ਲੇਖ : ਜਾਣੋ ਸੈੱਲਫੋਨ ਟਾਵਰ ਅਤੇ ਸੈੱਲਫੋਨ ਰੇਡੀਏਸ਼ਨ ਦੇ ਗੰਭੀਰ ਖਤਰਿਆਂ ਦੇ ਬਾਰੇ
Wednesday, Oct 21, 2020 - 04:26 PM (IST)

ਡਿਜ਼ੀਟਲ ਤਕਨੀਕ ਵਿੱਚ ਬਹੁਤ ਜ਼ਿਆਦਾ ਤਰੱਕੀ ਹੋਈ ਹੈ, ਜਿਸ ਨਾਲ ਸਾਡੀ ਵਰਤੋਂ ਦੀਆਂ ਆਮ ਅਤੇ ਖਾਸ ਜ਼ਰੂਰੀ ਵਸਤਾਂ ਸਾਇੰਸਦਾਨਾਂ ਨੇ ਤਿਆਰ ਕਰ ਦਿੱਤੀਆਂ ਹਨ। ਜਦੋਂ ਤੋਂ ਸਾਇੰਸ ਯੁੱਗ ਦਾ ਪ੍ਰਸਾਰ ਹੋਇਆ, ਸਭ ਤੋਂ ਪਹਿਲਾਂ ਸਾਡੇ ਲਈ ਐਲੋਪੈਥੀ ਅੰਗਰੇਜ਼ੀ ਦਵਾਈਆਂ ਬਾਜ਼ਾਰ ਵਿੱਚ ਆਈਆਂ ਤੇ ਨਾਲ ਹੀ ਸਰਜੀਕਲ ਤਕਨੀਕ ਪ੍ਰਫੁੱਲਤ ਹੋਈ। ਇਨ੍ਹਾਂ ਦੋਨਾਂ ਤਕਨੀਕਾਂ ਨਾਲ ਜਲਦੀ ਫਾਇਦਾ ਹੁੰਦੈ। ਅੰਗਰੇਜ਼ੀ ਦਵਾਈਆਂ ਨਾਲ ਇੱਕ ਬੀਮਾਰੀ ਦਾ ਇਲਾਜ ਤਾਂ ਹੋ ਜਾਂਦਾ ਹੈ ਪਰ ਇਸ ਨਾਲ ਕਈ ਹੋਰ ਬੀਮਾਰੀਆਂ ਹੋ ਜਾਂਦੀਆਂ ਹਨ, ਕਿਉਂਕਿ ਵਰਤੋਂਕਾਰ ਨੂੰ ਕੋਈ ਪਤਾ ਨਹੀਂ ਦਵਾਈਆਂ ਬਾਰੇ। ਵੇਚਣ ਵਾਲੇ ਦੱਸਣਗੇ ਨਹੀਂ, ਕਿਉਂਕਿ ਇਹ ਉਨ੍ਹਾਂ ਦੀ ਕਮਾਈ ਹੈ। ਸਰਜੀਕਲ ਅਪਰੇਸ਼ਨ ਵਾਲ ਗੰਭੀਰ ਬੀਮਾਰੀ ਠੀਕ ਹੋ ਜਾਂਦੀ ਹੈ ਪਰ ਪੂਰਨ ਰੂਪ ਵਿੱਚ ਕਦੇ ਸੁਧਾਰ ਹੁੰਦਾ ਨਹੀਂ ਵੇਖਿਆ। ਮੈਂ ਖੁਦ ਆਪਣੇ ਦੋਨੋਂ ਕੁੱਲੇ ਬਦਲੀ ਕਰਵਾਏ ਹਨ, ਦਰਦ ਰੁਕਿਆ, ਚੱਲਣ ਫਿਰਨ ਲੱਗ ਗਿਆ ਪਰ ਜ਼ਿੰਦਗੀ ਦੇ ਆਮ ਕੰਮ ਕਰਨ ਦੇ ਯੋਗ ਨਹੀਂ।
ਪੜ੍ਹੋ ਇਹ ਵੀ ਖਬਰ - ਨਿਊਜ਼ੀਲੈਂਡ ਵਿੱਚ ਕੀਵੀ ਕਿੰਗ ਬਣੇ ਪੰਜਾਬ ਦੀ ਧਰਤੀ ਤੋਂ ਗਏ ‘ਬੈਂਸ’ ਭਰਾ
