ਅੱਜ ਲੋੜ ਹੈ ਮਹਿੰਗਾਈ ਤੇ ਕਾਬੂ ਪਾ, ਲੋਕਾਂ ਨੂੰ ਸੁੱਖ ਦਾ ਸਾਹ ਦਿਵਾਉਣ ਦੀ

Thursday, Jul 05, 2018 - 12:14 PM (IST)

ਅੱਜ ਲੋੜ ਹੈ ਮਹਿੰਗਾਈ ਤੇ ਕਾਬੂ ਪਾ, ਲੋਕਾਂ ਨੂੰ ਸੁੱਖ ਦਾ ਸਾਹ ਦਿਵਾਉਣ ਦੀ

ਦੇਸ਼ ਵਿਚ ਆਏ ਦਿਨ ਚੀਜ਼ਾਂ ਦੀਆਂ ਕੀਮਤਾਂ 'ਚ ਵਾਧੇ ਕਾਰਨ ਗ਼ਰੀਬ ਜਨਤਾ ਦੇ ਨਾਲ -2 ਮਧਿਅਮ ਸ਼੍ਰੇਣੀ ਦੇ ਲੋਕਾਂ ਦਾ ਵੀ ਜਿਊਣਾ ਮੁਹਾਲ ਹੋਇਆ ਪਿਆ ਹੈ ਬਿਨ੍ਹਾਂ ਸ਼ੱਕ ਅੱਜ ਸਾਧਰਨ ਲੋਕਾਂ ਦੇ ਰੋਜ਼ਾਨਾ ਜੀਵਨ ਦੀਆਂ ਮੁੱਢਲੀਆਂ ਜ਼ਰੂਰਤਾਂ ਵਾਲੀਆਂ ਚੀਜ਼ਾਂ 'ਚ ਹੋਏ ਬੇ-ਤਹਾਸ਼ਾ ਵਾਧੇ ਦੇ ਚਲਦਿਆਂ ,ਜਨਤਾ ਬੇ-ਬਸ ਤੇ ਬੇ-ਹਾਲ ਨਜ਼ਰ ਆ ਰਹੀ ਹੈ ਤੇ ਲੋਕੀ ਬੇ-ਹੱਦ ਮਾਯੂਸੀ ਤੇ ਇਕ ਪ੍ਰਕਾਰ ਦੀ ਨਿਰਾਸ਼ਾ ਦੇ ਦੌਰ 'ਚੋਂ ਦੀ ਲੰਘ ਰਹੇ ਹਨ ਸੱਚ ਪੁੱਛੋਂ ਤਾਂ ਮਹਿੰਗਾਈ ਦੀ ਮਾਰ ਨੇ ਦੇਸ਼ ਦੇ ਹਰ ਵਰਗ ਦੀ ਕਮਰ ਤੋੜ ਰੱਖੀ ਹੈ ਤੇ ਸਮੁੱਚੇ ਦੇਸ਼ ਵਾਸੀਆਂ ਦੀ ਜ਼ਿੰਦਗੀ ਜਿਵੇਂ ਮਫਲੂਜ ਬਣ ਕੇ ਰਹਿ ਗਈ ਹੈ।
ਵੇਖਿਆ ਜਾਵੇ ਤਾਂ ਦੇਸ਼ 'ਚ ਅੱਜ ਹਰ ਚੀਜ਼ ਮਹਿੰਗੀ ਹੈ ਜਿੱਥੇ ਰੋਜ਼ਾਨਾ ਵਰਤੋਂ 'ਚ ਆਉਣ ਵਾਲੀਆਂ ਖਾਧ-ਖੁਰਾਕ ਦੀਆਂ ਚੀਜ਼ਾਂ ਖਰੀਦਣਾ ਦਿਨ-ਬ-ਦਿਨ  ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਿਹਾ ਹੈ। ਉੱਥੇ ਹੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਹੁੰਦਾ ਵਾਧਾ ,ਵਧ ਰਹੀ ਮਹਿੰਹਾਈ ਵਿਚ ਜਿਵੇਂ ਬਲਦੀ 'ਚ ਘਿਉ ਵਾਲਾ ਕੰਮ ਕਰਦਾ ਹੈ।
