ਪਸ਼ੂ ਨਾਲ ਮੋਟਰਸਾਈਕਲ ਟਕਰਾਉਣ ''ਤੇ ਨੌਜਵਾਨ ਦੀ ਮੌਤ

09/19/2019 7:40:14 PM

ਰੂੜੇਕੇ ਕਲਾਂ/ਤਪਾ ਮੰਡੀ (ਮੁਖਤਿਆਰ, ਸ਼ਾਮ, ਗਰਗ)- ਰੂੜੇਕੇ ਕਲਾਂ ਤੋਂ ਧੂਰਕੋਟ ਨੂੰ ਜਾਂਦੀ ਸੜਕ 'ਤੇ ਬੇਸਹਾਰਾ ਪਸ਼ੂ ਵ੍ਹੀਕਲ ਦੇ ਅੱਗੇ ਆ ਜਾਣ ਕਾਰਣ ਵਾਪਰੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਹੋ ਗਈ। ਪੁਲਸ ਥਾਣਾ ਰੂੜੇਕੇ ਕਲਾਂ ਦੀ ਪੁਲਸ ਪਾਰਟੀ ਨੂੰ ਲਿਖਾਏ ਬਿਆਨ ਰਾਹੀਂ ਸੁਖਪਾਲ ਸਿੰਘ ਪੁੱਤਰ ਸਾਗਰ ਸਿੰਘ ਵਾਸੀ ਧੂਰਕੋਟ ਨੇ ਦੱਸਿਆ ਕਿ ਉਸ ਦਾ ਭਰਾ ਰੇਸ਼ਮ ਸਿੰਘ ਉਮਰ 22 ਸਾਲ ਆਪਣੇ ਮੋਟਰਸਾਈਕਲ 'ਤੇ ਬੱਸ ਸਟੈਂਡ ਰੂੜੇਕੇ ਕਲਾਂ ਵਿਖੇ ਆਪਣੇ ਬੱਚੇ ਲਈ ਸਾਮਾਨ ਲੈਣ ਲਈ ਆਇਆ ਸੀ। ਜਦੋਂ ਉਹ ਰੂੜੇਕੇ ਕਲਾਂ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ 'ਚ ਬੇਸਹਾਰਾ ਪਸ਼ੂ ਉਸ ਦੇ ਮੋਟਰਸਾਈਕਲ ਦੇ ਅੱਗੇ ਆਉਣ ਕਰਕੇ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਗੰਭੀਰ ਸੱਟਾਂ ਲੱਗਣ ਕਰਕੇ ਉਸ ਦਾ ਭਰਾ ਬੇਹੋਸ਼ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਚੈੱਕਅਪ ਉਪਰੰਤ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।


Karan Kumar

Content Editor

Related News