵੱਧ ਲੋਕਾਂ ਦੁਆਰਾ ਕੀਤਾ ਜਾਂਦਾ ਸੀ । ਜਦਕਿ ਅੱਜ ਦੇ ਸਮੇਂ ਵਿੱਚ ਵਿਕਲਪ ਵੱਜੋ ਹੋਰ ਧਾਤਾਂ ਦੇ ਆ ਜਾਣ ਕਾਰਣ ਲੋਕਾਂ ਵਿੱਚ ਇਸ ਧਾਤ ਦੇ ਪ੍ਰਯੋਗ ਵਿੱਚ ਰੁੱਚੀ ਪਹਿਲਾਂ ਨਾਲੋਂ ਬਹੁਤ ਘੱਟ ਗਈ ਹੈ । ਅੱਜ ਇਸਦਾ ਪ੍ਰਯੋਗ ਬਹੁਤ ਥੋੜ੍ਹੇ ਲੋਕਾਂ ਰਾਹੀਂ ਕੀਤਾ ਜਾਂਦਾ ਹੈ। 

ਪੜ੍ਹੋ ਇਹ ਵੀ ਖਬਰ- ਵਾਸਤੂ ਮੁਤਾਬਕ: ਘਰ ''ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਰਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’

ਅੱਜ ਇਸਦੇ ਪ੍ਰਯੋਗ ਦੀ ਉਪਯੋਗਿਤਾ ਨੂੰ ਪੂਰੀ ਤਰ੍ਹਾਂ ਅਖਿਓ ਉਹਲੇ ਕੀਤਾ ਜਾਂਦਾ ਹੈ। ਜਿਸ ਕਰਕੇ ਅੱਜ ਦੇ ਸਮੇਂ ਵਿੱਚ ਵੱਧ ਚੁਕੀਆਂ ਬੀਮਾਰੀਆਂ ਦਾ ਕਾਰਣ ਲੋਕਾਂ ਦੁਆਰਾ ਇਹੋ ਜਿਹੀ ਉਪਯੋਗੀ ਧਾਤ ਨੂੰ ਅਖਿਓ ਉਹਲੇ ਕਰ ਦੇਣ ਨੂੰ ਹੀ ਕਿਹਾ ਜਾ ਸਕਦਾ ਹੈ । ਜਦਕਿ ਜੇਕਰ ਅਸੀਂ ਦੇਖੀਏ ਤਾਂ ਪੁਰਾਣੇ ਸਮੇਂ ਵਿੱਚ ਮਨੁੱਖ ਤਾਂਬਾ ਧਾਤ ਦਾ ਪ੍ਰਯੋਗ ਖਾਣਾ ਪਕਾਉਣ, ਪਾਣੀ ਇਕੱਠਾ ਕਰਕੇ ਰੱਖਣ ਵਾਲੇ ਭਾਂਡੇ ਦੇ ਰੂਪ ਵਿੱਚ ਕਰਦਾ ਸੀ। ਅੱਜ ਅਸੀਂ ਆਹ ਸਭ ਭੁਲਾ ਦਿੱਤਾ ਹੈ, ਜਿਸਦੇ ਕਾਰਨ ਅੱਜ ਅਸੀਂ ਕਈ ਤਰ੍ਹਾਂ ਦੇ ਰੋਗਾਂ ਤੋਂ ਗ੍ਰਸਿਤ ਹੋ ਚੁੱਕੇ ਹਾਂ। ਇਸਦਾ ਕਾਰਣ ਮਨੁੱਖ ਖ਼ੁਦ ਹੈ। 

ਪੜ੍ਹੋ ਇਹ ਵੀ ਖਬਰ- Navratri 2020: ਜਾਣੋ ਨਰਾਤਿਆਂ 'ਚ ‘ਖੇਤਰੀ’ ਬੀਜਣ ਦਾ ਮਹੱਤਵ, ਹੁੰਦੀ ਹੈ ਮਾਂ ਦੀ ਕ੍ਰਿਪਾ

