ਸਰਕਾਰੀ ਛੁੱਟੀਆਂ ਰੱਦ! ਐਤਵਾਰ ਵੀ ਲਾਉਣੇ ਪੈਣਗੇ, ਜਾਣੋ ਚੰਡੀਗੜ੍ਹ ''ਚ ਕਿਉਂ ਲਿਆ ਗਿਆ ਇਹ ਫ਼ੈਸਲਾ

Wednesday, Jul 08, 2026 - 10:08 AM (IST)

ਸਰਕਾਰੀ ਛੁੱਟੀਆਂ ਰੱਦ! ਐਤਵਾਰ ਵੀ ਲਾਉਣੇ ਪੈਣਗੇ, ਜਾਣੋ ਚੰਡੀਗੜ੍ਹ ''ਚ ਕਿਉਂ ਲਿਆ ਗਿਆ ਇਹ ਫ਼ੈਸਲਾ

ਚੰਡੀਗੜ੍ਹ (ਮਨਪ੍ਰੀਤ) : ਰੱਖੜੀ ਦੇ ਪਵਿੱਤਰ ਤਿਉਹਾਰ ਨੂੰ ਧਿਆਨ ’ਚ ਰੱਖਦਿਆਂ ਚੰਡੀਗੜ੍ਹ ਡਾਕ ਮੰਡਲ ਨੇ ਭੈਣਾਂ ਦੇ ਪਿਆਰ ਦੀ ਡੋਰ ਨੂੰ ਸਮੇਂ ਸਿਰ ਭਰਾਵਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। 28 ਅਗਸਤ ਨੂੰ ਮਨਾਏ ਜਾਣ ਵਾਲੇ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਡਾਕ ਵਿਭਾਗ ਨੇ ਬੁਕਿੰਗ ਦਾ ਸਮਾਂ ਵਧਾਉਣ ਦੇ ਨਾਲ-ਨਾਲ 15 ਜੁਲਾਈ ਤੋਂ 28 ਅਗਸਤ ਤੱਕ ਐਤਵਾਰ ਅਤੇ ਸਰਕਾਰੀ ਛੁੱਟੀਆਂ ਵਾਲੇ ਦਿਨ ਵੀ ਚੋਣਵੇਂ ਡਾਕਘਰ ਖੁੱਲ੍ਹੇ ਰੱਖਣ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਰੱਖੜੀਆਂ ਅਤੇ ਤੋਹਫ਼ੇ ਸਮੇਂ ਸਿਰ ਦੇਸ਼-ਵਿਦੇਸ਼ ’ਚ ਬੈਠੇ ਭਰਾਵਾਂ ਤੱਕ ਪਹੁੰਚ ਸਕਣ। ਇਸ ਫ਼ੈਸਲੇ ਦੇ ਮੁਤਾਬਕ ਡਾਕਘਰਾਂ 'ਚ ਮੁਲਾਜ਼ਮਾਂ ਦੀਆਂ ਸਰਕਾਰੀ ਛੁੱਟੀਆਂ ਰੱਦ ਹੋ ਗਈਆਂ ਹਨ ਅਤੇ ਉਨ੍ਹਾਂ ਨੂੰ 28 ਅਗਸਤ ਤੱਕ ਐਤਵਾਰ ਨੂੰ ਲਾਉਣੇ ਪੈਣਗੇ। ਡਾਕ ਵਿਭਾਗ ਮੁਤਾਬਕ ਰੱਖੜੀਆਂ ਦੀ ਬੁਕਿੰਗ ਦੇਸ਼ ਦੇ ਹਰ ਹਿੱਸੇ ਦੇ ਨਾਲ-ਨਾਲ ਵਿਦੇਸ਼ਾਂ ਲਈ ਵੀ ਲਗਾਤਾਰ ਕੀਤੀ ਜਾ ਰਹੀ ਹੈ। ਲੋਕਾਂ ਦੀ ਸਹੂਲਤ ਲਈ ਸੈਕਟਰ-17 ਸਥਿਤ ਜਨਰਲ ਡਾਕਘਰ (ਜੀ. ਪੀ. ਓ.) ’ਚ ਡਾਕ ਤੇ ਪਾਰਸਲ ਬੁਕਿੰਗ ਕਾਊਂਟਰ ਰਾਤ 8 ਵਜੇ ਤੱਕ ਖੁੱਲ੍ਹੇ ਰਹਿਣਗੇ, ਜਦੋਂ ਕਿ ਰੂਪਨਗਰ (ਰੋਪੜ) ਦੇ ਮੁੱਖ ਡਾਕਘਰ ’ਚ ਇਹ ਸੇਵਾ ਸ਼ਾਮ 7 ਵਜੇ ਤੱਕ ਉਪਲੱਬਧ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬ : ਮੁਫ਼ਤ ਕਣਕ ਲੈਣ ਵਾਲੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਨੂੰ ਰਾਹਤ, ਰਾਸ਼ਨ ਡਿਪੂਆਂ 'ਤੇ...

