ਕਵਿਤਾ ਖਿੜਕੀ : ਪ੍ਰਦੂਸ਼ਣ ਰਹਿਤ ਐਤਕੀਂ ਦੀਵਾਲੀ ਮਨਾਈਏ

10/07/2020 11:05:06 AM

ਪ੍ਰਦੂਸ਼ਣ ਰਹਿਤ ਐਤਕੀਂ ਦੀਵਾਲੀ ਮਨਾਈਏ

ਆਓ ਬੱਚਿਓ ਰਲ਼ ਕਸਮਾਂ ਖਾਈਏ,
ਪ੍ਰਦੂਸ਼ਣ ਰਹਿਤ ਐਤਕੀਂ ਦੀਵਾਲੀ ਮਨਾਈਏ।

ਏਸ ਵਾਰ ਨਹੀਂ ਪਟਾਕੇ ਚਲਾਉਣੇ,
ਸਭਨੇ ਰਲ਼ ਕੇ ਹੈ ਬੂਟੇ ਲਾਉਣੇ,
ਲੈਣ ਅਸੀਸਾਂ ਸਤਿਗੁਰੂ ਕੋਲੋਂ, 
ਉਹਦੇ ਦਰ ਤੇ ਜਾਵਾਂਗੇ।
ਪ੍ਰਦੂਸ਼ਣ ਰਹਿਤ ਐਤਕੀਂ ਦੀਵਾਲੀ ਮਨਾਵਾਂਗੇ।

ਪਟਾਕਿਆਂ ਖਿਲਾਫ ਜੰਗ ਹੈ ਲੜ੍ਹਨੀ,
ਦੀਪਮਾਲਾ ਹੈ ਰਲਕੇ ਕਰਨੀ।
ਨਕਲੀ ਸਭ ਮਠਿਆਈਆਂ ਹੁੰਦੀਆਂ,
ਘਰੇ ਨਵੇਂ ਨਵੇਂ ਪਕਵਾਨ ਬਣਾਵਾਂਗੇ।
ਪ੍ਰਦੂਸ਼ਣ ਰਹਿਤ ਐਤਕੀਂ ਦੀਵਾਲੀ ਮਨਾਵਾਂਗੇ।

ਮਾਪਿਆਂ ਦੇ ਨਹੀਂ ਪੈਸੇ ਖਰਚਾਉਣੇ।
ਮੁਹੱਬਤਾਂ ਵਾਲੇ ਗੀਤ ਹੈ ਗਾਉਂਣੇ,
ਕੀਤੇ ਬੋਲ ਆਪਾਂ ਪੁਗਾਉਣੇ
ਆਪਣੇ ਆਪਣੇ ਫਰਜ਼ ਨਿਭਾਵਾਂਗੇ
ਪ੍ਰਦੂਸ਼ਣ ਰਹਿਤ ਐਤਕੀਂ ਦੀਵਾਲੀ ਮਨਾਵਾਂਗੇ।

ਵਾਤਾਵਰਨ ਗੰਦਾ ਨਹੀਂ ਕਰਨਾ,
ਰਲਕੇ ਸਾਨੂੰ ਪਊਗਾ ਲੜਨਾ,
ਇਸ ਵਿਸੇ ਦੇ ਉੱਪਰ,
ਆਪਾ ਸਾਰੇ ਮੁਹਿੰਮ ਚਲਾਵਾਂਗੇ।
ਪ੍ਰਦੂਸ਼ਣ ਰਹਿਤ ਐਤਕੀਂ ਦੀਵਾਲੀ ਮਨਾਵਾਂਗੇ।

ਪੜ੍ਹੋ ਇਹ ਵੀ ਖਬਰ- Navratri 2020: 17 ਅਕਤੂਬਰ ਤੋਂ ਸ਼ੁਰੂ ਹੋਣਗੇ ਨਰਾਤੇ, ਜਾਣੋ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ, ਪੂਜਾ ਵਿਧੀ ਤੇ ਮਹੱਤਵ

ਪੜ੍ਹੋ ਇਹ ਵੀ ਖਬਰ- ਧਨ ’ਚ ਵਾਧਾ ਤੇ ਘਰ ਦੇ ਕਲੇਸ਼ ਨੂੰ ਖ਼ਤਮ ਕਰਨ ਲਈ ਮੰਗਲਵਾਰ ਨੂੰ ਕਰੋ ਇਹ ਖ਼ਾਸ ਉਪਾਅ

ਪ੍ਰਿੰਸੀਪਲ ਗਗਨਪ੍ਰੀਤ ਕੌਰ
+917973929010

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ

ਕਵਿਤਾ ਖਿੜਕੀ : ਹੁਣ..........