ਅੱਜ ਦੇ ਸਮੇਂ ’ਚ ਜਦੋਂ ਬੀਮਾਰੀਆਂ ਐਨੀਆਂ ਵੱਧ ਗਈਆਂ ਹਨ ਤਾਂ ਮਨੁੱਖ ਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਜੋ ਬਦਲਾਅ ਕੀਤੇ ਹਨ, ਉਨ੍ਹਾਂ ਨੂੰ ਉਸੇ ਤਰ੍ਹਾਂ ਰਹਿਣ ਦਿਓ।  ਪੁਰਾਣੇ ਸਮੇਂ ਦੇ ਉਪਯੋਗੀ ਨਿਯਮਾਂ ਨੂੰ ਮੁੜ ਤੋਂ ਸਵੀਕਾਰ ਕਰਕੇ ਆਪਣੇ ਜੀਵਨ ਵਿੱਚ ਅਪਣਾਈਏ ਅਤੇ ਜੀਵਨ ਨੂੰ ਰੋਗ ਮੁਕਤ ਬਣਾਉਣ ਵੱਲ ਵਧੀਏ ।

ਪੜ੍ਹੋ ਇਹ ਵੀ ਖਬਰ- ਮੰਗਲਵਾਰ ਨੂੰ ਕਰੋ ਇਹ ਖਾਸ ਉਪਾਅ, ਹਮੇਸ਼ਾ ਲਈ ਖੁੱਲ੍ਹ ਜਾਵੇਗੀ ਤੁਹਾਡੀ ਕਿਸਮਤ

1. ਤਾਂਬੇ ਦੀ ਧਾਤ ਦੇ ਲਾਭ-

● ਤਾਂਬੇ ਦੇ ਭਾਂਡਿਆਂ ਦਾ ਪ੍ਰਯੋਗ ਜੀਵਨ ਵਿੱਚ ਨਿਸ਼ਚਿਤ ਰੂਪ ਵਿੱਚ ਕੀਤਾ ਜਾਵੇ ਤਾਂ ਜੀਵਨ ਰੋਗ ਮੁਕਤ ਹੋ ਸਕਦਾ ਹੈ ।
● ਤਾਂਬੇ ਦੇ ਭਾਂਡੇ ਵਿੱਚ ਖਾਣਾ ਬਣਾਉਣ ਨਾਲ ਅਸੀਂ ਕਈ ਪ੍ਰਕਾਰ ਦੇ ਰੋਗਾਂ ਤੋਂ ਸੁਰੱਖਿਅਤ ਰਹਿੰਦੇ ਹਾਂ। ਇਹੀ ਕਾਰਣ ਹੈ ਕਿ ਪਹਿਲਾਂ ਮਨੁੱਖ ਨੂੰ ਏਨੀਆਂ ਬੀਮਾਰੀਆਂ ਨਹੀਂ ਸਨ, ਜਿੰਨੀਆਂ ਅੱਜ ਹਨ ।
● ਇਨ੍ਹਾਂ ਭਾਂਡਿਆਂ ਵਿੱਚ ਭੋਜਨ ਬਣਾਉਣਾ ਬਹੁਤ ਲਾਭਦਾਇਕ ਹੁੰਦਾ ਹੈ। ਆਯੁਰਵੈਦ ਵਿੱਚ ਵੀ ਕਿਹਾ ਗਿਆ ਹੈ ਕਿ ਤਾਂਬੇ ਦੇ ਭਾਂਡੇ ਵਿੱਚ ਪਾਣੀ ਪੀਣਾ ਸਿਹਤ ਲਈ ਵਧੇਰੇ ਲਾਭਦਾਇਕ ਹੈ। ਤਾਂਬੇ ਦੇ ਭਾਂਡੇ ਵਿੱਚ ਪਾਣੀ ਪੀਣ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਅਤੇ ਕਈ ਬੀਮਾਰੀਆਂ ਆਸਾਨੀ ਨਾਲ ਸਰੀਰ ਤੋਂ ਬਾਹਰ ਨਿਕਲ ਜਾਂਦੀਆਂ ਹਨ।

