ਖੁਰਾਕ ਤੇ ਪੋਸ਼ਣ ਸੁਰੱਖਿਆ : ਕੀ ਇਸ਼ਤਿਹਾਰ ਮਦਦਗਾਰ ਹੋ ਸਕਦਾ ਹੈ

12/01/2022 12:21:27 AM

ਪਿਛਲੇ ਕੁਝ ਦਹਾਕਿਆਂ ’ਚ ਵਿਗਿਆਨ ਨੇ ਪੂਰੀ ਦੁਨੀਆ ’ਚ ਭੋਜਨ, ਚਾਰੇ ਤੇ ਪਸ਼ੂਆਂ ਦੀ ਖੁਰਾਕ ਲਈ ਫਸਲਾਂ’ਚ ਸੁਧਾਰ ਲਿਆਉਣ ’ਚ ਵਰਨਣਯੋਗ ਸਫਲਤਾ ਹਾਸਲ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਫਸਲ ਅਤੇ ਸਿਹਤ ਦੀ ਦੇਖਭਾਲ ਨਾਲ ਜੁੜੀ ਪ੍ਰਣਾਲੀ ’ਚ ਲਗਾਤਾਰ ਵਿਕਾਸ ਪੱਖੀ ਤਬਦੀਲੀ ਆਈ ਹੈ, ਜਿਸ ਕਾਰਨ ਸਾਨੂੰ ਹਰ ਬੀਤਦੇ ਦਹਾਕੇ ਦੇ ਨਾਲ ਨਵੀਆਂ ਤਕਨੀਕਾਂ ਲੱਭਣ ’ਚ ਮਦਦ ਮਿਲੀ ਹੈ।

ਕੌਮਾਂਤਰੀ ਪੱਧਰ ’ਤੇ ਵਧਦੀ ਮਨੁੱਖੀ ਆਬਾਦੀ ਅਤੇ ਵਧੇਰੇ ਪੌਸ਼ਟਿਕ ਤੇ ਸੁਰੱਖਿਅਤ ਧਨ ਨਾਲ ਪੈਦਾ ਹੋਣ ਵਾਲੇ ਭੋਜਨ ਦੀ ਵਧਦੀ ਇੱਛਾ ਕਾਰਨ ਭੋਜਨ ਦੀ ਮੰਗ ’ਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਹੁਣੇ ਜਿਹੇ ਹੀ ਭੂ-ਸਿਆਸੀ ਸਥਿਤੀ ਨੇ ਖਾਸ ਤੌਰ ’ਤੇ ਨੇੜਲੇ ਭਵਿੱਖ ’ਚ ਖੁਰਾਕ ਅਤੇ ਪਾਲਣ–ਪੋਸ਼ਣ ਦੀ ਸੁਰੱਖਿਆ ਸਬੰਧੀ ਚਿੰਤਾ ਨੂੰ ਵਧਾ ਦਿੱਤਾ ਹੈ। ਇਸ ਤਰ੍ਹਾਂ ਨਾ ਸਿਰਫ ਕੈਲੋਰੀ ਸਬੰਧੀ ਲੋੜਾਂ ਸਗੋਂ ਕੁਦਰਤੀ ਸੋਮਿਆਂ ਨਾਲ ਪਾਲਣ ਪੋਸ਼ਣ ਸਬੰਧੀ ਸੁਰੱਖਿਆ ਦੀ ਡਿਗਦੀ ਹਾਲਤ ਬਾਰੇ ਖੁਰਾਕ ਸੁਰੱਖਿਆ ਯਕੀਨੀ ਕਰਨੀ ਇਕ ਪ੍ਰਮੁੱਖ ਚੁਣੌਤੀ ਬਣ ਗਈ ਹੈ। ਇਸ ਲਈ ਕੌਮੀ ਅਤੇ ਕੌਮਾਂਤਰੀ ਦੋਹਾਂ ਪੱਧਰਾਂ ’ਤੇ ਖੇਤੀਬਾੜੀ ਖੋਜ ਪ੍ਰਣਾਲੀਆਂ ਨੇ ਇਨ੍ਹਾਂ ਲੋੜਾਂ ਨੂੰ ਪੂਰਾ ਕਰਨ ਲਈ ਇਕ ਘੱਟ ਸਮਾਂਹੱਦ ’ਚ ਵਧੀਆ ਲਚਕੀਲੀ ਉੱਚ ਉਪਜ ਵਾਲੀਆਂ ਕਿਸਮਾਂ ਨੂੰ ਹਾਸਲ ਕਰਨ ਲਈ ਨਿਸ਼ਾਨੇ ਤੈਅ ਕੀਤੇ ਹਨ। ਲੋੜੀਂਦੇ ਲਾਭ ਦੀ ਦਰ ’ਚ ਵਾਧੇ ਨੂੰ ਹਾਸਲ ਕਰਨ ਲਈ ‘ਗੇਮ ਚੇਂਜਿੰਗ ਲੱਛਣਾਂ’ ਵਾਲੇ ਤਬਦੀਲੀ ਘੜੇ ਉਪਾਅ ਮੁਹੱਈਆ ਕਰਵਾਉਣ ਲਈ ਆਧੁਨਿਕ ਫਸਲ ਪੈਦਾ ਕਰਨ ਵਾਲੇ ਪਲੇਟਫਾਰਮਾਂ ’ਚ ਸਟੀਕ ਪਲਾਂਟ ਬ੍ਰੀਦਿੰਗ ’ਤੇ ਤੇਜ਼ੀ ਨਾਲ ਅਮਲ ਕੀਤਾ ਜਾ ਰਿਹਾ ਹੈ। ਜੈਨੇਟਿਕ ਇੰਜੀਨੀਅਰਿੰਗ ਵਰਗੀ ਅਤਿਆਧੁਨਿਕ ਤਕਨਾਲੋਜੀ ਅਤੇ ਹੁਣ ਕ੍ਰਿਸਪਰ ਵਰਗੀਆਂ ਸੰਭਾਵਨਾਵਾਂ ਉਪਲਬਧ ਕਰਵਾਉਂਦੀ ਹੈ ਜੋ ਵਧੇਰੇ ਕਰ ਕੇ ਰਵਾਇਤੀ ਪੈਦਾਵਾਰ ਦੀਆਂ ਤਕਨੀਕਾਂ ਦੀ ਪਹੁੰਚ ਤੋਂ ਪਰ੍ਹੇ ਹੈ।

ਇਨ੍ਹਾਂ ਤਕਨੀਕਾਂ ਦਾ ਮੰਤਵ ਸਥਾਈ ਖੇਤੀਬਾੜੀ ਵੱਲ ਅੱਗੇ ਵਧਣਾ ਅਤੇ ਵਾਰ-ਵਾਰ ਹੋ ਰਹੇ ਪੌਣ-ਪਾਣੀ ਦੀ ਤਬਦੀਲੀ ਦੀਆਂ ਘਟਨਾਵਾਂ ਪ੍ਰਤੀ ਲਚਕੀਲਾਪਨ ਪ੍ਰਦਾਨ ਕਰਨਾ ਹੈ। ਭਾਰਤੀ ਸੰਦਰਭ ’ਚ 1980 ਦੇ ਦਹਾਕੇ ਦੇ ਦੂਜੇ ਅੱਧ ਤੋਂ ਭਾਰਤ ਸਰਕਾਰ ਨੇ ਦੇਸ਼ ’ਚ ਖੇਤੀਬਾੜੀ ਅਤੇ ਜੈਵ ਟੈਕਨਾਲੋਜੀ ਦੇ ਵਿਕਾਸ ਨੂੰ ਉੱਚ ਪਹਿਲ ਅਤੇ ਠੋਸ ਹਮਾਇਤ ਪ੍ਰਦਾਨ ਕੀਤੀ ਹੈ। 1985 ’ਚ ਵਿਗਿਆਨ ਅਤੇ ਟੈਕਨਾਲੋਜੀ ਮੰਤਰਾਲਾ ਅਧੀਨ ਜੈਵ ਟੈਕਨਾਲੋਜੀ ਦਾ ਇਕ ਵੱਖਰਾ ਵਿਭਾਗ ਸਥਾਪਤ ਕੀਤਾ ਗਿਆ।