ਡਿਜ਼ੀਟਲ ਤਕਨੀਕ ਕਾਰਨ ਸਾਡੇ ਸਾਰਿਆਂ ’ਤੇ ਸੈੱਲ ਫੋਨ ਦਾ ਪ੍ਰਭਾਵ ਪਿਆ ਹੈ। ਹਰ ਤਰਾਂ ਦੀ ਜ਼ਰੂਰਤ ਪੂਰੀ ਕਰਨ ਲਈ ਇਹ ਉੱਚ ਪੱਧਰ ਦੀ ਚੀਜ਼ ਹੈ ਪਰ ਇਸ ਤੋਂ ਜ਼ਰੂਰੀ ਕੰਮ ਲੈਣ ਵਾਲੇ ਬਹੁਤ ਘੱਟ ਗਾਹਕ ਹਨ। ਫੈਸ਼ਨ ਤੇ ਮਨੋਰੰਜਨ ਹਰੇਕ ਵਿਅਕਤੀ ਦਾ ਮੁੱਖ ਮੁੱਦਾ ਬਣ ਗਿਆ ਹੈ। ਨੌਜਵਾਨ ਪੀੜ੍ਹੀ ਨੇ ਇੱਕ ਤੋਂ ਵੱਧ ਫੋਨ ਵਿਖਾਵਾ ਕਰਨ ਲਈ ਖ਼ਰੀਦੇ ਹੋਏ ਹਨ। ਭਾਰਤ ਵਿੱਚ ਆਮ ਹਿਸਾਬ ਲਗਾਇਆ ਜਾਵੇ ਤਾਂ 80-85 ਲੋਕ ਵੱਖ-ਵੱਖ ਤਰ੍ਹਾਂ ਦੇ ਸੈੱਲ ਫੋਨਾਂ ਦੀ ਵਰਤੋਂ ਕਰਦੇ ਹਨ। ਅੱਜ ਕੱਲ੍ਹ ਬਹੁਤਾਤ ਸਮਾਰਟ ਫੋਨਾਂ ਦੀ ਹੈ। ਸੈੱਲਫੋਨ ਨੂੰ ਸਾਡੀ ਭਾਸ਼ਾ ਵਿੱਚ ਮੋਬਾਈਲ ਫੋਨ ਕਿਹਾ ਜਾਂਦਾ ਹੈ। ਸੋ ਮੇਰਾ ਫ਼ਰਜ਼ ਬਣਦਾ ਹੈ ਕਿ ਆਮ ਵਰਤੋਂ ਵਿੱਚ ਵਾਲੇ ਮੋਬਾਈਲ ਫੋਨ ਨੂੰ ਹੀ ਵਰਤਿਆ ਜਾਵੇ ਤਾਂ ਜੋ ਸਮਝਣ ਵਾਲੇ ਪਾਠਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਸਾਡੇ ਮਹਾਨ ਭਾਰਤ ਵਿੱਚ ਸੌ ਕਰੋੜ ਮੋਬਾਇਲ ਯੰਤਰ ਹਨ। ਤਕਰੀਬਨ ਵੇਖਿਆ ਜਾਵੇ 3.75000 ਹਜ਼ਾਰ ਤੋਂ ਵੱਧ ਸਾਡੇ ਦੇਸ਼ ਵਿੱਚ ਮੋਬਾਈਲ ਟਾਵਰ ਹਨ। ਮੋਬਾਈਲ ਫੋਨ ਵਿੱਚ ਪ੍ਰਾਈਵੇਟ ਕੰਪਨੀਆਂ, ਜਿਨ੍ਹਾਂ ਵਿੱਚੋਂ ਬਹੁ ਫੀਸਦੀ ਵਿਦੇਸ਼ੀ ਹਨ। ਵੱਧ ਤੋਂ ਵੱਧ ਟਾਵਰ ਬਹੁ ਗਿਣਤੀ ਵਾਲੀ ਆਬਾਦੀ ਵਿੱਚ ਸਥਾਪਤ ਕੀਤੇ ਗਏ ਹਨ।
ਪੜ੍ਹੋ ਇਹ ਵੀ ਖਬਰ - ਮੰਗਲਵਾਰ ਨੂੰ ਕਰੋ ਇਹ ਖਾਸ ਉਪਾਅ, ਨੌਕਰੀ ’ਚ ਤਰੱਕੀ ਹੋਣ ਦੇ ਨਾਲ ਖੁੱਲ੍ਹੇਗੀ ਤੁਹਾਡੀ ਕਿਸਮਤ
