ਅਤਿਆਚਾਰ ਕਰਨ ਦੀ ਥਾਂ ਜਾਨਵਰਾਂ ਦੇ ਪ੍ਰਤੀ ਦਿਆਲੂ ਬਣੋ

07/09/2020 1:40:09 PM

ਜਾਨਵਰਾਂ 'ਤੇ ਅੱਤਿਆਚਾਰ ਦੀਆਂ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੁਝ ਪਸ਼ੂ ਹਿਤੈਸ਼ੀ ਬੱਚਿਆਂ ਨੂੰ ਜਾਨਵਰਾਂ ਦੇ ਪ੍ਰਤੀ ਨਰਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਵੱਡੇ ਹੋਣ 'ਤੇ ਵੀ ਜਾਨਵਰਾਂ ਦੇ ਪ੍ਰਤੀ ਉਨ੍ਹਾਂ ਦਾ ਰਵੱਈਆ ਖਰਾਬ ਨਾ ਹੋਵੇ।

ਇਨ੍ਹਾਂ ’ਚੋਂ ਹੀ ਇਕ ਹਨ, ਮੁੰਬਈ 'ਚ ਕੁੱਤਿਆਂ ਦੀ ਮਾਹਿਰ ਸ਼ੀਰੀਨ ਮਰਚੈਂਟ, ਜਿਸ ਦਾ ਕਹਿਣਾ ਹੈ ਕਿ ਅੱਜ ਸਾਨੂੰ ਕੁੱਤਿਆਂ ਦੇ ਨਾਲ ਬੇਹੱਦ ਮਾੜਾ ਵਿਵਹਾਰ ਆਮ ਦੇਖਣ ਨੂੰ ਮਿਲਦਾ ਹੈ। ਅਜਿਹੀਆਂ ਘਟਨਾਵਾਂ ਦੇ ਪ੍ਰਤੀ ਜਾਗਰੂਕ ਕਰਨ ਲਈ ਤਾਲਾਬੰਦੀ ਤੋਂ ਪਹਿਲਾਂ ਤੱਕ ਉਹ ਆਪਣੇ ਕੁੱਤਿਆਂ ਨੂੰ ਸਕੂਲਾਂ 'ਚ ਬੱਚਿਆਂ ਨਾਲ ਮਿਲਵਾਉਣ ਲਈ ਲੈ ਜਾਇਆ ਕਰਦੀ ਸੀ। ਤਾਂ ਕਿ ਉਹ ਉਨ੍ਹਾਂ ਨਾਲ ਖੇਡ ਸਕਣ ਅਤੇ ਸਹੀ ਤਰੀਕੇ ਨਾਲ ਸਿੱਖ ਸਕਣ ਕਿ ਜਾਨਵਰਾਂ ਦੇ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਹੈ। 

ਉਨ੍ਹਾਂ ਅਨੁਸਾਰ ਅੱਜ ਦੇ ਬੱਚੇ ਹੀ ਕੱਲ ਦਾ ਭਵਿੱਖ ਹਨ ਅਤੇ ਸਾਨੂੰ ਉਨ੍ਹਾਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਜਾਨਵਰਾਂ ਦੇ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਹੈ ਅਤੇ ਉਸ ਪ੍ਰਕਿਰਿਆ ਦੇ ਮਾਧਿਅਮ ਨਾਲ ਉਹ ਨਾ ਸਿਰਫ ਜਾਨਵਰਾਂ ਲਈ ਦਯਾ ਸਿੱਖਣਗੇ ਬਲਕਿ ਹੋਰ ਲੋਕਾਂ ਲਈ ਵੀ।

