ਕੈਂਸਰ ਦੇ ਦੈਂਤ ਦੇ ਨਿਗਲਿਆ 32 ਸਾਲਾ ਨੌਜਵਾਨ

08/20/2018 4:43:45 PM

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਸਮੇਂ ਦੀਆਂ ਸਰਕਾਰਾਂ ਵੱਲੋਂ ਬੇਸ਼ਕ ਕੈਂਸਰ ਦੇ ਦੈਂਤ ਨੂੰ ਨਿਜ਼ਾਤ ਪਾਉਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਕੈਂਸਰ ਦੇ ਦੈਂਤ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮਾਲਵਾ ਦਾ ਖੇਤਰ ਇਸ ਕੈਂਸਰ ਦੀ ਜਕੜ 'ਚ ਆਇਆ ਹੋਇਆ ਹੈ, ਕਿਉਂਕਿ ਜ਼ਮੀਨ ਹੇਠਲਾ ਪਾਣੀ ਮਾੜਾ ਹੋਣ ਕਾਰਨ ਇੱਥੇ ਹਾਲਾਤ ਬਦ-ਤੋਂ-ਬਦਤਰ ਹੋ ਰਹੇ ਹਨ। 
ਪਿੰਡ ਭੁੱਲਰ ਦੇ ਗੁਰਪ੍ਰੀਤ ਸਿੰਘ ਪੁੱਤਰ ਮੁਹਿੰਦਰ ਸਿੰਘ, ਜਿਸ ਦੀ ਉਮਰ ਹਾਲੇ 32 ਸਾਲ ਦੀ ਸੀ, ਨੂੰ ਕੈਂਸਰ ਦੇ ਦੈਂਤ ਨੇ ਖਾਹ ਲਿਆ। ਉਸ ਦੇ ਪਰਿਵਾਰਕ ਮੈਂਬਰ ਪਿਛਲੇਂ ਕਈ ਸਾਲਾਂ ਤੋਂ ਸ਼ਹਿਰਾਂ ਦੇ ਵੱਡੇ-ਵੱਡੇ ਹਸਪਤਾਲਾਂ ਤੋਂ ਇਲਾਜ ਕਰਵਾ ਰਹੇ ਸਨ ਪਰ ਉਸ ਦੀ ਮੌਤ ਹੋ ਗਈ।


Related News