ਕਿਉਂਕਿ ਮੈਂ ਇਕ ਔਰਤ ਹਾਂ

09/11/2018 5:56:48 PM

ਕਿਉਂਕਿ ਮੈਂ ਇਕ ਔਰਤ ਹਾਂ
ਏਸੇ ਲਈ ਮੈਨੂੰ ਚਾਰ-ਦਿਵਾਰੀ 'ਚ ਬੰਦ ਕਰਿਆ
ਕਿਉਂਕਿ ਮੈਂ ਇਕ ਔਰਤ ਹਾਂ,
ਇਸੇ ਲਈ ਮੈਨੂੰ ਨੀਵਾਂ ਕਰਿਆ
ਹਰ ਪਦਰ ਤੇ ਬੇਇਨਸਾਫ਼ੀ ਤੇ ਹਰ ਜਗ੍ਹਾ ਹੀ ਵਿਤਕਰਾ ਕਰਿਆ
ਕਿਉਂਕਿ ਮੈਂ ਇਕ ਔਰਤ ਹਾਂ,ਇਸੇ ਲਈ ਜੁੱਤੀ ਥੱਲੇ ਧਰਿਆ
ਮੇਰੇ ਤੋਂ ਹੀ ਜਨਮ ਲੈ, ਫਿਰ ਮੈਨੂੰ ਹੀ ਖਤਮ ਕਰਿਆ,
ਤੇਰੇ ਲਈ ਹਰ ਪੀੜਾ ਸਹਿ ਲਈ ਮੈਂ ਪਰ ਮੇਰੀ ਵਾਰੀ ਕਿਉਂ ਤੂੰ ਕਾਤਿਲ ਬਣਿਆ
ਕਿਉਂਕਿ ਮੈਂ ਇਕ ਔਰਤ ਹਾਂ, ਕੀ ਇਸੇ ਲਈ ਮੇਰਾ ਹੱਕ ਮਰਿਆ
ਜਨਮ ਤੋਂ ਲੈ ਕੇ ਮਰਨ ਤਕ ਮੈਂ ਸਾਥ ਤੇਰਾ ਨਿਭਾਉਂਦੀ ਹਾਂ
ਮਾਂ ,ਭੈਣ, ਦੋਸਤ ਤੇ ਪਤਨੀ ਬਣ, ਤੇਰੇ ਦੁੱਖਾਂ ਵਿਚ ਖੜ੍ਹ ਜਾਂਦੀ ਹਾਂ
ਫਿਰ ਕਿਉਂ ਮੈਨੂੰ ਨੀਵਾਂ ਰੱਖ ਕੇ, ਖੁਦ ਨੂੰ ਮਹਾਨ ਕਹਿਲਾਉਂਦਾ ਏ
ਦਸ ਤੂੰ ਇਸ ਸਬ ਵਿਚ ਕਿਹੜੀ ਮਰਦਾਨਗਿਰੀ ਫੈਲਾਉਦਾਂ ਏ
ਕਿਉਂਕਿ ਮੈਂ ਇਕ ਔਰਤ ਹਾਂ, ਇਸੇ ਲਈ ਲੋਚਣਾ ਚਾਹੁੰਦੇ ਏ
ਸੋਚ ਤੇਰੀ ਵਿਚ ਇਸ ਫਰਕ ਦਾ ਦੱਸ ਮੈਨੂੰ ਕੀ ਕਾਰਨ ਏ
ਕੀ ਮੇਰੇ ਦਿਲ ਵਿਚ ਉਹ ਜ਼ਜ਼ਬਾਤ ਨਹੀਂ ਜੋ ਤੇਰੇ ਦਿਲ ਵਿਚ ਕਾਇਮ ਨੇ
ਮੈਂ ਵੀ ਤਾਂ ਉਡਣਾ ਚਾਹੁੰਦੀ ਹਾਂ
ਪੰਛੀ ਵਾਂਗ ਮਾਰ ਉਡਾਰੀ ਵੇ
ਪਰ ਕਿਉਂ ਤੂੰ ਮੇਰੇ ਖੰਭ ਕੱਟਣ ਦੀ ਕਰਦਾ ਫਿਰੇ ਤਿਆਰੀ ਓਏ
ਜੇ ਡਰ ਲੱਗਦਾ ਹੈ ਚੰਦਰੇ ਸਮਾਜ ਤੋਂ, ਏਸੇ ਲਈ ਰੋਕਾ ਟੋਕੀ ਏ
ਫਿਰ ਸਮਾਜ ਬਦਲਣ ਦੀ ਗੱਲ ਕਰ ਕੋਈ
ਪਰ ਸੋਚ ਨਾ ਕਰ ਛੋਟੀ ਏ
ਗੁਲਾਮ ਬਣਾਉਣਾ ਤਾਂ ਬੁਝਦਿਲਾਂ ਦਾ ਕੰਮ
ਇਸ ਵਿਚ ਮਹਾਨ ਨਾ ਕਹਿ ਖੁਦ ਨੂੰ
ਦੇ ਤੂੰ ਮੈਨੂੰ ਹੱਕ ਮੇਰਾ
ਤੇ ਕਹਿਲਾ ਅਸਲੀ ਮਰਦ ਖੁਦ ਨੂੰ
ਕਿਰਨਪ੍ਰੀਤ ਕੌਰ
+4368864013133


Related News