ਖੁਸ਼ੀ ਭਰਿਆ ਮਾਹੌਲ ਸਿਰਜਣ ਲਈ ਕੁਝ ਚੀਜ਼ਾਂ ਨੂੰ ਕਰੀਏ ਨਜ਼ਰਅੰਦਾਜ਼

PunjabKesari

ਮਰਚੈਂਟ ਸਿਰਫ ਟ੍ਰੇਂਡ ਥੈਰੇਪੀ ਕੁੱਤਿਆਂ ਨੂੰ ਹੀ ਸਕੂਲਾਂ 'ਚ ਲੈ ਕੇ ਜਾਂਦੀ ਹੈ। ਛੋਟੇ ਬੱਚਿਆਂ ਦੇ ਨਾਲ ਉਹ ਗੇਮਜ਼ ਖੇਡਦੀ ਹੈ, ਜਿਨ੍ਹਾਂ 'ਚ ਕੁੱਤੇ ਸ਼ਾਮਲ ਹੁੰਦੇ ਹਨ ਤਾਂ ਕਿ ਉਨ੍ਹਾਂ ਨੂੰ ਸਿਖਾਇਆ ਜਾ ਸਕੇ ਕਿ ਕੁੱਤਿਆਂ ਦਾ ਪਾਲਣ-ਪੋਸ਼ਣ ਕਿੰਝ ਕਰਨਾ ਹੈ। ਬੱਚਿਆਂ ਨੂੰ ਕੁੱਤਿਆਂ 'ਤੇ ਬੈਠਣਾ ਅਤੇ ਉਨ੍ਹਾਂ ਦੀਆਂ ਅੱਖਾਂ 'ਚ ਉਂਗਲੀਆਂ ਨਾ ਮਾਰਨਾ ਸਿਖਾਇਆ ਜਾਂਦਾ ਹੈ। ਜਿਨ੍ਹਾਂ ਬੱਚਿਆਂ ਨੂੰ ਜਾਨਵਰਾਂ ਦੇ ਨਾਲ ਕੋਈ ਬੁਰਾ ਅਨੁਭਵ ਹੋਇਆ ਹੋ ਸਕਦਾ ਹੈ, ਉਨ੍ਹਾਂ ਨੂੰ ਉਨ੍ਹਾਂ 'ਤੇ ਧਿਆਨ ਦੇਣ ਲਈ ਕਿਹਾ ਜਾਂਦਾ ਹੈ ਪਰ ਜਦੋਂ ਉਹ ਹੋਰ ਬੱਚਿਆਂ ਨੂੰ ਉਨ੍ਹਾਂ ਦੇ ਨਾਲ ਮਸਤੀ ਕਰਦੇ ਦੇਖਦੇ ਹਨ, ਆਮ ਤੌਰ 'ਤੇ ਉਹ ਵੀ ਉਨ੍ਹਾਂ ਨਾਲ ਸ਼ਾਮਲ ਹੋ ਜਾਂਦੇ ਹਨ। 

ਮਰਚੈਂਟ ਕਹਿੰਦੀ ਹੈ ਕਿ ਬੱਚੇ ਜਲਦੀ ਸਮਝਣ ਵਾਲੇ ਹੁੰਦੇ ਹਨ। ਬਾਲਗਾਂ ਦੇ ਲਈ ਉਨ੍ਹਾਂ ਦੀਆਂ ਸ਼ੰਕਾਵਾਂ ਦਾ ਹੱਲ ਕਰਨਾ ਮੁਸ਼ਕਲ ਹੁੰਦਾ ਹੈ। 

ਮੁਫ਼ਤ ਮਿਲਣ ਵਾਲੀਆਂ ਸਹੂਲਤਾਂ ਦਾ ਜ਼ਿਆਦਾ ਲਾਭ ਸਿਆਸੀ ਆਗੂਆਂ ਨੂੰ ਜਾਂ ਆਮ ਲੋਕਾਂ ਨੂੰ...