ਗਾਹਕ ਵੀ ਉਸੇ ਫੋਨ ਦਾ ਸਿਮ ਕਾਰਡ ਖਰੀਦਣ ਨੂੰ ਪਹਿਲ ਦਿੰਦੇ ਹਨ, ਜਿਸ ਦਾ ਸਿਗਨਲ ਬਹੁਤ ਵਧੀਆ ਹੋਵੇ। ਪ੍ਰਿੰਟ ਮੀਡੀਆ ਤੇ ਸੋਸ਼ਲ ਮੀਡੀਆ ਵਿੱਚ ਕੁਝ ਵਿਗਿਆਨੀਆਂ ਨੇ ਲੋਕ ਹਿੱਤ ਪੱਖ ਜਨਤਾ ਦੇ ਸਾਹਮਣੇ ਰੱਖਿਆ ਕਿ ਟਾਵਰ ਅਤੇ ਫੋਨ ਵਿੱਚੋਂ ਵਰਤੋਂ ਸਮੇਂ ਨਿੱਕਲਣ ਵਾਲੀਆਂ ਤਰੰਗਾਂ ਆਦਮੀ ਅਤੇ ਜਾਨਵਰਾਂ ਲਈ ਬੇਹੱਦ ਨੁਕਸਾਨਦੇਹ ਹਨ। ਬੇਸ਼ੱਕ ਇਹ ਸਾਡੇ ਸਰੀਰ ਦੀ ਰਸਾਇਣਕ ਕਿਰਿਆ ਨਹੀਂ ਤੋੜ ਸਕਦੀਆਂ ਪਰ ਦਿਮਾਗ ’ਤੇ ਇਨ੍ਹਾਂ ਦਾ ਬਹੁਤ ਡੂੰਘਾ ਅਸਰ ਪੈਂਦਾ ਹੈ, ਜੋ ਕੈਂਸਰ ਦੀ ਨਾਮੁਰਾਦ ਬੀਮਾਰੀ ਨੂੰ ਸੱਦਾ ਦਿੰਦੀ ਹੈ। ਦਿਮਾਗੀ ਅਤੇ ਕੰਨਾਂ ਵਿੱਚ ਚਾਰ ਗੁਣਾ ਵੱਧ ਰਸੌਲੀਆਂ ਉਤਪੰਨ ਹੋ ਸਕਦੀਆਂ ਹਨ ਪਰ ਡਾਕਟਰ ਇਸ ਬਾਰੇ ਦੱਸ ਨਹੀਂ ਰਹੇ, ਬੱਸ ਇਲਾਜ ਪ੍ਰਣਾਲੀ ਚਾਲੂ ਹੈ। ਮੋਬਾਈਲ ਫੋਨ ਦੀਆਂ ਧੁਨਾਂ ਦਿਮਾਗ ਵਿਚਲੀ ਸਾਡੀ ਪਰਤ ਤੋੜ ਸਕਦੀਆਂ ਹਨ। ਅੱਜਕਲ ਇਨਸਾਨਾਂ ਵਿੱਚ ਮਾਨਸਿਕ ਤਣਾਅ ਆਮ ਵੇਖਿਆ ਜਾਂਦਾ ਹੈ। ਨੀਂਦ ਘੱਟ ਆਉਣ ਪਿੱਛੇ ਵੀ ਤਰੰਗਾਂ ਦਾ ਅਸਰ ਜ਼ਰੂਰ ਹੈ।
ਪੜ੍ਹੋ ਇਹ ਵੀ ਖਬਰ - Health tips : ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਨ੍ਹਾਂ ਗ਼ਲਤੀਆਂ ਕਾਰਨ ਘੱਟ ਨਹੀਂ ਹੁੰਦਾ ਸਾਡਾ ‘ਭਾਰ’
ਮੋਬਾਈਲ ਫੋਨ ਦੀ ਅੰਧਾਧੁੰਦ ਵਰਤੋਂ ਕਰਕੇ ਜੇਕਰ ਸਰੀਰ ਨੂੰ ਆਰਾਮ ਨਾ ਮਿਲੇ ਤਾਂ ਗੰਭੀਰ ਬੀਮਾਰੀਆਂ ਪੈਦਾ ਹੋਣਗੀਆਂ। ਸਇੰਸਦਾਨ ਤੇ ਡਾਕਟਰ ਆਮ ਦੱਸਦੇ ਹਨ ਕਿ ਅਗਲੀ ਜੇਬ ਵਿੱਚ ਫੋਨ ਰੱਖਣ ਨਾਲ ਮਰਦਾਨਾ ਸ਼ਕਤੀ ਘੱਟਦੀ ਹੈ। ਮਹਿਲਾਵਾਂ ਜੋ ਗਰਭਵਤੀ ਹਨ, ਟਾਵਰ ਦੇ ਨੇੜੇ ਰਹਿੰਦੀਆਂ ਹੋਣ ਤਾਂ ਗਰਭਪਾਤ ਹੋ ਜਾਣਾ ਮਾਮੂਲੀ ਗੱਲ ਹੈ। ਇਹ ਗੰਭੀਰ ਅਸਰ ਸਿਰਫ ਸੁਣਨ ਲਈ ਹਨ। ਅਸਲੀ ਤੱਥ ਕੀ ਹੈ? ਕੀ ਅਸੀਂ ਕਦੇ ਸੋਚਿਆ ਹੈ। ਸਮਾਜਕ ਜੱਥੇਬੰਦੀਆਂ ਖ਼ਾਸ ਤੌਰ ’ਤੇ ਸ਼ਹਿਰਾਂ ਵਿੱਚ ਕਦੇ ਕਦੇ ਇਹ ਆਵਾਜ਼ ਉਠਾਉਂਦੀਆਂ ਹਨ ਕਿ ਸੰਘਣੀ ਆਬਾਦੀ ਵਿਚ ਟਾਵਰ ਖਤਰਨਾਕ ਹੈ। ਸਾਡੇ ਨੇਤਾ ਤੇ ਪ੍ਰਸ਼ਾਸਨ ਅਧਿਕਾਰੀ ਇਨ੍ਹਾਂ ਤਰੰਗਾਂ ਕਾਰਨ ਸਾਡੇ ਸਰੀਰ ’ਤੇ ਹੋਣ ਵਾਲੇ ਮੰਦਾ ਹਾਲ ਬਾਰੇ ਜਾਣਦੇ ਹਨ, ਪਰ ਕੌਣ ਕਹੇ? ਮਰਚੈਂਟ ਨੇਵੀ ਵਿੱਚ ਨੌਕਰੀ ਕਰਦੇ ਹੋਏ ਮੈਂ ਸੈਂਕੜੇ ਦੇਸ਼ਾਂ ਵਿੱਚ ਘੁੰਮਿਆ ਹਾਂ, ਉੱਥੋ ਦੇ ਲੋਕ ਮੋਬਾਇਲ ਫੋਨ ਦੀ ਵਰਤੋਂ ਜ਼ਰੂਰ ਕਰਦੇ ਹਨ ਪਰ ਉਨ੍ਹਾਂ ਦਾ ਖ਼ਾਸ ਤਰੀਕਾ ਪਾਠਕਾਂ ਨੂੰ ਦੱਸਣਾ ਬਣਦਾ ਹੈ। ਸੜਕਾਂ ਦੇ ਉੱਤੇ ਫੋਨ ਲੈ ਕੇ ਘੁੰਮਦੇ ਆਮ ਲੋਕ ਮੈਂ ਨਹੀਂ ਕਦੇ ਵੇਖੇ। ਪਬਲਿਕ ਥਾਵਾਂ, ਵੱਡੇ-ਵੱਡੇ ਮਾਲ ਤੇ ਹੋਟਲਾਂ ਵਿੱਚ ਵੀ ਮੈਂ ਕਦੇ ਕੋਈ ਫੋਨ ਦੀ ਵਰਤੋਂ ਕਰਦੇ ਹੋਏ ਨਹੀਂ ਦੇਖਿਆ। ਸਾਡੇ ਜਹਾਜ਼ ਵਿੱਚ ਇਮੀਗ੍ਰੇਸ਼ਨ ਅਫਸਰ ਸਾਡੇ ਕਾਗ਼ਜ਼ਾਤ ਵੇਖਣ ਲਈ ਆਉਂਦੇ ਹਨ, ਉਨ੍ਹਾਂ ਨੇ ਆਪਣਾ ਮੋਬਾਈਲ ਫ਼ੋਨ ਬੈਗ ਜਾਂ ਬਰੀਫਕੇਸ ਵਿੱਚ ਰੱਖਿਆ ਹੁੰਦਾ ਹੈ। ਜ਼ਰੂਰਤ ਪੈਣ ’ਤੇ ਉਸ ਨੂੰ ਬਾਹਰ ਕੱਢਦੇ ਹਨ ਅਤੇ ਫਿਰ ਬੈਗ ਵਿੱਚ ਪਾ ਦਿੱਤਾ ਜਾਂਦਾ ਹੈ।
ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਵੀ ਜਨਾਨੀਆਂ ਦੇ ਇਸ ਲਈ ਹੁੰਦੇ ਹਨ ‘ਅਫੇਅਰ’, ਮਰਦਾਂ ਨੂੰ ਪਤਾ ਹੋਣੇ ਚਾਹੀਦੈ ਇਹ ਕਾਰਨ
ਸਮੁੰਦਰੀ ਜਹਾਜ਼ ਵਿੱਚ ਵੀ ਸਾਨੂੰ ਸੀਮਤ ਥਾਵਾਂ ’ਤੇ ਮੋਬਾਈਲ ਫੋਨ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ। ਸਾਡੀ ਵਰਤੋਂ ਲਈ ਕੰਪਨੀ ਆਪਣੇ ਵੱਲੋਂ ਸੈਟੇਲਾਈਟ ਫੋਨ ਲਗਾ ਕੇ ਰੱਖਦੀ ਹੈ, ਜਿਸ ਵਿੱਚ ਫੋਨ ਕਰਨ ਲਈ ਬਹੁਤ ਥੋੜ੍ਹੀ ਕੀਮਤ ਦੇਣੀ ਪੈਂਦੀ ਹੈ। ਮੋਬਾਈਲ ਟਾਵਰ ਤੇ ਮੋਬਾਈਲ ਫੋਨ ਸਾਡੇ ਵਾਤਾਵਰਨ ਅਤੇ ਆਲੇ-ਦੁਆਲੇ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ। ਬਹੁਤ ਸਾਰੇ ਪੰਛੀ ਅਤੇ ਕੀੜੇ ਮਕੌੜੇ ਇਨ੍ਹਾਂ ਖ਼ਤਰਨਾਕ ਤਰੰਗਾਂ ਕਾਰਨ ਖਤਮ ਹੋ ਚੁੱਕੇ ਹਨ ਜਾਂ ਖਤਮ ਹੋ ਰਹੇ ਹਨ। ਰੇਡੀਏਸ਼ਨ ਜਾਣੀ ਖ਼ਤਰਨਾਕ ਤਰੰਗਾਂ ਦੀ ਦੁਨੀਆਂ ਵਿੱਚ ਜਦੋਂ ਆਵਾਜ਼ ਉੱਠੀ ਤਾਂ ਭਾਰਤ ਸਰਕਾਰ ਅਤੇ ਟਰਾਈ, ਜਿਸ ਦੇ ਥੱਲੇ ਸਾਡਾ ਡਿਜੀਟਲ ਢਾਂਚਾ ਕੰਮ ਕਰਦਾ ਹੈ, ਉਨ੍ਹਾਂ ਨੇ ਕੁਝ ਕੁ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ। ਸਤੰਬਰ 2012 ਟਰਾਈ ਵੱਲੋਂ ਇਹ ਸੁਨੇਹਾ ਆਇਆ ਕਿ ਭਾਰਤ ਵਿੱਚ ਇਨ੍ਹਾਂ ਤਰੰਗਾਂ ਨੂੰ ਕੰਟਰੋਲ ਕਰਨ ਸਬੰਧੀ ਸਭ ਤੋਂ ਮਾੜੇ ਮਾਪਦੰਡ ਹਨ।