ਪਿਛਲੇ ਦਿਨੀਂ ਪ੍ਰਿੰਟ ਮੀਡੀਆ 'ਚ ਪ੍ਰਕਾਸ਼ਿਤ ਵਧਦੀ ਮਹਿੰਗਾਈ ਦਰ ਦੇ ਤਾਜ਼ਾ ਅੰਕੜਿਆਂ ਅਨੁਸਾਰ ਪੈਟਰੋਲ-ਡੀਜ਼ਲ ਅਤੇ ਸਬਜ਼ੀਆਂ ਦੀਆਂ ਕੀਮਤਾਂ 'ਚ ਭਾਰੀ ਉਛਾਲ ਦੇ ਕਾਰਨ ਥੋਕ ਮੁੱਲ ਆਧਾਰ 'ਤੇ ਮਹਿੰਗਾਈ ਦਰ ਮਈ 'ਚ 14 ਮਹੀਨੇ ਦੀ ਸੱਭ ਤੋਂ ਸਿਖਰਲੀ ਸਤਹਾ 'ਤੇ ਭਾਵ 4.43 ਫੀਸਦੀ ਰਹੀ ।ਜ਼ਿਕਰ ਯੋਗ ਹੈ ਕਿ ਅਪ੍ਰੈਲ ਵਿਚ ਇਹ 3.18 ਫੀਸਦੀ ਅਤੇ ਪਿਛਲੇ ਸਾਲ ਮਈ ਵਿਚ 2.26 ਫੀਸਦੀ ਸੀ।
ਥੋਕ ਮਹਿੰਗਾਈ ਦਰ ਦੇ ਅੰਕੜਿਆਂ ਮੁਤਾਬਿਕ ਮਹਿੰਗਾਈ ਮਈ ਮਹੀਨੇ 'ਚ 4.87 ਰਹੀ ਸੀ ਅਪ੍ਰੈਲ ਵਿਚ ਇਹ 4.58 ਫੀਸਦੀ ਰਹੀ ਸੀ ।ਰਿਟੇਲ ਮਹਿੰਗਾਈ ਦਰ ਵਧਣ ਦੀ ਵੱਡੀ ਵਜ੍ਹਾ ਸਬਜ਼ੀਆਂ ਤੇ ਦਾਲਾਂ ਦੀਆਂ ਕੀਮਤਾਂ 'ਚ ਹੋਏ ਵਾਧੇ ਨੂੰ ਮੰਨਿਆ ਜਾ ਰਿਹਾ ਹੈ।ਮਈ ਮਹੀਨੇ ਵਿਚ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਥੋਕ ਦਰਾਂ ਚ ਵੀ ਵਾਧਾ ਵੇਖਣ ਨੂੰ ਮਿਲਿਆ ਹੈ ਇਹ ਖਾਣ-ਪੀਣ ਦੀਆਂ ਚੀਜ਼ਾਂ 'ਚ ਮਹਿੰਗਾਈ ਦਰ 0.67 ਫੀਸਦੀ ਤੋਂ ਵਧ ਕੇ 1.12 ਫੀਸਦੀ ਤਕ ਪਹੁੰਚ ਗਈ ਹੈ ਜੇਕਰ ਮੈਨੂਫੈਕਚਰਜ਼ ਪ੍ਰੋਡਕਟਸ ਦੀ ਥੋਕ ਮਹਿੰਗਾਈ ਦੀ ਗਲ੍ਹ ਕਰੀਏ ਤਾਂ ਇਸ ਵਿਚ ਵੀ ਪ੍ਰਤੀ ਮਹੀਨਾ ਦਰ ਹੇ ਹਿਸਾਬ ਨਾਲ ਇਹ ਵਾਧਾ 3.11 ਫੀਸਦੀ ਤੋਂ ਵਧ ਕੇ 3.73 ਫੀਸਦੀ ਤਕ ਹੋਇਆ ਤੇ ਇਸੇ ਪ੍ਰਕਾਰ ਜੇਕਰ ਗਲ੍ਹ ਪ੍ਰਾਇਮਰੀ ਆਰਟੀਕਲਜ਼ ਦੀ ਥੋਕ ਮਹਿੰਗਾਈ ਦੀ ਕਰੀਏ ਤਾਂ ਇਸ ਵਿਚ 1.41 ਫੀਸਦੀ ਤੋਂ ਵਧ ਕੇ 3.16 ਫੀਸਦੀ ਤਕ ਹੋਇਆ ਹੈ। ਉਥੇ ਹੀ ਬਿਜਲੀ ਅਤੇ ਈਂਧਨ ਦੀ ਥੋਕ ਮਹਿੰਗਾਈ  ਮਹੀਨਾ ਦਰ ਮਹੀਨਾ ਦੀ ਬੁਨਿਆਦ ਤੇ 7.85 ਫੀਸਦੀ ਤੋਂ ਵਧ ਕੇ 11.22 ਫੀਸਦੀ ਤਕ ਪਹੁੰਚ ਗਈ ਹੈ ਅੰਡੇ ,ਮੀਟ ਤੇ ਮੱਛੀ ਦੀ ਥੋਕ ਮਹਿੰਗਾਈ ਦਰ 0.2 ਫੀਸਦੀ ਤੋਂ ਵਧ ਕੇ 0.15 ਫੀਸਦੀ,ਦਾਲਾਂ ਦੀ ਥੋਕ ਮਹਿੰਗਾਈ ਚ ਵਾਧਾਂ 21.46 ਫੀਸਦੀ ਤੋਂ 22.13 ਫੀਸਦੀ, ਜਦ ਕਿ ਸਬਜ਼ੀਆਂ ਦੀ ਮਹਿੰਗਾਈ ਦਰ 2.51 ਫੀਸਦੀ ਰਹੀ ਇਸ ਤੋਂ ਪਹਿਲਾਂ ਇਹ (-)0.89 ਫੀਸਦੀ ਸੀ।ਉਥੇ ਹੀ ਆਲੂ ਵੀ ਇਸ ਮਾਮਲੇ ਪਿਛੇ ਨਹੀਂ ਰਹੇ ਆਲੂਆਂ ਦੀ ਥੋਕ ਮਹਿੰਗਾਈ 67.94  ਫੀਸਦੀ ਤੋਂ ਵਧ ਕੇ 81.93 ਫੀਸਦੀ ਹੋ ਗਈ ਹੈ ਇਸ ਮਾਮਲੇ ਸਿਰਫ ਇਕ ਪਿਆਜ਼ ਹੈ ਜਿਸਦੀ ਮਹਿੰਗਾਈ ਦਰ ਕਮੀ ਵੇਖਣ ਨੂੰ ਮਿਲੀ ਹੈ ਭਾਵ 13.62 ਫੀਸਦੀ ਤੋਂ ਘਟ ਕੇ 13.20  ਫੀਸਦੀ ਰਹਿ ਗਈ ਹੈ।
ਅਫਸੋਸ ਕਿ ਅੱਜ ਮੈਨ ਸਟਰੀਮ ਵਾਲੇ ਨਿਊਜ਼ ਚੈਨਲਾਂ ਤੇ(ਕੁੱਝ ਇਕ ਨੂੰ ਛੱਡ ਕੇ) ਉਕਤ ਅੰਕੜਿਆਂ ਨੂੰ ਲੈ ਕੇ ਕੋਈ ਵੀ ਬਹਿਸ ਮੁਬਾਹਿਸਾ ਵੇਖਣ ਨੂੰ ਨਹੀਂ ਮਿਲਦਾ ਜਦ ਕਿ ਕਿਨ੍ਹੇ ਗ਼ੈਰ-ਜ਼ਰੂਰੀ ਮੁਦਿਆਂ ਤੇ ਬਹੁਤ ਜ਼ਿਆਦਾ ਚਰਚਾਵਾਂ ਦਾ ਬਾਜ਼ਾਰ ਗਰਮ ਵਿਖਾਈ ਦਿੰਦਾ ਹੈ ਉਦਾਹਰਨ ਵਜੋਂ ਸਾਡੇ ਵਧੇਰੇ ਚੈਨਲ ਹਾਲਿ ਵੀ ਲੋਕਾਂ ਦੇ ਮੰਨਾ ਵਿਚ ਵੱਖ-ਵੱਖ ਧਰਮਾਂ ਪ੍ਰਤੀ ਨਫਰਤ ਫੈਲਾਉਣ ਮੁਦਿਆਂ ਤੇ ਬਹਿਸ(ਡਿਬੇਟਾਂ) ਕਰਵਾਉਂਦੇ ਸਾਫ ਵੇਖੇ ਜਾ ਸਕਦੇ ਹਨ।