PunjabKesari

ਵੀਲਵ ਐਨਿਮਲਸ ਫਾਉਂਡੇਸ਼ਨ ਦੀ ਸੀ.ਈ.ਓ. ਪਾਇਲ ਪਟੇਲ ਵੀ ਮੁੰਬਈ ਸਥਿਤ ਆਪਣੇ ਚਿਲਡਰਨ ਸਕੂਲ 'ਚ ਬੱਚਿਆਂ ਦੇ ਲਈ ਜਾਨਵਰਾਂ ਪ੍ਰਤੀ ਦਿਆਲੂ ਕੰਮਾਂ ਦਾ ਪਿਛਲੇ ਸਾਲ ਨਵੰਬਰ ਤੋਂ ਆਯੋਜਨ ਕਰ ਰਹੀ ਸੀ। ਉਨ੍ਹਾਂ ਨੇ ਐੱਲ.ਕੇ.ਜੀ. ਤੋਂ ਲੈ ਕੇ 5ਵੀ ਜਮਾਤ ਤੱਕ ਦੇ ਬੱਚਿਆਂ ਦੇ ਨਾਲ ਕੰਮ ਕੀਤਾ ਹੈ। ਉਹ ਆਮ ਤੌਰ 'ਤੇ ਬੱਚਿਆਂ ਦੇ ਲਈ ਇਕ ਵੀਡੀਓ ਚਲਾਉਂਦੀ ਹੈ ਜਿਸ ਦੇ ਬਾਅਦ ਸਵਾਲ-ਜਵਾਬ ਦੀ ਇਕ ਲੜੀ ਚਲਦੀ ਹੈ। ਛੋਟੇ ਬੱਚਿਆਂ ਲਈ ਇਹ ਸੈਸ਼ਨ 15 ਮਿੰਟਾਂ ਦਾ ਹੁੰਦਾ ਹੈ ਅਤੇ ਜਮਾਤ ਪੰਜ ਦੇ ਵਿਦਿਆਰਥੀਆਂ ਲਈ ਇਹ 40 ਮਿੰਟ ਤੱਕ ਜਾਰੀ ਰਹਿੰਦਾ ਹੈ।

ਫੌਜ਼ੀਆਂ ਦੀ ਸ਼ਹਾਦਤ ’ਤੇ ਹੁੰਦੀ ਸਿਆਸਤ ਇਕ ਘਟੀਆ ਸੋਚ 

ਉਹ ਕਹਿੰਦੀ ਹੈ ਕਿ ਸੈਸ਼ਨ 'ਚ ਜਾਨਵਰਾਂ ਦੀ ਕਰੂਰਤਾ ਬਾਰੇ ਗੱਲ ਕੀਤੀ ਜਾਂਦੀ ਹੈ ਪਰ ਬੱਚਿਆਂ ਨੂੰ ਕਰੂਰਤਾ ਵਾਲੇ ਚਿੱਤਰ ਨਹੀਂ ਦਿਖਾਏ ਜਾਂਦੇ। ਪਾਇਲ ਬੱਚਿਆਂ ਨੂੰ ਜਾਨਵਰਾਂ 'ਤੇ ਹਿੰਸਾ ਦੇ ਮਾਮਲੇ 'ਚ ਕਾਰਵਾਈ ਕਰਨਾ ਸਿਖਾਉਂਦੀ ਹੈ। ਉਦਾਹਰਣ ਦੇ ਲਈ ਜੇਕਰ ਉਹ ਕਿਸੇ ਵਿਅਕਤੀ ਨੂੰ ਡਾਂਗ ਦੇ ਨਾਲ ਕੁੱਤਿਆਂ ਨੂੰ ਮਾਰਦੇ ਹੋਏ ਦੇਖਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਨਾਲ ਜਾ ਰਹੇ ਬਾਲਗ ਦੇ ਨਾਲ ਇਸ ਬਾਰੇ 'ਚ ਗੱਲ ਕਰਨੀ ਚਾਹੀਦੀ ਹੈ ਅਤੇ ਉਸ ਵਿਅਕਤੀ ਨੂੰ ਕੁੱਤਿਆਂ ਨੂੰ ਪਰੇਸ਼ਾਨ ਕਰਨ ਤੋਂ ਰੋਕਣ ਲਈ ਕਹਿਣਾ ਚਾਹੀਦਾ ਹੈ। 

ਰੋਜ਼ਾਨਾ ਕਸਰਤ ਕਰਨ ਨਾਲ ਇਨ੍ਹਾਂ ਗੰਭੀਰ ਬੀਮਾਰੀਆਂ ਨੂੰ ਦਿੱਤੀ ਜਾ ਸਕਦੀ ਹੈ ਮਾਤ

PunjabKesari

ਜੇਕਰ ਕੋਈ ਬੱਚਾ ਜਾਨਵਰਾਂ ਤੋਂ ਡਰਦਾ ਹੈ ਤਾਂ ਉਹ ਉਨ੍ਹਾਂ ਨੂੰ ਸਮਝਾਉਂਦੀ ਹੈ ਕਿ ਜਾਨਵਰ ਉਨ੍ਹਾਂ ਕੋਲੋਂ ਜ਼ਿਆਦਾ ਡਰਦੇ ਹਨ ਅਤੇ ਅਜਿਹੇ ਜਾਨਵਰਾਂ ਦੇ ਕੋਲ ਸਾਵਧਾਨੀ ਪੂਰਵਕ ਜਾਣਾ ਮਹੱਤਵਪੂਰਣ ਹੈ, ਤਾਂ ਕਿ ਉਨ੍ਹਾਂ ਦੇ ਕੱਟਣ ਤੋਂ ਬਚਿਆ ਜਾ ਸਕੇ। ਇਹ ਵੀ ਮਹੱਤਵਪੂਰਨ ਹੈ ਕਿ ਕਿਸੇ ਕੁੱਤੇ ਨਾਲ ਦੁਲਾਰ ਕਰਨ ਤੋਂ ਪਹਿਲਾਂ ਉਸ ਦੇ ਮਾਲਕ ਕੋਲੋਂ ਪੁੱਛ ਲਿਆ ਜਾਵੇ ਕਿ ਕੇ ਉਹ ਦੋਸਤਾਨਾ ਹਨ। 

ਦਿੱਲੀ ਸਥਿਤ ਐੱਨ.ਜੀ.ਓ. ਸਟ੍ਰਾ (ਸਟ੍ਰੇ ਰਿਲੀਫ ਐਂਡ ਐਨਿਮਲ ਵੈਲਫੇਅਰ) ਦੀ ਸੰਸਥਾਪਕ ਬਸੰਤੀ ਕੁਮਾਰ ਦੇ ਮੁਤਾਬਕ ਲੋਕ ਸਿਰਫ ਇਸ ਲਈ ਜਾਨਵਰਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਕਿਉਂਕਿ ਉਨ੍ਹਾਂ 'ਚ ਜਾਗਰੂਕਤਾ ਨਹੀਂ ਹੁੰਦੀ। ਆਮ ਤੌਰ 'ਤੇ ਉਨ੍ਹਾਂ ਦੀ ਐੱਨ.ਜੀ.ਓ. 12 ਸਾਲ ਦੀ ਉਮਰ ਤੱਕ ਦੇ ਬੱਚਿਆਂ ਤੱਕ ਪਹੁੰਚ ਕਰਦੀ ਹੈ। ਉਹ ਕਹਿੰਦੀ ਹੈ ਕਿ  ਇਸ ਤਰ੍ਹਾਂ ਦੀ ਮਾਨਸਿਕਤਾ 'ਚ ਬਦਲਾਅ ਆਉਣਾ ਚਾਹੀਦਾ ਹੈ। ਜਾਨਵਰ ਸਿਰਫ ਤਦ ਮਨੁੱਖਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜਦੋਂ ਉਨ੍ਹਾਂ ਨੂੰ ਡਰ ਮਹਿਸੂਸ ਹੋਵੇ ਇਸ ਲਈ ਬੱਚੇ ਖਾਸ ਕਰਕੇ ਛੋਟੇ ਬੱਚਿਆਂ ਨੂੰ ਦਯਾਸ਼ੀਲ ਸਿੱਖਿਅਤ ਕੰਮਾਂ ਦੇ ਮਾਧਿਅਮ ਨਾਲ ਸਿੱਖਿਅਤ ਕਰਨਾ ਉਨ੍ਹਾਂ ਨੂੰ ਜਾਨਵਰਾਂ ਦੇ ਪ੍ਰਤੀ ਹੋਰ ਦਿਆਲੂ ਬਣਾਉਂਦਾ ਹੈ। 

