ਯੂਥ ਕਾਂਗਰਸ ਨਾਭਾ ਵਲੋਂ ਐਨ.ਆਰ.ਸੀ. ਅਤੇ ਸੀ.ਏ.ਏ. ਖਿਲਾਫ ਪ੍ਰਦਰਸ਼ਨ

01/30/2020 4:44:37 PM

ਨਾਭਾ (ਭੂਪਾ/ਜਗਨਾਰ): ਯੂਥ ਕਾਂਗਰਸ ਨਾਭਾ ਦੇ ਪ੍ਰਧਾਨ ਮਨਜਿੰਦਰ ਸਿੰਘ ਜਿੰਦਰੀ ਦੀ ਅਗਵਾਈ 'ਚ ਸੈਂਕੜੇ ਨੌਜਵਾਨਾਂ ਨੇ ਨਾਗਰਿਕਤਾ ਸੋਧ ਕਾਨੂੰਨ ਬਿੱਲ ਦੇ ਵਿਰੋਧ 'ਚ ਸਥਾਨਕ ਅਨਾਜ ਮੰਡੀ ਨਾਭਾ ਤੋਂ ਰੈਲੀ ਸ਼ੁਰੂ ਕਰਕੇ ਬਾਜ਼ਾਰਾਂ ਵਿਚੋਂ ਰੋਸ ਮਾਰਚ ਕਰਦੇ ਹੋਏ ਸਥਾਨਕ ਪਟਿਆਲਾ ਗੇਟ ਵਿਖੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਫੂਕੀ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਅੱਗੇ ਮੋਮਬੱਤੀਆਂ ਬਾਲ ਕੇ ਰੋਸ ਮਾਰਚ ਸਮਾਪਤ ਕੀਤਾ ਗਿਆ।

ਪ੍ਰਧਾਨ ਮਨਜਿੰਦਰ ਸਿੰਘ ਜਿੰਦਰੀ ਤੇ ਯੂਥ ਵਰਕਰਾਂ ਨੇ ਮੋਦੀ ਸਰਕਾਰ ਵਲੋਂ ਐੱਨ. ਆਰ. ਸੀ. ਤੇ ਨਾਗਰਿਕਤਾ ਸੋਧ ਐਕਟ ਵਰਗੇ ਸੰਵਿਧਾਨ ਵਿਰੋਧੀ ਕੰਮਾਂ ਦੀ ਆੜ ਹੇਠ ਦੇਸ਼ ਦੀਆਂ ਅਸਲ ਸਮੱਸਿਆਵਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੋਟਬੰਦੀ ਸਮੇਂ ਦੇਸ਼ ਵਾਸੀਆਂ ਨੂੰ ਲਾਈਨਾਂ ਚ ਖੜ੍ਹਾ ਕਰਨ ਤੋਂ ਬਾਅਦ ਹੁਣ ਨਾਗਰਿਕਤਾ ਸਾਬਤ ਕਰਨ ਲਈ ਮੁੜ ਲਾਈਨਾਂ 'ਚ ਖੜ੍ਹਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਨੂੰ ਬਿਲਕੁਲ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਬਿਲ ਵਾਪਸ ਨਾ ਲਿਆ ਤਾਂ ਮਜਬੂਰਨ ਕੋਈ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਪੀ. ਏ. ਚਰਨਜੀਤ ਬਾਤਿਸ਼, ਚਮਕੌਰ ਸਿੰਘ,ਜੱਗੀ ਧਾਲੀਵਾਲ, ਮੱਖਣ ਸਰਪੰਚ, ਭੀਮ ਸਰਪੰਚ, ਰਿੰਕਾ ਸਾਲੂਵਾਲ, ਗੁਰਬੀਰ ਕਾਵੇਰੀ, ਬਿੱਲਾ ਖੋਖ, ਜਗਦੀਪ ਚੱਠਾ, ਸੁੱਖੀ ਧਾਲੀਵਾਲ, ਗੁਰਪ੍ਰੀਤ ਮਟੋਰੜਾ, ਜਸ਼ਨ ਗੁਰਦਿੱਤਪੁਰਾ, ਕਰਮਜੀਤ ਟੋਡਰਵਾਲ, ਮਨੀ ਉਪਲਾਂ, ਮਨਜੋਤ ਰਾਜਗੜ੍ਹ, ਕਰਮਵੀਰ ਗੁਣੀਕੇ, ਮੁਸਤਾਖ ਕਿੰਗ, ਚਰਨਜੀਤ ਕੋਟਲੀ ਸਮੇਤ ਵੱਡੀ ਗਿਣਤੀ ਚ ਯੂਥ ਵਰਕਰ ਹਾਜ਼ਰ ਸਨ।


Shyna

Content Editor

Related News