ਮਿੱਧ ਨਾ ਦੇਵੇ ਕਿਧਰੇ ਕੋਈ,
ਤੁਹਾਡੇ ਵਿਹੜੇ ਖਿੜੀ ਕਲੀ,
ਚੜ੍ਹ ਨਾ ਜਾਵੇ ਕਿਧਰੇ ਵੇਖਿਉ ,
ਕਿਸੇ ਵਹਿਸ਼ੀ ਦੀ ਬਲੀ।

ਖਿੜਨ ਤੋਂ ਪਹਿਲਾਂ ਹੀ ਕਰੂੰਬਲਾਂ ਨੂੰ,
ਮਸਲ਼ ਨਾ ਦੇਵੇ ਕੋਈ ਦਰਿੰਦਾ,
ਭੰਨ ਲੈਣ ਦਿਉ ਅੰਗੜਾਈਆਂ,
ਬਣ ਜਾਣ ਦਿਉ ਬਾਜ ਪਰਿੰਦਾ।

ਕੱਜਣਾ, ਝੁਕਣਾ ਤੇ ਨਿੰਮ੍ਹਣਾ,
ਹੁਣ ਨਾ ਧੀਆਂ ਨੂੰ ਸਿਖਾਉ ,
ਹੱਕ ਸੱਚ ਲਈ ਲੜਨ ਲਈ,
ਸ਼ਮਸ਼ੀਰਾਂ ਇਨ੍ਹਾਂ ਦੇ ਹੱਥ ਫੜਾਓ।

ਨਿਪੁੰਸਕ, ਲਾਚਾਰ ਬੀਮਾਰ ਸਮਾਜ
ਰੱਖੋ ਨਾ ਇਸ ਤੋਂ ਕੋਈ ਆਸ,
ਧੀਆਂ ਨੂੰ ਅੰਗਿਆਰ ਬਣਾਉ,
ਹਰ ਰਾਵਣ ਦਾ ਕਰ ਦੇਵਣ ਨਾਸ।

ਉੱਡਣ ਦਿਉ ਵਿੱਚ ਅਸਮਾਨਾਂ,
ਖਹਿਣ ਦਿਉ ਨਾਲ ਤੁਫ਼ਾਨਾਂ,
ਕਲਮੀ ਤਾਕਤ ਨਾਲ ਨੀ ਸਰਨਾ,
ਹੁਣ ਤਾਂ ਪੈਣਾ ਚੰਡੀ ਬਣਨਾ।
ਹੁਣ ਤਾਂ ਪੈਣਾ ਚੰਡੀ ਬਣਨਾ।

ਮਨਦੀਪ ਪਾਲ ਕੌਰ,
ਸ ਪ ਸ ਮੀਆਂਪੁਰ ਅਰਾਈਆਂ, ਰੂਪਨਗਰ
Mobile-9463292156

PunjabKesari

ਜੋ ਗੀਤਾਂ ਚ ਹੁੰਦੇ ਉਹ ਹੋਰ ਹੋਣਿਆਂ,

ਰੁਲ ਗਈ ਸੜਕਾਂ ’ਤੇ ਕਿਸਾਨੀ,,,
ਇਹ ਆ ਉਜਾੜੇ ਦੀ ਨਿਸ਼ਾਨੀ,,,
ਘਰ ਦੀ ਹਾਲਤ ਮਾੜੀ ਬਾਹਲੀ,,
ਦਿਲ ਅੰਦਰ ਦੁੱਖੜੇ ਸੋਰ ਹੋਣਿਆ,
ਅਸਲੀ ਨੇ ਜੱਟ ਵੇਖੋ ਸੜਕਾਂ ’ਤੇ,,
ਜੋ ਗੀਤਾਂ ’ਚ ਹੁੰਦੇ ਉਹ ਹੋਰ ਹੋਣਿਆਂ,,

ਅਖੇ ਜੱਟ ਨੇ ਜਿਪਸੀ ਕੱਖਾਂ ਲਈ ਲੈਲੀ,
ਇਧਰ ਕੱਖ ਬੀਜਣ ਨੂੰ ਨਾ ਪੱਲੇ ਪੈਲੀ,,
ਉਹ ਨੇ ਭਲਾਂ ਕੀ ਚੋਰਾਂ ਨੂੰ ਫੜਨਾ ,,,
ਜਦੋਂ ਪਾਲੇ ਕੁੱਤੇ ਹੀ ਚੋਰ ਹੋਣਿਆ,,
ਅਸਲੀ ਨੇ ਜੱਟ ਵੇਖੋ ਸੜਕਾਂ ’ਤੇ,,
ਜੋ ਗੀਤਾਂ ’ਚ ਹੁੰਦੇ ਉਹ ਹੋਰ ਹੋਣਿਆਂ,,

ਰਫਲਾਂ ਬੰਦੂਕਾਂ ਵਾਲੇ ਟੀ.ਵੀ ’ਤੇ ਚੱਲੀ ਜਾਂਦੇ,,
ਧਰਨਿਆਂ ’ਚ ਕਿਹੜੇ ਡਾਗਾਂ ਝੱਲੀ ਜਾਂਦੇ,,
ਸ਼ੇਰੋਂ ਵਾਲਿਆ ਮੱਖਣਾਂ ਕਮਾ ਗਏ ਪੈਸੇ ਓ,,
ਗਾਇਕ ਘੁੰਮਦੇ ਬਣਾ ਕੇ ਟੌਹਰ ਹੋਣਿਆ,,
ਅਸਲੀ ਨੇ ਜੱਟ ਵੇਖੋ ਸੜਕਾਂ ’ਤੇ,,
ਜੋ ਗੀਤਾਂ ’ਚ ਹੁੰਦੇ ਉਹ ਹੋਰ ਹੋਣਿਆਂ,,

ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜ਼ਿਲ੍ਹਾ ਸੰਗਰੂਰ।
ਸੰਪਰਕ 98787-98726


rajwinder kaur

Content Editor

Related News