ਇਹ ਕਦਮ ਭਾਰਤ ਨੂੰ ਅਨਾਜ ਦਾ ਇਕ ਪ੍ਰਮੁੱਖ ਕੌਮਾਂਤਰੀ ਬਰਾਮਦਕਾਰ ਬਣਾਉਣ ਦੇ ਨਾਲ ਹੀ ਭਾਰਤ ਨੂੰ ਖੇਤੀਬਾੜੀ ਅਤੇ ਜੈਵ ਟੈਕਨਾਲੋਜੀ ਦੇ ਖੇਤਰ ’ਚ ਦੁਨੀਆ ਦੇ ਅਗਾਂਹਵਧੂ ਦੇਸ਼ਾਂ ’ਚ ਇਕ ਬਣਾਉਣ, ਇਸ ਸਵਦੇਸ਼ੀ ਤਕਨੀਕੀ ਵਿਕਾਸ ਨੂੰ ਭਾਰਤ ਦੀਆਂ ਲੋੜਾਂ ਮੁਤਾਬਕ ਢਾਲਣ, ਭਾਰਤੀ ਫਸਲ ਦੀ ਪੈਦਾਵਾਰ ਨੂੰ ਹਰੀ ਕ੍ਰਾਂਤੀ ਦੌਰਾਨ ਹਾਸਲ ਕੀਤੀਆਂ ਗਈਆਂ ਉਚਾਈਆਂ ਤੱਕ ਮੁੜ ਪਹੁੰਚਾਉਣ ਅਤੇ ਭਾਰਤ ਨੂੰ ਭਵਿੱਖ ਦੀ ਖੁਰਾਕ ਸਬੰਧੀ ਮੰਗ ਮੁਤਾਬਕ ਆਤਮਨਿਰਭਰ ਬਣਾਉਣ ਸਮੇਤ ਕਈ ਅਹਿਮ ਇੱਛਾਵਾਂ ਤੋਂ ਪ੍ਰੇਰਿਤ ਹੈ।

ਕੌਮਾਂਤਰੀ ਪੱਧਰ ’ਤੇ ਜੱਦੀ-ਪੁਸ਼ਤੀ ਰੂਪ ਨਾਲ ਵੱਖ-ਵੱਖ ਫਸਲਾਂ ਦਾ ਬਾਜ਼ਾਰ 6.9 ਫੀਸਦੀ ਦੇ ਸਾਲਾਨਾ ਵਾਧੇ ਦੀ ਦਰ ਨਾਲ ਵਧਦਾ ਹੋਇਆ 2021 ’ਚ 19.72 ਬਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 2022 ’ਚ 21.08 ਬਿਲੀਅਨ ਅਮਰੀਕੀ ਡਾਲਰ ਹੋ ਗਿਆ। ਇਸ ਬਾਜ਼ਾਰ ਦਾ 2026 ’ਚ 5.8 ਫੀਸਦੀ ਦੀ ਸਾਲਾਨਾ ਵਾਧੇ ਦੀ ਦਰ ਨਾਲ ਵਧਦੇ ਹੋਏ 26.38 ਬਿਲੀਅਨ ਅਮਰੀਕੀ ਡਾਲਰ ਹੋ ਜਾਣ ਦੀ ਉਮੀਦ ਹੈ। ਇਹ ਭਾਰਤ ਲਈ ਕੌਮਾਂਤਰੀ ਪਲਾਂਟ ਬਾਇਓਟੈਕ ਦੇ ਖੇਤਰ ’ਚ ਇਕ ਪ੍ਰਮੁੱਖ ਭਾਈਵਾਲ ਬਣਨ ਦਾ ਇਕ ਵੱਡਾ ਮੌਕਾ ਪ੍ਰਦਾਨ ਕਰਦਾ ਹੈ।