ਦਿਮਾਗੀ ਤੰਦਰੁਸਤੀ ਨੂੰ ਬਰਕਰਾਰ ਰੱਖਣ ਲਈ ਅਪਣਾਓ ਇਹ ਨੁਸਖ਼ੇ

ਸਟ੍ਰਾ ਦੇ ਕਾਰਜਕੰਮਾਂ 'ਚ ਸਕ੍ਰੀਨਿੰਗ ਅਤੇ ਲੇਖਨ ਮਤਲਬ ਅਸਾਈਨਮੈਂਟਸ ਦੀ ਡ੍ਰਾਇੰਗ ਸ਼ਾਮਲ ਹੁੰਦੀ ਹੈ। ਇਸ 'ਚ ਵੀ ਛੋਟੇ ਬੱਚਿਆਂ ਨੂੰ ਦਿਖਾਏ ਜਾਣ ਵਾਲੇ ਚਿੱਤਰਾਂ 'ਚ ਕਰੂਰਤਾ ਸ਼ਾਮਲ ਨਹੀਂ ਹੁੰਦੀ। ਹਾਲਾਂਕਿ ਉਹ ਬੱਚਿਆਂ ਨੂੰ ਪਿੰਜਰੇ 'ਚ ਬੰਦ ਇਕ ਤੋਤੇ ਮਤਲਬ ਕੁੱਤੇ ਬੰਨ੍ਹਣ ਦਾ ਚਿੱਤਰ ਦਿਖਾ ਕੇ ਉਸ ਦਾ ਚਿੱਤਰ ਬਣਾਉਣ ਨੂੰ ਕਹਿੰਦੀ ਹੈ। ਅਜਿਹੇ ਸਭ ਦੇ ਮਾਪਿਆਂ ਨਾਲ ਪਸ਼ੂ ਕਲਿਯਆਣ ਸਬੰਧੀ ਵਾਰਤਾਲਾਪ ਦੀ ਸ਼ੁਰੂਆਤ ਕਰ ਸਕਦੇ ਹਨ। 

ਕੋਰੋਨਾ ਨੂੰ ਹਰਾ ਚਰਚਾ ਦਾ ਵਿਸ਼ਾ ਬਣਿਆ ਏਸ਼ੀਆ ਦਾ ਸਭ‌ ਤੋਂ ਵੱਡਾ ਝੁੱਗੀ-ਝੌਂਪੜੀ ਵਾਲਾ ਧਾਰਾਵੀ ਇਲਾਕਾ (ਵੀਡੀਓ)