ਖੁੱਲ੍ਹੇ ਰਹਿਣਗੇ ਇਹ ਡਾਕਖਾਨੇ, ਹੋਰ ਸੇਵਾਵਾਂ ਵੀ ਜਾਰੀ ਰਹਿਣਗੀਆਂ

ਇਸ ਤੋਂ ਇਲਾਵਾ 15 ਜੁਲਾਈ ਤੋਂ 28 ਅਗਸਤ ਤੱਕ ਆਉਣ ਵਾਲੇ ਸਾਰੇ ਐਤਵਾਰਾਂ ਤੇ ਗਜ਼ਟਿਡ ਛੁੱਟੀਆਂ ਦੌਰਾਨ ਚੰਡੀਗੜ੍ਹ ਜੀ. ਪੀ. ਓ., ਰੂਪਨਗਰ ਮੁੱਖ ਡਾਕਘਰ, ਸੈਕਟਰ-19 ਡਾਕਘਰ ਤੇ ਸੈਕਟਰ-55, ਮਨੀਮਾਜਰਾ, ਜ਼ੀਰਕਪੁਰ ਤੇ ਖਰੜ ਦੇ ਸਬ-ਡਾਕਘਰ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਆਮ ਲੋਕਾਂ ਲਈ ਖੁੱਲ੍ਹੇ ਰਹਿਣਗੇ। ਇਨ੍ਹਾਂ ਦਿਨਾਂ ਦੌਰਾਨ ਡਾਕ ਤੇ ਪਾਰਸਲ ਬੁਕਿੰਗ ਦੇ ਨਾਲ-ਨਾਲ ਨਵੇਂ ਆਧਾਰ ਕਾਰਡ ਬਣਾਉਣ ਤੇ ਅਪਡੇਟ ਕਰਨ ਦੀਆਂ ਸੇਵਾਵਾਂ ਵੀ ਜਾਰੀ ਰਹਿਣਗੀਆਂ।