ਜੱਦੀ-ਪੁਸ਼ਤੀ ਪੱਖੋਂ ਸਰ੍ਹੋਂ ਦੇ ਵਪਾਰੀਕਰਨ ਲਈ ਪ੍ਰਵਾਨਗੀ ਸਮੇਤ ਕੁਝ ਤਾਜ਼ਾ ਪ੍ਰਗਤੀ ਤਿਲਹਨ ਖੇਤਰ ’ਚ ਸਥਿਰਤਾ ਲਿਆਉਣ ਵੱਲ ਅੱਗੇ ਵਧ ਰਹੀ ਹੈ। ਇਹ ਮੰਨਿਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਦੀ ਉੱਨਤ ਅਤੇ ਵਪਾਰੀਕਰਨ ਯੋਗ ਤਕਨਾਲੋਜੀ ਬਾਇਟੈੱਕ ਫਸਲਾਂ ਦੇ ਵੱਡੇ ਉਭਰਦੇ ਬਾਜ਼ਾਰ ’ਚ ਇਕ ਪ੍ਰਮੁੱਖ ਕੌਮਾਂਤਰੀ ਭਾਈਵਾਲ ਵਜੋਂ ਭਾਰਤ ਨੂੰ ਬਹੁਤ ਅੱਗੇ ਲਿਆਵੇਗੀ।

ਭਾਰਤੀ ਜਨਤਕ ਖੇਤਰ ਤੋਂ ਆਉਣ ਵਾਲੀ ਹਾਈਬ੍ਰਿਡ ਟੈਕਨਾਲੋਜੀ ਦਾ ਅਜਿਹਾ ਹੀ ਇਕ ਨਵਾਚਾਰ ਹੁਣੇ ਜਿਹੇ ਹੀ ਪ੍ਰਵਾਨਤ ਧਾਰਾ ਸਰ੍ਹੋਂ ਹਾਈਬ੍ਰਿਡ 11 ਹੈ ਜੋ ਜੱਦੀ-ਪੁਸ਼ਤੀ ਤਿਆਰ ਕੀਤੀ ਗਈ ਸਰ੍ਹੋਂ ਦੀ ਇਕ ਕਿਸਮ ਹੈ। ਸਰ੍ਹੋਂ ਮੁੱਖ ਰੂਪ ’ਚ ਰਾਜਸਥਾਨ, ਹਰਿਆਣਾ, ਪੰਜਾਬ ਅਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ’ਚ 6-7 ਮਿਲੀਅਨ ਹੈਕਟੇਅਰ ਖੇਤਰ ’ਚ ਉਗਾਈ ਜਾਂਦੀ ਹੈ।

