ਨਜ਼ਰ ਨਹੀ ਆਉਦਾ,ਕਿਸੇ ਦਾ ਵੀ ਫੇਰ ਦੁੱਖ....

Saturday, Apr 13, 2019 - 05:06 PM (IST)

ਨਜ਼ਰ ਨਹੀ ਆਉਦਾ,ਕਿਸੇ ਦਾ ਵੀ ਫੇਰ ਦੁੱਖ....

ਨਜ਼ਰ ਨਹੀ ਆਉਦਾ,ਕਿਸੇ ਦਾ ਵੀ ਫੇਰ ਦੁੱਖ।
ਜਾਗਦੀ ਜਮੀਰ ਵਾਲਾ ਹੋਵੇ ,ਨਾ ਜੇ ਮਨੁੱਖ।
ਸੱਚਾ ਇਸ਼ਕ ਤਾਂ ਬਸ ਕਿਤਾਬਾਂ ਵਿੱਚ ਰਹਿ ਗਿਐ
ਦੁਨੀਆ 'ਚ ਰਹਿ ਗਈ,ਬਸ ਜਿਸਮਾਂ ਦੀ ਭੁੱਖ।
ਨਸ਼ਿਆਂ ਦੇ ਵਿੱਚ ਜਵਾਨੀ ਗਾਲੀ ਜਾਂਦੇ ਨੇ।
ਮਾਪੇ ਜਾਣ ਸੜਦੇ ,ਵੇਖ ਸਭ ਧੁੱਖ ਧੁੱਖ।
ਆਂਦਰਾਂ ਆਪਣੀਆਂ ਆਪੇ ਸਾੜੀ ਜਾਨੇ ਹਾਂ
ਧੜਾਧੜ ਵੱਢੀ ਜਦੋਂ ਜਾਂਦੇ ਹਾਂ ਆਪਾਂ ਰੁੱਖ।
ਸਾਂਭ ਜਿੰਮੇਵਾਰੀਆਂ ਜੇ ਉੱਠ ਕੇ ਖਲੋ ਜਾਉ
ਲੋਕੋ ਭੱਜੇ ਆਉਣੇ,ਤੁਹਾਡੇ ਵੱਲ ਫੇਰ ਸੁੱਖ।

ਸੁਰਿੰਦਰ ਕੋਰ


author

Aarti dhillon

Content Editor

Related News