ਹਰ ਵਿਅਕਤੀ ਕਰਾਵੇ SIR ! ਭਵਿੱਖ 'ਚ ਨਹੀਂ ਹੋਵੇਗੀ ਕੋਈ ਵੀ ਦਿੱਕਤ : ਮਨਜੀਤ ਸਿੰਘ ਜੀ.ਕੇ.

Saturday, Jul 04, 2026 - 10:27 AM (IST)

ਹਰ ਵਿਅਕਤੀ ਕਰਾਵੇ SIR ! ਭਵਿੱਖ 'ਚ ਨਹੀਂ ਹੋਵੇਗੀ ਕੋਈ ਵੀ ਦਿੱਕਤ : ਮਨਜੀਤ ਸਿੰਘ ਜੀ.ਕੇ.

ਨਵੀਂ ਦਿੱਲੀ - ਪੰਜਾਬ ਸਣੇ ਪੂਰੇ ਦੇਸ਼ 'ਚ SIR ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਤਹਿਤ ਕਈ ਲੋਕਾਂ 'ਚ ਘਬਰਾਹਟ ਵੀ ਦੇਖੀ ਜਾ ਰਹੀ ਹੈ। ਇਸ ਪ੍ਰਕਿਰਿਆ ਤਹਿਤ ਵੋਟ ਲਿਸਟਾਂ 'ਚ ਸੋਧ ਕੀਤੀ ਜਾਵੇਗੀ ਅਤੇ ਗੈਰ-ਕਾਨੂੰਨੀ ਤੌਰ 'ਤੇ ਦੇਸ਼ 'ਚ ਰਹਿ ਰਹੇ ਲੋਕਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਹਨ। ਇਸੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਸਰਕਾਰ ਭਾਵੇਂ ਕੋਈ ਵੀ ਹੋਵੇ, ਆਮ ਲੋਕਾਂ ਦੇ ਹੱਕ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਜਾਵੇ। 

ਉਨ੍ਹਾਂ ਕਿਹਾ SIR ਦੀ ਸੂਚੀ 'ਚ ਤੁਹਾਡਾ ਨਾਂ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਕੱਲ ਨੂੰ ਤੁਸੀਂ ਜੋ ਵੀ ਕੋਈ ਕੰਮ ਕਰਨਾ ਚਾਹੋਗੇ ਜਾਂ ਕੋਈ ਰਜਿਸਟਰੀ ਆਦਿ ਜ਼ਰੂਰੀ ਦਸਤਾਵੇਜ਼ ਬਣਾਉਣਾ ਚਾਹੋਗੇ, ਤਾਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

ਉਨ੍ਹਾਂ ਅੱਗੇ ਕਿਹਾ ਕਿ 2002 ਤੋਂ ਬਾਅਦ ਜਨਮੇ ਜਿਨ੍ਹਾਂ ਲੋਕਾਂ ਦੇ ਨਾਂ  ਵੋਟਰ ਲਿਸਟਾਂ 'ਚ ਦਰਜ ਹਨ, ਉਨ੍ਹਾਂ ਲਈ ਤਾਂ ਇਹ ਚੰਗਾ ਹੈ, ਪਰ ਜੇਕਰ ਕਿਸੇ ਦਾ ਨਾਂ ਲਿਸਟ 'ਚ ਨਹੀਂ ਹੈ ਤਾਂ ਉਨ੍ਹਾਂ ਨੂੰ ਕਈ ਹੋਰ ਕਾਗਜ਼ਾਤ ਵੀ ਇਸ ਸੂਚੀ 'ਚ ਰਜਿਸਟਰ ਹੋਣ ਲਈ ਦਿਖਾਉਣੇ ਲਾਜ਼ਮੀ ਹੋਣਗੇ। ਉਨ੍ਹਾਂ ਕਿਹਾ ਕਿ ਹਰ ਇਲਾਕੇ ਦੇ SIR ਦੀ ਸੂਚੀ ਵੱਖਰੀ ਹੁੰਦੀ ਹੈ ਤੇ ਇਸ ਨੂੰ ਇਸ ਪ੍ਰਕਿਰਿਆ 'ਚ ਸ਼ਾਮਲ ਹੋਣਾ ਅਤੇ ਲਿਸਟ 'ਚ ਆਪਣਾ ਨਾਂ ਰਜਿਸਟਰ ਕਰਵਾਉਣਾ ਹਰ ਕਿਸੇ ਨੂੰ ਆਪਣੀ ਡਿਊਟੀ ਸਮਝਣਾ ਚਾਹੀਦਾ ਹੈ।


author

Sunaina

Content Editor

Related News