ਨੌਜਵਾਨ ਨੂੰ ਨਸ਼ੀਲਾ ਟੀਕਾ ਲਗਾਉਣ ਦੇ ਦੋਸ਼ ’ਚ ਦੋ ਗ੍ਰਿਫ਼ਤਾਰ

06/12/2021 5:05:33 PM

ਸਾਦਿਕ (ਪਰਮਜੀਤ): ਬੀਤੇ ਦਿਨ ਸਾਦਿਕ ਦੇ ਪਾਰਕ ਵਿੱਚ ਮ੍ਰਿਤਕ ਹਾਲਤ ਵਿੱਚ ਮਿਲੇ ਨੌਜਵਾਨ ਦੇ ਪਰਿਵਾਰ ਨੇ ਦੋ ਨੌਜਵਾਨਾਂ 'ਤੇ ਨਸ਼ੀਲਾ ਟੀਕਾ ਲਗਾਉਣ ਦੇ ਦੋਸ਼ ਲਗਾ ਕੇ ਥਾਣਾ ਸਾਦਿਕ ਵਿਖੇ ਦਰਖਾਸਤ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਮਾਤਾ ਸਰਬਜੀਤ ਕੌਰ ਪਤਨੀ ਸਵ. ਦਲੀਪ ਸਿੰਘ ਵਾਸੀ ਸਾਦਿਕ ਨੇ ਥਾਣਾ ਸਾਦਿਕ ਵਿਖੇ ਇਤਲਾਹ ਦਿੱਤੀ ਹੈ ਕਿ ਪ੍ਰਿੰਸ ਸਿੰਘ ਪੁੱਤਰ ਡੋਗਰ ਸਿੰਘ ਤੇ ਵਿਸ਼ਾਲ ਸਿੰਘ ਪੁੱਤਰ ਨਿੰਦਰਪਾਲ ਸਿੰਘ ਵਾਸੀਆਨ ਸਾਦਿਕ ਉਨ੍ਹਾਂ ਦੇ ਪੁੱਤਰ ਲਵਪ੍ਰੀਤ ਸਿੰਘ ਨੂੰ ਆਪਣੇ ਨਾਲ ਲੈ ਗਏ ਤੇ ਕੋਈ ਨਸ਼ੀਲਾ ਪਦਾਰਥ ਜਾਂ ਨਸ਼ੀਲਾ ਟੀਕਾ ਲਗਾ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ। ਉਕਤ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਗਈ , ਜਿਸ 'ਤੇ ਥਾਣਾ ਸਾਦਿਕ ਵਿਖੇ ਉਕਤ ਖ਼ਿਲਾਫ਼ ਧਾਰਾ 304/34 ਤਹਿਤ ਕੇਸ ਦਰਜ ਕਰਕੇ ਦੋਨਾਂ ਨੂੰ  ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਦ ਬੱਚੇ ਸਟੇਡੀਅਮ ਤੇ ਨਾਲ ਲੱਗਦੇ ਪਾਰਕ ਵਿੱਚ ਖੇਡ ਰਹੇ ਸਨ ਤਾਂ  ਉਨ੍ਹਾਂ ਇੱਕ ਨੌਜਵਾਨ ਨੂੰ  ਡਿੱਗਿਆ ਪਿਆ ਦੇਖਿਆ ਤਾਂ ਪਛਾਣ ਕਰਕੇ ਲਵਪ੍ਰੀਤ ਸਿੰਘ ਦੇ ਘਰ ਜਾਣਕਾਰੀ ਦਿੱਤੀ ਸੀ। ਪਰਿਵਾਰਕ ਮੈਂਬਰਾਂ ਨੇ ਆ ਕੇ ਦੇਖਿਆ ਤਾਂ ਲਵਪ੍ਰੀਤ ਸਿੰਘ ਦਮ ਤੋੜ ਚੁੱਕਾ ਸੀ।


Shyna

Content Editor

Related News