ਮਹਿੰਗਾਈ ਬ-ਰੁਜ਼ਗਾਰੀ, ਭ੍ਰਿਸ਼ਟਾਚਾਰ ਤੇ ਫਿਰਕੂ ਤਾਕਤਾਂ ਦੁਆਰਾ ਇਕ ਵਿਸ਼ੇਸ਼ ਵਰਗ ਦੇ ਲੋਕਾਂ ਜਿਸ ਪ੍ਰਕਾਰ ਇਕ ਸੰਗਠਤ ਭੀੜ ਦੁਆਰਾ ਨਿਸ਼ਾਨਾਂ ਬਣਾ ਕੇ ਇਸ ਵਰਗ ਦੇ ਲੋਕਾਂ ਵਿਚ ਇਕ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਯਕੀਨਨ ਦੇਸ਼ ਦੇ ਸਮੁੱਚੇ ਵਜੂਦ ਲਈ ਖਤਰਨਾਕ ਹੈ।
ਸਰਕਾਰ ਨੂੰ ਚਾਹੀਦਾ ਹੈ ਕਿ ਮਹਿੰਗਾਈ ਦੀ ਮਾਰ ਝੇਲ ਰਹੇ ਲੋਕਾਂ ਲਈ ਖਾਸ ਉਪਰਾਲੇ ਕਰਦਿਆਂ ਵਧ ਰਹੀ ਮਹਿੰਗਾਈ ਤੇ ਕਾਬੂ ਪਾਏ ਤਾਂ ਜੋ ਬੇ-ਹਾਲ ਹੋਈ ਜਨਤਾ ਨੂੰ ਥੋੜਾ ਸੁੱਖ ਦਾ ਸਾਹ ਆ ਸਕੇ।ਸਰਕਾਰਾਂ ਜਨਤਾ ਦੀ ਮਾਪੇ ਹੋਇਆ ਕਰਦੀਆਂ ਹਨ ਜੇਕਰ ਸਰਕਾਰਾਂ ਵੀ ਅਵਾਮ ਦੀ ਮੁਸੀਬਤ ਵੇਲੇ ਉਹਨ੍ਹਾਂ ਦੇ ਕੰਮ ਨਹੀਂ ਆਉਣਗੀਆਂ ਤਾਂ ਭਲਾ ਇਸ ਦੁੱਖ ਦੀ ਘੜੀ ਵਿਚ ਜਨਤਾ ਦੀ ਹੋਰ ਕੌਣ ਸਾਰ ਲਵੇਗਾ।
ਇਸ ਸਮੇਂ ਮੀਡੀਆ ਦੀ ਵੀ ਇਕ ਖਾਸ ਜ਼ਿੰਮੇਵਾਰੀ ਬਣ ਜਾਂਦੀ ਹੈ ਲੋੜ ਹੈ ਅੱਜ ਮੀਡੀਆ ਮਹਿੰਗਾਈ ਸਮੇਤ ਉਕਤ ਸਭ ਗੰਭੀਰ ਮਸਲਿਆਂ ਨੂੰ ਜੱਗ ਜ਼ਾਹਿਰ ਕਰ ਕੇ ਸਰਕਾਰ ਦੇ ਨੋਟਿਸ ਵਿਚ ਲਿਆਵੇ ਤੇ ਇਸ ਤੇ ਕਾਬੂ ਪਾਉਣ ਲਈ ਅਪਣਾ ਬਣਦਾ ਸੰਪੂਰਨ ਯੋਗਦਾਨ ਪਾਵੇ ।ਜੇਕਰ ਹੁਣ ਵੀ ਸਰਕਾਰ ਤੇ ਮੀਡੀਆ ਨੇ ਅਪਣੇ ਬਣਦੇ ਫਰਜ਼ ਨੂੰ ਨਾ ਪਹਿਚਾਣਿਆਂ ਤਾਂ ਸਮਝ ਲਵੋ ਫਿਰ ਬਹੁਤ ਦੇਰ ਹੋ ਜਾਵੇਗੀ ਤੇ ਪਾਣੀ ਪੁਲਾਂ ਉਪਰੋਂ ਦੀ ਲੰਘ ਜਾਵੇਗਾ ਪਰ ਕਈ ਵਾਰ ਪਾਣੀ ਦਾ ਵਹਾਅ ਇਸ ਕਦਰ ਤੇਜ਼ ਹੁੰਦਾ ਹੈ ਕਿ ਪੁਲਾਂ ਨੂੰ ਵੀ ਅਪਣੇ ਨਾਲ ਹੀ ਵਹਾਅ ਕੇ ਲੈ ਜਾਂਦਾ ਹੈ..! 

ਮੁਹੰਮਦ ਅੱਬਾਸ ਧਾਲੀਵਾਲ,
ਮਲੇਰ ਕੋਟਲਾ।
ਸੰਪਰਕ:09855259650


Related News