PunjabKesari

ਇਜਾਜ਼ਤ ਮਿਲਣ 'ਤੇ ਕੁਮਾਰ ਜਮਾਤਾਂ 'ਚ ਛੋਟੇ ਬੱਚਿਆਂ ਮਤਲਬ ਬਿੱਲੀ ਦੇ ਬੱਚਿਆਂ ਨੂੰ ਲੈ ਜਾਂਦੀ ਹੈ ਜਿੱਥੇ ਬੱਚੇ ਉਨ੍ਹਾਂ ਨਾਲ ਖੁੱਲ੍ਹ ਕੇ ਖੇਡਦੇ ਹਨ। ਕੁਝ ਸਾਲ ਪਹਿਲਾਂ ਸਟ੍ਰਾ ਨੇ ਸਾਰੇ ਜੀਵਕਾਂ ਦੇ ਪ੍ਰਤੀ ਦਯਾ ਦਾ ਸੰਦੇਸ਼ ਪ੍ਰਸਾਰਿਤ ਕਰਨ ਦੇ ਲਈ ਜਮਾਤ 6-7 ਅਤੇ 8 ਲਈ ਸੀ.ਬੀ.ਐੱਸ.ਈ. ਦੀਆਂ ਪਾਠ ਪੁਸਤਕਾਂ ਨੂੰ 18 ਚੈਪਟਰ ਉਪਲਬਧ ਕਰਵਾਏ ਸਨ। 

ਸਿਰਫ ਨੁਕਸਾਨ ਦਾ ਕਾਰਣ ਹੀ ਬਣਦੀ ਹੈ ਝੋਨੇ ਤੇ ਬਾਸਮਤੀ ’ਚ ‘ਖਾਦਾਂ-ਦਵਾਈਆਂ’ ਦੀ ਅੰਨ੍ਹੇਵਾਹ ਵਰਤੋਂ

ਸਾਲ 2000 'ਚ ਪੀਪਲ ਫਾਰ ਐਥੀਕਲ ਟ੍ਰੀਟਮੈਂਟ ਆਫ ਐਨੀਮਲ (ਪੀਟਾ) ਨੇ 8 ਤੋਂ 12 ਸਾਲ ਦੇ ਬੱਚਿਆਂ ਲਈ ਕੰਪੀਟੀਸ਼ਟ ਸਿਟੀਜ਼ਨ ਨਾਮਕ ਕੰਮ ਦੀ ਸ਼ੁਰੂਆਤ ਕੀਤੀ ਸੀ। ਇਸ 'ਚ ਫਿਲਮ ਅਤੇ  ਪੇਂਟਿੰਗ ਜਿਹੀਆਂ ਗਤੀਵਿਧੀਆਂ ਸੀ ਤਾਂਕੀ ਬੱਚਿਆਂ ਨੂੰ ਸਮਝਾਇਆ ਜਾ ਸਕੇ ਕਿ ਜਾਨਵਰਾਂ ਦੇ ਪ੍ਰਤੀ ਦਿਆਲੂ ਕਿਵੇਂ ਬਣਨਾ ਹੈ। ਮਰਚੈਂਟ ਦਾ ਕਹਿਣਾ ਹੈ ਕਿ ਇਨ੍ਹਾਂ ਕੰਮਾਂ ਨਾਲ ਬੱਚਿਆਂ ਨੂੰ ਕਈ ਤਰ੍ਹਾਂ ਤੋਂ ਲਾਭ ਹੁੰਦਾ ਹੈ। ਇਸ ਨਾਲ ਗੱਲਬਾਤ ਕਰਨ ਦੇ ਮੌਕੇ ਵਧਦੇ ਹਨ ਅਤੇ ਪਸ਼ੂਆਂ ਨੂੰ ਲੈ ਕੇ ਝਿਜਕ ਖਤਮ ਹੁੰਦੀ ਹੈ। ਹਮੇਸ਼ਾ ਬੱਚੇ ਪੁੱਛਦੇ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਜਾਨਵਰ ਭੁੱਖਾ ਲੱਗੇ ਤਾਂ ਉਹ ਉਸ ਨੂੰ ਕੀ ਖਿਲਾ ਸਕਦੇ ਹਨ? ਇਸ ਤਰ੍ਹਾਂ ਨਾਲ ਕੁਝ ਨਾ ਕੁਝ ਅਸਰ ਤਾਂ ਹੋ ਰਿਹਾ ਹੈ।

ਤਾਰਿਕ ਇੰਜੀਨੀਅਰ


rajwinder kaur

Content Editor

Related News