ਜਾਅਲੀ ਦਸਤਾਵੇਜਾਂ ਸਹਾਰੇ ਫੌਜ 'ਚ ਹੋਏ ਭਰਤੀ ਨੌਜਵਾਨਾਂ ਖਿਲਾਫ ਮਾਮਲਾ ਦਰਜ

Monday, Feb 18, 2019 - 12:45 AM (IST)

ਜਾਅਲੀ ਦਸਤਾਵੇਜਾਂ ਸਹਾਰੇ ਫੌਜ 'ਚ ਹੋਏ ਭਰਤੀ ਨੌਜਵਾਨਾਂ ਖਿਲਾਫ ਮਾਮਲਾ ਦਰਜ

ਲੁਧਿਆਣਾ,(ਰਿਸ਼ੀ) : ਹਰਿਆਣਾ ਅਤੇ ਰਾਜਸਥਾਨ ਦੇ ਨੌਜਵਾਨਾਂ ਨੇ ਪੰਜਾਬ ਕੇਡਰ 'ਚ ਭਰਤੀ ਹੋਣ ਦੇ ਚੱਕਰ ਵਿਚ ਜਾਅਲੀ ਦਸਤਾਵੇਜ਼ ਤਿਆਰ ਕਰਵਾ ਲਏ ਪਰ ਪਤਾ ਲੱਗਣ 'ਤੇ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਆਰਮੀ ਦੇ ਕਰਨਲ ਵਿਸ਼ਾਲ ਦੁਬੇ ਦੀ ਸ਼ਿਕਾਇਤ 'ਤੇ 35 ਨੌਜਵਾਨਾਂ ਦੇ ਖਿਲਾਫ ਧੋਖਾਦੇਹੀ ਸਮੇਤ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ।
ਪੁਲਸ ਦੇ ਅਨੁਸਾਰ ਦੋਸ਼ੀਆਂ ਦੀ ਪਛਾਣ ਸੰਜੇ ਸਿੰਘ ਨਿਵਾਸੀ ਮੋਹਾਲੀ, ਜਸਵਿੰਦਰ ਸਿੰਘ, ਵਿਨੋਦ ਕੁਮਾਰ ਨਿਵਾਸੀ ਰੂਪ ਨਗਰ, ਮਨਪ੍ਰੀਤ ਸਿੰਘ, ਕੁਲਦੀਪ ਸਿੰਘ ਨਿਵਾਸੀ ਨਿਊ ਰੂਪ ਨਗਰ, ਸੋਨੂੰ ਸਿੰਘ, ਰਾਜਗੀਰ ਸਿੰਘ, ਵਿਕਰਮ ਸਿੰਘ, ਮਨਜੀਤ ਸਿੰਘ, ਗੋਬਿੰਦ ਸਿੰਘ ਨਿਵਾਸੀ ਭਗਤ ਸਿੰਘ ਨਗਰ, ਸਨੀ ਸਿੰਘ, ਰਮੇਸ਼ ਸਿੰਘ, ਸੁਸ਼ੀਲ ਸਿੰਘ, ਜਗਦੀਪ ਸਿੰਘ, ਚਰਨਜੀਤ ਸਿੰਘ, ਅਸ਼ੋਕ ਸਿੰਘ, ਰਹੁਲ, ਪ੍ਰਦੀਪ ਸਿੰਘ, ਲਵਪ੍ਰੀਤ ਸਿੰਘ, ਜਗਦੀਪ ਸਿੰਘ, ਵਿਜੇਂਦਰ ਸਿੰਘ, ਪਵਨ ਸਿੰਘ, ਪਵਨਵੀਰ ਸਿੰਘ, ਮਨਜੀਤ ਸਿੰਘ, ਦੀਪਕ ਸਿੰਘ, ਵਿਕਾਸ ਕੁਮਾਰ, ਤਰੁਣ ਸ਼ਰਮਾ, ਵਿਕਰਮ ਸਿੰਘ, ਪ੍ਰਦੀਪ ਸਿੰਘ, ਅਮਰਜੀਤ ਸਿੰਘ ਤੇ ਸੰਦੀਪ ਦੇ ਰੂਪ ਵਿਚ ਹੋਈ ਹੈ।

ਪੁਲਸ ਦੇ ਅਨੁਸਾਰ ਸਾਰੇ ਦੋਸ਼ੀ ਪੰਜਾਬ ਤੋਂ ਬਾਹਰ ਦੇ ਰਹਿਣ ਵਾਲੇ ਹਨ ਪਰ ਆਰਮੀ ਦੇ ਪੰਜਾਬ ਕੇਡਰ ਵਿਚ ਭਰਤੀ ਹੋਣ ਦੇ ਲਈ ਇਨ੍ਹਾਂ ਨੇ ਜਾਅਲੀ ਦਸਤਾਵੇਜ਼ ਤਿਆਰ ਕਰਵਾ ਲਏ। ਇਨ੍ਹਾਂ ਦੇ ਜ਼ਿਆਦਾਤਰ ਜਾਅਲੀ ਦਸਤਾਵੇਜ਼ ਰਿਹਾਇਸ਼ੀ ਪਰੂਫ ਦੇ ਸਨ ਤਾਂ ਕਿ ਇਹ ਖੁਦ ਨੂੰ ਪੰਜਾਬ ਦੇ ਦੱਸ ਸਕਣ। ਪੁਲਸ ਦੇ ਅਨੁਸਾਰ ਇਨ੍ਹਾਂ ਦੇ ਫੜੇ ਜਾਣ ਤੋਂ ਬਾਅਦ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਬੀਤੀ 19 ਜਨਵਰੀ ਨੂੰ ਰੋਪੜ ਪੁਲਸ ਵਲੋਂ ਆਰਮੀ 'ਚ ਜਾਅਲੀ ਭਰਤੀ ਕਰਵਾਉਣ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਸੀ ਅਤੇ 5 ਲੋਕਾਂ ਨੂੰ ਦਬੋਚਿਆ ਗਿਆ ਸੀ। ਉਨ੍ਹਾਂ ਦੀ ਜਾਂਚ ਵਿਚ ਲੁਧਿਆਣਾ, ਜਗਰਾਓਂ ਪੁਲ ਦੇ ਨੇੜੇ ਆਰਮੀ ਕੈਂਪਸ ਨਾਲ ਜੁੜੇ ਦੋ ਲੋਕਾਂ ਦਾ ਨਾਂ ਸਾਹਮਣੇ ਆਇਆ ਸੀ, ਜਿਨ੍ਹਾਂ 'ਤੇ 2 ਫਰਵਰੀ ਨੂੰ ਥਾਣਾ ਡਵੀਜ਼ਨ ਨੰ. 5 'ਚ ਕੇਸ ਦਰਜ ਹੋਇਆ ਸੀ, ਜਿਸਦੇ ਬਾਅਦ ਜਦ ਮਾਮਲੇ ਦੀ ਜਾਂਚ ਅੱਗੇ ਵਧਾਈ ਗਈ ਤਾਂ ਉਕਤ ਸਾਰੇ ਲੋਕਾਂ ਦੇ ਨਾਂ ਸਾਹਮਣੇ ਆਏ। ਜਿਨ੍ਹਾਂ ਦੇ ਇਸ ਗੈਂਗ ਨੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਆਰਮੀ ਨੂੰ ਗੁੰਮਰਾਹ ਕੀਤਾ ਸੀ।


Related News