ਰੱਖੜੀਆਂ ਤੇ ਤੋਹਫ਼ਿਆਂ ਨੂੰ ਮੀਂਹ ਬਚਾਉਣਗੇ ਵਿਸ਼ੇਸ਼ ਲਿਫ਼ਾਫ਼ੇ

ਰੱਖੜੀਆਂ ਤੇ ਤੋਹਫ਼ਿਆਂ ਨੂੰ ਮੀਂਹ ਜਾਂ ਹੋਰ ਕਾਰਨਾਂ ਕਰਕੇ ਖ਼ਰਾਬ ਹੋਣ ਤੋਂ ਬਚਾਉਣ ਲਈ ਡਾਕ ਵਿਭਾਗ ਨੇ 15, 20 ਤੇ 50 ਰੁਪਏ ਦੀ ਕੀਮਤ ਵਾਲੇ ਪਾਣੀ-ਰੋਧਕ (ਵਾਟਰ-ਰਜ਼ਿਸਟੈਂਟ) ਵਿਸ਼ੇਸ਼ ਲਿਫ਼ਾਫ਼ੇ ਤੇ ਬਕਸੇ ਵੀ ਉਪਲੱਬਧ ਕਰਵਾਏ ਹਨ। ਇਹ ਲਿਫ਼ਾਫ਼ੇ ਅਤੇ ਬਾਕਸ ਯੂ. ਟੀ. ਚੰਡੀਗੜ੍ਹ, ਮੋਹਾਲੀ ਤੇ ਰੂਪਨਗਰ ਜ਼ਿਲ੍ਹਿਆਂ ਦੇ ਸਾਰੇ ਡਾਕਘਰਾਂ ’ਚ ਮਿਲਣਗੇ। ਵਿਭਾਗ ਨੇ ਦੱਸਿਆ ਕਿ ਦੇਸ਼ ਦੇ ਅੰਦਰ ਰੱਖੜੀਆਂ ਨੂੰ ਜਲਦੀ ਤੇ ਸੁਰੱਖਿਅਤ ਤਰੀਕੇ ਨਾਲ ਭੇਜਣ ਲਈ 'ਰੱਖੜੀ ਬਾਈ ਸਪੀਡ ਪੋਸਟ' ਸੇਵਾ ਦਾ ਲਾਭ ਲਿਆ ਜਾ ਸਕਦਾ ਹੈ, ਜਦੋਂ ਕਿ ਵਿਦੇਸ਼ਾਂ ’ਚ ਰਹਿੰਦੇ ਭਰਾਵਾਂ ਲਈ 'ਇੰਟਰਨੈਸ਼ਨਲ ਟ੍ਰੈਕਡ ਪੈਕਟ ਸਰਵਿਸ (ਆਈ. ਟੀ. ਪੀ. ਐੱਸ.)' ਰਾਹੀਂ ਕਿਫ਼ਾਇਤੀ ਦਰਾਂ ’ਤੇ ਰੱਖੜੀਆਂ ਭੇਜਣ ਦੀ ਸਹੂਲਤ ਵੀ ਉਪਲੱਬਧ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA 'ਤੇ ਅੱਜ ਆਵੇਗਾ ਵੱਡਾ ਫ਼ੈਸਲਾ! ਹਾਈਕੋਰਟ ਦੀ ਸੁਣਵਾਈ 'ਤੇ...

26-27 ਅਗਸਤ ਨੂੰ ਸਾਰੇ ਡਿਲੀਵਰੀ ਡਾਕਘਰਾਂ ’ਚ ਕੀਤੇ ਜਾਣਗੇ ਵਿਸ਼ੇਸ਼ ਇੰਤਜ਼ਾਮ

ਰੱਖੜੀ ਤੋਂ ਪਹਿਲਾਂ ਡਿਲੀਵਰੀ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ 26-27 ਅਗਸਤ ਨੂੰ ਸਾਰੇ ਡਿਲੀਵਰੀ ਡਾਕਘਰਾਂ ’ਚ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣਗੇ। ਇੰਨਾ ਹੀ ਨਹੀਂ, ਡਾਕ ਵਿਭਾਗ ਵੱਲੋਂ 28 ਅਗਸਤ ਨੂੰ ਰੱਖੜੀ ਵਾਲੇ ਦਿਨ ਵੀ ਵੱਧ ਤੋਂ ਵੱਧ ਡਿਲੀਵਰੀ ਯਕੀਨੀ ਬਣਾਉਣ ਲਈ ਖ਼ਾਸ ਪ੍ਰਬੰਧ ਕੀਤੇ ਜਾਣਗੇ। ਡਾਕ ਵਿਭਾਗ ਨੇ ਕਿਹਾ ਕਿ ਉਹ ਭੈਣਾਂ ਦੇ ਪਿਆਰ ਅਤੇ ਵਿਸ਼ਵਾਸ ਨੂੰ ਸਮੇਂ ਸਿਰ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੇ ਭਰਾਵਾਂ ਤੱਕ ਪਹੁੰਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਨਾਲ ਹੀ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਡਾਕਘਰਾਂ ’ਚ ਉਪਲੱਬਧ ਪੋਸਟਕਾਰਡਾਂ ਰਾਹੀਂ ਆਪਣੀਆਂ ਭੈਣਾਂ ਨੂੰ ਸ਼ੁੱਭਕਾਮਨਾਵਾਂ ਤੇ ਧੰਨਵਾਦ ਭੇਜ ਕੇ ਇਸ ਪਵਿੱਤਰ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


 


author

Babita

Content Editor

Related News