ਪੜ੍ਹੋ ਇਹ ਵੀ ਖਬਰ- ਡਾਕਟਰਾਂ ਮੁਤਾਬਕ : ਲੰਬਾ ਸਮਾਂ ਕੋਵਿਡ ਰਹਿਣ ਨਾਲ ਸਰੀਰ ਦੇ ਵੱਖ-ਵੱਖ ਹਿੱਸੇ ਹੁੰਦੇ ਹਨ ਪ੍ਰਭਾਵਿਤ (ਵੀਡੀਓ)

● ਤਾਂਬਾ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਨਵੀਆਂ ਕੋਸ਼ਿਕਾਵਾਂ ਦੇ ਨਿਰਮਾਣ ਵਿੱਚ ਸਹਾਇਕ ਸਿੱਧ ਹੁੰਦਾ ਹੈ।
● ਤਾਂਬਾ ਧਾਤ ਨੂੰ ਐਂਟੀ ਵਾਇਰਲ ਅਤੇ ਐਂਟੀ ਬੇਕਟੀਰੀਅਲ ਲਈ ਵਿਸ਼ੇਸ਼ ਰੂਪ ਵਿੱਚ ਜਾਣਿਆ ਜਾਂਦਾ ਹੈ।
● ਤਾਂਬੇ ਦੇ ਭਾਂਡਿਆਂ ਵਿੱਚ ਭੋਜਨ ਖਾਣ ਨਾਲ ਸਾਡੇ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ, ਜਿਸ ਸਦਕਾ ਕਿਡਨੀ ਤੇ ਲੀਵਰ ਨਿਰੋਗ ਰਹਿੰਦੇ ਹਨ ।
● ਤਾਂਬਾ ਧਾਤ ਦੇ ਲਾਭ ਸਦਕਾ ਇਸਦਾ ਰਸੋਈ ਵਿੱਚ ਵੱਧ ਤੋਂ ਵੱਧ ਇਸਤੇਮਾਲ ਸਿਹਤਮੰਦ ਜੀਵਨ ਜਿਉਣ ਵਿੱਚ ਵਧੇਰੇ ਸਹਾਇਕ ਹੈ ।
● ਤਾਂਬਾ ਸਰੀਰ ਤੇ ਵੱਜੀ ਸੱਟਾਂ ਨੂੰ ਭਰਨ ਵਿੱਚ ਵਧੇਰੇ ਸਹਾਇਕ ਹੈ ।

ਪੜ੍ਹੋ ਇਹ ਵੀ ਖਬਰ- Health tips : ਬੱਚਿਆਂ ਦੇ ਖਾਣੇ ‘ਚ ਜ਼ਰੂਰ ਸ਼ਾਮਲ ਕਰੋ ਇਹ ਚੀਜਾਂ, ਕੰਪਿਊਟਰ ਵਾਂਗ ਤੇਜ ਚਲੇਗਾ ‘ਦਿਮਾਗ’