ਭਾਰਤ ਆਪਣੇ ਖਾਣ ਵਾਲੇ ਤੇਲਾਂ ਦੀਆਂ ਲੋੜਾਂ ਦਾ ਲਗਭਗ 55 ਤੋਂ 60 ਫੀਸਦੀ ਹਿੱਸਾ ਦਰਾਮਦ ਕਰਦਾ ਹੈ। 2020-21 ਦੌਰਾਨ ਲਭਗ 13.3 ਮਿਲੀਅਨ ਟਨ ਖਾਣ ਵਾਲੇ ਤੇਲ ਦੀ ਦਰਾਮਦ 1.17 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਗਈ ਸੀ। ਇਹ ਮੁੱਖ ਰੂਪ ਨਾਲ ਤਿਲਹਨ, ਸਰ੍ਹੋਂ ਦੇ ਲਗਭਗ 1-1.3 ਟਨ ਪ੍ਰਤੀ ਹੈਕਟੇਅਰ ਦੇ ਘੱਟ ਉਤਪਾਦਨ ਕਾਰਨ ਹੈ ਜੋ 2 ਦਹਾਕੇ ਤੋਂ ਵੱਧ ਸਮੇਂ ਤੋਂ ਸਥਿਰ ਬਣਿਆ ਹੋਇਆ ਹੈ। ਪਲਾਂਟ ਹਾਈਬ੍ਰਿਡ ਆਮ ਤੌਰ ’ਤੇ ਇਕ ਹੀ ਕਿਸਮ ਦੇ 2 ਜੱਦੀ- ਪੁਸ਼ਤੀ ਪੱਖੋਂ ਵੱਖ-ਵੱਖ ਬੂਟਿਆਂ ਨੂੰ ਹਾਈਬ੍ਰਿਡ ਕਰ ਕੇ ਇਕ ਅਜਿਹਾ ਬੂਟਾ ਹਾਸਲ ਕਰਨ ਦੇ ਇਰਾਦੇ ਨਾਲ ਕੀਤਾ ਜਾਂਦਾ ਹੈ ਜਿਸ ਦੀ ਪੈਦਾਵਾਰ ਜੈਵਿਕ ਤੌਰ ’ਤੇ ਵੱਖ ਕਿਸਮ ਦੇ ਮਾਤਾ-ਪਿਤਾ ਦੀ ਤੁਲਨਾ ’ਚ ਵਧੇਰੇ ਹੁੰਦੀ ਹੈ।

3 ਸਾਲ ਦੀ ਮਿਆਦ ’ਚ 8 ਥਾਵਾਂ ’ਤੇ ਕੀਤੇ ਗਏ ਸਰਵ ਭਾਰਤੀ ਤਾਲਮੇਲ ਵਾਲੇ ਪ੍ਰੀਖਣ ਤੋਂ ਪਤਾ ਲੱਗਾ ਹੈ ਕਿ ਡੀ.ਐੱਮ.ਐੱਚ-11 ਦੀ ਉਪਜ ਆਪਣੇ ਮੂਲ ਵਰੁਣ ਦੀ ਤੁਲਨਾ ’ਚ 28 ਫੀਸਦੀ ਵੱਧ ਹੈ ਅਤੇ ਜ਼ੋਨਲ ਚੈੱਕ ਦੇ ਮੁਕਾਬਲੇ 37 ਫੀਸਦੀ ਬਿਹਤਰ।

ਇਸ ਟੈਕਨਾਲੋਜੀ ’ਚ ਬਾਰ, ਬਾਰਨੇਜ ਬਾਰਸਟਾਰ ਜੀਨ ਪ੍ਰਣਾਲੀ ਸ਼ਾਮਲ ਹੈ ਜਿੱਥੇ ਬਾਰਨੇਜ ਜੀਨ ਮਰਦਾਂ ’ਚ ਬਾਂਝਪਨ ਪੈਦਾ ਕਰਦਾ ਹੈ, ਉੱਥੇ ਬਾਰਸਟਾਰ ਜੀਨ ਉਰਵਰਤਾ ਨੂੰ ਮੁੜ ਸਥਾਪਿਤ ਕਰਦੀ ਹੈ, ਇਸ ਨਾਲ ਉਪਜਾਊ ਬੀਜਾਂ ਦਾ ਉਤਪਾਦਨ ਯਕੀਨੀ ਹੁੰਦਾ ਹੈ। ਤੀਜਾ ਜੀਵਨ ਬਾਰ, ਗਲੂਫੋਸਿਨੇ ਲਈ ਮੁਕਾਬਲਾ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਇਸ ਵਿਕਸਤ ਤਕਨਾਲੋਜੀ ਦੇ ਲਾਭ ਡੀ.ਐੱਮ.ਐੱਚ-11 ਤੱਕ ਹੀ ਸੀਮਤ ਨਹੀਂ ਹਨ ਸਗੋਂ ਇਸ ਨੂੰ ਵਧੀਆ ਗੁਣਵੱਤਾ ਵਾਲੇ ਉਨ੍ਹਾਂ ਹਾਈਬ੍ਰਿਡ ਕਿਸਮਾਂ ਦੇ ਵਿਕਾਸ ਲਈ ਇਕ ਆਧਾਰ ਤਕਨਾਲੋਜੀ ਵਜੋਂ ਮੰਨਿਆ ਜਾ ਸਕਦਾ ਹੈ ਜੋ ਭਾਰਤ ਦੇ ਵਧਦੇ ਖਾਣ ਵਾਲੇ ਤੇਲਾਂ ਦੀ ਦਰਾਮਦ ਦੇ ਖਰਚ ਨੂੰ ਘੱਟ ਕਰਨ ਲਈ ਜ਼ਰੂਰੀ ਹੈ।

ਕੁਲ ਮਿਲਾ ਕੇ ਇਸ ਕਿਸਮ ਦੀ ਤਾਜ਼ਾ ਟੈਕਨਾਲੋਜੀ ਭਾਰਤ ਨੂੰ ਇਕ ਪ੍ਰਮੁੱਖ ਖੁਰਾਕ ਪ੍ਰਦਾਨ ਕਰਨ ਵਾਲੇ ਦੇ ਰੂਪ ’ਚ ਅਗਾਂਹਵਧੂ ਬਣਾਉਣ ਵਾਲੀ ਭਾਰਤੀ ਖੇਤੀਬਾੜੀ ਲਈ ਗੇਮ ਚੇਂਜਰ ਸਾਬਤ ਹੋ ਸਕਦੀ ਹੈ। ਇਸ ਦਿਸ਼ਾ ’ਚ ਭਾਰਤ ਨੂੰ ਅੱਗੇ ਵਧਾਉਣ ਲਈ ਇਹ ਜ਼ਰੂਰੀ ਹੈ ਕਿ ਨਵਾਚਾਰ ਦਾ ਇਕ ਮਜ਼ਬੂਤ ਈਕੋਸਿਸਟਮ ਵਿਕਸਤ ਕੀਤਾ ਜਾਵੇ ਅਤੇ ਉਸ ਨੂੰ ਹਮਾਇਤ ਦਿੱਤੀ ਜਾਵੇ।

ਵਿਭਾ ਧਵਨ, ਕਿਰਨ ਕੁਮਾਰ ਸ਼ਰਮਾ

(ਲੇਖਿਕਾ, ਦਿ ਐਨਰਜੀ ਐਂਡ ਰਿਸੋਰਸਿਜ਼ ਇੰਸਟੀਚਿਊਟ (ਟੇਰੀ), ਨਵੀਂ ਦਿੱਲੀ ਦੀ ਮਹਾਨਿਰਦੇਸ਼ਕ ਅਤੇ ਲੇਖਕ, ਪ੍ਰੋਗਰਾਮ ਡਾਇਰੈਕਟਰ, ਸਸਟੇਨੇਬਲ ਐਗਰੀਕਲਚਰ, ਟੇਰੀ ਅਤੇ ਇੰਟਰਨੈਸ਼ਨਲ ਕ੍ਰਾਪਸ ਰਿਸਰਚ ਫਾਰ ਦਿ ਸੇਮੀ-ਐਰਿਡ ਟ੍ਰਾਪਿਕਸ (ਇਕਰੀਸੈੱਟ) ਦੀ ਸਾਬਕਾ ਡਿਪਟੀ ਡਾਇਰੈਕਟਰ ਜਨਰਲ ਫਾਰ ਰਿਸਰਚ ਹਨ)।


 


Anuradha

Content Editor

Related News