ਪੜ੍ਹੋ ਇਹ ਵੀ ਖਬਰ - ਪਤੀ-ਪਤਨੀ ’ਚ ਹੈ ‘ਕਲੇਸ਼’ ਜਾਂ ਪਰਿਵਾਰਿਕ ਮੈਂਬਰਾਂ ’ਚ ਹੋ ਰਹੀ ਹੈ ‘ਅਣਬਣ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਦੂਰਸੰਚਾਰ ਵਿਭਾਗ ਨੇ ਰੇਡੀਏਸ਼ਨ ਤਰੰਗਾਂ ਦੀ ਸੀਮਾ 4500 ਅਤੇ 9000 ਮਿਲੀ ਵਾਟ ਸਕੁਆਇਰ ਮੀਟਰ (0.90ਵਾਟ ਸੁਕੇਅਰ ਮੀਟਰ) ਕਰ ਦਿੱਤੀ ਪਰ ਘਟਾਈ ਹੋਈ ਸੀਮਾ ਨਾਲ ਕੋਈ ਬਹੁਤਾ ਫ਼ਰਕ ਨਹੀਂ ਪਿਆ, ਕਿਉਂਕਿ ਪੈਣ ਦੀ ਕੋਈ ਸੰਭਾਵਨਾ ਵੀ ਨਹੀਂ। 100 ਮੈਗਾਵਾਟ ਸਕਾਇਰ ਮੀਟਰ ਖਤਰਨਾਕ ਸਾਬਤ ਹੁੰਦੇ ਹਨ। ਸੰਘਣੀ ਅਬਾਦੀ ਵਿੱਚ ਟਾਵਰਾਂ ਦੀ ਬਹੁਤਾਤ ਹੈ। ਟਾਵਰਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਦਾ ਪਹਿਰਾਵਾ ਤਾਂ ਆਮ ਹੁੰਦਾ ਹੈ ਪਰ ਉਹ ਖਤਰਨਾਕ ਸਥਿਤੀ ਤੋਂ ਅਣਜਾਣ ਹਨ। ਸਰਕਾਰ ਅਤੇ ਟਰਾਈ, ਜਿਸ ਨੂੰ ਇਨ੍ਹਾਂ ਖ਼ਤਰਿਆਂ ਬਾਰੇ ਪੂਰੀ ਜਾਣਕਾਰੀ ਹੈ, ਉਹ ਕਬੂਤਰ ਤੇ ਬਿੱਲੀ ਵਾਲਾ ਤਰੀਕਾ ਅਪਣਾਉਂਦੇ ਹੋਏ ਅੱਖਾਂ ਬੰਦ ਕਰਕੇ ਬੈਠੇ ਹੋਏ ਹਨ। ਇਸੇ ਕਰਕੇ ਸਰਕਾਰ ਨੇ ਹਦਾਇਤਾਂ ਦਿੱਤੀਆਂ ਹਨ ਕਿ ਕੰਪਨੀਆਂ ਫੋਨਾਂ ਦੀ ਪੈਕਿਗਾਂ ਜਾਣੀ ਡੱਬਿਆਂ ਉੱਤੇ ਇਸ ਦੁਆਰਾ ਨਿਕਲਦੀਆਂ ਤਰੰਗਾਂ ਦੀ ਜਾਣਕਾਰੀ ਜ਼ਰੂਰ ਦੇਵੇ। ਟਾਵਰ ਲਗਾਉਣ ਤੋਂ ਪਹਿਲਾਂ ਸਾਡੇ ਵਾਤਾਵਰਨ ਵਿਭਾਗ ਤੋਂ ਇਜਾਜ਼ਤ ਜ਼ਰੂਰ ਲਓ। ਰਿਹਾਇਸ਼ੀ ਇਲਾਕਿਆਂ ਵਿੱਚ ਟਾਵਰ ਲਗਾਉਣ ’ਤੇ ਸਰਕਾਰ ਨੇ ਰੋਕ ਲੱਗਾ ਦਿੱਤੀ ਹੈ। ਸਾਡੇ ਦੇਸ਼ ਵਿੱਚ ਸਰਕਾਰੀ ਹਦਾਇਤਾਂ ਸਿਰਫ ਮੀਡੀਆ ਤੱਕ ਹੀ ਸੀਮਤ ਰਹਿੰਦੀਆਂ ਹਨ। ਵਪਾਰਕ ਕੰਪਨੀਆਂ ਆਪਣੇ ਫਾਇਦੇ ਲਈ ਕਿਹੜੇ ਤਰੀਕੇ ਅਪਣਾਉਂਦੀਆਂ ਹਨ, ਕੀ ਆਪਾਂ ਜਾਣਦੇ ਨਹੀਂ?
ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਤਣਾਅ ‘ਚ ਆਉਂਦਾ ਹੈ ਬਹੁਤ ਜ਼ਿਆਦਾ ‘ਗੁੱਸਾ’, ਇਨ੍ਹਾਂ ਤਰੀਕਿਆਂ ਨਾਲ ਕਰੋ ਕਾਬੂ
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਸਰਕਾਰਾਂ ਆਪਣੇ ਲਈ ਕੁਝ ਨਹੀਂ ਕਰਨਗੀਆਂ। ਕੰਪਨੀਆਂ ਨੇ ਆਪਣਾ ਪੈਸਾ ਕਮਾਉਣਾ ਹੈ। ਇਸੇ ਲਈ ਜਿੱਥੇ ਆਪਾਂ ਰਹਿੰਦੇ ਹਾਂ, ਉਸ ਦੇ ਨੇੜੇ ਤੇੜੇ ਕੋਈ ਵੀ ਮੋਬਾਇਲ ਟਾਵਰ ਨਾ ਲੱਗਣ ਦੇਵੋ, ਜੇ ਲੱਗਿਆ ਹੋਇਆ ਹੈ, ਤਾਂ ਉਸ ਨੂੰ ਹਟਾਉਣ ਲਈ ਸਾਡੇ ਨੇਤਾਵਾਂ ਦਾ ਗਲ ਫੜੋ। ਪ੍ਰਸ਼ਾਸਨ ਸਾਹਮਣੇ ਕਾਨੂੰਨੀ ਤੌਰ ’ਤੇ ਮੰਗ ਪੱਤਰ ਰੱਖੋ ਟਾਵਰ ਵਾਲੇ ਤੁਹਾਨੂੰ ਚੜ੍ਹਾਵਾ ਚੜ੍ਹਾਉਣ ਲਈ ਜ਼ਰੂਰ ਆਉਣਗੇ। ਮੇਰੇ ਵਾਂਗ ਕੋਈ ਪ੍ਰਵਾਹ ਨਾ ਕਰਿਓ। ਮੋਬਾਈਲ ਫੋਨ ਨੂੰ ਲੰਮੇ ਸਮੇਂ ਤੱਕ ਕਦੇ ਨਾ ਸੁਣੋ। ਗੱਲ ਕਰਨ ਤੇ ਸੁਣਨ ਲਈ ਸਪੀਕਰ ਜਾਂ ਈਅਰਫੋਨ ਦੀ ਮਦਦ ਜ਼ਰੂਰ ਲਵੋ। ਈਅਰਫੋਨ ਕੰਨਾਂ ਵਿੱਚ ਫਸਾਉਣ ਵਾਲਾ ਕਦੇ ਨਾ ਖਰੀਦੋ, ਕੰਨਾਂ ਦੇ ਉੱਪਰ ਲਗਾਉਣ ਵਾਲਾ ਏਅਰਫੋਨ ਚੰਗੀ ਕੰਪਨੀ ਤੋਂ ਖਰੀਦੋ।
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ - 9914880392