ਟੁੱਟ ਗਏ ਸੁਪਨੇ
Friday, Aug 10, 2018 - 05:48 PM (IST)
ਟੁੱਟ ਗਏ ਸੁਪਨੇ,
ਸੀ ਕਿਹੜਾ ਆਪਣੇ,
ਮਿਆਦੀ ਸੀ ਉਹ,
ਮਿਆਦ ਪੁਗਾਗੇ,
ਗਈ ਰਾਤ ਤਾਂ,
ਪੱਤੇ ਵਾਹ ਗਏ।
ਸੱਜਣ ਵੀ ਸੀ,
ਇੰਨਾਂ ਵਰਗੇ,
ਰਾਤਾਂ ਦੇ ਕਿਸੇ,
ਦੀਵੇ ਵਰਗੇ,
ਚੜ੍ਹਿਆ ਦਿਨ ਤਾਂ,
ਵਿਚ ਸਮਾਂ ਗਏ,
ਟੁੱਟ ਗਏ ਸੁਪਨੇ,
ਸੀ ਕਿਹੜਾ ਆਪਣੇ,
ਮਿਆਦੀ ਸੀ ਉਹ,
ਮਿਆਦ ਪੁਗਾਗੇ,
ਗਈ ਰਾਤ ਤਾਂ,
ਪੱਤੇ ਵਾਹ ਗਏ।
ਕਰ ਲੈ 'ਸੁਰਿੰਦਰ',
ਚਾਰ ਦੀਵਾਰੀ,
ਬੀਜ ਨਾ ਬੈਠੀ,
ਪਿਆਰ ਕਿਆਰੀ,
ਬੀਜ ਪਿਆਰ ਦੇ,
ਪਿਆਰ ਹੀ ਖਾ ਗਏ,
ਟੁੱਟ ਗਏ ਸੁਪਨੇ,
ਸੀ ਕਿਹੜਾ ਆਪਣੇ,
ਮਿਆਦੀ ਸੀ ਉਹ,
ਮਿਆਦ ਪੁਗਾਗੇ,
ਗਈ ਰਾਤ ਤਾਂ,
ਪੱਤੇ ਵਾਹ ਗਏ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ-8872321000
