ਸ਼ੱਕੀ ਹਾਲਾਤ ''ਚ ਨੌਜਵਾਨ ਨੇ ਕੀਤੀ ਖੁਦਕੁਸ਼ੀ
Friday, May 29, 2020 - 12:07 AM (IST)

ਲੁਧਿਆਣਾ, (ਜ.ਬ.)— 38 ਸਾਲਾ ਇਕ ਨੌਜਵਾਨ ਵਲੋਂ ਸ਼ੱਕੀ ਹਾਲਾਤ 'ਚ ਫਾਹ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅਸ਼ਵਨੀ ਦੀ ਲਾਸ਼ ਵੀਰਵਾਰ ਨੂੰ ਬਲੌਕੀ ਰੋਡ ਦੇ ਇਕ ਖਾਲੀ ਪਲਾਟ 'ਚ ਦਰੱਖਤ ਨਾਲ ਲਟਕਦੀ ਮਿਲੀ।
ਪੁਲਸ ਨੂੰ ਮ੍ਰਿਤਕ ਕੋਲੋਂ ਕੋਈ ਅਜਿਹੀ ਚੀਜ਼ ਨਹੀਂ ਮਿਲੀ, ਜਿਸ ਨਾਲ ਆਤਮਹੱਤਿਆ ਦਾ ਪਤਾ ਚੱਲ ਸਕੇ। ਹੈਬੋਵਾਲ ਪੁਲਸ ਨੇ ਮ੍ਰਿਤਕ ਦੀ ਪਤਨੀ ਕੋਸ਼ਿਕਾ ਦੇ ਬਿਆਨ 'ਤੇ ਧਾਰਾ 174 ਤਹਿਤ ਕਾਰਵਾਈ ਕਰ ਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਸਬ ਇੰਸਪੈਕਟਰ ਸੁਰੇਸ਼ ਕੁਮਾਰ ਦੇ ਦੱਸਿਆ ਕਿ ਅਸ਼ਵਨੀ ਜਵਾਹਰ ਨਗਰ ਇਲਾਕੇ ਦਾ ਰਹਿਣ ਵਾਲਾ ਸੀ। ਉਹ ਪਿਛਲੇ ਇਕ ਦਹਾਕੇ ਤੋਂ ਆਪਣੀ ਪਤਨੀ ਦੇ ਨਾਲ ਉਸ ਦੇ ਪੇਕੇ ਰਹਿ ਰਿਹਾ ਸੀ। ਮੰਗਲਵਾਰ ਰਾਤ ਨੂੰ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ। ਵੀਰਵਾਰ ਸੇਵੇਰ ਉਸ ਦਾ ਸਹੁਰਾ ਤੇ ਸਾਲਾ ਉਸ ਦੀ ਭਾਲ 'ਚ ਬਲੌਕੀ ਰੋਡ 'ਤੇ ਗਏ ਤਾਂ ਇਕ ਖਾਲੀ ਪਲਾਟ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਦਰੱਖਤ ਨਾਲ ਲਟਕਦੀ ਅਸ਼ਵਨੀ ਦੀ ਲਾਸ਼ ਦੇਖੀ। ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ।