75ਵੇਂ ਆਜ਼ਾਦੀ ਦਿਹਾੜੇ ’ਤੇ ਵਿਸ਼ੇਸ਼ : ਜਾਣੋਂ ਇਸ ਦਿਨ ਦਾ ਇਤਿਹਾਸ ਅਤੇ ਕੁਝ ਦਿਲਚਸਪ ਗੱਲਾਂ

08/15/2022 8:19:03 AM

ਜਲੰਧਰ : ਆਜ਼ਾਦੀ ਦਾ ਦਿਹਾੜਾ ਸਿਰਫ਼ ਇਕ ਦਿਨ ਹੀ ਨਹੀਂ ਸਗੋਂ ਉਨ੍ਹਾਂ ਸੂਰਬੀਰਾਂ, ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਨ ਦਾ ਦਿਨ ਹੈ, ਜਿਨਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਹਾਂ। ਦੱਸਣਯੋਗ ਹੈ ਕਿ 15 ਅਗਸਤ ਭਾਰਤ ਵਾਸੀਆਂ ਲਈ ਇਕ ਪਵਿੱਤਰ ਮੂਰਤ ਜਿਹਾ ਦਿਨ ਹੈ, ਜਿਸ ਦਿਨ ਭਾਰਤ ਸੰਪੂਰਨ ਆਜ਼ਾਦ ਹੋਇਆ ਜਦੋਂ ਅਸੀਂ ਆਪਣਾ ਸੰਵਿਧਾਨ ਲਿਖ ਸਕੇ। ਇਹ ਉਹ ਦਿਨ ਹੈ ਕਿ ਜਦੋਂ ਸਾਨੂੰ ਆਪਣਾ ਭਵਿੱਖ ਤੈਅ ਕਰਨ ਦੀ ਤਾਕਤ ਮਿਲੀ। ਭਾਰਤ ਵਾਸੀਆਂ ਵੱਲੋਂ ਇਸ ਵਾਰ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। 15 ਅਗਸਤ ਵਾਲੇ ਦਿਨ ਤਿੰਨ ਰੰਗਾਂ ਨਾਲ ਸਜਿਆ ਤਿਰੰਗਾ ਭਾਰਤ ਦੇ ਕੌਨੇ-ਕੌਨੇ 'ਚ ਲਹਿਰਾਇਆ ਜਾਂਦਾ ਹੈ। ਆਜ਼ਾਦੀ ਦਿਹਾੜੇ ਦੀਆਂ ਜਾਣੋਂ ਕੁਝ ਦਿਲਚਸਪ ਗੱਲਾਂ ਬਾਰੇ...