● ਤਾਂਬਾ ਧਾਤ ਦੇ ਪੁਰਾਣੇ ਹੋਣ ਤੇ ਇਸਦੀ ਗੁਣਵਤਾ ਤੇ ਕੋਈ ਫ਼ਰਕ ਨਹੀਂ ਪੈਂਦਾ ਸਗੋਂ ਇਹਨਾਂ ਦੇ ਗੁਣ ਓਵੇਂ  ਹੀ ਬਣੇ ਰਹਿੰਦੇ ਹਨ ।
● ਇਨ੍ਹਾਂ ਵਿੱਚ ਭੋਜਨ ਰੱਖਣ ਅਤੇ ਬਣਾਉਣ ਨਾਲ ਭੋਜਨ ਰੋਗਾਣੂ ਮੁੱਕਤ ਹੋ ਜਾਂਦਾ ਹੈ ।
● ਤਾਂਬਾ ਦੇ ਭਾਂਡਿਆਂ ਵਿੱਚ ਭੋਜਨ ਪਕਾਉਣ ਨਾਲ ਤਾਂਬਾ ਧਾਤ ਵੀ ਸਾਡੇ ਸਰੀਰ ਵਿੱਚ ਜਾਂਦਾ ਹੈ ਜੋ ਕਿ ਭੋਜਨ ਨਾਲ ਮਿਲ ਕੇ ਸਰੀਰ ਨੂੰ ਕਾਫ਼ੀ ਲਾਭ ਪਹੁੰਚਾਉਂਦਾ ਹੈ ।
● ਤਾਂਬਾ ਸਾਡੇ ਸਰੀਰ ਲਈ ਬਹੁਤ ਹੀ ਉਪਯੋਗੀ ਧਾਤ ਹੈ। ਇਹ ਸਾਡੇ ਸਰੀਰ ਵਿੱਚ ਪ੍ਰੋਟੀਨ ਦੇ ਇੱਕ ਪ੍ਰਕਾਰ ਦੇ ਕੋਲੇਜਨ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਆਇਰਨ ਨੂੰ ਅਸ਼ੋਸ਼ਿਤ ਕਰਦਾ ਹੈ, ਜਿਸ ਨਾਲ ਉਰਜਾ ਉਤਪਾਦਨ ਦਾ ਕੰਮ ਆਸਾਨੀ ਨਾਲ ਹੋ ਜਾਂਦਾ ਹੈ ।
● ਤਾਂਬੇ ਦੇ ਭਾਂਡੇ ਵਿੱਚ ਬਣਿਆਂ ਭੋਜਨ ਖਾਣ ਨਾਲ ਜੋੜਾ ਦੇ ਦਰਦ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।

 2. ਕੁੱਝ ਧਿਆਨ ਰੱਖਣ ਯੋਗ ਗੱਲਾਂ-
● ਭੋਜਨ ਬਣਾਉਣ ਸਮੇਂ ਤਾਂਬੇ ਦੇ ਭਾਂਡੇ ਨੂੰ ਗੈਸ ’ਤੇ ਰੱਖਣ ਤੋਂ ਪਹਿਲਾਂ ਭਾਂਡੇ ਵਿੱਚ ਕੱਚੀ ਸਬਜ਼ੀ ਪਾਓ, ਉਸ ਤੋਂ ਬਾਅਦ ਗੈਸ ਚਲਾਓ ।
● ਭੋਜਨ ਨੂੰ ਸੜਨ ਤੋਂ ਬਚਾਉਣ ਲਈ ਹਮੇਸ਼ਾ ਗੈਸ ਨੂੰ ਧਿਮੀ ਆਂਚ ਤੋਂ ਮਧਿਅਮ ਆਂਚ ’ਤੇ ਹੀ ਚਲਾਓ ।
● ਤਾਂਬੇ ਦੇ ਭਾਂਡੇ ਨੂੰ ਸਾਫ਼ ਕਰਨ ਲਈ ਸਾਬੂਣ ਜਾਂ ਬੈਕਿੰਗ ਸੋਡਾ ਅਤੇ ਪਾਣੀ ਦਾ ਇਸਤੇਮਾਲ ਕਰਨਾ ਹੀ ਸਹੀ ਹੈ ।
● ਤਾਂਬੇ ਦੇ ਭਾਂਡੇ ਨੂੰ ਸਾਫ਼ ਕਰਨ ਲਈ ਸਪੰਜ ਜਾਂ ਤੌਲੀਏ ਦਾ ਇਸਤੇਮਾਲ ਨਾ ਕਰੋ ।

ਜੋਤੀ 
(6239600623)


rajwinder kaur

Content Editor

Related News