ਨਵੇਂ ਸਾਲ ਦੇ ਜਸ਼ਨ ਮਨਾਈਏ
Monday, Dec 31, 2018 - 12:57 PM (IST)

ਆਓ ਨਵੇਂ ਸਾਲ ਦੇ ਜਸ਼ਨ ਮਨਾਈਏ
ਡਿੱਗੇ ਹੋਏ ਨੂੰ ਗਲ ਨਾਲ ਲਾਈਏ
ਦਰਦ ਵੰਦਾ ਦਾ ਦਰਦ ਵੰਡਾਈਏ
ਭੁੱਖਿਆਂ ਦੇ ਮੂੰਹ ਚੋਗਾ ਪਾਈਏ
ਨਵੀਂਆਂ ਸੋਚਾਂ ਨੂੰ ਅਪਣਾਈਏ
ਹਿੰਮਤ ਦੇ ਸੰਗ ਯਾਰੀ ਲਾਈਏ
ਪਿੰਡ 'ਚ ਨਾ ਧੜੇ ਬੰਦੀਆਂ ਬਣਾਈਏ
ਹੱਕ ਸੱਚ ਇਨਸਾਫ ਦਿਵਾਈਏ
ਆਓ...
ਠੱਗ ਬਾਬਿਆਂ ਨੂੰ ਦੂਰ ਭਜਾਈਏ
ਧਰਮਾਂ ਵਿਚ ਨਾ ਵੰਡੀਆਂ ਪਾਈਏ
ਮਜਬ੍ਹਾਂ ਦੇ ਨਾ ਤੀਰ ਚਲਾਈਏ
ਮਰਦੇ ਦੇ ਮੂੰਹ ਪਾਣੀ ਪਾਈਏ
ਹੱਦਾਂ ਸਰਹੱਦਾਂ ਰਲ ਮਿਲ ਢਾਈਏ
ਵਿਛੜੇ ਵੀਰਾਂ ਨੂੰ ਵੀਰ ਮਿਲਾਈਏ
ਉਮਰਾਂ ਦੀਆਂ ਸਾਂਝਾ ਪਾਈਏ
ਕਰਤਾਰਪੁਰ ਤੱਕ ਰੂਹਾਂ ਰੁਸ਼ਨਾਈਏ
ਰੁੱਖ ਬਚਾਈਏ ਕੁੱਖ ਬਟਾਈਏ
ਰੁੱਖ ਨਾ ਪੁਟੀਏ ਬੂਟੇ ਲਾਈਏ
ਫੁੱਲਾਂ ਵਾਗੂੰ ਮਹਿਕ ਖਿੰਡਾਈਏ
ਵਾਤਾਵਰਨ ਸ਼ੁੱਧ ਬਣਾਈਏ
ਸੁਹਾਗ, ਲੋਰੀਆਂ, ਘੋੜੀਆਂ ਗਾਈਏ
ਨੱਢੀਆਂ ਨੱਚਣ ਤੇ ਭੰਗੜੇ ਪਾਈਏ
ਵੰਝਲੀ ਦੀ ਕੋਈ ਹੂਕ ਸੁਣਾਈਏ
ਫੂਲਪੁਰੀ ਮਾਂ ਬੋਲੀ ਦਾ ਸਤਿਕਾਰ ਵਧਾਈਏ
ਆਓ ਨਵੇਂ ਸਾਲ ਦਾ ਜਸ਼ਨ ਮਨਾਈਏ
ਬੰਤ ਸਿੰਘ ਫੁਲਪੁਰੀ
ਪਿੰਡ ਤੇ ਡਾਕ ਫੂਲ ਟਾਊਨ
ਜ਼ਿਲਾ ਬਠਿੰਡਾ
ਮੋਬਾਇਲ ਨੰ. 98721-76366