15 ਅਗਸਤ ਦਾ ਇਤਿਹਾਸ
ਭਾਰਤ ਉੱਤੇ ਕਈ ਸਾਲਾਂ ਤੋਂ ਅੰਗਰੇਜ਼ਾਂ ਦਾ ਰਾਜ ਰਿਹਾ। ਈਸਟ ਇੰਡੀਆ ਕੰਪਨੀ ਨੇ ਭਾਰਤ 'ਤੇ ਲਗਭਗ 100 ਸਾਲ ਰਾਜ ਕੀਤਾ। ਇਹ 1757 'ਚ ਸੀ ਜਦੋਂ ਈਸਟ ਇੰਡੀਆ ਕੰਪਨੀ ਨੇ ਪਲਾਸੀ ਦੀ ਲੜਾਈ ਜਿੱਤੀ। ਇਸ ਜਿੱਤ ਤੋਂ ਬਾਅਦ ਹੀ ਸੀ ਜਦੋਂ ਕੰਪਨੀ ਨੇ ਭਾਰਤ 'ਤੇ ਤਾਕਤ ਵਰਤਣੀ ਸ਼ੁਰੂ ਕੀਤੀ। ਸਾਡੀ ਕੌਮ ਨੇ 1957 ਵਿਚ ਪਹਿਲੀ ਵਾਰ ਵਿਦੇਸ਼ੀ ਸ਼ਾਸਨ ਵਿਰੁੱਧ ਬਗਾਵਤ ਕੀਤੀ ਸੀ। ਪੂਰਾ ਦੇਸ਼ ਬ੍ਰਿਟਿਸ਼ ਸੱਤਾ ਦੇ ਵਿਰੁੱਧ ਇਕਜੁੱਟ ਹੋ ਗਿਆ ਸੀ। ਇਹ ਇਕ ਮੰਦਭਾਗੀ ਘਟਨਾ ਸੀ, ਕਿਉਂਕਿ ਉਸ ਸਮੇਂ ਭਾਰਤ ਹਾਰ ਗਿਆ ਸੀ ਪਰ ਉਸ ਸਮੇਂ ਤੋਂ ਬਾਅਦ ਭਾਰਤੀ ਰਾਜ ਅੰਗਰੇਜ਼ਾਂ ਨੂੰ ਦਿੱਤਾ ਗਿਆ ਸੀ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਪ੍ਰਾਪਤ ਹੋਣ ਤਕ ਸਾਡੇ ਦੇਸ਼ 'ਤੇ ਰਾਜ ਕੀਤਾ। ਸਾਡੀ ਕੌਮ ਨੇ ਆਜ਼ਾਦੀ ਪ੍ਰਾਪਤ ਕਰਨ ਲਈ ਲੰਬੀ ਮੁਹਿੰਮ ਦਾ ਸਾਹਮਣਾ ਕੀਤਾ। ਬ੍ਰਿਟੇਨ ਨੇ ਫਿਰ ਦੋ ਵਿਸ਼ਵ ਯੁੱਧਾਂ ਤੋਂ ਬਾਅਦ ਕਮਜ਼ੋਰ ਹੋਣਾ ਸ਼ੁਰੂ ਕੀਤਾ ਅਤੇ ਆਖਰਕਾਰ ਭਾਰਤ ਅਜ਼ਾਦ ਹੋਇਆ। ਭਾਰਤ ਦਾ ਸੁਤੰਤਰਤਾ ਸੰਗਰਾਮ ਕੰਮ ਲਈ ਹਮੇਸ਼ਾਂ ਪ੍ਰੇਰਣਾ ਰਿਹਾ ਹੈ, ਕਿਉਂਕਿ ਇਹ ਵਿਸ਼ਵ 'ਚ ਸਭ ਤੋਂ ਵੱਧ ਅਹਿੰਸਕ ਮੁਹਿੰਮ ਸੀ।

ਆਜ਼ਾਦ ਭਾਰਤ ਦਾ ਪਹਿਲਾਂ ਦਿਨ
14 ਤਰੀਖ਼ ਨੂੰ ਦਿਨ ਵੇਲੇ ਪਾਕਿਸਤਾਨ ਅਲੱਗ ਮੁਲਕ ਬਣ ਚੁੱਕਾ ਸੀ ਅਤੇ ਭਾਰਤ 'ਚ 14 ਤਰੀਖ਼ ਦੀ ਰਾਤ ਆਜ਼ਾਦੀ ਦਾ ਜਸ਼ਨ ਸ਼ੁਰੂ ਹੋ ਚੁੱਕਾ ਸੀ। ਸੜਕਾਂ 'ਤੇ ਭੀੜ ਸੀ, ਪਟਾਕੇ ਚਲਾਏ ਜਾ ਰਹੇ ਸਨ। ਭਾਰਤ ਮਾਤਾ ਦੀ ਜੈ, ਮੇਰਾ ਭਾਰਤ ਮਹਾਨ ਦੀ ਗੂੰਜ ਹਰ ਪਾਸੇ ਸੀ। ਆਜ਼ਾਦ ਭਾਰਤ ਦਾ ਪਹਿਲਾਂ ਆਜ਼ਾਦ ਦਿਨ 15 ਅਗਸਤ ਨੂੰ ਆਇਆ ਸੀ। ਪੂਰੇ ਦੋਸ਼ 'ਚ ਨੌਜਵਾਨ ਰੈਲੀਆਂ ਕੱਢ ਰਹੇ ਸਨ। ਮਠਿਆਈਆਂ ਵੰਡੀਆਂ ਜਾ ਰਹੀਆਂ ਸੀ। ਹੋਰ ਤਾਂ ਹੋਰ ਬਹੁਤ ਸਾਰੇ ਅੰਗਰੇਜ਼ ਵੀ ਇਸ ਜਸ਼ਨ ਦਾ ਹਿੱਸਾ ਸਨ। ਉਸ ਦਿਨ ਲੋਕ ਇਕ ਦੂਜੇ ਨੂੰ 'ਆਜ਼ਾਦ ਸਾਹਿਬ ਕਹਿ ਕੇ ਬੁਲਾਅ ਰਹੇ ਸਨ ਨਵੀਂ ਦਿੱਲੀ 'ਚ ਇੰਡੀਆ ਗੇਟ ਨੇੜੇ ਸ਼ਾਮ ਲਗਭਗ 5 ਵਜੇ ਝੰਡਾ ਲਹਿਰਾਇਆ ਜਾਣਾ ਸੀ। ਅਨੁਮਾਨ ਸੀ ਕਿ ਉਥੇ 30 ਲੱਖ ਲੋਕ ਇਕੱਠੇ ਹੋਣਗੇ ਪਰ ਦੇਖਦੇ ਹੀ ਦੇਖਦੇ 50 ਲੱਖ ਲੋਕਾਂ ਭੀੜ ਇਕੱਠੀ ਹੋ ਗਈ ਇਕ ਕੁਰਸੀ 'ਤੇ 2-2 ਵਿਅਕਤੀ ਬੈਠੇ, ਕੋਈ ਗੱਡੀਆਂ 'ਤੇ ਚੜ੍ਹ ਗਿਆ ਤਾਂ ਕੋਈ ਆਸ-ਪਾਸ ਲੱਗੇ ਦਰੱਖਤਾਂ 'ਤੇ। 

ਪਹਿਲਾਂ ਤਿਰੰਗਾ 
ਆਜ਼ਾਦ ਭਾਰਤ ਦਾ ਪਹਿਲਾਂ ਤਿਰੰਗਾ 15 ਅਗਸਤ 1947 ਨੂੰ ਨਹੀਂ ਸਗੋਂ 14 ਅਗਸਤ 1947 ਦੀ ਰਾਤ ਸੈਂਟਰਲ ਹਾਲ (ਸੰਸਦ) 'ਚ ਲਹਿਰਾਇਆ ਗਿਆ ਸੀ। ਰਾਤ 10 ਵਜੇਂ ਅੰਤਿਮ ਵਾਇਸਰਾਏ ਲਾਰਡ ਮਾਊਂਟਬੇਟਨ ਨੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੂੰ ਭਾਰਤ ਦੇ ਸੰਵਿਧਾਨ ਨਾਲ ਸਬੰਧਤ ਦਸਤਾਵੇਜ਼ ਦਿੱਤੇ। ਇਸ ਦੌਰਾਨ ਆਜ਼ਾਦੀ ਘੁਲਾਟੀਏ ਹੰਸਾਬੇਨ ਮਹਿਤਾ ਨੇ ਖਾਦੀ-ਸਿਲਕ ਨਾਲ ਬਣਾਇਆ ਤਿਰੰਗਾ ਰਾਸ਼ਟਰੀ ਡਾ. ਰਾਜਿੰਦਰ ਪ੍ਰਸਾਦ ਜੀ ਨੂੰ ਸੌਪਿਆ। ਇਸ ਤੋਂ ਬਾਅਦ ਤਿਰੰਗੇ ਨੂੰ ਸੈਂਟਰਲ ਹਾਲ 'ਚ ਸਭ ਤੋਂ ਪਹਿਲਾਂ ਲਹਿਰਾਇਆ ਗਿਆ। ਇਸ ਤੋਂ ਅਗਲੇ ਦਿਨ ਪੰਡਿਤ ਜਵਾਹਰ ਲਾਲ ਨਹਿਰੂ ਨੇ ਦਿੱਲੀ 'ਚ ਤਿਰੰਗਾ ਲਹਿਰਾਇਆ। 


rajwinder kaur

Content Editor

Related News